Home » Uncategorized » ਮੋਹਾਲੀ ਪ੍ਰੈਸ ਕਲੱਬ ਦੀ ਚੋਣ ’ਚ ਪਟਵਾਰੀ-ਸ਼ਾਹੀ ਗਰੁੱਪ ਦੀ ਸ਼ਾਨਦਾਰ ਜਿੱਤ…

ਮੋਹਾਲੀ ਪ੍ਰੈਸ ਕਲੱਬ ਦੀ ਚੋਣ ’ਚ ਪਟਵਾਰੀ-ਸ਼ਾਹੀ ਗਰੁੱਪ ਦੀ ਸ਼ਾਨਦਾਰ ਜਿੱਤ…

ਗੁਰਮੀਤ ਸਿੰਘ ਸ਼ਾਹੀ ਪ੍ਰਧਾਨ ਅਤੇ ਸੁਖਦੇਵ ਸਿੰਘ ਪਟਵਾਰੀ ਜਨਰਲ ਸਕੱਤਰ ਚੁਣੇ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 5 ਅਪ੍ਰੈਲ (ਚਰਨ ਸਿੰਘ ਮੈਣ ਮਾਜਰੀ) : ਮੋਹਾਲੀ ਪ੍ਰੈੱਸ ਕਲੱਬ ਦੀ ਸਾਲ 2026-27 ਲਈ ਗਵਰਨਿੰਗ ਬਾਡੀ ਦੀ ਚੋਣ ਵਿਚ ਸ਼ਾਹੀ-ਪਟਵਾਰੀ ਗਰੁੱਪ ਜੇਤੂ ਕਰਾਰ ਦਿੱਤਾ ਗਿਆ। ਮੁੱਖ ਚੋਣ ਕਮਿਸ਼ਨਰ ਹਰਿੰਦਰ ਪਾਲ ਸਿੰਘ ਹੈਰੀ, ਚੋਣ ਕਮਿਸ਼ਨਰ ਕੁਲਵਿੰਦਰ ਸਿੰਘ ਬਾਵਾ ਅਤੇ ਗੁਰਮੀਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਇਸ ਚੋਣ ਵਿਚ ਕਰੀਬ 4.30 ਵਜੇ ਮੁੱਖ ਚੋਣ ਕਮਿਸ਼ਨਰ ਵਲੋਂ ਚੋਣ ਨਤੀਜੇ ਦਾ ਐਲਾਨਿਆ, ਜਿਸ ਵਿਚ ਸ਼ਾਹੀ-ਪਟਵਾਰੀ ਗਰੁੱਪ ਨੂੰ ਜੇਤੂ ਕਰਾਰ ਦਿੱਤਾ ਗਿਆ। ਇਸ ਦੌਰਾਨ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਜ਼ ਵਲੋਂ ਸ਼ਾਹੀ-ਪਟਵਾਰੀ ਪੈਨਲ ਦੇ 9 ਅਹੁਦੇਦਾਰਾਂ ਗੁਰਮੀਤ ਸਿੰਘ ਸ਼ਾਹੀ ਪ੍ਰਧਾਨ, ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ, ਸੀ. ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਵਿਜੇ ਪਾਲ ਤੇ ਮੈਡਮ ਨੀਲਮ ਠਾਕੁਰ, ਜਥੇਬੰਦਕ ਸਕੱਤਰ ਵਿਜੇ ਕੁਮਾਰ, ਜੁਆਇੰਟ ਸਕੱਤਰ ਡਾ. ਰਵਿੰਦਰ ਕੌਰ ਤੇ ਸੰਦੀਪ ਬਿੰਦਰਾ ਅਤੇ ਕੈਸ਼ੀਅਰ ਰਾਜੀਵ ਤਨੇਜਾ ਨੂੰ ਨਵੀਂ ਬਾਡੀ ਵਿਚ ਅਹੁਦੇਦਾਰ ਚੁਣਿਆ। ਇਸ ਮੌਕੇ ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ ਨੇ ਚੋਣ ਕਮਿਸ਼ਨ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਕਮਿਸ਼ਨ ਨੇ ਬੜੇ ਹੀ ਸ਼ਾਂਤੀਪੂਰਵਕ ਮਾਹੌਲ ਅਤੇ ਤਨਦੇਹੀ ਨਾਲ ਸੌਂਪੀ ਜ਼ਿੰਮੇਵਾਰੀ ਨੂੰ ਨੇਪਰੇ ਚੜ੍ਹਾਇਆ। ਉਹਨਾਂ ਕਿਹਾ ਕਿ ਮੋਹਾਲੀ ਪ੍ਰੈਸ ਕਲੱਬ ਸਾਹਮਣੇ ਸਭ ਤੋਂ ਵੱਡਾ ਕਾਰਜ ਪ੍ਰੈਸ ਕਲੱਬ ਲਈ ਸਰਕਾਰ ਪਾਸੋਂ ਥਾਂ ਲੈਣ ਦਾ ਹੈ। ਜਿਸ ਵਾਸਤੇ ਮੋਹਾਲੀ ਪ੍ਰੈਸ ਕਲੱਬ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਨਾਲ ਲੈ ਕੇ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਕਲੱਬ ਦੇ ਵੱਖ ਵੱਖ ਮੈਂਬਰਾਂ ਵਲੋਂ ਨਵੀਂ ਚੁਣੀ ਟੀਮ ਨੂੰ ਵਧਾਈ ਦਿੰਦਿਆਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ। ਅਖੀਰ ਵਿਚ ਚੋਣ ਕਮਿਸ਼ਨ ਵੱਲੋਂ ਕਲੱਬ ਦੀ ਚੋਣ ਵਿੱਚ ਸਹਿਯੋਗ ਦੇਣ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *