ਮਕਾਨਾਂ ਦੀ ਰਿਪੇਅਰ ਲਈ 31 ਜਰੂਰਤ ਮੰਦਰਾਂ ਨੂੰ ਦਿੱਤੇ 62 ਲੱਖ ਹਲਕੇ ‘ਚ ਲੋਕਾਂ ਨੇ ਸਿੱਧੂ ਭਰਾਵਾਂ ਪੂਰੀ ਤਰ੍ਹਾਂ ਨਕਾਰਿਆ
ਸਾਹਿਬਜ਼ਾਦਾ ਸਿੰਘ ਨਗਰ 7 ਮਈ (ਮੰਗਤ ਸਿੰਘ ਸੈਦਪੁਰ) : ਹਲਕਾ ਵਿਧਾਇਕ ਕੁਲਵੰਤ ਸਿੰਘ ਮੋਹਾਲੀ ਵੱਲੋਂ ਮੁੱਖ ਮੰਤਰੀ ਰੰਗਲਾ ਪੰਜਾਬ- ਮੁਹਿੰਮ ਤਹਿਤ ਹਲਕੇ ਵਿਚਲੇ ਪਿੰਡਾਂ ਦੇ ਵਿਕਾਸ ਲਈ ਇੱਕ ਕਰੋੜ 88 ਲੱਖ ਰੁਪਏ ਦੇ ਚੈੱਕ ਸਬੰਧਿਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਪੁਰਦ ਕੀਤੇ। ਵਿਧਾਇਕ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਬਹਿਲੋਲਪੁਰ ਕਰੋਂਦੇ ਵਾਲੇ ਪੀਰ ਰਸਤੇ ‘ਤੇ ਸੋਲਰ ਲਾਈਟਾਂ ਲਗਾਉਣ ਬਾਰੇ ਅਤੇ ਇਸ ਰਸਤੇ ਨੂੰ ਪੱਕਾ ਕਰਨ ਲਈ 5 ਲੱਖ ਰੁਪਏ, ਪਿੰਡ ਸੈਦਪੁਰ ਸਟਰੀਟ ਲਾਈਟਾਂ ਲਗਾਉਣ ਲਈ 3 ਲੱਖ, ਰਾਏਪੁਰ ਕਲਾਂ ਗਲੀਆਂ-ਨਾਲੀਆਂ ਦੀ ਉਸਾਰੀ ਲਈ 5 ਲੱਖ, ਪਿੰਡ ਧੀਰਪੁਰ ਸਟਰੀਟ ਲਾਈਟਾਂ ਲਗਾਉਣ ਲਈ 2 ਲੱਖ ਰੁਪਏ, ਝਊਰਹੇੜੀ ਪਿੰਡ ਦੇ ਨਾਲੇ ‘ਤੇ ਸਲੇਬਾ ਰੱਖਣ, ਪੁਲੀਆ ਬਣਾਉਣ ਲਈ ਅਤੇ ਸਟਰੀਟ ਲਾਈਟਾਂ ਲਗਾਉਣ ਲਈ 4 ਲੱਖ, ਪਿੰਡ ਜੁਝਾਰ ਨਗਰ ਸਟਰੀਟ ਲਾਈਟਾਂ ਲਗਾਉਣ ਲਈ 7 ਲੱਖ ਰੁਪਏ, ਪਿੰਡ ਕੁਰੜਾ ਪੰਚਾਇਤ ਘਰ ਲਈ 5 ਲੱਖ ਰੁਪਏ, ਪਿੰਡ ਕੰਡਾਲਾ ਦੇ ਖੇਡ ਮੈਦਾਨ ਵਿੱਚ ਮਿੱਟੀ ਪਾਉਣ ਦੇ ਲਈ 4 ਲੱਖ, ਮਾਣਕਪੁਰ ਕਲਰ ਪਿੰਡ ਦੀ ਐਂਟਰੀ ਤੋਂ ਲੈ ਕੇ ਗੁਰਦੁਆਰਾ ਸਾਹਿਬ ਬਰਮਾ ‘ਤੇ ਪੇਵਰ ਬਲਾਕ ਲਗਾਉਣ ਲਈ 4 ਲੱਖ ਰੁਪਏ, ਪਿੰਡ ਪੱਤੋ ਸਟਰੀਟ ਲਾਈਟਾ ਲਗਾਉਣ ਲਈ 3 ਲੱਖ ਰੁਪਏ, ਪਿੰਡ ਮਨੌਲੀ ਸਟਰੀਟ ਲਾਈਟਾਂ ਲਗਾਉਣ ਲਈ 4 ਲੱਖ ਰੁਪਏ, ਪਿੰਡ ਮਟਰਾ ਸਟ੍ਰੀਟ ਲਾਈਟਾਂ ਲਗਾਉਣ ਲਈ 2 ਲੱਖ ਰੁਪਏ, ਪਿੰਡ ਮਨਾਣਾ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਕਮਰੇ ਬਣਾਉਣ ਦੇ ਲਈ 7 ਲੱਖ ਰੁਪਏ, ਪਿੰਡ ਬੜ ਮਾਜਰਾ ਅੰਗੜਵਾੜੀ ਸੈਂਟਰ ਦੇ ਵਿੱਚ ਇੱਕ ਨਵਾਂ ਕਮਰਾ ਬਣਾਉਣ ਅਤੇ ਰਿਪੇਅਰਿੰਗ ਦੇ ਕੰਮ ਕਰਾਉਣ ਦੇ ਲਈ 4 ਲੱਖ ਰੁਪਏ, ਪਿੰਡ ਬੜਮਾਜਰਾ ਸ਼ਮਸ਼ਾਨ ਘਾਟ ਦੀ ਉਸਾਰੀ ਲਈ 5 ਲੱਖ,ਪਿੰਡ ਸ਼ਿਆਮਪੁਰ ਜਨਰਲ ਧਰਮਸ਼ਾਲਾ ਦੇ ਵਿੱਚ ਇੱਕ ਕਮਰਾ ਬਣਾਉਣ ਦੇ ਲਈ 3 ਲੱਖ ਰੁਪਏ, ਪਿੰਡ ਸੈਣੀ ਮਾਜਰਾ ਕਮਿਊਨਿਟੀ ਸੈਂਟਰ ਦੇ ਵਿੱਚ ਬਣੇ ਸ਼ੈਡ ਦੇ ਕੰਮ ਨੂੰ ਪੂਰਾ ਕਰਾਉਣ ਦੇ ਲਈ 3 ਲੱਖ ਰੁਪਏ, ਪਿੰਡ ਰਾਏਪੁਰ ਖੁਰਦ ਆਂਗਨਵਾੜੀ ਸੈਂਟਰ ਦੀ ਉਸਾਰੀ ਲਈ 4 ਲੱਖ ਰੁਪਏ, ਪਿੰਡ ਗੋਬਿੰਦਗੜ੍ਹ ਸਟਰੀਟ ਲਾਈਟਾਂ ਲਗਾਉਣ ਅਤੇ ਪਿੰਡਾਂ ਦੇ ਮੋੜਾਂ ਤੇ ਕਨਕੇਵ ਮਿਰਰ ਲਗਾਉਣ ਦੇ ਲਈ 4 ਲੱਖ ਰੁਪਏ, ਪਿੰਡ ਅਲੀਪੁਰ ਬਰਸਾਤੀ ਪਾਣੀ ਦੀ ਨਿਕਾਸੀ ਦੇ ਲਈ 7 ਲੱਖ ਰੁਪਏ, ਪਿੰਡ ਗਿੱਦੜਪੁਰ ਮਾਸਟਰ ਨਾਜਰ ਸਿੰਘ ਵਾਲੀ ਗਲੀ ਦੇ ਕੰਮ ਦੇ ਲਈ 6 ਲੱਖ ਰੁਪਏ ਦੇ ਚੈੱਕ ਦਿੱਤੇ ਸ਼ਾਮਿਲ। ਵਿਧਾਇਕ ਕੁਲਵੰਤ ਸਿੰਘ ਹੋਰਾਂ ਦੱਸਿਆ ਕਿ ਇਸ ਦੇ ਨਾਲ ਹੀ 31 ਜਰੂਰਤਮੰਦ ਪਰਿਵਾਰਾਂ ਨੂੰ 62 ਲੱਖ ਰੁਪਏ ਦੀ ਰਾਸ਼ੀ ਵੀ ਅੱਜ ਜਾਰੀ ਕੀਤੀ ਗਈ। ਇਹ ਰਾਸ਼ੀ 2 ਲੱਖ ਰੁਪਏ ਪ੍ਰਤੀ ਘਰ ਦਿੱਤੇ ਗਏ ਤਾਂ ਕਿ ਉਹ ਆਪਣੇ ਮਕਾਨਾਂ ਦੀ ਰਿਪੇਅਰ ਕਰ ਸਕਣ ਅਤੇ ਜਿਹੜੇ ਮਕਾਨ ਡਿੱਗ ਚੁੱਕੇ ਹਨ ਉਹਨਾਂ ਦੀ ਦੁਬਾਰਾ ਉਸਾਰੀ ਕੀਤੀ ਜਾ ਸਕੇ। ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਹਾਲੀ ਕਾਰਪੋਰੇਸ਼ਨ ਦੇ ਵਿੱਚ ਜਿਹੜੇ 12 ਪਿੰਡ ਸ਼ਾਮਿਲ ਕੀਤੇ ਗਏ ਹਨ ਉਹਨਾਂ ਦੇ ਵਿਕਾਸ ਕਾਰਜਾਂ ਲਈ 50 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਜਾ ਚੁੱਕੀ ਹੈ। ਜਿਸ ਦੇ ਕੱਲ ਟੈਂਡਰ ਲੱਗ ਗਏ ਹਨ ਅਤੇ ਆਉਣ ਵਾਲੇ 15 ਦਿਨਾਂ ਵਿੱਚ ਇਹਨਾਂ ਪਿੰਡਾਂ ਦਾ ਵਿਕਾਸ ਜੰਗੀ ਪੱਧਰ ‘ਤੇ ਸ਼ੁਰੂ ਹੋ ਜਾਵੇਗਾ। ਇਸ ਮੌਕੇ ‘ਤੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਰੰਗਲਾ ਪੰਜਾਬ ਮੁਹਿੰਮ ਦੇ ਤਹਿਤ ਇਸ ਤੋਂ ਪਹਿਲਾਂ ਵੀ ਢਾਈ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਸੀ। ਉਹਨਾਂ ਕਿਹਾ ਕਿ ਇਹ ਸਿਲਸਿਲਾ ਇੱਥੇ ਹੀ ਖਤਮ ਨਹੀਂ ਹੋ ਗਿਆ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਕਰੋੜਾਂ ਰੁਪਏ ਦੀ ਰਾਸ਼ੀ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਜਾ ਰਹੀ ਹੈ। ਤਾਂ ਕਿ ਹਲਕੇ ਦੇ ਪਿੰਡਾਂ ਦਾ ਸਹੀ ਮਾਇਨੇ ਵਿੱਚ ਵਿਕਾਸ ਹੋ ਸਕੇ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਰਫ ਗੱਲਾਂ ਨਾਲ ਡੰਗ ਨਹੀਂ ਟਪਾਇਆ ਜਾਂਦਾ ਸਗੋਂ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ। ਜਦਕਿ ਸਮੇਂ ਦੀਆਂ ਸਰਕਾਰਾਂ ਨੇ ਵਾਅਦੇ ਅਤੇ ਦਾਅਵੇ ਸਿਰਫ ਐਲਾਨਾਂ ਤੱਕ ਹੀ ਸੀਮਤ ਰੱਖੇ। ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਮਰਜੀਤ ਸਿੰਘ ਸਿੱਧੂ ਅਤੇ ਬਲਵੀਰ ਸਿੰਘ ਸਿੱਧੂ ਬਾਰੇ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਹਲਕੇ ਦੇ ਲੋਕਾਂ ਨੇ ਇਹਨਾਂ ਦੋਵੇਂ ਨੇਤਾਵਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਇਹਨਾਂ ਨੇ ਹਮੇਸ਼ਾ ਨਿਜ ਦਾ ਵਿਕਾਸ ਕੀਤਾ। ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਜਰਾ ਜਿੰਨ੍ਹਾਂ ਵੀ ਧਿਆਨ ਦੇਣਾ ਜਰੂਰ ਨਹੀਂ ਸਮਝਿਆ ਅਤੇ ਹੁਣ ਇਹ ਦੋਨੇ ਭਰਾ ਆਪਸ ਵਿੱਚ ਹੀ ਗੱਲ ਕਰਨ ਜੋਗੇ ਰਹਿ ਗਏ ਹਨ। ਇਹਨਾਂ ਨਾਲ ਹੁਣ ਹਲਕੇ ‘ਚ ਕੋਈ ਦੁਆ-ਸਲਾਮ ਵੀ ਨਹੀਂ ਕਰਦਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਹੁਣ ਤੱਕ ਮੋਹਾਲੀ ਹਲਕੇ ਵਿੱਚ 30 ਘਰਾਂ ਨੂੰ ਲੁੜੀਂਦੀ ਸਹਾਇਤਾ ਅਤੇ ਉਸ ਤੋਂ ਬਾਅਦ 60 ਘਰਾਂ ਨੂੰ ਸਹਾਇਤਾ ਰਾਸ਼ੀ ਦੇ ਚੁੱਕੇ ਹਨ। ਜਦਕਿ ਉਹ ਆਪਣੇ ਵੱਲੋਂ 200 ਘਰਾਂ ਦੀ ਉਸਾਰੀ ਦੇ ਲਈ ਲੋੜੀਂਦੀ ਰਾਸ਼ੀ ਦੇ ਚੁੱਕੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੋਹਾਲੀ ਹਲਕੇ ਨਾਲ ਸੰਬੰਧਿਤ ਪਿੰਡਾਂ ਦੀ ਵਿਕਾਸ ਕਾਰਜ ਇੰਨੀ ਵੱਡੀ ਪੱਧਰ ‘ਤੇ ਹੋ ਰਹੇ ਹਨ ਕਿ ਇਹਨਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਪੂਰੀ ਤਰਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਖੜੇ ਹਨ ਅਤੇ ਅਸੀਂ ਐਲਾਨਾਂ ਦੀ ਥਾਂ ਤੇ ਕੰਮ ਕਰਨ ਨੂੰ ਤਰਜੀਹ ਦਿੰਦੇ ਹਾਂ। ਲੋਕਾਂ ਦੇ ਕੰਮ ਤਹਿ ਸਮੇਂ ਸੀਮਾ ਦੇ ਅੰਦਰ ਕੀਤੇ ਜਾ ਰਹੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਨੇਟਾ ਵਿਖੇ ਹੋਈ ਮੁੱਖ ਮੰਤਰੀ ਲੋਕ ਮਿਲਣੀ ਦੇ ਬਾਰੇ ਵਿੱਚ ਵਿਰੋਧੀ ਧਿਰਾਂ ਬਕਵਾਸ ਬੋਲ ਕੇ ਆਪਣੀ ਬੁਖਲਾਹਟ ਦਾ ਪ੍ਰਗਟਾਵਾ ਕਰ ਰਹੇ ਹਨ ਪਰੰਤੂ ਜੋ ਲੋਕੀ ਉਥੇ ਸਨ ਅਤੇ ਜੋ ਲੋਕੀ ਆਪ-ਮੁਹਾਰੇ ਵਹੀਰਾਂ ਘੱਤ ਕੇ ਇਸ ਲੋਕ ਮਿਲਣੀ ਵਿੱਚ ਸ਼ਾਮਿਲ ਹੋਏ ਸਨ ਸੱਚ ਉਹੀ ਜਾਣਦੇ ਹਨ। ਉਹਨਾਂ ਕਿਹਾ ਕਿ ਇਹਨਾਂ ਨੂੰ ਇਸ ਲੋਕ ਮਿਲਣੀ ਵਿੱਚ ਸ਼ਾਮਿਲ ਹੋਣ ਦੇ ਲਈ ਕਿਸੇ ਨੂੰ ਵੀ ਨਾ ਹੀ ਕੋਈ ਗੱਡੀ ਜਾਂ ਕੋਈ ਹੋਰ ਵਾਹਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਕਿਸੇ ਤੇ ਕੋਈ ਜੋਰ ਜ਼ਬਰਦਸਤੀ ਕੀਤੀ ਗਈ। ਲੋਕਾਂ ਵਿੱਚ ਮੁੱਖ ਮੰਤਰੀ ਲੋਕ ਮਿਲਣੀ ਨੂੰ ਲੈ ਕੇ ਲੋਹੜੇ ਦਾ ਚਾਅ ਸੀ। ਵਿਰੋਧੀ ਨੇਤਾ ਸਿਰਫ ਮੋਮੋ-ਠੱਗਣੀਆਂ ਗੱਲਾਂ ਦੇ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਤਾਕ ਵਿੱਚ ਹਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਜਿਨ੍ਹਾਂ ਨੇ ਵੀ ਗੁਟਕਾ ਸਾਹਿਬ ਦੇ ਅੰਗ ਖਿਲਾਰੇ ਹਨ, ਉਹਨਾਂ ਸ਼ਰਾਰਤੀ ਅਨਸਰਾਂ ਦੀ ਇੱਕ ਹੀ ਜਗ੍ਹਾ ਜੇਲ੍ਹ ਹੈ। ਇਹਨਾਂ ਨੂੰ ਜੇਲ੍ਹ ਯਾਤਰਾ ਜਰੂਰ ਕਰਵਾਈ ਜਾਵੇਗੀ ਕਿਉਂਕਿ ਇਹ ਗੁਰੂ ਅਤੇ ਮਾਨਵਤਾ ਦੇ ਵਿਰੋਧੀ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਵਤਾਰ ਸਿੰਘ ਮੌਲੀ, ਗੁਰਪ੍ਰੀਤ ਸਿੰਘ ਬਰਿਆਲੀ, ਸਤਨਾਮ ਸਿੰਘ ਸਰਪੰਚ, ਜਗਜੀਤ ਸਿੰਘ ਸਰਪੰਚ, ਤਰਲੋਚਨ ਸਿੰਘ ਸਰਪੰਚ, ਗੁਰਨਾਮ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਸਰਪੰਚ ਮਾਣਕਮਾਜਰਾ, ਸੰਦੀਪ ਕੌਰ ਸਰਪੰਚ, ਗੁਰਜੰਟ ਸਿੰਘ ਸਰਪੰਚ, ਨਰਿੰਦਰ ਸਿੰਘ ਸਰਪੰਚ, ਲਖਮੀਰ ਸਿੰਘ ਸਰਪੰਚ, ਗੁਰਜੰਟ ਸਿੰਘ ਸਰਪੰਚ, ਕਮਰਜੀਤ ਕੁਮਾਰ ਬਿੱਟੂ ਸਰਪੰਚ, ਗੁਰਪ੍ਰੀਤ ਸਿੰਘ ਕੁਰੜਾ, ਰਵਿੰਦਰ ਸਿੰਘ ਸਰਪੰਚ, ਕੁਲਵੀਰ ਸਿੰਘ ਸਰਪੰਚ, ਕੁਲਵੀਰ ਸਿੰਘ ਬਰਿਆਲੀ, ਹਰਪ੍ਰੀਤ ਸਿੰਘ ਸਰਪੰਚ, ਮਨਰਾਜ ਸਿੰਘ ਸਰਪੰਚ, ਇਕਬਾਲ ਸਿੰਘ ਸਰਪੰਚ, ਮਲਕੀਤ ਸਿੰਘ ਬਾਲਕ ਪ੍ਰਧਾਨ, ਬਲਵੀਰ ਸਿੰਘ ਸਰਪੰਚ, ਗੁਰਮੁਖ ਸਿੰਘ ਸਰਪੰਚ, ਕਰਮਾ ਪੂਰੀ ਸਰਪੰਚ, ਚੇਤਨ ਸ਼ਰਮਾ ਨਗਾਰੀ, ਗੁਰਜੰਟ ਸਿੰਘ ਸਰਪੰਚ ਗੁਡਾਣਾ, ਸੁੱਖਵਿੰਦਰ ਸਿੰਘ ਸਰਪੰਚ, ਸਤਨਾਮ ਸਿੰਘ ਸਰਪੰਚ ਬਲੌਂਗੀ, ਗੁਰਨਾਮ ਸਿੰਘ ਸਰਪੰਚ, ਵੀ ਹਾਜ਼ਰ ਸਨ।
ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਹਾਲੀ ਕਾਰਪੋਰੇਸ਼ਨ ਦੇ ਵਿੱਚ ਜਿਹੜੇ 12 ਪਿੰਡ ਸ਼ਾਮਿਲ ਕੀਤੇ ਗਏ ਹਨ ਉਹਨਾਂ ਦੇ ਵਿਕਾਸ ਕਾਰਜਾਂ ਲਈ 50 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਜਾ ਚੁੱਕੀ ਹੈ। ਜਿਸ ਦੇ ਕੱਲ ਟੈਂਡਰ ਲੱਗ ਗਏ ਹਨ ਅਤੇ ਆਉਣ ਵਾਲੇ 15 ਦਿਨਾਂ ਵਿੱਚ ਇਹਨਾਂ ਪਿੰਡਾਂ ਦਾ ਵਿਕਾਸ ਜੰਗੀ ਪੱਧਰ ਤੇ ਸ਼ੁਰੂ ਹੋ ਜਾਵੇਗਾ,


