Home » Uncategorized » ਮੋਹਾਲੀ ਪੁਲਿਸ ਨੇ ਪੰਜਾਬ ਨੈਸ਼ਨਲ ਬੈਂਕ ਮੋਹਾਲੀ ਡਕੈਤੀ ਮਾਮਲੇ ‘ਚ ਲੋੜੀਂਦੇ ‘ਏ’ ਕੈਟਾਗਰੀ ਦਾ ਭਗੌੜੇ ਨੂੰ ਜਲੰਧਰ ਤੋਂ ਕੀਤਾ ਕਾਬੂ… Twitter LinkedIn Whatsapp Send Email Prin

ਮੋਹਾਲੀ ਪੁਲਿਸ ਨੇ ਪੰਜਾਬ ਨੈਸ਼ਨਲ ਬੈਂਕ ਮੋਹਾਲੀ ਡਕੈਤੀ ਮਾਮਲੇ ‘ਚ ਲੋੜੀਂਦੇ ‘ਏ’ ਕੈਟਾਗਰੀ ਦਾ ਭਗੌੜੇ ਨੂੰ ਜਲੰਧਰ ਤੋਂ ਕੀਤਾ ਕਾਬੂ… Twitter LinkedIn Whatsapp Send Email Prin

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਫਰਵਰੀ (ਮੰਗਤ ਸਿੰਘ ਸੈਦਪੁਰ) : ਪੰਜਾਬ ਨੈਸ਼ਨਲ ਬੈਂਕ ਮੋਹਾਲੀ ਡਕੈਤੀ ਦੇ ਮਾਮਲੇ ਚ ਲੋੜੀਦਾ ਭਗੋੜੇ ਦੋਸ਼ੀ ਸੰਦੀਪ ਸਿੰਘ ਉਰਫ ਸੰਨੀ ਪੁੱਤਰ ਜਸਪਾਲ ਸਿੰਘ ਖੁਰਮੀ, ਵਾਸੀ ਪਿੰਡ ਮਹਿਤਪੁਰ ਜ਼ਿਲ੍ਹਾ ਜਲੰਧਰ (ਮੌਜੂਦਾ ਵਾਸੀ ਚੰਡੀਗੜ੍ਹ) ਨੂੰ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਸੀਨੀਅਰ ਕਪਤਾਨ ਪੁਲਿਸ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਸੰਦੀਪ ਸਿੰਘ ਉਰਫ ਸੰਨੀ ਨੂੰ ਮੁਕੱਦਮਾ ਨੰਬਰ 89 ਮਿਤੀ 17.06.2020 ਅਧੀਨ ਧਾਰਾਵਾਂ 392, 379-ਬੀ, 34 ਭਾ.ਦੰ.ਸ. ਅਤੇ 25-54-59 ਆਰਮਜ਼ ਐਕਟ, ਥਾਣਾ ਮਟੌਰ ਮੋਹਾਲੀ ਦੇ ਸਬੰਧ ਵਿੱਚ ਮਿਤੀ 03.02.2026 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਨੇ ਮਿਤੀ 17.06.2020 ਨੂੰ ਪੰਜਾਬ ਨੈਸ਼ਨਲ ਬੈਂਕ, ਐਸ.ਸੀ.ਓ. ਨੰਬਰ 6-7, ਫੇਜ਼-3ਏ, ਮੋਹਾਲੀ ਵਿੱਚ ਪਿਸਤੌਲ ਦੀ ਨੋਕ ‘ਤੇ ਡਕੈਤੀ ਕੀਤੀ ਸੀ ਅਤੇ ਬਾਅਦ ਵਿੱਚ ਅਦਾਲਤ ਵੱਲੋਂ ਭਗੌੜਾ ਘੋਸ਼ਿਤ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਸ਼੍ਰੀ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਸ਼੍ਰੀ ਸੌਰਵ ਜਿੰਦਲ, ਕਪਤਾਨ ਪੁਲਿਸ (ਇੰਵੈਸਟੀਗੇਸ਼ਨ) ਅਤੇ ਸ਼੍ਰੀ ਭੁਪਿੰਦਰ ਸਿੰਘ, ਪੀ.ਪੀ.ਐਸ., ਉਪ-ਕਪਤਾਨ ਪੁਲਿਸ (ਕਮਾਂਡ ਸੈਂਟਰ) ਦੀ ਨਿਗਰਾਨੀ ਹੇਠ ਥਾਣੇਦਾਰ ਬਲਵਿੰਦਰ ਸਿੰਘ ਇੰਚਾਰਜ ਪੀ.ਓ. ਸਟਾਫ ਦੀ ਟੀਮ ਵੱਲੋਂ ਦੋਸ਼ੀ ਮੁਕੱਦਮਾ ਨੰਬਰ 82/2021 ਅਧੀਨ ਧਾਰਾਵਾਂ 411, 482, 170 ਭਾ.ਦੰ.ਸ. ਅਤੇ 25 ਆਰਮਜ਼ ਐਕਟ, ਥਾਣਾ ਫੇਜ਼-1 ਮੋਹਾਲੀ ਅਤੇ ਮੁਕੱਦਮਾ ਨੰਬਰ 336/2021 ਅਧੀਨ ਧਾਰਾਵਾਂ 384, 120-ਬੀ, ਥਾਣਾ ਸਿਟੀ ਖਰੜ੍ਹ ਵਿੱਚ ਵੀ ਅਦਾਲਤ ਨੂੰ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿਇਸ ਮੁਹਿੰਮ ਦੌਰਾਨ ਮਿਤੀ 01.01.2026 ਤੋਂ ਹੁਣ ਤੱਕ ਮੋਹਾਲੀ ਪੁਲਿਸ ਵੱਲੋਂ ਕੁੱਲ 51 ਭਗੌੜੇ ਕਾਬੂ ਕੀਤੇ ਜਾ ਚੁੱਕੇ ਹਨ। ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦੇ ਭਗੌੜਿਆਂ/ਪੀ.ਓਜ਼ ਦੀ ਗ੍ਰਿਫ਼ਤਾਰੀ ਅਤੇ ਤਲਾਸ਼ ਕਰਨ ਦੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਸਾਰੇ ਅਪਰਾਧੀਆਂ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਦੋਸ਼ੀ ਦੇ ਖ਼ਿਲਾਫ਼ ਪੰਜਾਬ ਦੇ ਹੋਰ ਜ਼ਿਲ੍ਹਿਆਂ, ਯੂ.ਟੀ. ਚੰਡੀਗੜ੍ਹ ਅਤੇ ਰਾਜ ਉੱਤਰ ਪ੍ਰਦੇਸ਼ ਵਿੱਚ ਲਗਭਗ 20 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚ ਇੱਕ ਕਤਲ ਦਾ ਕੇਸ, ਦੋ ਹਮਲੇ ਦੇ ਕੇਸ, ਡਕੈਤੀ, ਪੁਲਿਸ ਹਿਰਾਸਤ ਤੋਂ ਭੱਜਣ, ਚੋਰੀ ਅਤੇ ਆਰਮਜ਼ ਐਕਟ ਅਧੀਨ ਮਾਮਲੇ ਸ਼ਾਮਲ ਹਨ।

 

Leave a Reply

Your email address will not be published. Required fields are marked *