Home » Uncategorized » ਸੀਬੀਆਈ ਟੀਮ ਨੇ ਮੋਹਾਲੀ ‘ਚ ਵਿਜੀਲੈਂਸ ਦਫਤਰ ‘ਤੇ ਕੀਤੀ ਛਾਪੇਮਾਰੀ ਇੱਕ ਸੀਨੀ. ਅਧਿਕਾਰੀ ਦੇ ਰੀਡਰ ਨੂੰ ਕੀਤਾ ਗਿ੍ਫਤਾਰ…

ਸੀਬੀਆਈ ਟੀਮ ਨੇ ਮੋਹਾਲੀ ‘ਚ ਵਿਜੀਲੈਂਸ ਦਫਤਰ ‘ਤੇ ਕੀਤੀ ਛਾਪੇਮਾਰੀ ਇੱਕ ਸੀਨੀ. ਅਧਿਕਾਰੀ ਦੇ ਰੀਡਰ ਨੂੰ ਕੀਤਾ ਗਿ੍ਫਤਾਰ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਮਈ (ਮੰਗਤ ਸਿੰਘ ਸੈਦਪੁਰ) : ਸੀਬੀਆਈ ਦੀ ਟੀਮ ਨੇ ਮੋਹਾਲੀ ਸਥਿਤ ਵਿਜੀਲੈਂਸ ਦਫ਼ਤਰ ਵਿਚ ਛਾਪੇਮਾਰੀ ਕੀਤੀ। ਸੂਤਰਾਂ ਮੁਤਾਬਕ ਇਸ ਦੌਰਾਨ ਵਿਜੀਲੈਂਸ ਦੇ ਇਕ ਸੀਨੀਅਰ ਅਧਿਕਾਰੀ ਦੇ ਰੀਡਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਪੰਜਾਬ ‘ਚ ਡਾਇਰੈਕਟੋਰੇਟ ਇਨਫੋਰਸਮੈਂਟ ਦੀ ਰੇਟ ਤੋਂ ਬਾਅਦ ਹੁਣ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਵੀ ਵੱਡਾ ਐਕਸ਼ਨ ਲੈਂਦਿਆਂ ਸੋਮਵਾਰ ਦੇਰ ਰਾਤ ਨੂੰ ਇਹ ਕਾਰਵਾਈ ਕੀਤੀ ਹੈ। ਹਾਲਾਂਕਿ ਸੀਬੀਆਈ ਵੱਲੋਂ ਇਸ ਮਾਮਲੇ ਸਬੰਧੀ ਅਜੇ ਤੱਕ ਕੋਈ ਅਧਿਕਾਰਿਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਦੇਰ ਰਾਤ ਤੱਕ ਮੀਡੀਆ ਕਰਮਚਾਰੀ ਅਤੇ ਪੁਲਸ ਟੀਮਾਂ ਮੌਕੇ ‘ਤੇ ਮੌਜੂਦ ਰਹੀਆਂ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਲੋਟ ਦੀ ਕ੍ਰਿਸ਼ਨਾ ਕਾਲੋਨੀ ਵਿਚ ਰਾਘਵ ਗੋਯਲ ਅਤੇ ਵਿਕਾਸ ਗੋਯਲ ਦੇ ਘਰਾਂ ‘ਤੇ ਵੀ ਛਾਪੇਮਾਰੀ ਕੀਤੀ ਗਈ। ਸੂਤਰਾਂ ਅਨੁਸਾਰ ਇੱਕ ਪੰਜ ਤਾਰਾ ਹੋਟਲ ਨਾਲ ਜੁੜੇ ਕਥਿਤ ਸੌਦੇ ਨੂੰ ਲੈ ਕੇ ਇਹ ਕਾਰਵਾਈ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਹੋਰ ਵੀ ਹੈਰਾਨ ਕਰਨ ਵਾਲੇ ਖੁਲਾਸੇ ਹੋ ਸਕਦੇ ਹਨ। ਵਿਜੀਲੈਂਸ ਮੁਖੀ ਦੇ ਰੀਡਰ ਓ.ਪੀ. ਰਾਣਾ ਨੂੰ ਵੀ ਕੇਂਦਰੀ ਏਜੰਸੀ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਜਿਸ ਤੋਂ ਬਾਅਦ ਸੀਬੀਆਈ ਨੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਨੈੱਟਵਰਕ ਦੀ ਜਾਂਚ ਹੋਰ ਤੇਜ਼ ਕਰ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਹੋਰ ਕੀ ਖੁਲਾਸੇ ਹੋਣਗੇ ਫਿਲਹਾਲ ਆਉਣ ਵਾਲੇ ਸਮੇਂ ’ਚ ਪਤਾ ਲੱਗੇਗਾ ਪਰੰਤੂ ਆਮ ਲੋਕਾਂ ਵਿੱਚ ਵੱਡੇ ਪੱਧਰ ਤੇ ਚਰਚਾ ਬਣੀ ਹੋਈ ਹੈ ਕਿ ਜਿਹੜੇ ਡਿਪਾਰਟਮੈਂਟ ਦੇ ਮੁਲਾਜ਼ਮ ਰਿਸ਼ਵਤ ਖੋਰਾਂ ਨੂੰ ਕਰਦੇ ਕਾਬੂ ਕਰਦੇ ਹਨ ਉਹ ਖੁਦ ਹੀ ਰਿਸ਼ਵਤ ਖੋਰ ਬਣ ਕੇ ਲੋਕਾਂ ਨਾਲ ਘਰ ਨੂੰ ਉਹਨਾਂ ਨੂੰ ਆਪਣੇ ਹੱਥ ਵਿੱਚ ਲੈ ਕੇ ਬੇਇਨਸਾਫੀ ਕਰਦੇ ਹਨ ਅਤੇ ਵੱਡੇ ਪੱਧਰ ‘ਤੇ ਰਿਸ਼ਵਤਾਂ ਰਾਹੀਂ ਲੋਕਾਂ ਨੂੰ ਲੁੱਟਦੇ ਹਨ।

Leave a Reply

Your email address will not be published. Required fields are marked *