Translate Your Language

October 5, 2026 7:22 am

PUNPUN03583/19/1/2007-TC

PUNPUN03583/19/1/2007-TC

Home » Uncategorized » ਸਿਰਫ਼ ਇੱਕ ਘੰਟੇ ਦੀ ਬਾਰਿਸ਼ ਨੇ ਢਾਹਿਆ ਗਰੀਬ ਪਰਿਵਾਰ ‘ਤੇ ਕਹਿਰ

ਸਿਰਫ਼ ਇੱਕ ਘੰਟੇ ਦੀ ਬਾਰਿਸ਼ ਨੇ ਢਾਹਿਆ ਗਰੀਬ ਪਰਿਵਾਰ ‘ਤੇ ਕਹਿਰ

ਛੱਤ ਡਿੱਗਣ ਕਾਰਨ ਔਰਤ ਦੀ ਮੌਤ, ਬੱਚਿਆਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ

 

ਮਾਛੀਵਾੜਾ ਸਾਹਿਬ, 6 ਅਗਸਤ (ਅੰਮ੍ਰਿਤਪਾਲ) – ਅੱਜ ਸਵੇਰੇ ਸਿਰਫ਼ ਇੱਕ ਘੰਟੇ ਦੀ ਬਾਰਿਸ਼ ਨੇ ਇੱਕ ਗਰੀਬ ਪਰਿਵਾਰ ‘ਤੇ ਉਦੋਂ ਕਹਿਰ ਢਾਹ ਦਿੱਤਾ, ਜਦੋਂ ਘਰ ਦੀ ਛੱਤ ਡਿੱਗਣ ਕਾਰਨ ਇੱਕ 36 ਸਾਲ ਦੀ ਔਰਤ ਇੰਦਰਜੀਤ ਕੌਰ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਪਿੰਡ ਸ਼ਤਾਬਗੜ੍ਹ ਦੇ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਇੱਕ ਔਰਤ ਇੰਦਰਜੀਤ ਕੌਰ ਆਪਣੇ ਘਰ ਦੇ ਇੱਕ ਕਮਰੇ ਵਿੱਚ ਸੌਂ ਰਹੀ ਸੀ, ਜਦਕਿ ਘਰ ਵਿੱਚ ਸਹੁਰਿਆਂ ਪਾਸਿਉਂ ਰਿਸ਼ਤੇਦਾਰੀ ‘ਚ ਲਗਦੀ ਉਸਦੀ ਮਾਸੀ ਵੀ ਮੌਜੂਦ ਸੀ। ਅੱਜ ਸਵੇਰੇ ਲਗਭਗ ਇੱਕ ਘੰਟੇ ਤੱਕ ਜ਼ੋਰਦਾਰ ਮੀਂਹ ਪਿਆ, ਜਿਸ ਕਾਰਨ ਉਨ੍ਹਾਂ ਦੇ ਕਮਰੇ ਦੀ ਛੱਤ ਅਚਾਨਕ ਡਿੱਗ ਗਈ, ਜਿਸ ਵਿੱਚ ਇੰਦਰਜੀਤ ਕੌਰ ਅਤੇ ਉਸਦੀ ਮਾਸੀ ਗੰਭੀਰ ਜ਼ਖਮੀ ਹੋ ਗਈਆਂ। ਉਨ੍ਹਾਂ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਇੰਦਰਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ।

ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਇੰਦਰਜੀਤ ਕੌਰ ਦੇ ਪਤੀ ਧਰਮਪਾਲ, ਜੋ ਕਿ ਪਿੰਡ ਦੇ ਉਸ ਸਮੇਂ ਦੇ ਸਰਪੰਚ ਸਨ, ਦੀ ਲਗਭਗ ਚਾਰ ਸਾਲ ਪਹਿਲਾਂ ਮੌਤ ਹੋ ਗਈ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ ਜੋ ਸਕੂਲ ਜਾਂਦੇ ਹਨ ਅਤੇ ਮ੍ਰਿਤਕ ਦੀ ਸੱਸ ਵੀ ਘਰ ਵਿੱਚ ਹੈ। ਪਿੰਡ ਵਾਸੀਆਂ ਨੇ ਇਸ ਗਰੀਬ ਪਰਿਵਾਰ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਅਤੇ ਪਿੰਡ ਦੀ ਪੰਚਾਇਤ ਵੀ ਵਿੱਤੀ ਸਹਾਇਤਾ ਦੇਵੇਗੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Leave a Reply

Your email address will not be published. Required fields are marked *