Home » Uncategorized » ਪਿੰਡ ਸੈਦਪੁਰ ਚੋਂ ਇੱਕ ਦਿਨ ਪਹਿਲਾਂ ਗਾਇਬ ਹੋਏ ਜਸ਼ਨਪ੍ਰੀਤ ਸਿੰਘ ਦੀ ਲਾਸ਼ ਪਿੰਡ ਦੇ ਨੇੜਿਓ ਮਿਲੀ…

ਪਿੰਡ ਸੈਦਪੁਰ ਚੋਂ ਇੱਕ ਦਿਨ ਪਹਿਲਾਂ ਗਾਇਬ ਹੋਏ ਜਸ਼ਨਪ੍ਰੀਤ ਸਿੰਘ ਦੀ ਲਾਸ਼ ਪਿੰਡ ਦੇ ਨੇੜਿਓ ਮਿਲੀ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 23 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਲਾਂਡਰਾਂ ਨੇੜੇ ਸਥਿਤ ਪਿੰਡ ਸਹਿਜ ਭਰ ਚ ਉਦੋਂ ਸਹਿਯੋਗ ਦੀ ਲਹਿਰ ਫੈਲ ਗਈ ਜਦੋਂ ਜਸ਼ਨਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਦੀ ਲਾਸ਼ ਪਿੰਡ ਦੇ ਨੇੜੇ ਕਾਫੀ ਸਮਾਂ ਪਹਿਲਾਂ ਸਥਿਤ ਪੋਲਟਰੀ ਫਾਰਮ ਹੁੰਦਾ ਸੀ ਉਥੇ ਬਣੇ ਪੁਰਾਣਾ ਸਕਿਉਰਟੀ ਰੂਮ ਕੋਲੋਂ ਮਿਲੇ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਸ਼ਨਪ੍ਰੀਤ ਸਿੰਘ ਜੋ ਕੱਲ ਸਵੇਰੇ ਲਗਭਗ 9 ਵਜੇ ਤੋਂ ਗਾਇਬ ਸੀ ਅਤੇ ਜਦੋਂ ਰਾਤੀ ਘਰ ਨਹੀਂ ਆਇਆ ਤਾਂ ਉਹਨਾਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਜਿਨ੍ਹਾਂ ਵੱਲੋਂ ਰੇਲਵੇ ਲਾਈਨ ਅਤੇ ਹੋਰ ਥਾਵਾਂ ਉੱਤੇ ਲੱਭਿਆ ਤਾਂ ਅਖੀਰ ਉਹਨਾਂ ਨੂੰ ਉਸ ਦੀ ਲਾਸ਼ ਉਸ ਥਾਂ ਤੋਂ ਮਿਲੀ ਜਿੱਥੇ ਪਹਿਲਾਂ ਪੋਲਟਰੀ ਫਾਰਮ ਹੁੰਦਾ ਸੀ ਅਤੇ ਸਿਕਿਉਰਟੀ ਰੂਮ ਦੇ ਨੇੜਿਓ ਮਿਲੀ। ਜਿਸ ਉੱਤੇ ਕਈ ਪ੍ਰਕਾਰ ਦੇ ਸੱਟਾਂ ਲੱਗਣ ਵਰਗੇ ਨਿਸ਼ਾਨ ਸਨ। ਉਹਨਾਂ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਜਸ਼ਨਪ੍ਰੀਤ ਸਿੰਘ ਦੀ ਮੌਤ ਆਪਸੀ ਲੜਾਈ ਝਗੜੇ ਵਿੱਚ ਹੋਈ ਹੈ। ਜਿਸ ਦੇ ਕਾਰਨ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਦੱਸਿਆ ਕਿ ਜਦੋਂ ਇਸ ਦੀ ਰਿਪੋਰਟ ਪੁਲਿਸ ਚੌਂਕੀ ਸਨੇਟਾ ਵਿਖੇ ਕੀਤੀ ਤਾਂ ਉਹਨਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਜਦੋਂ ਸਨੇਟਾ ਉਸ ਚੌਂਕੀ ਦੇ ਜਾਂਚ ਮੁਲਾਜ਼ਮਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ। ਇਸ ਸੰਬੰਧ ਵਿੱਚ ਜਦੋਂ ਡੀਐਸਪੀ (ਸਿਟੀ-2) ਸਿਮਰਨ ਸਿੰਘ ਬੱਲ ਥਾਣਾ ਸੋਹਾਣਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਇਸ ਕੇਸ ਉਹਨਾਂ ਨੂੰ ਪੂਰੀ ਜਾਣਕਾਰੀ ਹੈ ਅਤੇ ਲਾਸ਼ ਨੂੰ ਸਰਕਾਰੀ ਹਸਪਤਾਲ ਫੇਜ਼-6 ਮੁਰਚਰੀ ਵਿੱਚ ਰੱਖ ਦਿੱਤਾ ਹੈ। ਪੋਸਟ ਮਾਸਟਰਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨ ਬਾਰੇ ਪਤਾ ਲੱਗੇਗਾ। ਉਹਨਾਂ ਕਿਹਾ ਕਿ ਇਸ ਕੇਸ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਸਬੰਧਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਦੀ ਪੂਰੀ ਕੋਸ਼ਿਸ਼ ਰਹੇਗੀ। ਇਸ ਸਬੰਧ ਉਗੇ ਨੌਜਵਾਨ ਸਮਾਜ ਸੇਵੀ ਆਗੂ ਨਰਿੰਦਰ ਸਿੰਘ ਸੋਨੀ ਜਿਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਪਿੰਡ ਸਾਹਿਬ ਦੇ ਸਰਪੰਚ ਹਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਤਰਾਂ ਦੀਆਂ ਹੋ ਰਹੀਆਂ ਅਣਹੋਈਆਂ ਮੌਤਾਂ ਪ੍ਰਤੀ ਗੰਭੀਰਤਾ ਨਾਲ ਪ੍ਰਸ਼ਾਸਨ ਕੋਲੋਂ ਜਾਂਚ ਕਰਵਾ ਕੇ ਰੋਕਥਾਮ ਲਈ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਲਗਭਗ ਡੇਢ-ਦੋ ਹਫਤਾ ਪਹਿਲਾਂ ਪਿੰਡ ਸੈਦਪੁਰ ਦੇ ਇੱਕ ਨੌਜਵਾਨ ਦੀ ਮੌਤ ਹੋਈ ਸੀ। ਜਿਸ ਦਾ ਭੋਗ ਪਿਛਲੇ ਐਤਵਾਰ ਨੂੰ ਪਿਆ ਸੀ ਤੇ ਹੁਣ ਜਸ਼ਨਪ੍ਰੀਤ ਦੀ ਮੌਤ ਦਾ ਪੂਰੇ ਪਿੰਡ ਦੇ ਨਾਗਰਿਕਾਂ ਨੂੰ ਬਹੁਤ ਅਫਸੋਸ ਹੈ। ਉਹਨਾਂ ਮੰਗ ਕੀਤੀ ਹੈ ਕਿ ਮ੍ਰਿਤਕ ਜਸ਼ਨਪ੍ਰੀਤ ਦੀ ਮੌਤ ਦੇ ਅਸਲ ਕਾਰਨਾ ਦਾ ਪਤਾ ਲਗਾ ਕੇ ਪੀੜਿਤ ਪਰਿਵਾਰ ਨੂੰ ਪੂਰਾ ਇਨਸਾਫ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *