Home » Uncategorized » ਕਿਸਾਨਾਂ ਅਗੂਆ ਨੇ ਬਿਲਡਰਾਂ ਵੱਲੋਂ ਵਕੀਲ ਚਰਨਪਾਲ ਸਿੰਘ ਬਾਗੜੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਕਰੜੇ ਸ਼ਬਦਾਂ ‘ਚ ਕੀਤੀ ਨਿਖੇਧੀ : ਦਵਿੰਦਰ ਦੇਹਕਲਾ/ਜਸਪਾਲ ਨਿਆਮੀ

ਕਿਸਾਨਾਂ ਅਗੂਆ ਨੇ ਬਿਲਡਰਾਂ ਵੱਲੋਂ ਵਕੀਲ ਚਰਨਪਾਲ ਸਿੰਘ ਬਾਗੜੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਕਰੜੇ ਸ਼ਬਦਾਂ ‘ਚ ਕੀਤੀ ਨਿਖੇਧੀ : ਦਵਿੰਦਰ ਦੇਹਕਲਾ/ਜਸਪਾਲ ਨਿਆਮੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 23 ਨਵੰਬਰ (ਮੰਗਤ ਸਿੰਘ ਸੈਦਪੁਰ) : ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਦੇਸ਼ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਵਿੱਚ ਸੱਚ ਦੀ ਅਵਾਜ਼ ਚੁੱਕਣ ਵਾਲੇ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਚਰਨਪਾਲ ਸਿੰਘ ਬਗੜੀ ਨੂੰ ਜ਼ਿਲ੍ਹਾ ਮੋਹਾਲੀ ਦੇ ਟਰਾਈਸਿਟੀ ਦੇ ਬਿਲਡਰਾਂ/ਡਿਵੈਲਪਰਾਂ ਵੱਲੋਂ ਦਿੱਤੀਆਂ ਗਈਆਂ ਜਾਨੋਂ ਮਾਰਨ ਦੀਆਂ ਧਮਕੀਆਂ ਦੀ ਜ਼ਿਲ੍ਹਾ ਮੋਹਾਲੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾ, ਜਰਨਲ ਸੈਕਟਰੀ ਜਸਪਾਲ ਸਿੰਘ ਨਿਆਮੀਆ ਵੱਲੋ ਨਿਖੇਧੀ ਕੀਤੀ ਗਈ। ਪਿੰਡ ਪਲਹੇੜੀ( ਨਿਊ ਚੰਡੀਗੜ) ਜਿਲਾ ਮੋਹਾਲੀ ਵਿਖੇ ਕੁੱਝ ਬਿਲਡਰਾਂ ਤੇ ਡਿਵੈਲਪਰਾਂ ਵੱਲੋ ਕਿਸਾਨਾਂ ਨਾਲ ਕਿੱਤੇ ਧੋਖੇ ਦੇ ਕੇਸ ਸੀਨੀਅਰ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਵੱਲੋ ਹਾਈਕੋਰਟ ਵਿੱਚ ਕਿਸਾਨਾਂ ਨੂੰ ਉਹਨਾਂ ਦਾ ਹੱਕ ਦਬਾਉਣ ਲਈ ਲੜਿਆ ਜਾ ਰਿਹਾ ਹੈ। ਉੱਚ ਅਦਾਲਤ ਵੱਲੋ ਦੋਸੀਆ ਖਿਲਾਫ ਆਏ ਕੁਝ ਫੈਸਲਿਆ ਦੀ ਬੁਕਲਾਹਟ ਵਿੱਚ ਕਿਸਾਨਾਂ ਦੇ ਵਕੀਲ ਨੂੰ ਦੋਸੀਆਂ ਵੱਲੋ ਜਾਨੋਮਾਰਨ ਦੀਆਂ ਧਮਕੀਆਂ ਦਾ ਮਾਮਲਾ ਸਹਾਮਣੇ ਆਇਆ ਹੈ ।