ਮਿੱਠੇ ਪਕਵਾਨ, ਗੰਨੇ ਦਾ ਰਸ, ਜਲੇਬੀਆਂ, ਸੈਂਡਵਿੱਚ, ਫਰੂਟ-ਚਾਟ, ਬਦਾਮਾ ਵਾਲਾ ਦੁੱਧ ਆਦਿ ਦੇ ਵਰਤ ਰਹੇ ਲੰਗਰ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 30 ਜਨਵਰੀ (ਮੰਗਤ ਸਿੰਘ ਸੈਦਪੁਰ) : ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਜੋੜ ਮੇਲੇ ਦੇ ਦੂਜੇ ਦਿਨ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ-8 ਮੋਹਾਲੀ ਵਿਖੇ ਸੰਗਤਾਂ ਵੱਡੀ ਗਿਣਤੀ ‘ਚ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ। ਗੁਰਮਤਿ ਸਮਾਗਮ ਦੇ ਪਹਿਲੇ ਦਿਨ ਸਵੇਰੇ ਤੋਂ ਹੀ ਪੰਥ ਪ੍ਰਸਿੱਧ ਕਥਾਵਾਚਕ, ਰਾਗੀ ਅਤੇ ਢਾਡੀ ਜਥਿਆਂ ‘ਚ ਰਾਗੀ ਭਾਈ ਬਲਦੇਵ ਸਿੰਘ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਅੰਬ ਸਾਹਿਬ, ਬੀਬੀਆਂ ਸੁਖਮਨੀ ਸੇਵਾ ਸੁਸਾਇਟੀ ਜੱਥਾ ਗੁਰਦੁਆਰਾ ਸ੍ਰੀ ਅੰਬ ਸਾਹਿਬ ਭਾਈ ਅਮਰਜੀਤ ਸਿੰਘ ਚੰਡੀਗੜ੍ਹ ਵਾਲੇ, ਭਾਈ ਚਰਨਜੀਤ ਸਿੰਘ ਮੋਤੀ ਹਜੂਰੀ ਰਾਗੀ ਸ੍ਰੀ ਅਨੰਦਪੁਰ ਸਾਹਿਬ, ਭਾਈ ਜਗਮੀਤ ਸਿੰਘ ਚੰਡੀਗੜ੍ਹ ਵਾਲੇ, ਢਾਡੀ ਗਿਆਨੀ ਗੁਰਨਾਮ ਸਿੰਘ ਮੋਹੀ, ਭਾਈ ਕੁਲਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਕੀਰਤਨ ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੁਖਜੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਾਰਜ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸ਼ੋਕੀਨ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਪਾਠ ਸੋਦਰੁ ਰਹਰਾਸਿ ਸਾਹਿਬ ਭਾਈ ਭੁਪਿੰਦਰ ਸਿੰਘ ਗ੍ਰੰਥੀ, ਭਾਈ ਸੁਰਜੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਅੰਬ ਸਾਹਿਬ, ਕਥਾ ਗਿਆਨੀ ਚਰਨਜੀਤ ਸਿੰਘ ਹੈੱਡ ਗ੍ਰੰਥੀ ਗੁ:ਸ੍ਰੀ ਅੰਬ ਸਾਹਿਬ, ਭਾਈ ਦੁਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਅਮਨਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਿਮਰਪ੍ਰੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਅਰਵਿੰਦਰ ਸਿੰਘ (ਕਿੱਟੂ ਵੀਰ ਜੀ) ਚੰਡੀਗੜ੍ਹ ਵਾਲੇ ਜਥੇ ਤੋਂ ਇਲਾਵਾ ਹੋਰ ਪੰਥ ਪ੍ਰਸਿੱਧ ਕੀਰਤਨ ਜਥਿਆਂ ਨੇ ਇਲਾਹੀ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਗੁਰਪੁਰਬ ਮੌਕੇ ਮੋਹਾਲੀ ਦੀਆਂ ਸੰਗਤਾਂ ਅਤੇ ਗੁ:ਸਾਹਿਬ ਵੱਲੋ ਲੰਗਰ ਲਗਾਏ ਗਏ ਹਨ। ਜਿਸ ਵਿੱਚ ਮਿੱਠੇ ਪਕਵਾਨ, ਗੰਨੇ ਦਾ ਰਸ, ਜਲੇਬੀਆਂ, ਸੈਂਡਵਿੱਚ, ਫਰੂਟ-ਚਾਟ, ਬਦਾਮਾ ਵਾਲਾ ਦੁੱਧ ਆਦਿ ਲੰਗਰ ਵਰਤਾਏ ਜਾ ਰਹੇ ਹਨ। ਸੰਗਤਾਂ ਤਨ-ਤੇ-ਮਨ ਦੀ ਖੁਰਾਕ ਲੈ ਕੇ ਭਰਪੂਰ ਆਨੰਦ ਮਾਣ ਰਹੀਆ ਹਨ। ਸ੍ਰ: ਚਰਨਜੀਤ ਸਿੰਘ ਜੀ ਕਾਲੇਵਾਲ ਮੈਂਬਰ ਸ਼੍ਰੋ:ਗੁ:ਪ੍ਰ:ਕਮੇਟੀ ਵੱਲੋ ਸੰਗਤਾਂ ਨੂੰ ਜੀ ਆਇਆ ਕਿਹਾ ਗਿਆ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਲੱਖ-ਲੱਖ ਵਧਾਈਆ ਦਿੱਤੀਆਂ। ਇਸ ਮੌਕੇ ਸ੍ਰ: ਚਰਨਜੀਤ ਸਿੰਘ ਜੀ ਕਾਲੇਵਾਲ ਮੈਂਬਰ ਸ਼੍ਰੋ:ਗੁ:ਪ੍ਰ:ਕਮੇਟੀ, ਬੀਬੀ ਪਰਮਜੀਤ ਕੌਰ ਜੀ ਲਾਡਰਾਂ ਮੈਂਬਰ ਸ਼੍ਰੋ:ਗੁ:ਪ੍ਰ: ਕਮੇਟੀ, ਸ੍ਰ: ਸੁਰਜੀਤ ਸਿੰਘ ਜੀ ਗੱੜੀ ਅੰਤ੍ਰਿੰਗ ਕਮੇਟੀ ਮੈਂਬਰ, ਸ੍ਰ: ਰਜਿੰਦਰ ਸਿੰਘ ਟੌਹੜਾ ਮੈਨੇਜਰ ਗੁ:ਸ੍ਰੀ ਅੰਬ ਸਾਹਿਬ, ਸ੍ਰ: ਪਰਮਿੰਦਰ ਸਿੰਘ ਸੋਹਾਣਾ ਜਿਲ੍ਹਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦੱਲ, ਸ੍ਰ: ਮਨਜੀਤ ਸਿੰਘ ਮਾਨ, ਗਿਆਨੀ ਚਰਨਜੀਤ ਸਿੰਘ ਹੈੱਡ ਗ੍ਰੰਥੀ, ਸ੍ਰ: ਜਗਜੀਤ ਸਿੰਘ ਅਕਾਊਟੈਟ, ਸ੍ਰ: ਅਮਰਜੀਤ ਸਿੰਘ ਬਰਾੜ, ਸ੍ਰ: ਜ਼ਸਵੀਰ ਸਿੰਘ ਸੰਧੂ ਗੁ: ਇੰ: ਅਤੇ ਸਮੂਹ ਸਟਾਫ ਆਦਿ ਹਾਜਰ ਸਨ।


