Translate Your Language

October 5, 2026 12:40 pm

PUNPUN03583/19/1/2007-TC

PUNPUN03583/19/1/2007-TC

Home » Uncategorized » ਪੰਜਾਬ ਦੇ ਹਰ ਪੰਥਕ ਹਮਦਰਦੀ ਦਾ ਜ਼ਖਮੀ ਦਿਲ ਅਤੇ ਮਨ ਅਜੇ ਵੀ ਵਿਚਰ ਰਿਹਾ ਆਜ਼ਾਦ ਰੂਪ ‘ਚ, ‘ਸਤਲੁਜ’ ਫਿਲਮ “ਨਾਇਕ ਦੀ ਸ਼ਕਲ ‘ਚ ਕਰੇਗਾ ਅਖ਼ਤਿਆਰ..

ਪੰਜਾਬ ਦੇ ਹਰ ਪੰਥਕ ਹਮਦਰਦੀ ਦਾ ਜ਼ਖਮੀ ਦਿਲ ਅਤੇ ਮਨ ਅਜੇ ਵੀ ਵਿਚਰ ਰਿਹਾ ਆਜ਼ਾਦ ਰੂਪ ‘ਚ, ‘ਸਤਲੁਜ’ ਫਿਲਮ “ਨਾਇਕ ਦੀ ਸ਼ਕਲ ‘ਚ ਕਰੇਗਾ ਅਖ਼ਤਿਆਰ..

ਪੰਜਾਬ ਦੇ ਨੌਜਵਾਨਾਂ ਦਾ ਮਨ ਅਚਾਨਕ ਕਰਨ ਲੱਗਾ ਸਿੱਖ ਜੁਝਾਰੂ ਇਤਿਹਾਸਕ ਵੱਲ ਸਫਰ, ਫਿਲਮ ਵਿਖਾਉਣ ਲਈ ਟਰੱਕਾਂ ‘ਤੇ ਪ੍ਰੋਜੈਕਟਰ ਲੱਗ 
ਸਤਿਕਾਰਯੋਗ ਸੀਨੀ. ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਕਿਸੇ ਜਾਣ ਪਹਿਚਾਣ ਤੋਂ ਵਾਂਝੇ ਨਹੀ, ‘ਸਤਲੁਜ’ ਫਿਲਮ ‘ਤੇ ਉਨ੍ਹਾਂ ਨੂੰ ਪਬਲਿਸ਼ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ
 –ਮੰਗਤ ਸਿੰਘ ਸੈਦਪੁਰ (ਚੀਫ
ਐਡੀਟਰ ) ਲੀਈਓ ਪੰਜਾਬੀ,  ਸਟਾਫ ਰਿਪੋਰਟਰ ਇੰਟਰਨੈਸ਼ਨਲ ਨਜ਼ਰਾਨਾ ਨਿਊਜ਼ ਪੇਪਰ
ਦੋਸਤੋ, ਸਤਿਲੁਜ ਫਿਲਮ ਬਾਰੇ ਤੁਹਾਡੇ ਪੱਤਰਕਾਰ ਦੀ ਕਲਮ ਬਹੁਤ-ਬਹੁਤ ਕੁਝ ਲਿਖਣਾ ਚਾਹੁੰਦੀ ਹੈ। ਵੈਸੇ ਬਹੁਤ ਕੁਝ ਸਾਹਮਣੇ ਆ ਵੀ ਰਿਹਾ ਹੈ,ਪਰ ਬਹੁਤ ਕੁਝ ਅਜੇ ਲੁਕਿਆ ਵੀ ਪਿਆ ਹੈ।ਉਹ ਸਹਿਜੇ ਸਹਿਜੇ ਬਾਹਰ ਆ ਰਿਹਾ ਹੈ। ਇਹ ਫਿਲਮਾਂ ਇੱਕ ਕਰਾਮਾਤ ਬਣ ਗਈ ਹੈ।