ਜੋ ਬਹੁਤ ਮੰਦਭਾਗਾ ਹੈ। ਐਡਵੋਕੇਟ ਚਰਨਪਾਲ ਸਿੰਘ ਬਾਗੜੀ  ਕਿਸਾਨਾਂ ਦੇ ਹੱਕਾਂ ਲਈ ਬਹੁਤ ਸਾਰੇ ਮਸਲੇ ਹਾਈਕੋਰਟ ਤੇ ਸੁਪਰਿਮ ਕੋਰਟ ਵਿੱਚ ਲੜ ਰਹੇ ਹਨ। ਜਿਵੇ ਭਾਰਤਮਾਲਾ ਪ੍ਰਜੈਕਟਾ ਵਿੱਚ ਕਿਸਾਨਾਂ ਦੀ ਪੈਰਵਾਈ,ਲੈਡ ਪੂਲਿੰਗ ਪਾਲਸੀ ਤੇ ਰੋਕ ਲਗਵਾਈ,ਪਰਾਲੀ ਨੂੰ ਅੱਗ ਵਾਲੇ ਮਸਲੇ ਤੇ ਸੁਪਰਿਮ ਕੋਰਟ ਪੈਰਵਾਈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਲਾਪਰਵਾਈ ਦੇ ਕਾਰਨ ਹੜਾ ਦੀ ਪੈਰਵਾਈ ਇਸ ਤਰਾਂ ਦੇ ਬਹੁਤ ਸਾਰੇ ਕੇਸਾਂ ਦੀ ਗਿਣਤੀ ਹੈ ਜਿਹਨਾਂ ਵਿੱਚ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋ ਅੱਜ ਐਸ਼ ਐਸ਼ ਪੀ ਮੋਹਾਲੀ ਅਤੇ ਡੀ ਸੀ ਮੋਹਾਲੀ ਨੂੰ ਬੇਨਤੀ ਕੀਤੀ ਦੋਸੀਆ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਸਮੇਂ ਨਛੱਤਰ ਸਿੰਘ ਬੈਦਵਾਨ, ਗੁਰਮੀਤ ਸਿੰਘ ਖੁਨੀਮਾਜਰਾ, ਰਣਬੀਰ ਸਿੰਘ ਗਰੇਵਾਲ, ਦਰਸ਼ਨ ਸਿੰਘ ਦੁਰਾਲੀ, ਭੋਲਾ ਸਲਾਮਤਪੁਰ, ਜਰਨੈਲ ਸਿੰਘ ਘੜੂੰਆ, ਜਸਵੰਤ ਸਿੰਘ ਮਾਣਕ ਮਾਜਰਾ, ਕੁਲਵੰਤ ਸਿੰਘ ਰੁੜਕੀ, ਜਤਿੰਦਰ ਸਿੰਘ ਘੜੂੰਆ, ਗੁਰਿੰਦਰ ਸਿੰਘ ਮਹੇਮੁਦਪੁਰ, ਸਲਿੰਦਰ ਸਿੰਘ ਘੋਗਾ, ਸੋਨੀ ਖੁਨੀ ਮਾਜਰਾ, ਕੁਲਵੰਤ ਸਿੰਘ ਚਿੱਲਾ, ਰਾਜਾ ਖੁਨੀ ਮਾਜਰਾ, ਸੁਰਿੰਦਰ ਸਿੰਘ ਬੁਰਿਆਲੀ, ਲਾਲਾ ਖੁਨੀ ਮਾਜਰਾ, ਰਣਧੀਰ ਸਿੰਘ ਸੰਤੇ ਮਾਜਰਾ,ਲਵਲੀ ਖੁਨੀ ਮਾਜਰਾ, ਭਜਨ ਸਿੰਘ ਦੁਰਾਲੀ, ਕੇਸਰ ਸਿੰਘ ਮਾਣਕ ਮਾਜਰਾ, ਬਲਬੀਰ ਸਿੰਘ ਦੁਰਾਲੀ, ਜਸਵੰਤ ਸਿੰਘ ਭਾਗੋਮਾਜਰਾ ਆਦਿ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *