Home » Uncategorized » ਨਾਭਾ ਜੇਲ੍ਹ ‘ਚ ਬੰਦ ਬਿਕਰਮ ਮਜੀਠੀਆ ਮਾਮਲੇ ‘ਚ ਪੰਜਾਬ ਵਿਜੀਲੈਂਸ ਬਿਊਰੋ ਹਰਪ੍ਰੀਤ ਗੁਲਾਟੀਆ ਵਿਰੁੱਧ 11000 ਤੋਂ ਵੱਧ ਸਫਿਆਂ ਦੀਆਂ ਸਪਲੀਮੈਂਟਰੀ ਚਲਾਨ ਦੀਆਂ ਕਾਪੀਆਂ ਲੈ ਕੇ ਅਦਾਲਤ ‘ਚ ਪੁੱਜੀ …

ਨਾਭਾ ਜੇਲ੍ਹ ‘ਚ ਬੰਦ ਬਿਕਰਮ ਮਜੀਠੀਆ ਮਾਮਲੇ ‘ਚ ਪੰਜਾਬ ਵਿਜੀਲੈਂਸ ਬਿਊਰੋ ਹਰਪ੍ਰੀਤ ਗੁਲਾਟੀਆ ਵਿਰੁੱਧ 11000 ਤੋਂ ਵੱਧ ਸਫਿਆਂ ਦੀਆਂ ਸਪਲੀਮੈਂਟਰੀ ਚਲਾਨ ਦੀਆਂ ਕਾਪੀਆਂ ਲੈ ਕੇ ਅਦਾਲਤ ‘ਚ ਪੁੱਜੀ …

ਚੰਡੀਗੜ੍ਹ 28 ਜਨਵਰੀ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਨਾਭਾ ਜੇਲ ਚ ਬੰਦ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਬਿਕਰਮ ਸਿੰਘ ਮਜੀਠੀਆ ਦਾ ਮਾਮਲਾ ਦਿਨੋ-ਦਿਨ ਉਲਝਣਾਂ ਫਸਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ‘ਚ ਪੰਜਾਬ ਵਿਜੀਲੈਂਸ ਵੱਲੋਂ ਅਦਾਲਤ ਚ ਵੱਡੀ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਮਜੀਠੀਆ ਦੇ ਸਾਥੀ ਹਰਪ੍ਰੀਤ ਗੁਲਾਟੀ ਖ਼ਿਲਾਫ਼ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ। ਜਾਣਕਾਰੀ ਮੁਤਾਬਕ ਵਿਜੀਲੈਂਸ ਦੇ ਅਧਿਕਾਰੀ ਇੱਕ ਵੱਡਾ ਟਰੰਕ ਲੈ ਕੇ ਅਦਾਲਤ ਪਹੁੰਚੇ, ਜਿਸ ਵਿੱਚ ਸਪਲੀਮੈਂਟਰੀ ਚਲਾਨ ਦੀਆਂ ਕਾਪੀਆਂ ਰੱਖੀਆਂ ਹੋਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਚਲਾਨ ਵਿੱਚ 11 ਹਜ਼ਾਰ ਤੋਂ ਵੱਧ ਸਫ਼ੇ ਸ਼ਾਮਲ ਹਨ। ਵਿਜੀਲੈਂਸ ਦਾ ਦਾਅਵਾ ਹੈ ਕਿ ਜਾਂਚ ਦੌਰਾਨ 10 ਕਰੋੜ ਰੁਪਏ ਤੋਂ ਵੱਧ ਦੇ ਲੈਣ ਦੇਣ ਦਾ ਸਾਹਮਣੇ ਆਇਆ ਹੈ ਜਿਸ ਬਾਰੇ ਹਰਪ੍ਰੀਤ ਸਿੰਘ ਗੁਲਾਟੀਆ ਕੋਈ ਸੰਤੋਖ ਯਤਨ ਜਵਾਬ ਨਹੀਂ ਦੇ ਸਕਿਆ ਕਿ ਇਹ ਰਕਮ ਕਿੱਥੇ ਵਰਤੀ ਗਈ ਚਲਾਨ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਬਿਕਰਮ ਮਜੀਠੀਆ ਦਾ ਦਿੱਲੀ ਸਥਿਤ ਬੰਗਲਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੌਜੂਦ ਪ੍ਰੋਪਰਟੀ ਇਹਨਾਂ ਹੀ ਪੈਸਿਆਂ ਨਾਲ ਖਰੀਦੀ ਗਈ ਦੱਸੀ ਜਾ ਰਹੀ ਹੈ। ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਅਦਾਲਤ ਵੱਲੋਂ ਚਲਾਨ ਦੀ ਜਾਂਚ ਕੀਤੀ ਜਾਵੇਗੀ, ਜਦਕਿ ਵਿਜੀਲੈਂਸ ਇਸ ਕੇਸ ਨਾਲ ਜੁੜੀਆਂ ਹੋਰ ਕੜੀਆਂ ਖੰਗਾਲ ਰਹੀ ਹੈ।ਵਿਜੀਲੈਂਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਸਪਲੀਮੈਂਟਰੀ ਚਲਾਨ ਵਿੱਚ ਬਿਕਰਮ ਮਜੀਠੀਆ ਅਤੇ ਹਰਪ੍ਰੀਤ ਗੁਲਾਟੀ ਦੇ ਆਪਸੀ ਲੈਣ-ਦੇਣ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਦਸਤਾਵੇਜ਼ਾਂ ਵਿੱਚ ਸਾਲ 2008 ਤੋਂ 2017 ਤੱਕ ਦੋਹਾਂ ਵਿਚਕਾਰ ਹੋਏ ਵਿੱਤੀ ਲੈਣ-ਦੇਣ ਅਤੇ ਬੈਂਕ ਖਾਤਿਆਂ ਰਾਹੀਂ ਹੋਈਆਂ ਟ੍ਰਾਂਜ਼ੈਕਸ਼ਨਾਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ। ਆਮ ਲੋਕਾਂ ਵਿੱਚ ਇਹ ਚਰਚਾ ਹੈ ਕਿ ਬਾਦਲ ਪਰਿਵਾਰ ਦੀ ਮਿਹਰਬਾਨੀ ਨਾਲ 1978 ਤੋਂ ਲੈ ਕੇ 1984 ਤੱਕ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਜਿਵੇਂ ਗੋਲੀਆਂ ਨਾਲ ਖਤਮ ਕੀਤਾ ਗਿਆ ਹੈ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪ੍ਰੰਤੂ ਬਿਕਰਮ ਮਜੀਠੀਆ ਵੱਲੋਂ ਜਿਵੇਂ ਸਰਕਾਰੀ ਗੱਡੀਆਂ ਵਿੱਚ ਜਾਨਲੇਵਾ ਚਿੱਟੇ ਵਰਗੇ ਨਸ਼ਿਆਂ ਨੂੰ ਪਿੰਡਾਂ-ਪਿੰਡਾਂ ਤੱਕ ਪਹੁੰਚਾ ਕੇ ਨੌਜਵਾਨ ਪੀੜੀ ਨੂੰ ਖਤਮ ਕੀਤਾ ਗਿਆ ਇਸ ਦੀ ਆਮ ਚਰਚਾ ਅੱਜ ਵੀ ਹੈ। ਉਸ ਨੂੰ ਵੀ ਇੱਕ ਸਾਜਿਸ਼ ਦਾ ਕਾਰਨ ਮੰਨਿਆ ਜਾ ਰਿਹਾ ਹੈ। ਤਾਂ ਕਿ ਪੰਜਾਬ ਖਾਸ ਕਰਕੇ ਨੌਜਵਾਨ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਨਾ ਕਰ ਸਕਣ।  ਇਸ ਲਈ ਇਹਨਾਂ ਨੂੰ ਪਹਿਲਾਂ ਸਾਜਿਸ਼ ਅਧੀਨ ਗੋਲੀਆਂ ਨਾਲ ਅਤੇ ਉਸ ਤੋਂ ਬਾਅਦ ਬਾਦਲ ਸਰਕਾਰਾ ਸਮੇਂ ਮਜੀਠੀਆ ਵਰਗੇ ਚਿੱਟਾ ਤਸਕਰਾਂ ਰਾਹੀਂ ਨੌਜਵਾਨਾਂ ਨਸ਼ਿਆਂ ਰਾਹੀਂ ਖਤਮ ਕੀਤਾ ਗਿਆ ਅਤੇ ਅੱਜ ਵੀ ਹੋ ਰਹੇ ਹਨ। ਇਸ ਪਿੱਛੇ ਅਸਲ ਕਾਰਨ  ਇਹੀ ਹੈ ਕਿ ਸਿੱਖ ਕੌਮ ਨੇ ਰਾਜ ਕੀਤਾ ਹੈ ਅਤੇ ਰਾਜ ਕਰਨ ਵਾਲੀਆਂ ਕੌਮਾਂ ਨੂੰ ਗੁਲਾਮ ਰੱਖਣ ਲਈ ਅਨੇਕਾਂ ਤਰਹਾਂ ਦੇ ਮਾਪਦੰਡ ਵਰਤੇ ਜਾਂਦੇ ਹਨ ਜੋ ਕਿ ਪੰਜਾਬ ਦੇ ਵਿੱਚ ਅੱਜ ਹਿੰਦੂ ਬਹੁਗਿਣਤੀ ਸਰਕਾਰਾਂ ਵੱਲੋਂ ਪੰਜਾਬ ਦੇ ਸਿੱਖ ਗਦਾਰ ਲੀਡਰਾਂ ਰਾਹੀਂ ਵਰਤੇ ਜਾ ਰਹੇ ਹਨ ਤਾਂ ਕਿ ਪੰਜਾਬ ਨੂੰ ਹਮੇਸ਼ਾ ਗੁਲਾਮ ਰੱਖਿਆ ਜਾ ਸਕੇ ਜੋ ਆਪਣੀ ਆਜ਼ਾਦੀ ਲਈ ਸੰਘਰਸ਼ ਕਰ ਰਿਹਾ ਹੈ। ਇਸ ਸੰਘਰਸ਼ ਨੂੰ ਲੈ ਕੇ ਪੰਜਾਬ ਦੀਆਂ ਸਮੂਹ ਹਮਦਰਦ ਰੱਖਣ ਵਾਲੀਆਂ ਸਮਾਜ ਸੇਵੀ ਧਾਰਮਿਕ ਰਾਜਨੀਤਿਕ ਅਤੇ ਹੋਰ ਜਥੇਬੰਦੀਆਂ ਵੱਲੋਂ ਕੀ ਯੋਗਦਾਨ ਪਾਇਆ ਜਾਵੇਗਾ ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਪੰਜਾਬ ਦੀ ਇਤਰਾਸ ਦੀ ਅੱਜ ਬਹੁਤ ਗੰਭੀਰ ਸਥਿਤੀ ਵਿੱਚੋਂ ਵਿਚਰ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਾਨਲੇਵਾ ਨਸ਼ੇ ਬੇਰੁਜ਼ਗਾਰੀ ਅਤੇ ਸਵਾਰਥ ਨੂੰ ਲੈ ਕੇ ਵੱਡੇ ਪੱਧਰ ਤੇ ਹਮਲੇ ਹੋ ਰਹੇ ਹਨ। ਜਿਨਾਂ ਵਿੱਚ ਆਮਦਨ ਤੋਂ ਵੱਧ ਜਾਇਦਾਦਾਂ ਬਣਉਣ ਦੇ ਲਾਲਚੀ ਬਿਕਰਮ ਮਜੀਠੀਆ ਵਰਗਿਆਂ ਦਾ ਵੱਡਾ ਯੋਗਦਾਨ ਹੈ ਜੋ ਜੋ ਆਪਣੀ ਗੈਰ ਮਨੁੱਖੀ ਕਾਰਵਾਈਆਂ ਕਰਨ ਕਰਕੇ ਅੱਜ ਨਾਭਾ ਜੇਲ੍ਹ ਵਿੱਚ ਜਿੰਦਗੀ ਜੀਅ ਰਹਾ ਹੈ।

Leave a Reply

Your email address will not be published. Required fields are marked *