ਚੰਡੀਗੜ੍ਹ 10 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸਮੂਹ ਵਿਦਿਆਰਥੀ ਜਥੇਬੰਦੀਆਂ ਵੱਲੋਂ ਬੀਤੇ ਕੱਲ੍ਹ ਆਰਐਸਐਸ/ਬੀਜੇਪੀ ਦੇ ਪ੍ਰੋਗਰਾਮ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰ ਰਹੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਜਬਰਦਸਤੀ ਡਿਟੇਨ ਕਰਨ ਦੇ ਖਿਲਾਫ ਸਟੂਡੈਂਟ ਸੈਂਟਰ ਵਲੋਂ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਸਾਰਾਹ, ਜੋਬਨ, ਸੁਖਮਨ, ਗਗਨ, ਸੰਦੀਪ, ਦਰਸ਼ਨ, ਅਸ਼ਮੀਤ, ਗੁਰਵਿੰਦਰ ਬਾਠ, ਅਰਦਾਸ, ਕਰਨ, ਰਮਨ, ਅਜੇ ਅਤੇ ਨਵਨੀਤ ਵੱਲੋਂ ਕੱਲ੍ਹ ਦਾ ਘਟਨਾਕ੍ਰਮ ਦਸਦਿਆਂ ਕਿਹਾ ਗਿਆ ਕਿ ਇਸ ਝੜਪ ਦੌਰਾਨ ਵਿਦਿਆਰਥੀਆਂ ਨਾਲ ਖਿੱਚ-ਧੂਹ ਹੋਈ। ਜਿਸ ਵਿੱਚ ਲਾਠੀਚਾਰਜ ਹੋਇਆ ਅਤੇ ਕੁਝ ਵਿਦਿਆਰਥੀਆਂ ਦੀਆਂ ਪੱਗਾਂ ਅਤੇ ਅੰਮ੍ਰਿਤਧਾਰੀ ਵਿਦਿਆਰਥੀਆਂ ਦੀਆਂ ਕਿਰਪਾਨਾਂ ਲੱਥੀਆਂ। ਹਾਲਾਂਕਿ ਉਹਨਾਂ ਦਾ ਪ੍ਰਦਰਸ਼ਨ ਸ਼ੁਰੂ ਹੋਣ ਹੀ ਵਾਲਾ ਸੀ ਕਿ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਪੁਲਸ ਨੇ ਘੇਰਾ ਪਾ ਕੇ ਵਿਰੋਧ ਨੂੰ ਖਤਮ ਕਰਨ ਦਾ ਯਤਨ ਕੀਤਾ। ਇਸ ਸਬੰਧੀ ਅੱਜ ਪੰਜਾਬ ਯੂਨੀਵਰਸਿਟੀ ਕੰਪਲੈਕਸ ਚ ਪ੍ਰੈੱਸ ਕਾਨਫਰੰਸ ਵੀ ਹੋਈ ਤੇ ਵਿਦਿਆਰਥੀਆਂ ਵੱਲੋਂ ਇਹ ਵੀ ਮੰਗ ਰੱਖੀ ਗਈ ਕਿ ਬੀਜੇਪੀ/ਆਰਐਸਐਸ ਨੂੰ ਇਸ ਕੈਂਪਸ ਵਿੱਚੋਂ ਬੈਨ ਕੀਤਾ ਜਾਵੇ ਅਤੇ ਚੰਡੀਗੜ੍ਹ ਪੁਲਸ ਉੱਤੇ ਵਿਦਿਆਰਥੀਆਂ ਅਤੇ ਮੀਡੀਆ ਨਾਲ ਬਦਸਲੂਕੀ ਕਰਨ ਵਿਰੁੱਧ ਲਈ ਕਾਰਵਾਈ ਕੀਤੀ ਜਾਵੇ ਨਾਲ ਹੀ ਜੋ ਜਥੇਬੰਦੀ ਕੱਲ੍ਹ ਵਿਦਿਆਰਥੀਆਂ ਨੂੰ ਪਛਾਣ ਕੇ ਚੁੱਕਣ ਵਿੱਚ ਪੁਲਸ ਦਾ ਸਾਥ ਦੇ ਰਹੀ ਸੀ। ਉਸ ਦੀ ਵੀ ਸਾਂਝੇ ਰੂਪ ਵਿੱਚ ਨਿਖੇਧੀ ਕੀਤੀ ਗਈ। ਇਹ ਮੰਗ ਵੀ ਰੱਖੀ ਗਈ ਕਿ ਅੱਗੇ ਤੋਂ ਆਰਐਸਐਸ ਦੇ ਪ੍ਰੋਗਰਾਮਾਂ ਨੂੰ ਇਸ ਯੂਨੀਵਰਸਿਟੀ ਵਿੱਚ ਥਾਂ ਦੇਣੀ ਬੰਦ ਕੀਤੀ ਜਾਵੇ ਤਾਂ ਜੋ ਉਹ ਪੰਜਾਬ ਯੂਨੀਵਰਸਿਟੀ ਕੈਂਪਸ ਅਤੇ ਸੂਬੇ, ਦੇਸ਼ ਭਰ ਵਿੱਚ ਹੋਰ ਅਦਾਰਿਆਂ ਨੂੰ ਆਪਣੀ ਵਿਚਾਰਧਾਰਾ ਫੈਲਾਉਣ ਲਈ ਬੌਧਿਕ ਅੱਡਾ ਨਾ ਬਣਾ ਸਕਣ। ਪੀਐੱਸਯੂ (ਲਲਕਾਰ) ਵੱਲੋਂ ਕੱਲ੍ਹ ਸੈਮੀਨਾਰ ਹਾਲ ਦੇ ਅੰਦਰ ਵੀ ਸਵਾਲਾਂ ਤੇ ਨਾਅਰੇਬਾਜ਼ੀ ਨਾਲ ਫਾਸ਼ੀਵਾਦੀ ਆਰਐਸਐਸ ਦਾ ਵਿਰੋਧ ਕੀਤਾ ਗਿਆ। ਇਸ ਤੋਂ ਇਹ ਗੱਲ ਸਾਫ ਹੁੰਦੀ ਹੈ ਕਿ ਆਰਐਸਐਸ/ਬੀਜੇਪੀ ਹੁਣ ਇਥੇ ਅਗਲੇ ਪ੍ਰੋਗਰਾਮ ਕਰਾਉਣ ਤੋਂ ਪਹਿਲਾਂ ਉਹਨਾਂ ਵਿੱਚ ਹੋਣ ਵਾਲੇ ਵਿਰੋਧ ਬਾਰੇ ਸੌ ਵਾਰ ਸੋਚੇਗੀ।
Home
»
Uncategorized
»
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਆਰਐਸਐਸ/ਬੀਜੇਪੀ ਅਗਲੇ ਪ੍ਰੋਗਰਾਮ ਕਰਾਉਣ ਲਈ ਵਿਰੋਧ ਹੋਣ ਕਾਰਨ ਪਹਿਲਾਂ ਸੋਚੇਗੀ 100 ਵਾਰ : ਪੀ.ਐਸ.ਯੂ (ਲਲਕਾਰ)


