Home » Uncategorized » ਪੰਜਾਬ ਦੀਆਂ ਮਿਉਂਸੀਪਲ ਕਾਰਪੋਰੇਸ਼ਨ ਚੋਣਾਂ ਕਰਨਗੀਆਂ 2027 ‘ਚ ਬਣਨ ਵਾਲੀ ਸਿਆਸੀ ਪਾਰਟੀਆਂ ਦੀ ਸਰਕਾਰ ਦਾ ਭਵਿੱਖ ਤੈਅ…

ਪੰਜਾਬ ਦੀਆਂ ਮਿਉਂਸੀਪਲ ਕਾਰਪੋਰੇਸ਼ਨ ਚੋਣਾਂ ਕਰਨਗੀਆਂ 2027 ‘ਚ ਬਣਨ ਵਾਲੀ ਸਿਆਸੀ ਪਾਰਟੀਆਂ ਦੀ ਸਰਕਾਰ ਦਾ ਭਵਿੱਖ ਤੈਅ…

ਨਗਰ ਨਿਗਮ ਕਾਰਪੋਰੇਸ਼ਨ ਚੋਣਾਂ ‘ਚ ਮੋਹਾਲੀ ਨਗਰ ਕਾਰਪੋਰੇਸ਼ਨ ਸਭ ਤੋਂ ਅੱਗੇ ਕੁੱਲ 1175 ਨਾਮਜਦਗੀਆਂ ਹੋਈਆਂ ਦਾਖਲ, 114 ਨਾਮਜਾਦਗੀਆਂ ਹੋਈਆਂ ਰੱਦ ਅਤੇ 1061 ਉਮੀਦਵਾਰ ਮੈਦਾਨ ‘ਚ…

ਚੰਡੀਗੜ੍ਹ 19 ਮਈ (ਮੰਗਤ ਸਿੰਘ ਸੈਦਪੁਰ) :  ਪੰਜਾਬ ‘ਚ ਹੋ ਰਹੀਆਂ ਨਗਰ ਕਾਰਪੋਰੇਸ਼ਨ ਚੋਣਾਂ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਕੋਸ਼ਿਸਾਂ ਕਰ ਲਈਆਂ ਹਨ। ਇਥੋਂ ਤੱਕ ਕਿ ਹਰ ਸਿਆਸੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਵੋਟਰਾਂ ਦੇ ਘਰ ਘਰ ਤੱਕ ਵੋਟ ਲੈਣ ਲਈ ਪਹੁੰਚ ਕੀਤੀ ਜਾ ਰਹੀ। ਜ਼ਿਲ੍ਹਾ-ਵਾਰ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਮੋਹਾਲੀ ਸਭ ਤੋਂ ਅੱਗੇ ਨਜ਼ਰ ਆ ਰਿਹਾ ਹੈ, ਜਿੱਥੇ ਕੁੱਲ 1175 ਨਾਮਜ਼ਦਗੀਆਂ ਦਾਖ਼ਲ ਹੋਈਆਂ। ਇਨ੍ਹਾਂ ਵਿੱਚੋਂ 114 ਨਾਮਜ਼ਦਗੀਆਂ ਰੱਦ ਹੋਣ ਤੋਂ ਬਾਅਦ 1061 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਬਠਿੰਡਾ ਵਿੱਚ ਵੀ ਚੋਣੀ ਦਿਲਚਸਪੀ ਕਾਫ਼ੀ ਵਧੀ ਹੋਈ ਦਿਖੀ, ਜਿੱਥੇ 1118 ਨਾਮਜ਼ਦਗੀਆਂ ਵਿੱਚੋਂ 82 ਰੱਦ ਹੋਈਆਂ ਅਤੇ 1036 ਯੋਗ ਪਾਈਆਂ ਗਈਆਂ। ਪਟਿਆਲਾ, ਲੁਧਿਆਣਾ ਅਤੇ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਚੋਣੀ ਹਲਚਲ ਤੇਜ਼ ਹੋ ਗਈ ਹੈ। ਅੰਮ੍ਰਿਤਸਰ ਵਿੱਚ 467 ਨਾਮਜ਼ਦਗੀਆਂ ਵਿੱਚੋਂ 72 ਰੱਦ ਹੋਈਆਂ। ਜਦਕਿ ਲੁਧਿਆਣਾ ਵਿੱਚ 657 ਵਿੱਚੋਂ 44 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ। ਪਟਿਆਲਾ ਵਿੱਚ ਸਭ ਤੋਂ ਵੱਧ 92 ਨਾਮਜ਼ਦਗੀਆਂ ਰੱਦ ਹੋਣ ਕਾਰਨ ਕਈ ਸਿਆਸੀ ਗਣਿਤ ਬਦਲਦੇ ਦਿਖਾਈ ਦੇ ਰਹੇ ਹਨ। ਖਾਸ ਗੱਲ ਇਹ ਹੈ ਕਿ ਸੂਬੇ ਭਰ ਵਿੱਚ ਕੁੱਲ 10,809 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਜਿਨ੍ਹਾਂ ਵਿੱਚੋਂ 713 ਨਾਮਜ਼ਦਗੀਆਂ ਰੱਦ ਹੋਈਆਂ ਜਦਕਿ 10,096 ਉਮੀਦਵਾਰਾਂ ਦੇ ਕਾਗਜ਼ ਯੋਗ ਕਰਾਰ ਹਨ। ਚੋਣ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ ਮਿਊਸੀਪਲ ਕਾਰਪੋਰੇਸ਼ਨਾਂ ਲਈ 2154 ਨਾਮਜਾਦ ਦੀਆਂ ਪ੍ਰਾਪਤ ਹੋਈਆਂ। ਇਹਨਾਂ ਵਿੱਚੋਂ ਇੱਕ 151 ਰੱਦ ਹੋਈਆਂ। ਜਦ ਕਿ 2003 ਨਾਮਜਦਗੀਆਂ ਯੋਗ ਪਾਈਆਂ ਗਈਆ। ਇਸੇ ਤਰ੍ਹਾਂ ਮਿਉਂਸਪਲ ਕੌਂਸਲ ਲਈ 7334 ਨਾਮਜ਼ਦਗੀਆਂ ਪੱਤਰ ਦਾਖਲ ਕੀਤੇ ਗਏ। ਜਿਨਾਂ ਵਿੱਚੋਂ 447 ਰੱਦ ਹੋਏ ਅਤੇ 6887 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਨਾਮਜ਼ਦਗੀਆਂ ਰੱਦ ਹੋਣ ਤੋਂ ਬਾਅਦ ਕਈ ਥਾਵਾਂ ‘ਤੇ ਚੋਣੀ ਮੁਕਾਬਲਾ ਸਿੱਧਾ ਅਤੇ ਹੋਰ ਤਿੱਖਾ ਹੋ ਸਕਦਾ ਹੈ। ਕਈ ਦਲਾਂ ਨੂੰ ਆਪਣੇ ਉਮੀਦਵਾਰਾਂ ਦੀ ਸੂਚੀ ਵਿੱਚ ਅਚਾਨਕ ਤਬਦੀਲੀਆਂ ਕਰਣੀਆਂ ਪੈ ਸਕਦੀਆਂ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਚਾਲਾਂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਹੁਣ ਸਭ ਦੀ ਨਜ਼ਰ ਇਸ ਗੱਲ ‘ਤੇ ਟਿਕੀ ਹੋਈ ਹੈ ਕਿ ਕਿਹੜੇ ਜ਼ਿਲ੍ਹਿਆਂ ਵਿੱਚ ਚੋਣੀ ਲੜਾਈ ਸਭ ਤੋਂ ਜ਼ਿਆਦਾ ਰੋਮਾਂਚਕ ਬਣਦੀ ਹੈ ਅਤੇ ਕਿਹੜੇ ਉਮੀਦਵਾਰ ਜਨਤਾ ਦਾ ਭਰੋਸਾ ਜਿੱਤਣ ਵਿੱਚ ਕਾਮਯਾਬ ਰਹਿੰਦੇ ਹਨ। ਪੰਜਾਬ ਦੀਆਂ ਮਿਊਂਸੀਪਲ ਚੋਣਾਂ ਹੁਣ ਸਿਰਫ਼ ਸਥਾਨਕ ਚੋਣਾਂ ਨਹੀਂ ਸਗੋਂ ਇਹ ਸੂਬੇ ਦੀ ਭਵਿੱਖੀ ਸਿਆਸੀ ਦਿਸ਼ਾ ਦਾ ਵੱਡਾ ਸੰਕੇਤ ਵੀ ਮੰਨੀਆਂ ਜਾ ਰਹੀਆਂ ਹੈ।

Leave a Reply

Your email address will not be published. Required fields are marked *