ਜੇ ਸੱਚ ਪੁੱਛੋ ਤਾਂ ਇਹ ਫਿਲਮ ਸਾਡੇ ਉਦਾਸ ਤੇ ਵਿਚਾਰਧਾਰਕ ਰੂਪ ਵਿੱਚ ਖਾਲੀ ਸਮਿਆਂ ਵਿੱਚ ਇੱਕ ਨਾਇਕ ਹੀ ਬਣ ਕੇ ਉਭਰ ਚੁੱਕੀ ਹੈ।ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਭਾਵੇਂ 30-32 ਸਾਲ ਪਹਿਲਾਂ ਵਾਲੀ ਗੱਲ ਹੈ,ਪਰ ਇਹ ਫਿਲਮ ਸਿੱਖ ਕੌਮ ਦੇ ਮਨਾਂ ਨੂੰ 1981-82 ਦੇ ਸਮਿਆਂ ਵੱਲ ਵੀ ਲੈ ਗਈ ਹੈ। ਫਿਰ ਸ਼ਹਿਰਾਂ ਅਤੇ ਕਸਬਿਆਂ ਨੂੰ ਪਾਰ ਕਰਦੀ ਹੋਈ ਦੂਰ ਦੁਰਾਡੇ ਪਿੰਡਾਂ ਤੱਕ ਵੀ ਪਹੁੰਚ ਗਈ ਹੈ। ਖਬਰ ਹੈ ਕਿ ਇਸ ਫਿਲਮ ਨੇ ਲੋਕਾਂ ਨੂੰ ਇਨੇ ਵੱਡੇ ਉਤਸ਼ਾਹ ਨਾਲ ਭਰ ਦਿੱਤਾ ਹੈ ਕਿ ਟਰੱਕ ਮਾਲਕਾਂ ਵਾਲੇ ਕੁਝ ਵੀਰਾਂ ਨੇ ਆਪਣੇ ਟਰੱਕਾਂ ਉੱਤੇ ਵੱਡਾ ਪ੍ਰੋਜੈਕਟ ਲਾ ਕੇ ਸੁਨੇਹਾ ਦਿੱਤਾ ਹੈ ਕਿ ਜਿਹੜਾ ਪਿੰਡ ਵੀ ਇਸ ਫਿਲਮ ਨੂੰ ਵੇਖਣਾ ਚਾਹੁੰਦਾ ਹੈ,ਸਾਡਾ ਟਰੱਕ ਉਸੇ ਥਾਂ ਤੇ ਪਹੁੰਚੇਗਾ ਤੇ ਮੁਫਤ ਫਿਲਮ ਵਿਖਾਵੇਗਾ। ਖਬਰਾਂ ਮੁਤਾਬਕ 5 ਤੋਂ 95 ਸਾਲ ਦੇ ਬਜ਼ੁਰਗ ਵੀ ਇਸ ਫਿਲਮ ਨੂੰ ਵੇਖ ਰਹੇ ਹਨ ਅਤੇ ਦਿਲਚਸਪ ਸੱਚ ਇਹ ਹੈ ਕਿ ਔਰਤਾਂ ਵੱਡੀ ਗਿਣਤੀ ਵਿੱਚ ਇਸ ਫਿਲਮ ਨੂੰ ਵੇਖਣ ਲਈ ਉਤਸਕ ਹਨ। ਜਿਹੜੇ ਨੌਜਵਾਨ ਪੜਨ ਲਿਖਣ ਵਿੱਚ ਬਹੁਤ ਰੁਚੀ ਰੱਖਦੇ ਹਨ,ਉਹ ਹੁਣ 18ਵੀਂ ਸਦੀ ਦੇ ਇਤਿਹਾਸ ਵੱਲ ਮੁੜ ਗਏ ਹਨ ਜਦੋਂ ਜ਼ੁਲਮ  ਦੀ ਹਨੇਰੀ ਵਾਲੇ ਸਮਿਆਂ ਵਿੱਚ ਇੱਕ ਕੌਮ 40 ਸਾਲ ਜੰਗਲਾਂ ਵਿੱਚ ਹੀ ਰਹੀ ਸੀ।