Home » Uncategorized » ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਤ ਕਿਸਾਨ ਜਥੇਬੰਦੀਆਂ ਅਤੇ ਬਿਜਲੀ ਬੋਰਡ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਸਬ ਡਵੀਜ਼ਨ ਪੱਧਰ ‘ਤੇ ਬਿਜਲੀ ਸੋਧ ਬਿੱਲ 2025 ਦੀਆਂ ਸਾੜੀਆਂ ਕਾਪੀਆਂ : ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਣ

ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਤ ਕਿਸਾਨ ਜਥੇਬੰਦੀਆਂ ਅਤੇ ਬਿਜਲੀ ਬੋਰਡ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਸਬ ਡਵੀਜ਼ਨ ਪੱਧਰ ‘ਤੇ ਬਿਜਲੀ ਸੋਧ ਬਿੱਲ 2025 ਦੀਆਂ ਸਾੜੀਆਂ ਕਾਪੀਆਂ : ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਣ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 9 ਦਸੰਬਰ (ਮੰਗਤ ਸਿੰਘ ਸੈਦਪੁਰ) : ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਤ ਕਿਸਾਨ ਜੱਥੇਬੰਦੀਆਂ ਅਤੇ ਬਿਜਲੀ ਬੋਰਡ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਦਿੱਤੀ ਕਾਲ ਅਨੁਸਾਰ ਸਬ ਡਵੀਜ਼ਨ ਪੱਧਰ ਤੇ ਬਿਜਲੀ ਸੋਧ ਬਿਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਧਰਨਾ ਦਿੱਤਾ ਗਿਆ । ਜਿਸ ਵਿੱਚ ਟੀ.ਐਸ.ਯੂ. (ਰਜਿ: 49), ਪੈਨਸ਼ਨਰ ਐਸੋਸੀਏਸ਼ਨ ਅਤੇ ਠੇਕਾ ਮੁਲਾਜ਼ਮ ਜੱਥੇਬੰਦੀਆਂ ਤੋਂ ਇਲਾਵਾ ਫੈਡਰੇਸ਼ਨ ਏਟਕ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼ ਵੱਲੋਂ ਵੀ ਸ਼ਮੂਲੀਅਤ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਵਿਭਾਗ ਦਾ ਮੁਕੰਮਲ ਨਿੱਜੀਕਰਨ ਕਰਨ ਲਈ ਅਤੇ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਅਤੇ ਮੁਨਾਫੇ ਲਈ ਬਿਜਲੀ ਸੋਧ ਬਿਲ 2025 ਲਿਆਂਦਾ ਹੈ ਇਸ ਬਿਜਲੀ ਸੋਧ ਬਿਲ ਤਹਿਤ ਹੀ ਕਾਮਿਆਂ ਦੀ ਕਿਰਤ ਦੀ ਲੁੱਟ ਨੂੰ ਤਿੱਖਾ ਕਰਦਿਆਂ ਲੇਬਰ ਕੋਰਡਾਂ ਨੂੰ ਲਾਗੂ ਕਰਨ ਦਾ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਦੀਆਂ ਜ਼ਮੀਨਾਂ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਕਿਸਾਨਾਂ ਵਿਰੋਧੀ ਕੇਂਦਰ ਵੱਲੋਂ ਲਿਆਂਦੇ ਗਏ ਸੀਡ ਬਿੱਲ ਦੀ ਵੀ ਕਿਸਾਨਾਂ ਵਿੱਚ ਭਾਰੀ ਬੈਚੇਨੀ ਹੈ। ਆਗੂਆਂ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਲੋਕਾਂ ਨੂੰ ਚੇਤਨ ਕਰਨ ਲਈ ਪਹਿਲੇ ਪੜਾਅ ਵਿੱਚ ਇਨ੍ਹਾਂ ਬਿਲਾਂ ਤੇ ਕਾਨੂੰਨਾਂ ਖਿਲਾਫ ਰੈਲੀਆਂ ਤੇ ਮੁਜ਼ਾਹਰੇ ਕਰਕੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਬਿਲਾਂ ਅਤੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਕਾਰਪੋਰੇਟ ਪੱਖੀ ਬਣਾਏ ਚਾਰ ਲੇਬਰ ਕੋਰਡ ਰੱਦ ਕਰਕੇ ਬਿਜਲੀ ਐਕਟ 1948 ਵਾਲੇ ਕਿਰਤ ਕਾਨੂੰਨ ਬਹਾਲ ਕੀਤੇ ਜਾਣ। ਪੰਜਾਬ ਸਰਕਾਰ ਤੁਰੰਤ ਵਿਧਾਨ ਸਭਾ ਅੰਦਰ ਬਿਜਲੀ ਬੋਰਡ ਦੇ ਕੀਤੇ ਜਾ ਰਹੇ ਨਿੱਜੀਕਰਨ, ਬਿਜਲੀ ਸੋਧ ਬਿਲ 2025 ਅਤੇ ਸੀਡ ਬਿਲ ਰੱਦ ਕਰਨ ਦਾ ਮਤਾ ਪਾਸ ਕਰੇ, ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਦੀਆਂ ਜਮੀਨਾਂ ਵੇਚਣ ਦੇ ਮੁਨਸੂਬਿਆਂ ਨੂੰ ਵਾਪਸ ਲਿਆ ਜਾਵੇ। ਅਗਰ ਅਜਿਹਾ ਨਹੀਂ ਕੀਤਾ ਗਿਆ ਤਾਂ ਕਿਸਾਨ, ਮਜ਼ਦੂਰ, ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਵੱਲੋਂ ਜਨਤਕ ਤੌਰ ‘ਤੇ ਇਸ ਤੋਂ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਧਰਨੇ ਨੂੰ ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨ ਜੱਥੇਬੰਦੀ ਰਾਜੇਵਾਲ ਵੱਲੋਂ ਪਰਮਦੀਪ ਸਿੰਘ ਬੈਦਵਾਣ ਸੁਬਾਈ ਆਗੂ, ਕਿਰਪਾਲ ਸਿੰਘ ਸਿਆਉ ਜ਼ਿਲ੍ਹਾ ਪ੍ਰਧਾਨ ਕਿਸਾਨ ਜੱਥੇਬੰਦੀ ਏਕਤਾ ਡੰਕੋਦਾ, ਅੰਗਰੇਜ਼ ਸਿੰਘ, ਪ੍ਰਦੀਪ ਸਿੰਘ, ਕਿਸਾਨ ਜੱਥੇਬੰਦੀ ਲੱਖੋਵਾਲ ਵੱਲੋਂ ਸੂਬਾਈ ਆਗੂ ਨੱਛਤਰ ਸਿੰਘ ਬੈਦਵਾਣ ਸੋਹਾਣਾ ਅਤੇ ਦਰਸ਼ਨ ਸਿੰਘ ਦੁਰਾਲੀ, ਕਿਸਾਨ ਯੂਨੀਅਨ ਕਾਦੀਆਂ ਵੱਲੋਂ ਕੰਵਲਜੀਤ ਸਿੰਘ ਲਾਂਡਰਾ, ਬਲਵਿੰਦਰ ਸਿੰਘ ਲਾਂਡਰਾ, ਟੀ.ਐਸ.ਯੂ., ਸਰਕਲ ਪ੍ਰਧਾਨ ਮੋਹਾਲੀ ਗੁਰਬਖਸ਼ ਸਿੰਘ, ਧਰਨੇ ਨੂੰ ਹੋਰਨਾ ਤੋਂ ਇਲਾਵਾ ਮੁੱਖ ਸਲਾਹਕਾਰ ਲੱਖਾ ਸਿੰਘ, ਕਾਨੂੰਨੀ ਸਲਾਹਕਾਰ ਜਤਿੰਦਰ ਸਿੰਘ, ਗੁਰਮੀਤ ਸਿੰਘ, ਬਿਕਰਮ ਸਿੰਘ, ਅਜੀਤ ਸਿੰਘ, ਜਗਜੀਤ ਸਿੰਘ, ਹਰਜੀਤ ਸਿੰਘ, ਸੌਦਾਗਰ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਵਿਜੇ ਕੁਮਾਰ, ਪਰਮਜੀਤ ਸਿੰਘ ਐਸਸੀਓ. ਸੰਦੀਪ ਨਾਗਪਾਲ, ਐਸੋਸੀਏਸ਼ਨ ਆਫ਼ ਯੂਨੀਅਨ ਇੰਜੀਨੀਅਰ ਵੱਲੋਂ ਗੁਰਮੇਲ ਸਿੰਘ, ਜਸਪਾਲ ਭੁੱਲਰ ਅਤੇ ਬਲਪ੍ਰੀਤ ਸਿੰਘ, ਫੇਡਰੇਸ਼ਨ ਏਟਕ ਵੱਲੋਂ ਸੁਰਿੰਦਰਪਾਲ ਸਿੰਘ ਲਹੋਰੀਆ ਅਤੇ ਮੋਹਨ ਸਿੰਘ ਗਿੱਲ, ਸੀ.ਐਚ.ਬੀ. ਕਾਮਿਆਂ ਦੀ ਜੱਥੇਬੰਦੀ, ਡਵੀਜ਼ਨ ਪ੍ਰਧਾਨ ਜ਼ੋਰਾ ਸਿੰਘ, ਸਰਕਲ ਆਗੂ ਏਕਮ ਸਿੱਧੂ ਅਤੇ ਸਰਕਲ ਸਕੱਤਰ ਵੱਲੋਂ ਸੰਬੋਧਨ ਕਰਦੇ ਹੋਏ ਸਰਕਾਰ ਨੂੰ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ।

Leave a Reply

Your email address will not be published. Required fields are marked *