ਸ਼ਿਵਰਾਤਰੀ ਦੇ ਮੌਕੇ ’ਤੇ ਫੇਜ਼-11 ਦੇ ਮੰਦਰ ਚੋਂ ਪੂਜਾ ਕਰਕੇ ਵਾਪਸ ਆ ਰਹੇ ਨੌਜਵਾਨ ਦਾ ਕੁਝ ਅਣਪਛਾਤੇ ਪ੍ਰਵਾਸੀ ਬਈਆਂ ਨੇ ਢਿੱਡ ‘ਚ ਛੁਰਾ ਮਾਰ ਕੇ ਕੀਤਾ ਕਤਲ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 16 ਫਰਵਰੀ (ਮੰਗਤ ਸਿੰਘ ਸੈਦਪੁਰ) : ਮੋਹਾਲੀ ਸ਼ਹਿਰ ਨੂੰ ਪ੍ਰਵਾਸੀਆਂ ਲੁੱਟਾਂ ਖੋਹਾਂ ਕਤਲ ਕਰਨ ਅਤੇ ਨਸ਼ੇ ਸਮਗਲਰਾਂ ਦਾ ਅੱਡਾ ਬਣ ਚੁੱਕਾ ਹੈ ਹਰ ਹਫਤੇ ਦੋ ਹਫਤੇ ਬਾਅਦ ਇੱਥੇ ਕੋਈ ਇਹੋ ਜਿਹੀ ਘਟਨਾ ਵਾਪਰ ਅਣਸੁਖਾਵੀ ਇਹੋ ਜਿਹੀ ਘਟਨਾ ਵਾਪਰਦੀ ਹੈ ਜਿਸ ਤੇ ਜ਼ਿੰਮੇਵਾਰ ਪ੍ਰਵਾਸੀ ਹੁੰਦੇ ਹਨ। ਇਸੇ ਸੰਬੰਧ ਵਿੱਚ ਮੋਹਾਲੀ ਸ਼ਹਿਰ ‘ਚ ਸ਼ਿਵਰਾਤਰੀ ਦੇ ਮੌਕੇ ’ਤੇ ਫੇਜ਼-11 ਸਥਿਤ ਮੰਦਰ ਤੋਂ ਪੂਜਾ ਕਰਕੇ ਵਾਪਸ ਆ ਰਹੇ ਇਕ ਨੌਜਵਾਨ ਦੀ ਕੁਝ ਅਣਪਛਾਤੇ ਹਮਲਾਵਰਾਂ ਵਲੋਂ ਛੁਰੀ ਮਾਰ ਕੇ ਕਤਲ ਕਰ ਦਿੱਤਾ ਗਿਆ। ਗੰਭੀਰ ਜ਼ਖਮੀ ਹਾਲਤ ਵਿਚ ਨੌਜਵਾਨ ਨੂੰ ਫੋਰਟਿਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਸੇਵਕ ਸਿੰਘ (27) ਵਜੋਂ ਹੋਈ ਹੈ। ਉਹ ਮੂਲ ਰੂਪ ਵਿਚ ਹਰਿਆਣਾ ਦੇ ਟੋਹਾਣਾ ਦਾ ਰਹਿਣ ਵਾਲਾ ਸੀ ਅਤੇ ਮੌਜੂਦਾ ਸਮੇਂ ਫੇਜ਼-11 ਵਿਚ ਰਹਿ ਰਿਹਾ ਸੀ। ਇੱਥੇ ਉਹ ਇਕ ਇਮੀਗ੍ਰੇਸ਼ਨ ਕੰਪਨੀ ਚਲਾਉਂਦਾ ਸੀ। ਗੁਰਸੇਵਕ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਵਾਰਦਾਤ ਤੋਂ ਗੁੱਸੇ ‘ਚ ਆਏ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਸੋਮਵਾਰ ਸਵੇਰੇ ਫੋਰਟਿਸ ਹਸਪਤਾਲ ਬਾਹਰ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਕੁਝ ਮਹਿਲਾਵਾਂ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਦੀ ਗਿਣਤੀ ਕਰੀਬ ਤਿੰਨ ਦਰਜਨ ਸੀ। ਉਨ੍ਹਾਂ ਕਿਹਾ ਕਿ ਇਕ ਸ਼ੱਕੀ ਨੂੰ ਕਾਬੂ ਕਰਕੇ ਥਾਣੇ ਲਿਆਂਦਾ ਗਿਆ, ਪਰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ। ਇਸ ਕਾਰਨ ਲੋਕਾਂ ਵਿਚ ਰੋਸ ਵਧ ਗਿਆ।ਖਾਸ ਗੱਲ ਇਹ ਹੈ ਕਿ ਉਸ ਸਮੇਂ ਹਸਪਤਾਲ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਦਾਖਲ ਸਨ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਹਮਲਾਵਰ ਹੋਰ ਰਾਜਾਂ ਨਾਲ ਸੰਬੰਧਿਤ ਹਨ ਅਤੇ ਪੁਲਿਸ ਵਲੋਂ ਉਨ੍ਹਾਂ ਦੀ ਮੌਕੇ ਤੋਂ ਬਰਾਮਦ ਕੀਤੀ ਮੋਟਰਸਾਈਕਲ ਦੇ ਬਾਵਜੂਦ ਅਜੇ ਤੱਕ ਗ੍ਰਿਫਤਾਰੀ ਨਹੀਂ ਕੀਤੀ ਗਈ। ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਉਹ ਆਪਣੇ ਪੁੱਤਰ ਨਾਲ ਮੰਦਰ ਵਿਚ ਪੂਜਾ ਕਰਨ ਗਏ ਸਨ। ਉਥੇ ਕੁਝ ਨੌਜਵਾਨਾਂ ਵਿਚ ਝਗੜਾ ਹੋ ਰਿਹਾ ਸੀ। ਵਾਪਸੀ ਦੌਰਾਨ ਰਸਤੇ ਤੋਂ ਹਟਣ ਲਈ ਕਹਿਣ ’ਤੇ ਥੋੜ੍ਹੀ ਕਹਾਸੁਨੀ ਹੋਈ ਅਤੇ ਹਮਲਾਵਰਾਂ ਨੇ ਉਸਦੇ ਪੁੱਤਰ ਦੇ ਢਿੱਡ ਵਿੱਚ ਛੁਰੀ ਮਾਰ ਦਿੱਤੀ। ਉਹ ਤੁਰੰਤ ਪੁੱਤਰ ਨੂੰ ਹਸਪਤਾਲ ਲੈ ਕੇ ਗਏ। ਜਿੱਥੇ ਉਸ ਦੀ ਮੌਤ ਹੋ ਗਈ। ਸੀਨੀਅਰ ਪੁਲਿਸ ਅਧਿਕਾਰੀਆਂ ਵਲੋਂ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਮ੍ਰਿਤਕ ਦਾ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਗਿਆ ਅਤੇ ਉਸ ਦੀ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੇ ਹਨ ਅਤੇ ਇਸ ਮਾਮਲੇ ਵਿਚ ਸਾਹਮਣੇ ਆਇਆ ਹੈ ਕਿ ਉਕਤ ਮੁਲਜ਼ਮ
ਐਸ.ਐਸ.ਪੀ. ਨੇ ਦੱਸਿਆ ਕਿ ਪਹਿਲਾਂ ਪੁਲਿਸ ਵਲੋਂ ਕਤਲ ਦੇ ਯਤਨ ਦਾ ਕੇਸ ਦਰਜ ਕੀਤਾ ਗਿਆ ਸੀ, ਪਰ ਮੌਤ ਤੋਂ ਬਾਅਦ ਮਾਮਲੇ ਨੂੰ ਕਤਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਲਈ ਡਾਕਟਰਾਂ ਦੇ ਬੋਰਡ ਦੀ ਇਕ ਟੀਮ ਬਣਾਈ ਗਈ ਹੈ, ਜਿਸ ਨਾਲ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਖਾਸ ਗੱਲ ਇਹ ਹੈ ਕਿ ਬਿਹਾਰੀ ਪਈਆਂ ਵੱਲੋਂ ਲੁੱਟ ਖੋਹ ਕਰਨ ਲਈ ਅਤੇ ਕਤਲ ਕਰਨ ਲਈ ਇੰਜ ਜਾਪਦਾ ਹੈ ਜਿਵੇਂ ਗਰੁੱਪ ਬਣਾਏ ਹੋਏ ਹਨ ਅਤੇ ਹਮੇਸ਼ਾ ਕਿਰਚਾਂ ਅਤੇ ਚਾਕੂ ਆਪਣੇ ਕੋਲ ਰੱਖਦੇ ਹਨ ਪਿਛਲੇ ਦਿਨੇ ਇੱਕ ਲੇਡੀ ਜੋ ਘਰ ਵਿੱਚ ਇਕੱਲੀ ਸੀ ਉਸ ਨੂੰ ਵੀ ਪ੍ਰਵਾਸੀ ਵੱਲੋਂ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਲੁੱਟ ਕਰਨ ਲਈ ਉਸ ਦਾ ਕਤਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹੋਰ ਵੀ ਇਹੋ ਜਿਹੀਆਂ ਨਿੱਕੀਆਂ-ਮੋਟੀਆਂ ਘਟਨਾਵਾਂ ਮੋਹਾਲੀ ਸ਼ਹਿਰ ਵਿੱਚ ਖਾਸ ਕਰਕੇ ਵਾਪਰਦੀਆਂ ਹਨ। ਜਿਨ੍ਹਾਂ ਦਾ ਪੁਲਿਸ ਪ੍ਰਸ਼ਾਸਨ ਕੋਲ ਕੋਈ ਜਵਾਬ ਸਪਸ਼ਟ ਨਹੀਂ ਜਾਪਦਾ ਹੁੰਦਾ। ਇਸ ਪ੍ਰਤੀ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਖਾਸ ਕਰਕੇ ਮੋਹਾਲੀ ਸ਼ਹਿਰ ਵਿੱਚ ਵਾਪਰਨ ਵਾਲੀਆਂ ਕਤਲਾਂ, ਲੁੱਟਾਂ ਖੋਹਾਂ ਅਤੇ ਹੋਰ ਮਾਰ ਕਟਾਈ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਵਿਸ਼ੇਸ਼ ਤੌਰ ‘ਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਲੋਕ ਪ੍ਰਵਾਸੀਆਂ ਵੱਲੋਂ ਕੀਤੇ ਜਾ ਰਹੇ ਕਤਲਾ ਲੋਕਾਂ ਅਤੇ ਮਾਰ ਕਟਾਈਆਂ ਤੋਂ ਸੁਰੱਖਿਅਤ ਰਹਿ ਸਕਣ।


