ਸ੍ਰੀ ਮਾਛੀਵਾੜਾ ਸਾਹਿਬ, 11 ਜੁਲਾਈ (ਅੰਮ੍ਰਿਤਪਾਲ)-ਸਥਾਨਕ ਇੱਕ ਫੂਡ ਕੈਫੇ ਵੱਲੋਂ ਵੇਚੇ ਗਏ ਪੀਜ਼ਾ ‘ਚ ਇੱਕ ਜਿਉਂਦੀ ਸੁੰਡੀ ਮਿਲੀ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਪਿੰਡ ਹੇਡੋਂ ਬੇਟ ਦੇ ਵਸਨੀਕ ਵਿਸ਼ਾਲ ਨੇ ਦੱਸਿਆ ਕਿ ਉਸਨੇ ਅੱਜ ਸਥਾਨਕ ਹੰਗਰੀ ਪੁਆਇੰਟ ‘ਤੇ ਇੱਕ ਪੀਜ਼ਾ ਆਰਡਰ ਕੀਤਾ ਸੀ, ਪਰ ਜਦੋਂ ਇਹ ਤਿਆਰ ਹੋ ਕੇ ਉਸਦੀ ਮੇਜ਼ ‘ਤੇ ਪਰੋਸਿਆ ਗਿਆ, ਤਾਂ ਉਸਨੇ ਇੱਕ ਸੁੰਡੀ ਨੂੰ ਉਸ ‘ਤੇ ਰੀਂਗਦੇ ਦੇਖਿਆ। ਉਸਨੇ ਮੈਨੇਜਰ ਨੂੰ ਸ਼ਿਕਾਇਤ ਕੀਤੀ, ਜਿਸਨੇ ਪੀਜ਼ਾ ਬਦਲਣ ਦੀ ਪੇਸ਼ਕਸ਼ ਕੀਤੀ, ਪਰ ਵਿਸ਼ਾਲ ਨੇ ਇਨਕਾਰ ਕਰ ਦਿੱਤਾ। ਵਿਸ਼ਾਲ ਨੇ ਇਸ ਮਾਮਲੇ ਦੀ ਜਾਣਕਾਰੀ ਸਥਾਨਕ ਸਿਹਤ ਵਿਭਾਗ ਨੂੰ ਦਿੱਤੀ, ਜਿਸਨੇ ਤੁਰੰਤ ਕਾਰਵਾਈ ਕਰਦਿਆਂ ਐਸਐਮਓ ਡਾ. ਲਖਵਿੰਦਰ ਸਿੰਘ ਨੇ ਡਾ. ਦਵਿੰਦਰ ਵਰਮਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਇੱਕ ਟੀਮ ਨੂੰ ਹੰਗਰੀ ਪੁਆਇੰਟ ਦਾ ਨਿਰੀਖਣ ਕਰਨ ਲਈ ਭੇਜਿਆ। ਗੱਲਬਾਤ ਦੌਰਾਨ ਡਾ. ਦਵਿੰਦਰ ਨੇ ਖੁਲਾਸਾ ਕੀਤਾ ਕਿ ਫੂਡ ਕੈਫੇ ਵਿੱਚ ਕਾਫ਼ੀ ਕਮੀਆਂ ਵੇਖੀਆਂ ਗਈਆਂ ਅਤੇ ਮੈਨੇਜਰ ਵਾਸੀਆਂ ਵੱਲੋਂ ਪੀਜ਼ਾ ਵਿੱਚ ਸੁੰਡੀ ਮਿਲਣ ਦੀ ਗੱਲ ਸਵੀਕਾਰ ਕੀਤੀ ਗਈ। ਜਿਸ ਤੇ ਸਿਹਤ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਅਤੇ ਨਗਰ ਕੌਂਸਲ ਇੰਸਪੈਕਟਰ ਭੁਪਿੰਦਰ ਸਿੰਘ ਦੁਆਰਾ ਚਲਾਨ ਕੱਟਿਆ ਗਿਆ। ਡਾ. ਵਰਮਾ ਨੇ ਆਮ ਲੋਕਾਂ ਨੂੰ ਬਾਹਰਲੇ ਖਾਣੇ ਤੋਂ ਬਚਣ ਅਤੇ ਸਿਰਫ਼ ਘਰ ਦਾ ਬਣਿਆ ਖਾਣਾ ਖਾਣ ਦੀ ਅਪੀਲ ਕੀਤੀ।


