Home » ਰਾਜਨੀਤੀ » 2015 ਦੇ ਬਹਿਬਲ ਕਲਾਂ ਅਤੇ ਕੋਟਕਪੂਰਾ ਬੇਅਦਬੀ ਅਤੇ ਗੋਲੀਕਾਂਡਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸੁਖਬੀਰ ਬਾਦਲ ਨੂੰ ਕੀਤਾ ਤਲਬ ਐਸਆਈਟੀ ਨੇ ਸੁਖਬੀਰ ਬਾਦਲ ਨੂੰ ਪੁੱਛਗਿਛ ਲਈ ਭੇਜਿਆ ਨੋਟਿਸ….

2015 ਦੇ ਬਹਿਬਲ ਕਲਾਂ ਅਤੇ ਕੋਟਕਪੂਰਾ ਬੇਅਦਬੀ ਅਤੇ ਗੋਲੀਕਾਂਡਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸੁਖਬੀਰ ਬਾਦਲ ਨੂੰ ਕੀਤਾ ਤਲਬ ਐਸਆਈਟੀ ਨੇ ਸੁਖਬੀਰ ਬਾਦਲ ਨੂੰ ਪੁੱਛਗਿਛ ਲਈ ਭੇਜਿਆ ਨੋਟਿਸ….

ਖਾਲਸਾ ਪੰਥ ਦੀ ਸਰਵਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਭਗੌੜਾ ਸਿਆਸਤ ਪੱਖੋ ਜੀਰੋ ਹੋਇਆ ਸੁਖਬੀਰ ਬਾਦਲ ਸਤਾ “ਚ ਆਉਣ ਲਈ ਸੌਦਾ ਸਾਧ ਰਾਮ ਰਹੀਮ ਅਤੇ ਆਰਐਸਐਸ/ਬੀਜੇਪੀ ਦੀ ਸ਼ਰਨ ਜਾਣ ਲਈ ਜਾਪਦਾ ਹੋਇਆ ਮਜਬੂਰ….

ਚੰਡੀਗੜ੍ਹ 16 ਜੁਲਾਈ (ਮੰਗਤ ਸਿੰਘ ਸੈਦਪੁਰ) :!ਆਰਐਸਐਸ ਦੀ ਭਾਈਵਾਲ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਚ ਸਰਕਾਰਾਂ ਬਣਾਉਣ ਲਈ ਹਮੇਸ਼ਾ ਖਾਲਸਾ ਪੰਥ ਅਤੇ ਸਿੱਖ ਕੌਮ ਨਾਲ ਧੋਖਾ ਕੀਤਾ ਗਿਆ। ਇਥੋਂ ਤੱਕ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਸੌਦਾ ਸਾਧ ਰਾਮ ਰਹੀਮ ਦੇ ਚੇਲਿਆਂ ਵੱਲੋਂ ਕੀਤੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਾਦਲ ਪਰਿਵਾਰ ਨੇ ਡੇਰਾ ਝੂਠਾ ਸੌਦਾ ਦੀਆਂ ਵੋਟਾਂ ਲੈਣ ਲਈ ਉਹਨਾਂ ਦੋਸ਼ੀਆਂ ਦੀ ਮਦਦ ਕੀਤੀ। ਜਿਨ੍ਹਾਂ ਨੇ ਸ਼ਰੇਆਮ ਕੰਧਾਂ ਉੱਤੇ ਪੋਸਟਰ ਲਾ ਦਿੱਤੇ ਸਨ ਕਿ ਤੁਹਾਡਾ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਹੈ ਅਤੇ ਜਿਸ ਦੀ ਅਸੀਂ ਬੇਅਦਬੀ ਕੀਤੀ। ਜੋ ਵੀ ਤੁਸੀਂ ਸਾਡੇ ਵਿਰੁੱਧ ਕਾਰਵਾਈ ਕਰਨੀ ਹੈ ਕਰ ਸਕਦੇ ਹੋ। ਇਸ ਦੌਰਾਨ ਬਾਦਲ ਸਰਕਾਰ ਨੇ ਪੰਜਾਬ ਦੇ ਲੋਕਾਂ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਵੀ ਐਸ ਐਮ ਐਸ ਰਾਮ ਰਹੀਮ ਵੱਲੋਂ ਬਣਾਈ ਫਿਲਮ ਵੀ ਪੰਜਾਬ ਦੇ ਸਵਰਾ ਵਿੱਚ ਪੰਜਾਬ ਪੁਲਿਸ ਦੀ ਸਕਿਉਰਟੀ ਲਾ ਕੇ ਚਲਾਈ ਉਸ ਵਿੱਚ ਕੀ ਸੀ। ਫਿਲਹਾਲ ਇਸ ਬਾਰੇ ਨਹੀਂ ਕੁਝ ਕਿਹਾ ਜਾ ਸਕਦਾ। ਪ੍ਰੰਤੂ ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਦਾ ਪੂਰਾ ਵਿਰੋਧ ਕੀਤੇ ਜਾਣ ਬਾਵਜੂਦ ਵੀ ਬਾਦਲ ਪਰਿਵਾਰ ਨੇ ਸਿਕਿਉਰਟੀ ਲਾ ਕੇ ਪੰਜਾਬ ਦੇ ਸਿਨੇਮਾ ਥੀਏਟਰਾਂ ਵਿੱਚ ਉਹਨਾਂ ਨੂੰ ਚਲਾਇਆ। ਇਥੋਂ ਤੱਕ ਕਿ ਬਾਦਲ ਸਰਕਾਰਾਂ ਵੇਲੇ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਸਰੂਪ ਰੂੜੀਆਂ ਵਿੱਚੋਂ ਵੀ ਮਿਲੇ। ਜੋ ਕਿ ਸੌਦਾ ਸਾਧ ਰਾਮ ਰਹੀਮ ਦੇ ਚੇਲਿਆਂ ਵੱਲੋਂ ਬਾਦਲਾਂ ਦੇ ਇਸ਼ਾਰੇ ਨਾਲ ਕੀਤੀਆਂ ਗਈਆਂ ਕਾਰਵਾਈਆਂ ਆਰਐਸਐਸ ਦੇ ਕਹਿਣ ਤੇ ਕੀਤੀਆਂ ਸਨ। ਉਹਨਾਂ ਦੇ ਵਿਰੁੱਧ ਬਾਦਲ ਅਕਾਲੀ ਦਲ ਵੱਲੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਨੂੰ ਨਾ ਸਮਝਦੇ ਹੋਏ ਵੋਟਾਂ ਲੈਣ ਦੇ ਲਾਲਚ ਵਿੱਚ ਬੇਅਦਬੀਆਂ ਕਰਾਈਆਂ ਗਈਆਂ। ਇਥੋਂ ਤੱਕ ਕਿ ਖਾਲਸਾ ਪੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਜੁਗੋ ਜੁਗ ਅਟੱਲ ਗੁਰੂ ਮੰਨਦਾ ਹੈ ਜਿਸ ਨੂੰ ਸੁਪਰੀਮ ਕੋਰਟ ਨੇ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਉਂਦਾ ਜਾਗਦਾ ਮਨੁੱਖ ਦੀ ਪਦਵੀ ਦਿੱਤੀ ਹੋਈ ਹੈ। ਫਿਰ ਵੀ ਇਹਨਾਂ ਸਿਰ ਫਿਰੇ ਬੇਗੁਰੇ ਆਰਐਸਐਸ ਦੇ ਦੱਲਿਆਂ ਨੇ ਵੋਟਾਂ ਲੈਣ ਦੇ ਲਾਲਚ ਕਾਰਨ ਸਰਕਾਰਾਂ ਬਣਾਉਣ ਲਈ ਕੇਵਲ ਤੇ ਕੇਵਲ ਨਿੱਜੀ ਮਨੋਰਥ ਆਰਐਸਐਸ ਦੀਆਂ ਚੱਪਲਾਂ ਝਾੜਨਾ ਦਾ ਹੀ ਰੱਖਿਆ ਅਤੇ ਆਪਣੇ ਆਪ ਨੂੰ ਆਰਐਸਐਸ/ਬੀਜੇਪੀ ਦੇ ਰਾਹੀਂ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਮਨੋਰਥ ਹੀ ਮੁੱਖ ਰੱਖਿਆ। ਪਰੰਤੂ ਜਦੋਂ ਗੁਰੂ ਸਾਹਿਬ ਜੀ ਦੀ ਮਾਰ ਪੈਂਦੀ ਹੈ ਤਾਂ ਆਵਾਜ਼ ਨਹੀਂ ਆਉਂਦੀ। ਅੱਜ ਜੋ ਹਾਲਤ ਬਾਦਲ ਪਰਿਵਾਰ ਅਤੇ ਅਕਾਲੀ ਦਲ ਬਾਦਲ ਦੇ ਇਹੀ ਹਨ ਬਾਦਲ ਪਰਿਵਾਰ ਅੱਜ ਆਪਣੇ ਆਪ ਨੂੰ ਰੂੜੀ ਹੇਠਾਂ ਦੱਬਿਆ ਮਹਿਸੂਸ ਕਰ ਰਹੇ ਹੈ। ਜਿਸ ਨੂੰ ਸਿਆਸਤ ਪੱਖੋਂ ਸਤ੍ਹਾ ਆਉਣਾ ਵੀ ਬਹੁਤ ਔਖਾ ਹੋ ਚੁੱਕਿਆ ਅਤੇ ਨਾ ਹੀ ਕਦੇ ਹੁਣ ਪੰਜਾਬ ਚ ਸਤ੍ਹਾ ‘ਚ ਆ ਸਕਦੀ ਹੈ। ਕਿਉਂਕਿ ਬਾਦਲ ਪਰਿਵਾਰ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾ ਕੇ ਇੰਨੇ ਕੁ ਕਰਮੀ ਹੋ ਚੁੱਕਾ ਹੈ ਕਿ ਸਾਹਿਬ ਖਾਲਸਾ ਪੰਥ ਦੀ ਸਰਵਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਗਲਤੀਆਂ ਮੰਨ ਕੇ ਮੁੜ ਮੁਨਕਰ ਹੋਣਾ ਬਹੁਤ ਵੱਡੀ ਬਜਰ ਕੁਰਹਿਤ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣਾ ਕਰਾ ਕੇ ਸੌਦਾ ਸਾਧ ਰਾਮ ਰਹੀਮ ਦੀਆਂ ਵੋਟਾਂ ਲੈਣ ਦੇ ਲਾਲਚ ‘ਚ ਸਰਕਾਰ ਬਣਾ ਕੇ ਆਪਣੇ ਆਪ ਨੂੰ ਮੁੱਖ ਮੰਤਰੀ ਬਣਨ ਦਾ ਸੁਪਨਾ ਸਜਾਈ ਬੈਠਿਆਂ ਗੁਰੂ ਘਰ ਤੋਂ ਬੇਮੁਖ ਹੋਇਆ ਕੁਰਹਿਤੀਆ ਸੁਖਬੀਰ ਬਾਦਲ ਜ਼ੀਰੋ ਹੋ ਚੁਕਾ ਹੈ। ਜੋ ਪੰਜਾਬ ਦੇ ਲੋਕਾਂ ਨੂੰ ਬੇਅਦਬੀਆਂ ਕਰਾ ਕੇ ਅਤੇ ਬੇਅਦਬੀ ਦਾ ਇਨਸਾਫ ਲੈਣ ਵਾਲੇ ਲੋਕਾਂ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਜਖਮੀ ਅਤੇ ਸ਼ਹੀਦ ਕਰਨ ਕਰਕੇ ਪੰਜਾਬ ‘ਚ ਆਪਣਾ ਮੂੰਹ ਵਿਖਾਉਣ ਦੇ ਯੋਗ ਨਹੀਂ ਹੈ। ਬੇਸ਼ੱਕ ਉਹ ਆਪਣਾ ਸਿਰ ਪੱਗ ਚ ਫਸਾ ਕੇ ਆਪਣੇ ਆਪ ਨੂੰ ਸਿੱਖ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਪ੍ਰੰਤੂ ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਹੈ ਕਿ ਉਹ ਆਰਐਸਐਸ ਦਾ ਇੱਕ ਕਾਰਕੂਨ ਹੈ। ਜਿਸ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਹਮਲਾ ਕਰਾਉਣ ਅਹਿਮ ਭੂਮਿਕਾ ਨਿਭਾਉਣ ਤੋਂ ਲੈ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਲੈਣ ਲਈ ਕਦੇ ਵੀ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਬਜਾਏ ਸ਼ਰਨ ਦਿੱਤੀ ਅਤੇ ਮੁਆਫੀ ਨਾਮੇ ਉੱਤੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਭਗ 90 ਲੱਖ ਰੁਪਏ ਦੇ ਇਸ਼ਤਿਆਰ ਅਖਬਾਰਾਂ ਦੇ ਐਡੀਟਰ ਮਾਲਕਾਂ ਨੂੰ ਦਿੱਤੇ। ਜਿਸ ਦਾ ਹਿਸਾਬ ਲੈਣਾ ਅਗੇ ਖਾਲਸਾ ਪੰਥ ਲਈ ਬਾਕੀ ਹੈ। ਜਿਸ ਦਾ ਨਤੀਜਾ ਹੁਣ ਥੋੜੇ ਦਿਨਾਂ ਵਿੱਚ ਹੀ ਸਾਹਮਣੇ ਆਉਣ ਵਾਲਾ ਹੈ। ਖਾਸ ਗੱਲ ਇਹ ਹੈ ਕਿ 2015 ਦੇ ਬਹਿਬਲ ਕਲਾਂ ਅਤੇ ਕੋਟਕਪੂਰਾ ਬੇਅਦਬੀ ਮਾਮਲਿਆਂ ਨਾਲ ਸਬੰਧਿਤ ਗੋਲੀਕਾਂਡਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਹੈ। ਇਸ ਮਾਮਲੇ ਵਿਚ ਐਸਆਈਟੀ ਨੇ ਸੁਖਬੀਰ ਸਿੰਘ ਬਾਦਲ ਨੂੰ ਨੋਟਿਸ ਭੇਜਿਆ ਹੈ। ਸੁਖਬੀਰ ਸਿੰਘ ਬਾਦਲ ਨੂੰ ਸੋਮਵਾਰ ਨੂੰ ਤਲਬ ਕੀਤਾ ਗਿਆ ਹੈ। ਬੇਅਦਬੀ ਮਾਮਲੇ ਵਿਚ ਚੱਲ ਰਹੀ ਜਾਂਚ ਨੂੰ ਲੈ ਕੇ ਸਿੱਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿਚ ਸਿੱਟ ਨੇ ਉਨ੍ਹਾਂ ਨੂੰ ਸੋਮਵਾਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਸ ਦੌਰਾਨ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ-ਕੋਟਕਪੁਰਾ ਗੋਲੀ ਕਾਂਡ ਅਤੇ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿਚ ਬਣਾਈ ਗਈ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਲੈ ਕੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਕਰਕੇ ਤਲਬ ਕੀਤਾ ਗਿਆ ਹੈ। ਹੁਣ ਜਦੋਂ ਸੁਖਬੀਰ ਬਾਦਲ ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਲਈ ਆਪਣੇ ਆਪ ਨੂੰ ਜਿੰਮੇਵਾਰ ਕਹਿ ਕੇ ਜੁਰਮ ਕਬੂਲ ਕਰ ਚੁੱਕਾ ਹੈ ਤਾਂ ਐਸਆਈਟੀ ਜੋ ਬੇਅਦਬੀਆਂ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰ ਰਹੀਆਂ ਹਨ ਕਿ ਉਹ ਖਾਲਸਾ ਪੰਥ ਦੀ ਸਰਬ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਜੁਗੋ ਜੁਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਲਈ ਆਪਣੇ ਆਪ ਨੂੰ ਗੁਨਾਹਗਾਰ ਸਾਬਤ ਕਰਨ ਵਾਲੇ ਸੁਖਬੀਰ ਬਾਦਲ ਨੂੰ ਕਿਸ ਤਰੀਕੇ ਨਾਲ ਕਾਨੂੰਨੀ ਕਾਰਵਾਈ ਤਹਿਤ ਬੇਅਦਬੀਆਂ ਕਰਾਉਣ ਦੇ ਮਾਮਲੇ ‘ਚ ਸਜਾਵਾਂ ਦੇਣ ‘ਚ ਅਤੇ ਸਾਹਿਬ ਸ੍ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਰ ਨੂੰ ਆ ਮੁੱਖ ਰੱਖਦਿਆਂ ਆਪਣਾ ਨਿਰਸਵਾਰਥ ਰੋਲ ਕਿਵੇਂ ਅਦਾ ਕਰਨਗੀਆਂ ਆਉਣ ਵਾਲੇ ਸਮੇਂ ‘ਚ ਹੀ ਪਤਾ ਲੱਗੇਗਾ। ਭਰਮ ਤੋਂ ਬਾਦਲ ਸਰਕਾਰ ਵੇਲੇ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਵੱਲੋਂ ਜਿਵੇਂ ਵੋਟਾਂ ਲੈਣ ਲਈ ਸੌਦਾ ਸਾਧ ਰਾਮ ਰਹੀਮ ਦੇ ਚੇਲਿਆਂ ਕੋਲੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਈਆਂ ਗਈਆਂ ਉਹ ਨਾ ਭੁੱਲਣ ਯੋਗ ਹਨ ਅਤੇ ਨਾ ਹੀ ਉਹਨਾਂ ਨੂੰ ਭੁੱਲਿਆ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿੰਮੇਵਾਰ ਅਹੁਦੇਦਾਰਾਂ ਨੂੰ ਇਸ ਲਈ ਸਰੇਆਮ ਦੋਸ਼ੀ ਠਹਿਰਾਇਆ ਜਾਣਾ ਸੰਭਵ ਜਾਪਦਾ ਹੈ।

 

 

 

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