Home » Uncategorized » ਪੰਜਾਬ ਦੇ ਕਈ ਸ਼ਹਿਰਾਂ ‘ਚ ਫਰਵਰੀ ਦੀ ਪਹਿਲੀ ਰਾਤ ਨੂੰ ਮੀ ਦੀ ਸੰਭਾਵਨਾ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਚੱਲ ਸਕਦੀਆਂ ਤੇਜ ਹਵਾਵਾਂ : ਮੌਸਮ ਵਿਭਾਗ

ਪੰਜਾਬ ਦੇ ਕਈ ਸ਼ਹਿਰਾਂ ‘ਚ ਫਰਵਰੀ ਦੀ ਪਹਿਲੀ ਰਾਤ ਨੂੰ ਮੀ ਦੀ ਸੰਭਾਵਨਾ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਚੱਲ ਸਕਦੀਆਂ ਤੇਜ ਹਵਾਵਾਂ : ਮੌਸਮ ਵਿਭਾਗ

ਚੰਡੀਗੜ੍ਹ 01 ਫਰਵਰੀ (ਮੰਗਤ ਸਿੰਘ ਸੈਦਪੁਰ) : ਦੇਸ਼ ਵਿਦੇਸ਼ਾਂ ‘ਚ ਕੁਦਰਤੀ ਆਫਤਾਂ ਨੂੰ ਲੈ ਕੇ ਹਮੇਸ਼ਾ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਕੁਦਰਤੀ ਆਫਤਾਂ ਉੱਤੇ ਕੰਟਰੋਲ ਕਰਨਾ ਫਿਲਹਾਲ ਗਲੋਬਲ ਸਿਸਟਮ ਦਾ ਵੀ ਕੋਈ ਜੁਗਾੜ ਨਹੀਂ ਹੈ। ਇਸ ਲਈ ਕੁਦਰਤੀ ਆਫਤਾਂ ਤੋਂ ਬਚਣ ਲਈ ਆਪਣੇ ਆਪ ਨੂੰ ਹਮੇਸ਼ਾ ਸੁਰੱਖਿਤ ਰੱਖਣਾ ਜਰੂਰੀ ਹੈ। ਇਸ ਸੰਬੰਧ ਵਿੱਚ ਪੰਜਾਬ ਦੇ ਕਈ ਸ਼ਹਿਰਾਂ ‘ਚ ਅੱਜ ਰਾਤ ਫਰਵਰੀ ਨੂੰ ਮੀਂਹ ਦੇ ਨਾਲ-ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਹਵਾਵਾਂ ਚੱਲਣ ਦੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ। ਖਾਸ ਗੱਲ ਇਹ ਹੈ ਕਿ 31 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਧੁੰਦ ਪਈ। ਬੀਤੀ ਰਾਤ ਤੋਂ ਦੋਵਾਂ ਸੂਬਿਆਂ ‘ਚ ਪੱਛਮੀ ਗੜਬੜੀ ਸਰਗਰਮੀ ਦੇ ਨਤੀਜੇ ਵਜੋਂ ਕਈ ਜ਼ਿਲ੍ਹਿਆਂ ਵਿੱਚ ਹਲਕੀ ਬੂੰਦਾ-ਬਾਂਦੀ ਹੋਈ ਸੀ। ਇਸ ਲਈ ਮੌਸਮ ਵਿਗਿਆਨੀਆਂ ਨੇ 1 ਫਰਵਰੀ ਨੂੂੰ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ। ਮੌਸਮ ਵਿਗਿਆਨੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ 1 ਫਰਵਰੀ ਨੂੰ ਮੀਂਹ ਪੈਣ ਤੋਂ ਬਾਅਦ ਠੰਢ ਜ਼ੋਰ ਫੜਿਆ। ਹਰਿਆਣਾ ਦੇ 17 ਜ਼ਿਲ੍ਹਿਆਂ ਵਿਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਮੌਸਮ ਵਿਭਾਗ ਅਨੁਸਾਰ ਜਾਪਦੀ ਹੈ। ਉੱਤਰੀ ਅਤੇ ਦੱਖਣੀ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਗੜੇਮਾਰੀ ਵੀ ਸੰਭਵ ਹੈ। ਮੌਸਮ ਵਿਭਾਗ ਨੇ ਚੰਡੀਗੜ੍ਹ, ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਪਾਣੀਪਤ, ਸੋਨੀਪਤ, ਰੋਹਤਕ, ਝੱਜਰ, ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਫਰੀਦਾਬਾਦ, ਪਲਵਲ ਅਤੇ ਨੂਹ ਜ਼ਿਲ੍ਹਿਆਂ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਜਿਸ ਵਿੱਚ 50 ਤੋਂ 75% ਮੀਂਹ ਪੈਣ ਦੀ ਸੰਭਾਵਨਾ ਹੈ। ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਡਾ. ਚੰਦਰਸ਼ੇਖਰ ਡਾਗਰ ਨੇ ਕਿਹਾ ਕਿ 4 ਫਰਵਰੀ ਤੱਕ ਮੌਸਮ ਬਦਲਦਾ ਰਹੇਗਾ। ਪੱਛਮੀ ਗੜਬੜ ਕਾਰਨ ਅੱਜ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ 2 ਅਤੇ 3 ਫਰਵਰੀ ਨੂੰ ਕੁਝ ਜ਼ਿਲ੍ਹਿਆਂ ਵਿੱਚ ਬੂੰਦ-ਬੂੰਦ ਜਾਂ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। 4 ਫਰਵਰੀ ਨੂੰ ਮੌਸਮ ਸਾਫ਼ ਹੋ ਜਾਵੇਗਾ। ਪਰ ਰਾਤ ਦਾ ਤਾਪਮਾਨ ਵਧ ਸਕਦਾ ਹੈ। ਮੌਸਮ ਵਿਭਾਗ ਅਨੁਸਾਰ 4 ਫਰਵਰੀ ਨੂੰ ਦਿਨ ਦਾ ਤਾਪਮਾਨ ਹੌਲੀ-ਹੌਲੀ ਮੌਸਮ ਦੇ ਨਾਲ-ਨਾਲ ਵਧ ਸਕਦਾ ਹੈ। ਠੰਢੀ ਸਵੇਰ ਤੋਂ ਬਾਅਦ ਰਾਜ ਦੇ ਕਈ ਹਿੱਸਿਆਂ ਵਿੱਚ ਦਿਨ ਆਮ ਰਹੇਗਾ ਸਵੇਰੇ-ਸਵੇਰੇ ਸੰਘਣੀ ਧੁੰਦ ਬਣੀ ਰਹਿ ਸਕਦੀ ਹੈ। 5 ਫਰਵਰੀ ਨੂੰ ਪੱਛਮੀ ਗੜਬੜੀ ਦੇ ਪ੍ਰਭਾਵ ਘੱਟ ਜਾਣਗੇ, ਜਿਸ ਨਾਲ ਬੱਦਲਵਾਈ ਵਿੱਚ ਕਮੀ ਆਵੇਗੀ ਅਤੇ ਧੁੱਪ ਵਧੇਗੀ। 6 ਫਰਵਰੀ ਨੂੰ ਆਮ ਮੌਸਮ ਦੀ ਉਮੀਦ ਹੈ, ਜਦੋਂ ਕਿ 7 ਫਰਵਰੀ ਨੂੰ ਹਫ਼ਤੇ ਦੇ ਅੰਤ ਤੱਕ ਸਾਫ਼ ਅਤੇ ਖੁਸ਼ਕ ਰਹੇਗਾ। ਦਿਨ ਵੇਲੇ ਤਾਪਮਾਨ ਆਮ ਨਾਲੋਂ ਥੋੜ੍ਹਾ ਵੱਧ ਰਹਿ ਸਕਦਾ ਹੈ। ਪਰ ਰਾਤਾਂ ਠੰਡੀਆਂ ਅਤੇ ਤੇਜ਼ ਹਵਾਵਾਂ ਚੱਲਣਗੀਆਂ।

Leave a Reply

Your email address will not be published. Required fields are marked *