ਚੰਡੀਗੜ੍ਹ /ਲੁਧਿਆਣਾ 1 ਫਰਵਰੀ (ਮੰਗਤ ਸਿੰਘ ਸੈਦਪੁਰ) : ਲੁਧਿਆਣਾ ਤੋਂ ਅਮਰੀਕਾ ਅਤੇ ਕੈਨੇਡਾ ਲਈ ਬੁੱਕ ਕੀਤੇ ਗਏ 7 ਪਾਰਸਲਾਂ ਵਿੱਚ ਐਨਡੀਪੀਐਸ ਐਕਟ ਦੀ ਉਲੰਘਣਾ ਕਰਦਿਆਂ ਨਸ਼ੀਲੇ ਪਦਾਰਥ ਛੁਪਾ ਕੇ ਭੇਜੇ ਜਾ ਰਹੇ ਹਨ। ਇਸ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਡੀ ਆਰ ਆਈ ਦੀ ਟੀਮ ਨੇ ਲੁਧਿਆਣਾ ਦੇ ਇੱਕ ਕੋਰੀਅਰ ਦਫ਼ਤਰ ਵਿੱਚ ਇਹ ਪਾਰਸਲ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ।.ਜਿਸ ਦੌਰਾਨ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਤਸਕਰਾਂ ਵੱਲੋਂ ਇਹ ਨਸ਼ਾ ਪਾਰਸਲਾਂ ਰਾਹੀਂ ਵਿਦੇਸ਼ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।.ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਲੁਧਿਆਣਾ ਜ਼ੋਨਲ ਯੂਨਿਟ ਨੇ ਨਸ਼ਾ ਤਸਕਰੀ ਵਿਰੁੱਧ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਇਨ੍ਹਾਂ ਪਾਰਸਲਾਂ ਦੀ ਬਾਰੀਕੀ ਨਾਲ ਜਾਂਚ ਕਰਨ ‘ਤੇ ਅਧਿਕਾਰੀਆਂ ਨੂੰ 30 ਪੈਕੇਟ ਬਰਾਮਦ ਹੋਏ। ਤਸਕਰਾਂ ਨੇ ਬੜੀ ਚਲਾਕੀ ਨਾਲ ਇਹ ਨਸ਼ੀਲੇ ਪਦਾਰਥ ਰਸੋਈ ਦੇ ਭਾਂਡਿਆਂ ਅਤੇ ਐਡਲਟ ਡਾਇਪਰ ਪੈਡਾਂ ਦੇ ਅੰਦਰ ਛੁਪਾਏ ਹੋਏ ਸਨ। ਇਸ ਨਸ਼ੇ ਨੂੰ ਘਰੇਲੂ ਸਮਾਨ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀ ਆੜ ਵਿੱਚ ਸਮਗਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਅਧਿਕਾਰੀਆਂ ਨੇ ਦਾਅਵਾ ਕਰਦਿਆਂ ਕੀਤਾ ਪਾਰਸਲਾਂ ਵਿੱਚੋਂ 12.118 ਕਿੱਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ਹੈ। ਡੀਆਰਆਈ ਨੇ ਇਹ ਸਾਰੀ ਖੇਪ ਐਨਡੀਪੀਐਸ ਐਕਟ, 1985 ਦੀਆਂ ਧਾਰਾਵਾਂ ਤਹਿਤ ਜ਼ਬਤ ਕਰ ਲਈ ਹੈ। ਵਿਭਾਗ ਵੱਲੋਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਪਾਰਸਲ ਕਿਸ ਨੇ ਬੁੱਕ ਕਰਵਾਏ ਸਨ ਅਤੇ ਵਿਦੇਸ਼ ਵਿੱਚ ਇਹ ਕਿਸ ਨੂੰ ਭੇਜੇ ਜਾਣੇ ਸਨ। ਮਾਮਲੇ ਦੀ ਅਗਲੇਰੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ।
Home
»
Uncategorized
»
ਲੁਧਿਆਣਾ ਤੋਂ ਅਮਰੀਕਾ ਅਤੇ ਕੈਨੇਡਾ ਭੇਜੇ ਜਾ ਰਹੇ ਪਾਰਸਲਾਂ ‘ਚੋਂ 12 ਕਿੱਲੋ ਅਫ਼ੀਮ ਬਰਾਮਦ : ਡੀਆਰਆਈ


