Translate Your Language

October 5, 2026 9:05 am

PUNPUN03583/19/1/2007-TC

PUNPUN03583/19/1/2007-TC

Home » ਪੰਜਾਬ » ਮਾਛੀਵਾੜਾ ਦੇ ਇੱਕ ਆੜ੍ਹਤੀ ਸਮੇਤ ਦੋ ਹੋਰਾਂ ਦੀ ਯੂਪੀ ਸੜਕ ਹਾਦਸੇ ‘ਚ ਮੌਤ

ਮਾਛੀਵਾੜਾ ਦੇ ਇੱਕ ਆੜ੍ਹਤੀ ਸਮੇਤ ਦੋ ਹੋਰਾਂ ਦੀ ਯੂਪੀ ਸੜਕ ਹਾਦਸੇ ‘ਚ ਮੌਤ

ਤਿੰਨੋਂ ਮ੍ਰਿਤਕ ਆਪਸ ‘ਚ ਸਨ ਰਿਸ਼ਤੇਦਾਰ, ਇਲਾਕੇ ‘ਚ ਪਸਰਿਆ ਸੋਗ
ਮਾਛੀਵਾੜਾ ਸਾਹਿਬ, 16 ਜੁਲਾਈ (ਅੰਮ੍ਰਿਤਪਾਲ)-ਮਾਛੀਵਾੜਾ ਇਲਾਕੇ ‘ਚ ਉਦੋਂ ਸੋਗ ਫੈਲ ਗਿਆ, ਜਦੋਂ ਉੱਤਰ ਪ੍ਰਦੇਸ਼ ਤੋਂ ਵਾਪਸ ਆ ਰਹੇ ਇੱਕ ਪਰਿਵਾਰ ਨਾਲ ਵੱਡਾ ਸੜਕ ਹਾਦਸਾ ਵਪਾਰ ਗਿਆ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਾਛੀਵਾੜਾ ਦੇ ਆੜ੍ਹਤੀ ਅਤੇ ਸ਼ੈਲਰ ਮਾਲਕ ਸੰਤੋਖ ਸਿੰਘ ਬਾਜਵਾ (65), ਜੋ ਕਿ ਪਿੰਡ ਇਰਾਕ ਦੇ ਵਸਨੀਕ ਸਨ, ਹਰਜੀਤ ਸਿੰਘ (60) ਵਾਸੀ ਪਿੰਡ ਹਾਦੀਵਾਲ ਅਤੇ ਭੁਪਿੰਦਰ ਕੌਰ ਵਜੋਂ ਹੋਈ ਹੈ। ਜਦਕਿ ਹਾਦਸੇ ‘ਚ ਆੜ੍ਹਤੀ ਮੁਕੰਦ ਸਿੰਘ ਬੈਨੀਪਾਲ ਅਤੇ ਲਾਡੀ ਸਿੰਘ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਮੁਕੰਦ ਸਿੰਘ ਬੈਨੀਪਾਲ ਲਖੀਮਪੁਰ ਖੇੜੀ (ਯੂਪੀ) ਵਿੱਚ ਇੱਕ ਕਿਸਾਨ ਹੈ ਅਤੇ ਉਸਦਾ ਮਾਛੀਵਾੜਾ ਵਿੱਚ ਵੀ ਇੱਕ ਕਾਰੋਬਾਰ ਹੈ। ਆੜ੍ਹਤੀ ਸੰਤੋਖ ਸਿੰਘ ਬਾਜਵਾ ਅਤੇ ਹਰਜੀਤ ਸਿੰਘ ਹਾਦੀਵਾਲ ਵੀ ਉਸਦੇ ਕਰੀਬੀ ਰਿਸ਼ਤੇਦਾਰ ਹਨ, ਜੋ ਉਸਨੂੰ ਮਿਲਣ ਲਈ ਉੱਤਰ ਪ੍ਰਦੇਸ਼ ਆਏ ਸਨ। ਅੱਜ ਜਦੋਂ ਮੁਕੰਦ ਸਿੰਘ ਬੈਨੀਪਾਲ ਆਪਣੇ ਇਹਨਾਂ ਰਿਸ਼ਤੇਦਾਰਾਂ ਸਮੇਤ ਸਵੇਰੇ 7:30 ਵਜੇ ਉੱਤਰ ਪ੍ਰਦੇਸ਼ ਤੋਂ ਮਾਛੀਵਾੜਾ ਲਈ ਆ ਰਹੇ ਸਨ ਤਾਂ ਬਰੇਲੀ ਸ਼ਹਿਰ ਨੇੜੇ ਉਸਾਰੀ ਅਧੀਨ ਹਾਈਵੇਅ ਪਾਰ ਕਰਦੇ ਸਮੇਂ ਉਨ੍ਹਾਂ ਦੀ ਸਕਾਰਪੀਓ ਕਾਰ ਇੱਕ ਕੈਂਟਰ ਨਾਲ ਟਕਰਾ ਗਈ। ਹਾਦਸਾ ਐਨਾ ਭਿਆਨਕ ਸੀ ਕਿ ਆੜ੍ਹਤੀ ਸੰਤੋਖ ਸਿੰਘ, ਭੁਪਿੰਦਰ ਕੌਰ ਅਤੇ ਹਰਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਮੁਕੰਦ ਸਿੰਘ ਅਤੇ ਉਨ੍ਹਾਂ ਦਾ ਭਤੀਜਾ ਲਾਡੀ ਸਿੰਘ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਬਰੇਲੀ ਦੇ ਨਵਾਬਗੰਜ ਥਾਣੇ ਦੀ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਿਰਾਸਤ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਭਿਆਨਕ ਖ਼ਬਰ ਨੂੰ ਸੁਣਨ ਤੋਂ ਬਾਅਦ ਇਲਾਕੇ ‘ਚ ਸੋਗ ਫੈਲ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮਾਛੀਵਾੜਾ ਸਾਹਿਬ ਵਿਖੇ ਲਿਆਂਦਾ ਜਾਵੇਗਾ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਸੋਗ ਵਜੋਂ ਮਾਛੀਵਾੜਾ ਸਾਹਿਬ ਦੀ ਅਨਾਜ ਮੰਡੀ ਬੰਦ
ਇਸ ਦੁੱਖਦਾਈ ਖ਼ਬਰ ਤੋਂ ਬਾਅਦ ਮਾਛੀਵਾੜਾ ਸਾਹਿਬ ਦੀ ਅਨਾਜ ਮੰਡੀ ਸੋਗ ਵਜੋਂ ਪੂਰੀ ਤਰ੍ਹਾਂ ਬੰਦ ਰਹੀ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਅਤੇ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਹਾਦਸੇ ‘ਚ ਮਾਰੇ ਗਏ ਆੜ੍ਹਤੀ ਸੰਤੋਖ ਸਿੰਘ ਬਾਜਵਾ ਅਤੇ ਆੜ੍ਹਤੀ ਮੁਕੰਦ ਸਿੰਘ ਬੈਨੀਪਾਲ ਦੀ ਪਤਨੀ ਭੁਪਿੰਦਰ ਕੌਰ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਬੜੇ ਨਿੱਘੇ ਸੁਭਾਅ ਦੇ ਮਾਲਕ ਸੰਤੋਖ ਸਿੰਘ ਬਾਜਵਾ ਦਾ ਸਦਾ ਲਈ ਤੁਰ ਜਾਣਾ ਇਲਾਕੇ ਲਈ ਵੱਡਾ ਘਾਟਾ ਹੈ।

Leave a Reply

Your email address will not be published. Required fields are marked *