ਪੰਜਾਬ ‘ਚ ਪ੍ਰਵਾਸੀਆਂ ਬਈਆਂ ਵੱਲੋਂ ਕੀਤੀਆਂ ਜਾ ਰਹੀਆਂ ਖੂੰਨੀ ਘਟਨਾਵਾਂ ਸ਼ਾਂਤੀ ਨਾਲ ਪੈ ਰਹੇ ਪੰਜਾਬੀਆਂ ਲਈ ਖਤਰੇ ਦੀ ਘੰਟੀ : ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਫਰਵਰੀ (ਮੰਗਤ ਸਿੰਘ ਸੈਦਪੁਰ) : ਪੰਜਾਬ ਵਿੱਚ ਪ੍ਰਵਾਸੀਆਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦੀਆਂ ਘਟਨਾਵਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ ਤੇ ਇਸ ਦੀ ਕੋਈ ਰੋਕਥਾਮ ਦੇ ਕੋਈ ਪੁਖਤਾ ਪ੍ਰਬੰਧ ਕਰਨ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਬੁਰੀ ਤਰ੍ਹਾਂ ਫੇਲ ਸਾਬਤ ਹੋ ਰਹੀਆਂ ਹਨ। ਪ੍ਰਵਾਸੀ ਆਏ ਦਿਨ ਖੂਨੀ ਘਟਨਾਵਾਂ ਨੂੰ ਸ਼ਰੇਆਮ ਬੇਖੌਫ ਹੋਕੇ ਅੰਜਾਮ ਦੇ ਰਹੇ ਹਨ। ਪਿਛਲੇ ਦਿਨੀ ਮੋਹਾਲੀ ਵਿੱਚ 28 ਸਾਲਾ ਇਕ ਨੌਜਵਾਨ ਦਾ ਪ੍ਰਵਾਸੀਆਂ ਵੱਲੋਂ ਕੀਤੇ ਕਤਲ ਦੀ ਘਟਨਾ ਦਾ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਤੇ ਮੋਹਾਲੀ ਫੇਜ ਅੱਠ ਵਿੱਚ ਲੱਗਦੀ ਕਿਸਾਨ ਸਬਜ਼ੀ ਮੰਡੀ ਦੇ ਕਿਸਾਨ ਸਬਜ਼ੀ ਵਿਕਰੇਤਾ ਸੁੱਖਵਿੰਦਰ ਸਿੰਘ ਸੁਖੀ ਦੀ 10 ਪ੍ਰਵਾਸੀਆਂ ਨੇ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਫਾੜ ਦਿੱਤੇ। ਉਸ ਨੂੰ ਮਾਰਨ ਲਈ ਇੱਕ ਪ੍ਰਵਾਸੀ ਨੇ ਕਿਰਚ ਵੀ ਕੱਢ ਲਈ। ਮੰਡੀ ਵਿੱਚ ਮੌਜੂਦ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਉਸ ਕਿਸਾਨ ਨੂੰ ਪ੍ਰਵਾਸੀਆਂ ਤੋਂ ਬਚਾਇਆ ਅਤੇ ਮੰਡੀ ਦੀ ਯੂਨੀਅਨ ਦੇ ਆਗੂਆਂ ਨੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ। ਪੁਲਿਸ ਨੇ ਆ ਕੇ ਦੋ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਥਾਣੇ ਵਿੱਚ ਬੰਦ ਕਰ ਦਿੱਤਾ ਹੈ। ਕਿਸਾਨ ਸਬਜ਼ੀ ਮੰਡੀ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਯੂਨੀਅਨ ਦੇ ਆਗੂਆਂ ਦੇ ਭਾਰੀ ਇਕੱਠ ਨੇ ਥਾਣੇ ਜਾ ਕੇ ਇਸ ਘਟਨਾ ਬਾਰੇ ਥਾਣਾ ਇੰਚਾਰਜ ਸਤਨਾਮ ਸਿੰਘ ਨੂੰ ਜਾਣਕਾਰੀ ਦਿੱਤੀ ਅਤੇ ਐਸਐਚਓ ਨੇ ਪ੍ਰਧਾਨ ਸਾਹਿਬ ਨੂੰ ਭਰੋਸਾ ਦਿੱਤਾ ਕਿ ਸ਼ਾਮ ਤੱਕ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਤੇ ਬਾਕੀ ਦੋਸ਼ੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਜਾਵੇਗਾ।
