Home » Uncategorized » ਰਾਜ ਕਰਨ ਵਾਲੇ ਕੌਮ ਕਦੇ ਕਿਸੇ ਵੀ ਗੁਲਾਮ ਨਹੀਂ ਰਹਿ ਸਕਦੀ ਅਤੇ ਇੱਕ ਨਾ ਇੱਕ ਦਿਨ ਆਪਣਾ ਰਾਜ ਸਥਾਪਿਤ ਕਰਨ ਵਿੱਚ ਹੋਵੇਗੀ ਸਫਲ : ਬਾਪੂ ਤਰਸੇਮ ਸਿੰਘ

ਰਾਜ ਕਰਨ ਵਾਲੇ ਕੌਮ ਕਦੇ ਕਿਸੇ ਵੀ ਗੁਲਾਮ ਨਹੀਂ ਰਹਿ ਸਕਦੀ ਅਤੇ ਇੱਕ ਨਾ ਇੱਕ ਦਿਨ ਆਪਣਾ ਰਾਜ ਸਥਾਪਿਤ ਕਰਨ ਵਿੱਚ ਹੋਵੇਗੀ ਸਫਲ : ਬਾਪੂ ਤਰਸੇਮ ਸਿੰਘ

ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਆਜ਼ਾਦ ਰਹਿਣ ਵਾਲੀ ਸਿੱਖ ਕੌਮ ਨੂੰ ਗੁਲਾਮ ਰੱਖਣਾ ਹਰ ਕਿਸੇ ਦੇਸ਼ ਵਿਦੇਸ਼ਾਂ ਦੇ ਸ਼ਾਸਕਾਂ ਦੇ ਵੱਸ ਦੀ ਗੱਲ ਨਹੀਂ : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਚੰਡੀਗੜ੍ਹ 16 ਜੁਲਾਈ (ਚਰਨ ਸਿੰਘ ਮੈਣ ਮਾਜਰੀ) : ਪੰਜਾਬ ਪੰਜਾਬ ਚ ਗਾਇਕ ਅਤੇ ਪੰਜਾਬੀ ਅਦਾਕਾਰ ਦਲਜੀਤ ਸਿੰਘ ਦੋਸਾਂਧ ਦੀ ਮੁੱਖ ਭੂਮਿਕਾ ਵਾਲੀ ‘ਸਤਲੁਜ’ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਜਿੱਥੇ ਪੰਜਾਬ ਵਿੱਚ ਕਾਲੇ ਦੌਰ ਦੇ ਦੌਰਾਨ ਪੰਜਾਬ ਪੁਲਿਸ ਵੱਲੋਂ ਸਿੱਖ ਨੌਜਵਾਨ, ਮਰਦ, ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਉੱਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਅਣਮਨੁੱਖੀ ਤਸ਼ੱਦਦ ਅਤੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰਨਾ, ਲਾਸ਼ ਨੂੰ ਖੁਰਦ-ਬੁਰਦ ਕਰਨਾ ਵੱਡੇ ਪੱਧਰ ‘ਤੇ ਮਨੁੱਖੀ ਅਧਿਕਾਰਾਂ ਦੀ ਉਲਘਣਾ ਹੈ। ਇਹਨਾਂ ਪੁਲਿਸ ਜਿਆਦਤੀ ਮਾਮਲੇ ਦੀ ਜਾਂਚ ਦਾ ਮੁੱਦਾ ਦੁਬਾਰਾ ਚੁੱਕਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਜਲੰਧਰ ਵਿਖੇ 1980 ਤੇ ਲੈ ਕੇ 1995 ਦੇ ਦੌਰਾਨ ਪੁਲਿਸ ਵੱਲੋਂ ਕੀਤੇ ਗਈਆਂ ਜਿਆਦਤੀਆ ਦੀ ਜੁਡੀਸ਼ਲ ਜਾਂਚ ਹੋਣੀ ਚਾਹੀਦੀ ਹੈ।

ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਸੂਬਾਈ ਆਗੂ ਤਰਸੇਮ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਟਰੂਥ ਕਮਿਸ਼ਨ ਬਣਾ ਕੇ ਜਾਂਚ ਕਰਨ ਦੀ ਮੰਗ ਕੀਤੀ ਹੈ। ਦੱਸਣ ਯੋਗ ਹੈ ਕਿ ਜਦੋਂ ਪੰਜਾਬ ਖਾੜਕੂ ਸਿੱਖ ਸੰਘਰਸ਼ ਚੱਲ ਰਿਹਾ ਸੀ ਅਤੇ ਉਸ ਵਿੱਚ ਪੰਜਾਬ ਦੇ ਸ਼ਹੀਦ ਹੋਏ ਖਾੜਕੂ ਸਿੰਘਾਂ ਦੇ ਪਰਿਵਾਰਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ ਵਿਰੁੱਧ 1997 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਰਵਾਈ ਕਰਨ ਲਈ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਜੇਕਰ ਪੰਜਾਬ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਬਣਦੀ ਹੈ ਤਾਂ ਉਹ ਜੁਡੀਸ਼ਲ ਕਮਿਸ਼ਨ ਬਣਾਉਣਗੇ ਤਾਂ ਜੋ ਪੁਲਿਸ ਵੱਲੋਂ ਕੀਤੇ ਗਏ ਜੁਲਮਾਂ ਤੇ ਝੂਠੇ ਪੁਲਿਸ ਮੁਕਾਬਲੇ ਅਤੇ ਅਣਪਛਾਤੀਆਂ ਲਾਸ਼ਾਂ ਦਾ ਕੀਤੇ ਗਏ ਸੰਸਕਾਰਾ ਜਾਂਚ ਕੀਤੀ ਜਾਏਗੀ। ਭਾਜਪਾ ਦੇ ਉਪ ਪ੍ਰਧਾਨ ਮਦਨ ਲਾਲ ਖੁਰਾਣਾ ਨੇ ਵੀ ਕਿਹਾ ਸੀ ਕਿ ਅਕਾਲੀ ਦਲ ਬਾਦਲ ਭਾਜਪਾ ਗੱਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਸੇਵਾ ਮੁਕਤ ਜੱਜ ਦੀ ਅਗਵਾਈ ਵਿਖੇ ਵਿਸ਼ੇਸ਼ ਜਾਂਚ ਕਮਿਸ਼ਨ ਬਿਠਾਇਆ ਜਾਵੇਗਾ। ਜਿਸ ਵੱਲੋਂ 1980 ਤੇ 1992 ਤੱਕ ਵਾਪਰੀ ਘਟਨਾਵਾਂ ਨੂੰ ਕਵਰ ਕੀਤਾ ਜਾਵੇਗਾ। ਪ੍ਰੰਤੂ ਮਗਰੋਂ ਪ੍ਰਕਾਸ਼ ਸਿੰਘ ਬਾਦਲ ਨੇ ਇੱਹ ਕਮਿਸ਼ਨ ਬਣਾਉਣ ਤੋਂ ਪਾਸਾ ਵੱਟ ਲਿਆ! ਪਰ ਸਾਲ 1998 ਵਿਖੇ ਗੈਰਸਰਕਾਰੀ ਪੀਪਲਜ਼ ਕਮਿਸ਼ਨ ਵੀ ਬਣਾਇਆ ਗਿਆ।ਜਿਸ ਵਿੱਚ ਜਨਤਕ ਸੁਣਵਾਈਆਂ ਸ਼ੁਰੂ ਕੀਤੀਆਂ ਗਈਆਂ ਸਨ। ਜਦੋਂ ਅਕਾਲੀ ਦਲ ਬਾਦਲ ਤੇ ਬੀਜੇਪੀ ਦੀ ਸਰਕਾਰ ਬਣੀ ਤਾਂ ਉਸ ਵਕਤ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨ  ਸਵਾਲ ਉਠਾਇਆ ਕਿ ਜੁਡੀਸ਼ਲ ਜਾਂਚ ਕਮਿਸ਼ਨ ਕਦੋਂ ਸਥਾਪਿਤ ਕੀਤੇ ਜਾਵੇਗਾ।  ਇਸ ਕਮਿਸ਼ਨ ਦਾ ਰਾਜਪਾਲ ਦੇ ਭਾਸ਼ਣ ਵਿੱਚ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ। ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਕਮਿਸ਼ਨ ਬਣਾਏ ਜਾਣ ਦੇ ਮਾਮਲੇ ਨੂੰ ਵਿਚਾਰਿਆ ਜਾਵੇਗਾ ਜੋ ਗੱਲ ਪੰਜਾਬ ਦੇ ਹਿੱਤ ਵਿੱਚ ਹੋਵੇਗੀ। ਉਸ ‘ਤੇ ਹੀ ਜਲਦੀ ਫੈਸਲਾ ਲਿਆ ਜਾਵੇਗਾ। 1998 ਤੋਂ ਬਾਅਦ ਇਹ ਜਾਂਚ ਕਮਿਸ਼ਨ ਬਣਾਏ ਜਾਣ ਦਾ ਮੁੱਦਾ ਪ੍ਰਕਾਸ਼ ਸਿੰਘ ਬਾਦਲ ਨੇ ਠੰਡੇ ਬਸਤੇ ਵਿੱਚ ਪਾ ਦਿੱਤਾ!। ਜਿਹੜੇ ਮੁੱਦੇ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰ ਬਣਾਈ ਸੀ ਸਰਕਾਰ ਵੇਲੇ ਉਹ ਮੁੱਦੇ ਤਾਂ ਪੁਲਿਸ ਵਾਲਿਆਂ ਦੇ ਹੱਕ ਚ ਜਿਨਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕੀਤਾ ਉਹਨਾਂ ਨੂੰ ਸਜਾਵਾਂ ਦੇਣ ਦੀ ਬਜਾਏ ਉੱਚ ਅਹੁਦਿਆਂ ਤੇ ਲਾਇਆ ਗਿਆ ਅਤੇ ਸਰਕਾਰ ਬਣਨ ਦੇ ਨਾਲ ਹੀ ਪੰਜਾਬ ਦੇ ਵਿੱਚ ਆਪਣੇ ਹੀ ਆਹ ਹਾਕੀ ਮੰਗਾਂ ਮੰਨਣ ਮਨਾਉਣ ਲਈ ਜਿਨਾਂ ਨੌਜਵਾਨ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਉਹਨਾਂ ਨੂੰ ਘਰੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਦਰਿਆਵਾਂ ਵਿੱਚ ਸੁੱਟਿਆ ਗਿਆ। ਜਿਸ ਦੇ ਅੰਕੜੇ ਮਨੁੱਖੀ ਅਧਿਕਾਰਾਂ ਦੇ ਰਾਖੇ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਵਿਦੇਸ਼ਾਂ ਵਿੱਚ ਜਾ ਕੇ ਪੇਸ਼ ਕੀਤੇ। ਜਿਵੇਂ ਹੀ ਉਹ ਪੰਜਾਬ ‘ਚ ਆਏ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਦੱਲਿਆਂ ਪੁਲਿਸ ਮੁਲਾਜ਼ਮਾਂ ਨੇ ਘਰੋਂ ਚੁੱਕ ਕੇ ਸਹਿਤ ਤਸ਼ੱਦਦ ਕਰਕੇ ਸ਼ਹੀਦ ਕੀਤਾ ਅਤੇ ਮਗਰੋਂ ਉਨ੍ਹਾਂ ਨੂੰ ਹਰੀਕੇ ਪੱਤਣ ਦਰਿਆ ਵਿੱਚ ਸੁੱਟ ਕੇ ਉਹਨਾਂ ਦਾ ਖੁਰਾ ਖੋਜ ਮਿਟਾਉਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਜਦੋਂ ਇਸ ਘਟਨਾ ਦੀ ਪੋਲ ਐਸਪੀਓ ਕੁਲਦੀਪ ਸਿੰਘ ਬਚੜਾ ਨੇ ਇਸ ਤਰਾਂ ਖੋਲਣ ‘ਤੇ ਸੁਪਰੀਮ ਕੋਰਟ ਨੂੰ ਵੀ ਉਹਨਾਂ ਨੂੰ ਸੀਆਰਪੀਐਫ ਦੀ ਸਕਿਉਰਟੀ ਦੇਣ ਦੀ ਇਜਾਜਤ ਦਿੱਤੀ। ਪਰੰਤੂ ਪੰਜਾਬ ਸਰਕਾਰ ਨੇ ਉਹਨਾਂ ਨੂੰ ਸੀਆਰਪੀਐਫ ਸਕਿਊਰਟੀ ਦੇਣ ਦੀ ਬਜਾਏ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸਿਕਿਉਰਟੀ ਦਿੱਤੀ ਅਤੇ ਬਾਅਦ ਵਿੱਚ ਉਸ ਨੂੰ ਸੀਆਰਪੀਐਫ ਦੀ ਸਿਕਿਉਰਟੀ ਦਿੱਤੀ ਗਈ। ਫਿਲਮ ‘ਸਤਲੁਜ’ ਨੇ ਪੁਰਾਣੇ ਜਖਮ ਹਰੇ ਕਰ ਦਿੱਤੇ ਹਨ ਅਤੇ ਹੁਣ ਪੁਲਿਸ ਵੱਲੋਂ ਕੀਤੀ ਗਈਆਂ ਵਧੀਕੀਆਂ, ਝੂਠੇ ਕੀਤੇ ਪੁਲਿਸ ਮੁਕਾਬਲੇ ਅਤੇ ਮਨੁੱਖੀ ਅਧਿਕਾਰਾਂ ਵਾਸਤੇ ਲੜ ਰਹੇ ਕੁਝ ਕਾਰਕੂਨ ਅਤੇ ਬਹੁਤ ਸਾਰੇ ਪੱਤਰਕਾਰਾ ਨੂੰ ਪੁਲਿਸ ਵੱਲੋ ਗੁੰਮ ਕੀਤੇ ਜਾਣ ਦੀ ਜਾਂਚ ਦੀ ਵੀ ਮੰਗ ਕੀਤੀ ਜਾ ਰਹੀ ਹੈ। ਆਖਰ ਪੰਜਾਬ ‘ਚ ਵਗੀਆਂ ਬੇਕਸੂਰ ਲੋਕਾਂ ਦੇ ਖੂਨ ਦੀਆਂ ਨਦੀਆਂ ਅਤੇ ਮਾਰੇ ਗਏ ਨਿਰਦੋਸ਼ ਸਿੱਖ ਨੌਜਵਾਨ ਬੱਚੇ ਬੁੱਢੇ ਅਤੇ ਬੇਕਸੂਰ ਔਰਤਾਂ ਦਾ ਇਨਸਾਫ ਕਦੋਂ ਮਿਲੇਗਾ। ਜਦੋਂ ਕਿ ਇਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਪੁਲਿਸ ਮੁਲਾਜ਼ਮ ਵੀ ਗਲੋਬਲ ਪੱਧਰ ‘ਤੇ ਸਾਹਮਣੇ ਆ ਚੁੱਕੇ ਹਨ। ਫਿਲਹਾਲ ਇਸ ਬਾਰੇ ਤਾਂ ਆਉਣ ਵਾਲੇ ਸਮੇਂ ‘ਚ ਹੀ ਪਤਾ ਲੱਗੇਗਾ। ਪਰੰਤੂ ‘ਸਤਲੁਜ’ ਫਿਲਮ ਨੇ ਪੂਰੀ ਦੁਨੀਆ ਅੱਗੇ ਇਹ ਸਭ ਕੁਝ ਦਿਖਾ ਦਿੱਤਾ ਹੈ ਕਿ ਪੰਜਾਬ ਚ ਹਿੰਦੂ ਬਹੁਗਿਣਤੀ ਦੀਆਂ ਕੇਂਦਰ ਸਰਕਾਰਾਂ ਨੇ ਪੰਜਾਬ ਸਰਕਾਰਾਂ ਨਾਲ ਮਿਲ ਕੇ ਜਿਸ ਤਰ੍ਹਾਂ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਸ ਵਿੱਚ ਉਹ ਪੂਰੀ ਤਰ ਅਸਫਲ ਰਹੇ ਰਹੀਆਂ ਹਨ। ਹੁਣ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਏਜੰਸੀਆਂ ਰਾਹੀਂ ਕੋਸ਼ਿਸ਼ਾਂ ਜਾਰੀ ਹਨ ਕਿ ਜਿਹੜੇ ਪੰਜਾਬ ਦੀ ਨੌਜਵਾਨ ਗੋਲੀਆਂ ਨਾਲ ਮਰਨ ਤੋਂ ਬਚੇ ਹਨ ਉਨ੍ਹਾਂ ਨੂੰ ਜਾਨਲੇਵਾ ਮੈਡੀਕਲ ਨਸ਼ਿਆਂ, ਚਿੱਟੇ ਵਰਗੇ ਭਿਆਨਕ ਨਸ਼ਿਆਂ ਦਾ ਸ਼ਿਕਾਰ ਬਣਾ ਕੇ ਖਤਮ ਕੀਤਾ ਜਾ ਸਕੇ ਤਾਂ ਕਿ ਪੰਜਾਬ ਦੇ ਲੋਕ ਆਪਣੀਆਂ ਹੱਕੀ ਮੰਗਾਂ ਲਈ ਹਥਿਆਰਾਂ ਅਤੇ ਵਿਚਾਰਾਂ ਦੀ ਕੋਈ ਲੜਾਈ ਲੜਨ ਚ ਹਮੇਸ਼ਾ ਸਫਲ ਰਹਿਣ ਅਤੇ ਉਹਨਾਂ ਨੂੰ ਗੁਲਾਮ ਬਣਾ ਕੇ ਪੰਜਾਬ ‘ਚ ਹਿੰਦੂ ਰਾਸ਼ਟਰ ਦੇ ਅਧੀਨ ਕਾਨੂੰਨ, ਭਾਸ਼ਾ, ਪਹਿਰਾਵਾ ਅਤੇ ਖਾਣ ਪੀਣ ਦਾ ਸਭ ਪ੍ਰਬੰਧ ਹਿੰਦੂਤਵਾ ਵੱਲੋਂ ਆਪਣੇ ਹਿਸਾਬ ਨਾਲ ਭਰੋਸਿਆ ਜਾਵੇ। ਪ੍ਰੰਤੂ ਹਿੰਦੂ ਬਹੁ ਗਿਣਤੀ ਦੀਆਂ ਕੇਂਦਰ ਸਰਕਾਰਾਂ ਨੂੰ ਇਹ ਹਮੇਸ਼ਾ ਲਈ ਭੁੱਲ ਜਾਣਾ ਚਾਹੀਦਾ ਹੈ ਕਿ ਰਾਜ ਕਰਨ ਵਾਲੀ ਸਿੱਖ ਕੌਮ ਜਿਸ ਨੇ ਮੁਗਲਾਂ ਅਤੇ ਅੰਗਰੇਜ਼ਾਂ ਨੂੰ ਹਰਾ ਕੇ ਖਾਲਸਾ ਰਾਜ ਕੀਤਾ ਹੈ ਉਸ ਨੂੰ ਗੁਲਾਮ ਰੱਖਣਾ ਕੋਈ ਸੌਖੀ ਗੱਲ ਨਹੀਂ ਰਾਜ ਕਰਨ ਵਾਲੀ ਕੌਮ ਹਮੇਸ਼ਾ ਰਾਜ ਕਰੇਗੀ ਕਿਸੇ ਦੀ ਗੁਲਾਮ ਨਹੀਂ ਰਹੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਚ ਖਾਲਸਾ ਰਾਜ ਮੁੜ ਸਥਾਪਿਤ ਹੋਵੇਗਾ ਕਦੋਂ ਵੀ ਹੋਵੇਗਾ ਇਸ ਬਾਰੇ ਫਿਲਹਾਲ ਨਹੀਂ ਕਿਹਾ ਜਾ ਸਕਦਾ ਪਰੰਤੂ ਰਾਜ ਕਰਨ ਵਾਲੀਆਂ ਕੌਮਾਂ ਕਦੇ ਗੁਲਾਮ ਨਹੀਂ ਰਹਿੰਦੀਆਂ। ਇੱਕ ਨਾ ਇੱਕ ਦਿਨ ਆਜ਼ਾਦ ਹੋ ਕੇ ਆਪਣਾ ਰਾਜ ਸਥਾਪਿਤ ਕਰਨ ਵਿੱਚ ਸਫਲ ਹੁੰਦੀਆਂ ਹੀ ਹਨ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