Home » Uncategorized » ਪੰਜਾਬ ਰੋਇੰਗ ਐਰਗੋਮੀਟਰ ਚੈਂਪੀਅਨਸ਼ਿਪ ‘ਚ ਸ਼ਾਨਦਾਰ ਖੇਡ ਦਿਖਾਉਂਦਿਆਂ ਖੁਸ਼ਪ੍ਰੀਤ ਕੌਰ ਨੇ ਜਿੱਤੇ ਚਾਂਦੀ ਅਤੇ ਕਾਂਸੀ ਦੇ ਮੈਡਲ : ਪ੍ਰਧਾਨ ਅਕਵਿੰਦਰ ਸਿੰਘ ਗੋਸਲ

ਪੰਜਾਬ ਰੋਇੰਗ ਐਰਗੋਮੀਟਰ ਚੈਂਪੀਅਨਸ਼ਿਪ ‘ਚ ਸ਼ਾਨਦਾਰ ਖੇਡ ਦਿਖਾਉਂਦਿਆਂ ਖੁਸ਼ਪ੍ਰੀਤ ਕੌਰ ਨੇ ਜਿੱਤੇ ਚਾਂਦੀ ਅਤੇ ਕਾਂਸੀ ਦੇ ਮੈਡਲ : ਪ੍ਰਧਾਨ ਅਕਵਿੰਦਰ ਸਿੰਘ ਗੋਸਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 30 ਜਨਵਰੀ (ਮੰਗਤ ਸਿੰਘ ਸੈਦਪੁਰ) : ਪਿੰਡ ਨਾਡਾ ਦੇ ਵਸਨੀਕ ਦਲਵੀਰ ਕੁਮਾਰ ਦੀ ਪੁੱਤਰੀ ਖੁਸ਼ਪ੍ਰੀਤ ਕੌਰ ਨੇ ਮੋਗਾ ਵਿਖੇ ਹੋਈ ਪੰਜਾਬ ਰੋਇੰਗ ਐਰਗੋਮੀਟਰ ਚੈਂਪੀਅਨਸ਼ਿਪ ‘ਚ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਚਾਂਦੀ ਅਤੇ ਕਾਂਸੀ ਦੇ ਮੈਡਲ ਜਿੱਤੇ ਹਨ। ਖੁਸ਼ਪ੍ਰੀਤ ਕੌਰ ਸਰਕਾਰੀ ਮਾਡਲ ਸਕੂਲ ਸੈਕਟਰ-18 ਚੰਡੀਗੜ੍ਹ ‘ਚ 10ਵੀਂ ਜਮਾਤ ਦੀ ਵਿਦਿਆਰਥਣ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਕਲਚਰਲ ਅਤੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਕਵਿੰਦਰ ਸਿੰਘ ਗੋਸਲ ਨੇ ਕਿਹਾ ਕਿ ਇਸ ਪ੍ਰਾਪਤੀ ਲਈ ਸੁਸਾਇਟੀ ਵਲੋਂ ਛੇਤੀ ਹੀ ਖੁਸ਼ਪ੍ਰੀਤ ਕੌਰ ਦਾ ਸਨਮਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਨੂੰ ਆਸ ਹੈ ਕਿ ਖੁਸ਼ਪ੍ਰੀਤ ਅੱਗੇ ਚੱਲ ਕੇ ਆਪਣੇ ਮਾਪਿਆਂ, ਜਿਲ੍ਹੇ ਅਤੇ ਪੰਜਾਬ ਦਾ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ‘ਤੇ ਹੋਰ ਨਾਮ ਰੌਸ਼ਨ ਕਰੇਗੀ।

Leave a Reply

Your email address will not be published. Required fields are marked *