Home » Uncategorized » ਪੰਜਾਬ ਵਿਜੀਲੈਂਸ ਬਿਊਰੋ ਦਾ ਚੀਫ ਫਿਲਹਾਲ ਅਜੇ ਵੀ ਫਰਾਰ…

ਪੰਜਾਬ ਵਿਜੀਲੈਂਸ ਬਿਊਰੋ ਦਾ ਚੀਫ ਫਿਲਹਾਲ ਅਜੇ ਵੀ ਫਰਾਰ…

ਸੀਬੀਆਈ ਨੂੰ ਰਿਆਸਤ ‘ਚ ਲਏ ਭਾਜਪਾ ਆਗੂ ਪਿਓ-ਪੁੱਤ ਰਾਘਵ ਗੋਇਲ ਤੇ ਵਿਕਾਸ ਗੋਇਲ ਨੂੰ ਅਦਾਲਤ ‘ਚ ਪੇਸ਼ ਕਰਨ ‘ਤੇ ਮਿਲਿਆ 3 ਦਿਨ ਦਾ ਰਿਮਾਂਡ  

ਚੰਡੀਗੜ੍ਹ 12 ਮਈ (ਮੰਗਤ ਸਿੰਘ ਸੈਦਪੁਰ) : ਸੀਬੀਆਈ ਦੀ ਭਾਜਪਾ ਆਗੂਆਂ ਦੇ ਟਿਕਾਣਿਆਂ ਤੇ ਕੀਤੀ ਛਾਪੇਮਾਰੀ ਤੋਂ ਬਾਅਦ ਹੁਣ ਵੱਡੇ ਖੁਲਾਸੇ ਹੋ ਰਹੇ ਹਨ। ਸੀਬੀਆਈ ਨੇ ਵੱਲੋਂ  ਗ੍ਰਿਫ਼ਤਾਰ ਕੀਤੇ ਗਏ ਭਾਜਪਾ ਆਗੂ ਰਾਘਵ ਗੋਇਲ ਅਤੇ ਉਸ ਦੇ ਪਿਤਾ ਵਿਕਾਸ ਗੋਇਲ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਦੋਵਾਂ ਮੁਲਜ਼ਮਾਂ ਦਾ ਤਿੰਨ ਦਿਨਾਂ ਦਾ ਰਿਮਾਂਡ ਮਨਜ਼ੂਰ ਕਰ ਲਿਆ ਇਸ ਪੂਰੇ ਮਾਮਲੇ ਦੀ ਸਭ ਤੋਂ ਅਹਿਮ ਕੜੀ ਵਿਜੀਲੈਂਸ ਬਿਊਰੋ ਦ ਚੀਫ ਓਪੀ ਰਾਣਾ ਦੱਸਿਆ ਜਾ ਰਿਹਾ ਹੈ ਜੋ ਫਿਲਹਾਲ ਪੁਲਿਸ ਦੀ ਗਿਰਫਤ ਤੋਂ ਬਾਹਰ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਓਪੀ ਰਾਣਾ ਅਤੇ ਪ੍ਰਾਈਵੇਟ ਮੁਲਾਜ਼ਮਾਂ ਵਿੱਚਕਾਰ ਵਿਜੀਲੈਂਸ ਦੇਰ ਪੈਂਡਿੰਗ ਪਏ ਮਾਮਲਿਆਂ ਅਤੇ ਸੰਵੇਦਨਸ਼ੀਲ ਜਾਣਕਾਰੀਆਂ ਦਾ ਅਦਾਨ ਪ੍ਰਦਾਨ ਹੁੰਦਾ  ਦੋਸ਼ ਹੈ ਕਿ ਇਹ ਜਾਣਕਾਰੀ ਦੇ ਬਦਲੇ ਮੋਟੀਆਂ ਰਕਮਾਂ ਦਾ ਲੈਣ ਦੇਣ ਹੁੰਦਾ ਸੀ ਕੀਤਾ ਜਾਂਦਾ ਸੀ। ਸੂਤਰਾਂ ਅਨੁਸਾਰ, ਭਾਜਪਾ ਆਗੂਆਂ ਦੇ ਟਿਕਾਣਿਆਂ ‘ਤੇ ਹੋਈ ਤਲਾਸ਼ੀ ਦੌਰਾਨ ਸੀਬੀਆਈ ਦੀ ਟੀਮ ਨੇ ਨਕਦੀ ਅਤੇ ਕਈ ਅਹਿਮ ਦਸਤਾਵੇਜ਼ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਦਸਤਾਵੇਜ਼ ਵਿਜੀਲੈਂਸ ਵਿਭਾਗ ਦੀਆਂ ਗੁਪਤ ਜਾਂਚਾਂ ਅਤੇ ਕੇਸਾਂ ਨਾਲ ਸਬੰਧਤ ਹੋ ਸਕਦੇ ਹਨ।

 

Leave a Reply

Your email address will not be published. Required fields are marked *