Home » Uncategorized » ਸੈਂਪਲੀ ਦੀ ਨਗਰ ਪੰਚਾਇਤ ਵੱਲੋਂ ਲਗਾਏ ਗਏ ਲੰਗਰ ਦੇ ਵਿੱਚ ਭਾਜਪਾ ਆਗੂ ਕੁਲਦੀਪ ਸਿੱਧੂਪੁਰ ਨੇ ਕੀਤੀ ਸ਼ਮੂਲੀਅਤ

ਸੈਂਪਲੀ ਦੀ ਨਗਰ ਪੰਚਾਇਤ ਵੱਲੋਂ ਲਗਾਏ ਗਏ ਲੰਗਰ ਦੇ ਵਿੱਚ ਭਾਜਪਾ ਆਗੂ ਕੁਲਦੀਪ ਸਿੱਧੂਪੁਰ ਨੇ ਕੀਤੀ ਸ਼ਮੂਲੀਅਤ

ਖਮਾਣੋਂ, 03ਜਨਵਰੀ(ਬਲਬੀਰ ਸਿੰਘ ਸਿੱਧੂ):- ਭਾਰਤੀ ਜਨਤਾ ਪਾਰਟੀ ਹਲਕਾ ਬਸੀ ਪਠਾਣਾ ਦੇ ਇੰਚਾਰਜ ਅਤੇ ਪੰਜਾਬ ਐਸੀ ਮੋਰਚਾ ਦੇ ਵਾਈਸ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ ਵੱਲੋਂ ਪਿੰਡ ਸੈਂਪਲੀ ਸਾਹਿਬ ਦੇ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਲਗਾਏ ਜਾਂਦੇ ਸਲਾਨਾ ਲੰਗਰ ਭੰਡਾਰੇ ਦੇ ਵਿੱਚ ਸ਼ਮੂਲਿਤ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਿੱਧੂਪੁਰ ਨੇ ਕਿਹਾ ਕਿ ਸੈਂਪਲੀ ਸਾਹਿਬ ਦੀ ਸੰਗਤ ਵੱਲੋਂ ਤਕਰੀਬਨ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਭੰਡਾਰਾ ਲੰਗਰ ਲਗਾਇਆ ਜਾਂਦਾ ਹੈ । ਜਿਸ ਦੇ ਵਿੱਚ ਪ੍ਰਸ਼ਾਦੇ ਅਲੱਗ ਅਲੱਗ ਸਬਜ਼ੀਆਂ ਅਤੇ ਦੁੱਧ ਦਾ ਲੰਗਰ ਲਗਾ ਕੇ ਉਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਸੰਗਤਾਂ ਨੂੰ ਲੰਗਰ ਛਕਾਇਆ ਜਾਂਦਾ ਹੈ । ਉਹਨਾਂ ਨੇ ਕਿਹਾ ਕਿ ਸੈਂਪਲੀ ਸਾਹਿਬ ਦੀ ਸੰਗਤ ਦਾ ਇਹ ਮਹਾਨ ਉਪਰਾਲਾ ਸ਼ਹੀਦਾਂ ਦੀ ਕਿਰਪਾ ਸਦਕਾ ਹੁੰਦਾ ਹੈ ਇਤਿਹਾਸਿਕ ਪਿੰਡ ਸੈਂਪਲੀ ਸਾਹਿਬ ਦੇ ਉੱਪਰ ਮਹਾਨ ਸ਼ਹੀਦਾਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਅਪਾਰ ਕਿਰਪਾ ਦੇ ਨਾਲ ਇਹ ਨਿਰਵਗਨ ਸੇਵਾ ਇਸ ਨਗਰ ਤੋਂ ਲਈ ਜਾਂਦੀ ਹੈ । ਅਤੇ ਸਿੱਧੂਪੁਰ ਨੇ ਲੰਗਰ ਵਿੱਚ ਸ਼ਮੂਲਿਤ ਕਰਨ ਤੋਂ ਬਾਅਦ ਲੰਗਰ ਪਕਾ ਰਹੀਆਂ ਭੈਣਾਂ ਦੇ ਨਾਲ ਵੀ ਗੁਰਬਾਣੀ ਦੇ ਵਿਚਾਰ ਵਟਾਂਦਰੇ ਸਾਂਝੇ ਕੀਤੇ । ਅਤੇ ਮੌਜੂਦਾ ਸਰਪੰਚ ਅਮਰਜੀਤ ਸਿੰਘ ਸੰਧੂ ਜੀ ਦੀ ਅਗਵਾਈ ਦੇ ਵਿੱਚ ਲਗਾਏ ਜਾਂਦੇ ਲੰਗਰ ਦੀ ਸਲਾਘਾ ਵੀ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਸੈਂਪਲੀ , ਹਰਜੋਤ ਸਿੰਘ,  ਗੁਰਨੈਲ ਸਿੰਘ,  ਹਰਦੇਵ ਸਿੰਘ , ਗੁਰਬਚਨ ਸਿੰਘ , ਜਗਤਾਰ ਸਿੰਘ, ਜਸਵੀਰ ਕੌਰ ,  ਗੁਰਦੇਵ ਸਿੰਘ , ਮਨਜੀਤ ਸਿੰਘ, ਕੇਸਰ ਸਿੰਘ, ਗੁਰਚਰਨ ਸਿੰਘ , ਹੈਪੀ ਆਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੋਵਜਵਾਨ ਅਤੇ ਸੈਂਪਲੀ ਦੀ ਸੰਗਤ ਹਾਜ਼ਰ ਸੀ ।

Leave a Reply

Your email address will not be published. Required fields are marked *