Home » Uncategorized » ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਤੇਗ ਬਹਾਦਰ ਨਗਰ ਖਰੜ ਦੇ ਭਾਈ ਸੁਰਮੁੱਖ ਸਿੰਘ ਨੂੰ ਚੁਣਿਆ ਮੁੱਖ ਸੇਵਾਦਾਰ…

ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਤੇਗ ਬਹਾਦਰ ਨਗਰ ਖਰੜ ਦੇ ਭਾਈ ਸੁਰਮੁੱਖ ਸਿੰਘ ਨੂੰ ਚੁਣਿਆ ਮੁੱਖ ਸੇਵਾਦਾਰ…

ਖਰੜ 23 ਅਪ੍ਰੈਲ (ਚਰਨ ਸਿੰਘ ਮੈਣ ਮਾਜਰੀ) : ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਤੇਗ ਬਹਾਦਰ ਨਗਰ ਖਰੜ ਦੇ ਮੁਖ ਸੇਵਾਦਾਰ ਦੀ ਚੋਣ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਆਦੇਸ਼ ‘ਤੇ ਭੇਜੇ ਜਥੇਦਾਰ ਅਜਮੇਰ ਸਿੰਘ ਖੇੜਾ ਮੈਂਬਰ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਰਾਏ ਸਾਹਿਬ ਗੁਰਦੁਆਰਾ ਅੰਬ ਸਾਹਿਬ ਫੇਜ-8 ਦੇ ਮੈਨੇਜਰ ਭਾਈ ਸੁੱਖਵਿੰਦਰ ਸਿੰਘ, ਪ੍ਰਚਾਰਕ ਭਾਈ ਰਾਜਪਾਲ ਸਿੰਘ ਜੀ ਅਤੇ ਪੰਜ ਸਿੰਘ ਸਹਿਬਾਨਾਂ ਦੀ ਦੇਖ ਰੇਖ ਹੇਠ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੂਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਹੋਈ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਖਰੜ ਦੇ ਪ੍ਰਬੰਧ ਨੂੰ ਸੁਚਾਰੁ ਢੰਗ ਨਾਲ ਚਲਾਉਣ ਲਈ ਮੁੱਖ ਸੇਵਾਦਾਰ ਭਾਈ ਸੁਰਮੁਖ ਸਿੰਘ ਨੇ ਸੰਗਤਾਂ ਦੀ ਸਹਿਮਤੀ ਨਾਲ ਪ੍ਰਬੰਧਕੀ ਕਮੇਟੀ ਦਾ ਗਠਨ ਕੀਤਾ। ਜਿਸ ਵਿਚ ਭਾਈ ਜਸਬੀਰ ਸਿੰਘ ਮਲੋਆ ਜਨਰਲ ਸਕੱਤਰ, ਭਾਈ ਹਰਭਜਨ ਸਿੰਘ ਸੀਨੀਅਰ ਮੀਤ ਪ੍ਰਧਾਨ, ਭਾਈ ਗੁਰਮੇਲ ਸਿੰਘ ਮੀਤ ਪ੍ਰਧਾਨ, ਭਾਈ ਮਲਕੀਤ ਸਿੰਘ ਕੈਸ਼ੀਅਰ ਤੋਂ ਇਲਾਵਾ ਹੋਰ ਮੈਂਬਰ ਅਵਤਾਰ ਸਿੰਘ ਸੈਪਲਾ, ਸੁਰਮੁਖ ਸਿੰਘ ਸ਼ਿਵਜੋਤ, ਸੁਰਜੀਤ ਸਿੰਘ ਮਲੋਆ, ਮਾਨ ਸਿੰਘ ਬਲਦੇਵ ਸਿੰਘ ਭੁੱਲਰ ਸੀਤਲ ਸਿੰਘ ਸਵਰਨ ਸਿੰਘ ਜੰਡਪੁਰੀ ਸਤਪਾਲ ਸਿੰਘ ਜਸਵੰਤ ਸਿੰਘ ਪਿਆਰਾ ਸਿੰਘ ਬਲਜਿੰਦਰ ਸਿੰਘ ਬਲਦੇਵ ਸਿੰਘ ਚਮਕੌਰ ਸਿੰਘ ਹਰਵਿੰਦਰ ਸਿੰਘ ਕੁਲਵੰਤ ਸਿੰਘ ਬਾਵਾ ਸਿੰਘ ਹਰਜੀਤ ਸਿੰਘ ਕਸ਼ਮੀਰ ਸਿੰਘ ਲਏ ਗਏ।

Leave a Reply

Your email address will not be published. Required fields are marked *