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਪ੍ਰਵਾਸੀਆਂ ਵੱਲੋਂ ਖੂਨੀ ਘਟਨਾਵਾਂ ਹੋਰ ਰਹੀਆਂ ਹਨ ਅਤੇ ਇਹਨਾਂ ਦੇ ਹੌਸਲੇ ਬਹੁਤ ਵਧੇ ਹੋਏ ਹਨ। ਪਰ ਪੰਜਾਬ ਦੀ ਸਰਕਾਰ ਤੇ ਪੰਜਾਬ ਪੁਲਿਸ ਤਮਾਸ਼ਵੀਨ ਬਣ ਕੇ ਹਰ ਰੋਜ਼ ਨੌਜਵਾਨਾਂ ਦੇ ਹੋ ਰਹੇ ਕਤਲਾਂ ਦਾ ਤਮਾਸ਼ਾ ਦੇਖ ਰਹੀ ਹੈ। ਸ. ਕੁੰਬੜਾ ਨੇ ਕਿਹਾ ਕਿ ਇਹਨਾਂ ਵੱਧ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਮਹਿਸੂਸ ਹੋ ਰਿਹਾ ਹੈ ਕਿ ਪੁਲਿਸ ਅਤੇ ਸਰਕਾਰ ਦੀ ਚੁੱਪੀ ਕਰਕੇ ਗਲਤ ਸਿੱਟੇ ਨਿੱਕਲਣਗੇ। ਥੋੜੇ ਦਿਨ ਪਹਿਲਾਂ ਹੋਏ ਨੌਜਵਾਨ ਦੇ ਕਾਤਲ ਕਤਲ ਦੇ ਦੋਸ਼ੀ ਅਜੇ ਫੜੇ ਨਹੀਂ ਗਏ ਅਤੇ ਇਹ ਨਵੀਂ ਘਟਨਾ ਹੋਈ ਉਪਰੋਕਤ ਘਟਨਾ ਪੰਜਾਬੀ ਲਈ ਖਤਰੇ ਦੀ ਘੰਟੀ ਹੈ।
ਸ. ਕੁੰਭੜਾ ਨੇ ਕਿਹਾ ਕਿ ਕਿਸਾਨ ਸਬਜ਼ੀ ਮੰਡੀ ਦਾ ਚੇਅਰਮੈਨ ਗੋਬਿੰਦ ਮਿੱਤਲ ਦੀ ਬਹੁਤ ਵੱਡੀ ਨਲਾਇਕੀ ਸਾਹਮਣੇ ਆ ਰਹੀ ਹੈ ਕਿ ਉਹ ਮੰਡੀ ਦੀਆਂ ਮੰਗਾਂ ਬਾਰੇ ਦਿੱਤੇ ਗਏ ਮੰਗ ਪੱਤਰ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਅੱਜ ਵੀ ਚੇਅਰਮੈਨ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਜੇਕਰ ਕਿਸਾਨ ਸਬਜੀ ਮੰਡੀ ਵਿੱਚ ਕੋਈ ਅਣਸਖਾਵੀ ਘਟਨਾ ਵਾਪਰਦੀ ਹੈ ਤਾਂ ਸਿੱਧੇ ਤੌਰ ‘ਤੇ ਚੇਅਰਮੈਨ ਸਾਹਿਬ ਜਿੰਮੇਵਾਰ ਹੋਣਗਾ। ਇਸ ਮੌਕੇ ਬਲਦੇਵ ਸਿੰਘ ਕੈਸ਼ੀਅਰ, ਦਵਿੰਦਰ ਸਿੰਘ, ਮਾਨ ਸਿੰਘ, ਰਾਜਾ ਸਨੇਟਾ, ਬਹਾਦਰ ਸਿੰਘ, ਸੰਤ ਸਿੰਘ, ਸੁਖਵਿੰਦਰ ਸਿੰਘ, ਗੁਰਜੰਟ ਸਿੰਘ, ਪੱਪੂ, ਰੋਮੀ, ਸੁਰੇਸ਼ ਕੁਮਾਰ ਮੰਗੂ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰਾਜੂ, ਅਸ਼ੋਕ ਕੁਮਾਰ, ਖਲੀਲ ਅਲੀ, ਜੋਨੀ ਕੁਮਾਰ, ਜਸਵਿੰਦਰ ਸਿੰਘ, ਬਹਾਦਰ ਸਿੰਘ, ਗੁਰਜੰਟ ਸਿੰਘ, ਜਸਵੀਰ ਸਿੰਘ, ਪ੍ਰੇਮ ਕੁਮਾਰ, ਸ਼ੀਸ਼ਪਾਲ, ਸੋਨੀ, ਸ਼ਿਆਮ ਆਦਿ ਹਾਜ਼ਰ ਸਨ। ਖਾਸ ਗੱਲ ਇਹ ਹੈ ਕਿ ਮੰਡੀ ਵਿੱਚ ਵੱਡੀ ਅਣਸੁਖਾਵੀ ਘਟਨਾ ਵਾਪਰਨ ਸਕਦੀ ਸੀ। ਇਹ ਵੀ ਵੇਖਣਾ ਜਰੂਰੀ ਜਾਪਦਾ ਹੈ ਕਿ ਪ੍ਰਵਾਸੀਆਂ ਵੱਲੋਂ ਇਹੋ ਜਿਹੀਆਂ ਅਣਸੁਖਾਵੀਂ ਘਟਨਾਵਾਂ ਨੂੰ ਕਿੰਨਾ ਲੋਕਾਂ ਦੀ ਮਦਦ ਜਾਂ ਸ਼ਹਿਆਂ ‘ਤੇ ਅੰਜਾਮ ਦੇ ਰਹੇ ਹਨ। ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ। ਇਸ ਸਬੰਧੀ ਜਦੋਂ ਪੁਲਿਸ ਥਾਣਾ ਫੇਸ ਅੱਠ ਤੇ ਐਸਐਚਓ ਸਤਨਾਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਦੋਹਾਂ ਪਾਰਟੀਆਂ ਵਿੱਚ ਮੰਡੀ ਵਿੱਚ ਟੇਬਲ ਲਾਉਣ ਕਾਰਨ ਝਗੜਾ ਹੋਇਆ ਸੀ ਜਿਨ੍ਹਾਂ ਦਾ ਆਪਸ ਵਿੱਚ ਸਮਝੌਤਾ ਹੋ ਚੁੱਕਾ ਹੈ।