ਦੋਸਤੋ,ਇਹ ਯਾਦਾਂ ਸਾਡੇ ਵਿਦਿਅਕ ਢਾਂਚੇ ਦਾ ਕਦੇ ਹਿੱਸਾ ਨਹੀਂ ਬਣੀਆਂ ਅਤੇ ਨਾ ਹੀ ਸਾਡੀ ਰਾਜਨੀਤਿਕ ਲੀਡਰਸ਼ਿਪ ਨੂੰ ਵਿਦਿਕ ਢਾਂਚੇ ਦੀ ਮਹੱਤਤਾ ਦਾ ਕਦੇ ਗਿਆਨ ਆਇਆ ਹੋਵੇ। ਇਸ ਲਈ ਸਾਡੇ ਅੱਜ ਦੀ ਪੀੜੀ ਨੂੰ ਉਹਨਾਂ ਸਮਿਆਂ ਬਾਰੇ ਕੋਈ ਠੋਸ ਤੇ ਪਰਮਾਣਿਕ ਜਾਣਕਾਰੀ ਨਹੀਂ ਹੈ।ਇਸੇ ਲਈ ਅਤੀਤ ਦੇ ਗੌਰਵ ਤੇ ਮਾਣ ਵਿੱਚੋਂ ਊਰਜਾ ਤੇ ਤਾਕਤ ਲੈ ਕੇ ਅੱਜ ਦੀ ਪੀੜੀ ਆਪਣੇ ਭਵਿੱਖ ਨੂੰ ਬਦਲਣ ਲਈ ਇਤਿਹਾਸ ਦੇ ਪੰਨੇ ਵੀ ਫਰੋਲਣ ਲੱਗ ਪਈ ਹੈ। ਦੋਸਤੋ, ਦਿਲਚਸਪ ਗੱਲ ਇਹ ਵੀ ਹੈ ਕਿ ਅਸੀਂ ਸਿਨਮਾ-ਯੁਗ, ਟੀਵੀ ਯੁਗ, ਕੰਪਿਊਟਰ ਯੁਗ, ਫਿਰ ਮੋਬਾਈਲ ਯੁਗ ਤੇ ਹੁਣ ਏਆਈ ਯੁਗ ਵਿੱਚ ਆ ਤਾਂ ਗਏ ਹਾਂ ਪਰ ਅਸੀਂ ਪੁਰਾਤਨ ਸਮਿਆਂ ਵੱਲ ਵੀ ਪਰਤ ਗਏ ਹਾਂ ਜਦੋਂ ਫਿਲਮ ਲਈ ਪਿੰਡਾਂ ਵਿੱਚ ਪ੍ਰੋਜੈਕਟਰਲਾ ਕੇ ਫਿਲਮ ਚਲਿਆ ਕਰਦੀ ਸੀ। ਹੁਣ ਫਿਰ ਪ੍ਰੋਜੈਕਟਰ ਯੁਗ ਵਿੱਚ ਅਸੀਂ ਪ੍ਰਵੇਸ਼ ਕਰ ਗਏ ਹਾਂ। ਇਥੇ ਹੀ ਬਸ ਨਹੀਂ ਸਗੋਂ ਅਮਰੀਕਾ, ਇੰਗਲੈਂਡ, ਕਨੇਡਾ, ਆਸਟਰੇਲੀਆ ਤੇ ਯੂਰਪ ਦੇ ਹੋਰ ਮੁਲਕਾਂ ਵਿੱਚ ਜਿੱਥੇ ਪੰਜਾਬੀ ਵਸੋਂ ਵੱਡੀ ਗਿਣਤੀ ਵਿੱਚ ਰਹਿੰਦੀ ਹੈ,ਉਥੇ ਗੁਰਦੁਆਰਿਆਂ ਵਿੱਚ ਇਸ ਫਿਲਮ ਲਈ ਪ੍ਰੋਜੈਕਟਰ ਲੱਗ ਚੁੱਕੇ ਹਨ। ਹੋਰ ਸੁਣੋ। ਫਿਲਮ ਦਿਖਾਉਣ ਤੋਂ ਪਹਿਲਾਂ ਬਕਾਇਦਾ ਤਿਆਰੀ ਹੁੰਦੀ ਹੈ, ਵੱਡੇ ਵੱਡੇ ਕੂਲਰ ਲੱਗਦੇ ਹਨ, ਫਰਾਟੇ ਵਾਲੇ ਪੱਖੇ ਚਲਦੇ ਹਨ। ਜ਼ਮੀਨ ਉੱਤੇ ਟਾਟ ਵਿਛ ਜਾਂਦੇ ਹਨ। ਸਾਰਾ ਕੰਮ ਨੌਜਵਾਨਾਂ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਵਪਾਰਕ ਭਾਵਨਾ ਸੇਵਾ ਭਾਵਨਾ ਵਿੱਚ ਤਬਦੀਲ ਹੁੰਦੀ ਜਾ ਰਹੀ ਹੈ।ਮੁਖ ਧਾਰਾ ਦੇ ਗੋਦੀ ਮੀਡੀਏ ਨੂੰ ਇਸ ਫਿਲਮ ਤੋਂ ਉਨੀ ਚਿੰਤਾ ਨਹੀਂ ਜਿੰਨੀ ਚਿੰਤਾ ਇਸ ਗੱਲ ਵਿੱਚ ਹੈ ਕਿ ਲੋਕ ਇਨੀ ਵੱਡੀ ਗਿਣਤੀ ਵਿੱਚ ਫਿਲਮ ਦਾ ਆਖਰਕਾਰ ਸਵਾਗਤ ਕਿਉਂ ਕਰ ਰਹੇ ਹਨ।ਕੁਝ ਵੀਰ ਨਾਂ ਨਹੀ ਲੈ ਰਿਹਾ। ਫਿਲਮ ਦਾ ਲੁਕਛਿਪ ਕੇ ਤੇ ਜਾਹਰਾ ਵਿਰੋਧ ਵੀ ਕਰ ਰਹੇ ਹਨ।ਆਪ ਦੇ ਵਜ਼ੀਰ ਪਵਨ ਅਰੋੜਾ ਜੀ ਦੇ ਅੰਦਰ ਬਹੁਗਿਣਤੀ ਵਾਲਾ ਮਾਨਸਿਕ ਮਨ ਢੰਗ ਢੰਗ ਨਾਲ ਵਿਰੋਧ ਕਰ ਰਿਹਾ ਹੈ।
ਦਿਲਚਸਪ ਗੱਲ ਇਹ ਹੈ ਕਿ ਬਾਦਲ ਧੜਾ ਕਈ ਥਾਂਈ ਫਿਲਮ ਦਿਖਾਉਣ ਵਿੱਚ ਪੂਰਾ ਸਰਗਰਮ ਹੈ। ਸ਼੍ਰੋਮਣੀ ਕਮੇਟੀ ਨੇ ਅੱਜ ਅੰਮ੍ਰਿਤਸਰ ਵਿੱਚ ਫਿਲਮ ਦੇ ਹੱਕ ਵਿੱਚ ਮਾਰਚ ਕੀਤਾ। ਇੰਜ ਧੜਿਆਂ ਵਿੱਚ ਵੱਡੀ ਸਿੱਖ- ਸੁਰਤ ਅਚਾਨਕ ਇਕ ਥਾਂ ਇਕੱਠੀ ਹੋ ਗਈ ਹੈ। ਕੀ ਇਸ ਫਿਲਮ ਦਾ ਰਾਜਨੀਤਿਕ ਚੇਤਨਾ ਉੱਤੇ ਵੀ ਅਸਰ ਪਵੇਗਾ? ਕੀ ਰਾਜਨੀਤਿਕ ਸਮੀਕਰਨ ਯਕਲਖਤ ਬਦਲ ਸਕਦੇ ਹਨ?ਇਹ ਕਹਿਣਾ ਮੁਸ਼ਕਿਲ ਹੈ।ਪਰ ਕੁਝ ਰਾਜਨੀਤਕ ਹਲਕੇ ਇਹ ਮੰਨ ਰਹੇ ਹਨ ਕਿ ਜੇਕਰ ਇਸ ਫਿਲਮ ਦਾ ਅਸਰ ਲੋਕਾਂ ਵਿੱਚ ਰਿਹਾ ਤਾਂ ਅਕਾਲੀ ਦਲ ਅੰਮ੍ਰਿਤਸਰ ਅਤੇ ਵਾਰਸ ਪੰਜਾਬ ਵਾਲੇ ਅਕਾਲੀ ਦਲ ਨੂੰ ਸਭ ਤੋਂ ਵੱਧ ਲਾਭ ਮਿਲੇਗਾ। ਪਰ ਅਜੇ ਚੋਣਾਂ ਵਿੱਚ ਕਈ ਮਹੀਨੇ ਪਏ ਹਨ,ਇਸ ਲਈ ਹੋ ਸਕਦਾ ਉਦੋਂ ਤੱਕ ਇਸ ਦਾ ਤੂਫਾਨੀ-ਅਸਰ ਠੰਡਾ ਹੋ ਜਾਵੇ ਤੇ ਰਸਮੀ ਪਾਰਟੀਆਂ ਫਿਰ ਪੈਰਾਂ ਉੱਤੇ ਖਲੋ ਜਾਣ। ਦੋਸਤੋ,ਇੱਕ ਗੱਲ ਪੂਰੀ ਤਰਾਂ ਸਪਸ਼ਟ ਹੈ ਕਿ ਕਿਸੇ ਵੀ ਧਿਰ ਵਿੱਚ ਇਨੀ ਹਿੰਮਤ ਤੇ ਤਾਕਤ ਨਹੀਂ ਕਿ ਇਸ ਫਿਲਮ ਦਾ ਖੁੱਲੇਆਮ ਵਿਰੋਧ ਕਰੇ। ਜੋ ਕੁਝ ਕਰ ਵੀ ਰਹੇ ਹਨ, ਉਹਨਾਂ ਦੀ ਜਨਤਕ ਪੱਧਰ ਉੱਤੇ ਕੋਈ ਪੁੱਛ ਪ੍ਰਤੀਤ ਨਹੀਂ। ਹੁਣ ਤਾਂ ਜਸਵੰਤ ਸਿੰਘ ਖਾਲੜਾ ਅਤੇ 25 ਹਜ਼ਾਰ  ਲਾਪਤਾ ਸ਼ਹੀਦਾਂ ਦੀ ਯਾਦ ਵਿੱਚ ਇੱਕ ਵੱਡੀ ਯਾਦਗਾਰ ਵੀ ਬਣਨ ਜਾ ਰਹੀ ਹੈ ਜੋ ਯਾਦਗਾਰ ਬਾਅਦ ਵਿੱਚ ਮਨੁੱਖੀ ਅਧਿਕਾਰਾਂ ਦੀ ਯੂਨੀਵਰਸਟੀ ਵਿੱਚ ਤਬਦੀਲ ਹੋ ਜਾਵੇਗੀ।ਇਕ ਨਵਾਂ ਯੁਗ ਸਾਡੇ ਸਾਹਮਣੇ ਆ ਰਿਹਾ ਹੋਵੇਗਾ। ਇਕ ਹੋਰ ਗੱਲ ਵੀ ਸਮਝਣ ਵਾਲੀ ਹੈ।ਉਹ ਹੈ ਕਿ ਫਿਲਮ ਦੀ ਵੱਡੀ ਹਮਾਇਤ ਨੂੰ ਵੇਖਦਿਆਂ ਇੱਕ ਰਾਜਨੀਤਿਕ ਥਿਉਰੀ ਸਾਹਮਣੇ ਆ ਰਹੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬੀ ਮਨ ਅਜੇ ਵੀ ਜ਼ਖਮੀ ਹੈ। ਇਹ ਮਨ ਰਸਮੀ ਕਿਸਮ ਦੀਆਂ ਰਾਜਨੀਤਿਕ ਪਾਰਟੀਆਂ ਦੇ ਬਿਆਨਾਂ ਲਾਰਿਆਂ ਅਤੇ ਵਾਅਦਿਆਂ ਵਿੱਚ ਯਕੀਨ ਕਰਦਾ ਹੋਇਆ ਵੀ “ਅੰਦਰੋਂ”ਕਿਸੇ ਵੱਖਰੇ ਰੂਪ ਵਿੱਚ ਆਜ਼ਾਦ ਵਿੱਚਰ ਰਿਹਾ ਹੈ ਜਿਸ ਦੀ ਕਿਸੇ ਨੂੰ ਮਨੋਵਿਗਿਆਨਿਕ ਅਤੇ ਰੂਹਾਨੀ ਸਮਝ ਨਹੀਂ ਅਤੇ ਨਾ ਹੀ ਕਿਸੇ ਦਾ ਇਸ ਜਖਮੀ ਮਨ  ‘ਤੇ ਕੋਈ ਕੰਟਰੋਲ ਹੈ। ਇਹ ਉਦੋਂ ਤੱਕ ਜ਼ਖਮੀ ਰਹੇਗਾ ਜਦੋਂ ਤੱਕ ਇਸ ਦਾ ਰਾਜਨੀਤਿਕ closure ਨਹੀਂ ਹੁੰਦਾ ਅਰਥਾਤ ਪੰਜਾਬ ਦੇ ਰਾਜਨੀਤਿਕ ਮਨ ਨੂੰ ਚੈਨ ਆਰਾਮ ਨਹੀਂ ਮਿਲਦਾ।

Leave a Reply

Your email address will not be published. Required fields are marked *