ਚੰਡੀਗੜ੍ਹ 23 ਨਵੰਬਰ (ਮੰਗਤ ਸਿੰਘ ਸੈਦਪੁਰ) : ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਸਰਕਾਰ ਵੱਲੋਂ ਸੱਦਿਆ ਵਿਸ਼ੇਸ਼ ਅਸੈਂਬਲੀ ਸੈਸ਼ਨ ਕੇਵਲ ਰਸਮੀ ਨਾ ਹੋਵੇ ਸਗੋਂ ਇਸ ਸੈਸ਼ਨ ਨੂੰ ਅਸਲ ‘ਚ ਇਤਿਹਾਸਕ ਫ਼ੈਸਲਿਆਂ ਨਾਲ ਹੀ ਇਤਿਹਾਸਿਕ ਬਣਾਇਆ ਜਾਵੇ। ਇੱਥੇ ਜਾਰੀ ਪ੍ਰੈਸ ਨੋਟ ਵਿੱਚ ਸ. ਬਲਵਿੰਦਰ ਸਿੰਘ ਫਿਰੋਜ਼ਪੁਰ ਸੀਨੀਅਰ ਆਗੂ ਲੋਕ ਅਧਿਕਾਰ ਲਹਿਰ ਨਹੀਂ ਦੱਸਿਆ ਕਿ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਨੇ ਸਰਕਾਰ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ “ਪਵਿੱਤਰ ਸ਼ਹਿਰ” ਦਾ ਦਰਜਾ ਮਿਲੇ। ਪੰਜਾਬ ਚ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਮੇਂ ਹੋਈਆਂ ਬੇਅਦਬੀਆਂ ਬਹਿਬਲਕਲਾਂ ਅਤੇ ਕੋਟਕਪੂਰਾ ਮਾਮਲਿਆਂ ਵਿੱਚ ਤੁਰੰਤ ਇਨਸਾਫ਼ ਦਬਾਉਣ ਸਬੰਧੀ ਕਾਰਵਾਈ ਕੀਤੀ ਜਾਵੇ। ਲੰਮਾ ਖਿੱਚੇ ਹੋਏ ਮਾਮਲਿਆਂ ਦਾ ਨਿਪਟਾਰਾ ਕਰਕੇ ਦੋਸ਼ੀਆਂ ਨੂੰ ਮਿਸਾਲੀ ਸਜਾਵਾਂ ਦਿੱਤੀਆਂ ਜਾਣ। ਇੰਡੀਅਨ ਸਟੇਟ ਦੀਆਂ ਵੱਖ ਵੱਖ ਜੇਲਾਂ ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਮਨੁੱਖਤਾ-ਅਧਾਰਿਤ ਪਹੁੰਚ ਤਾਹਿਤ ਸਜ਼ਾ ਭੁਗਤ ਚੁੱਕੇ ਸਿੱਖ ਕੈਦੀ ਜੋ ਸਾਲਾਂ ਤੋਂ ਜੇਲ੍ਹਾਂ ਵਿੱਚ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ “ਮਨੁੱਖੀ ਅਧਿਕਾਰ ਦਿਵਸ” ਵਜੋਂ ਮਨਾਇਆ ਜਾਵੇ ਅਤੇ ਪੰਜਾਬ ਸਰਕਾਰ ਨੋਟੀਫਿਕੇਸ਼ਨ ਜਾਰੀ ਕਰੇ ਅਤੇ ਭਾਰਤ ਸਰਕਾਰ ਨੂੰ ਵੀ ਸਿਫ਼ਾਰਸ਼ ਭੇਜੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਪਾਵਨ ਸੀਸ ਨੂੰ ਦਿੱਲੀ ਤੋਂ ਅਨੰਦਪੁਰ ਲਿਆਂਦੇ ਮਾਰਗ ਨੂੰ “ਸੀਸ ਮਾਰਗ” ਦਾ ਸਰਕਾਰੀ ਦਰਜਾ ਦਿੱਤਾ ਜਾਵੇ ਅਤੇ ਇਸ ਨੂੰ “ਗੁਰੂ ਗੋਬਿੰਦ ਸਿੰਘ ਮਾਰਗ” ਦੀ ਤਰ੍ਹਾਂ ਸਤਿਗੁਰੂ ਜੀ ਨੂੰ ਸਮਰਪਿਤ ਕੀਤਾ ਜਾਵੇ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਯਾਦ ਵਿਚ ਮੈਡੀਕਲ ਕਾਲਜ ਅਤੇ ਮਲਟੀ-ਸਪੇਸ਼ਲਟੀ ਹਸਪਤਾਲ ਬਣਾਇਆ ਜਾਵੇ ਅਤੇ ਸਹੀ ਸਿੱਖ ਇਤਿਹਾਸ ਨੂੰ ਸਿੱਧੇ ਤੌਰ ‘ਤੇ ਸਕੂਲਾਂ ਤੇ ਕਾਲਜਾਂ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇ। ਮਹਾਂਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਨੇ ਕਿਹਾ ਕਿ ਸਤਿਗੁਰੂ ਜੀ ਨੇ ਸਰਬੰਸ ਵਾਰ ਕੇ ਮਨੁੱਖਤਾ ਲਈ ਜੋ ਬੇਮਿਸਾਲ ਬਲਿਦਾਨ ਸਬੰਧੀ ਬੱਚਿਆਂ ਦੇ ਹਿਰਦਿਆਂ ਵਿੱਚ ਛੋਟੀ ਉਮਰ ਤੋਂ ਹੀ ਉੱਕਰ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ। ਉਹਨਾਂ ਇਹ ਵੀ ਦੱਸਿਆ ਕਿ ਪਹਿਲਾਂ ਸਕੂਲਾਂ ਵਿੱਚ ਸਿੱਖ ਇਤਿਹਾਸ ਨੂੰ ਤੋੜਮਰੋੜ ਕੇ, ਸਾਜ਼ਿਸ਼ੀ ਢੰਗ ਨਾਲ ਸ਼ਾਮਿਲ ਕੀਤਾ ਗਿਆ ਸੀ, ਜਿਸ ‘ਤੇ ਸੰਗਤਾਂ ਦਾ ਭਾਰੀ ਰੋਸ ਸੀ। ਉਹਨਾਂ ਕਿਹਾ ਕਿ ਹੁਣ ਵੱਡਾ ਮੌਕਾ ਹੈ ਕਿ ਸਿੱਖ ਵਿਦਵਾਨਾਂ ਦੀ ਕਮੇਟੀ ਬਣੇ । ਸਾਰੇ ਗਲਤ ਤੱਥਾਂ ਦੀ ਸਹੀ ਤਰ੍ਹਾਂ ਸਮੀਖਿਆ ਹੋਵੇ ਅਤੇ ਪ੍ਰਮਾਣਿਤ, ਸ਼ੁੱਧ ਅਤੇ ਸੱਚਾ ਇਤਿਹਾਸ ਹੀ ਪਾਠਕ੍ਰਮ ਵਿੱਚ ਸ਼ਾਮਿਲ ਹੋਵੇ। ਇਹ ਸਿਰਫ਼ ਇੱਕ ਸੈਸ਼ਨ ਨਹੀ ਸਗੋਂ ਸਿੱਖ ਕੌਮ ਦੀਆਂ ਸਭ ਤੋਂ ਸੰਵੇਦਨਸ਼ੀਲ ਮੰਗਾਂ ਦਾ ਸਵਾਲ ਪੱਖੋਂ ਵੇਖਿਆ ਜਾਵੇ। ਉਹਨਾਂ ਕਿਹਾ ਕਿ ਇਹ ਮੌਕਾ ਹੈ ਪੰਜਾਬ ਸਰਕਾਰ ਲਈ ਸੁਨਹਿਰੀ ਇਤਿਹਾਸ ਬਣਾਉਣ ਦਾ, ਨਾ ਕਿ ਸਿਰਫ਼ ਰਸਮ ਨਿਭਾਉਣ ਦਾ। ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਸਹਿਮ ਵਾਲਿਆਂ ਨੇ ਮ ਸਪੱਸ਼ਟ ਕਿਹਾ ਕਿ ਇਹ ਸੈਸ਼ਨ ਅਸਲ ‘ਚ ਇਤਿਹਾਸਕ ਫ਼ੈਸਲਿਆਂ ਨਾਲ ਹੀ ਇਤਿਹਾਸਿਕ ਬਣ ਸਕਦਾ ਹੈ। ਇਸ ਲਈ ਉਹਨਾਂ ਪੰਜਾਬ ਸਰਕਾਰ ਅੱਗੇ ਕੁਝ ਵੱਡੀਆਂ, ਜ਼ਰੂਰੀ ਅਤੇ ਕੌਮੀ ਮੰਗਾਂ ਰੱਖੀਆਂ ਹਨ। ਜੇਕਰ ਪੰਜਾਬ ਸਰਕਾਰ ਵੱਲੋਂ ਇਹਨਾਂ ਮੰਗਾਂ ਪ੍ਰਤੀ ਗੰਭੀਰਤਾ ਨਾਲ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਪੰਜਾਬ ਦਾ ਸੀ ਇਤਿਹਾਸ ਹੋਰ ਵੀ ਸੁਨਹਿਰੀ ਬਣ ਸਕਦਾ ਹੈ।
Home
»
Uncategorized
»
ਹਿੰਦ ਦੀ ਚਾਦਰ’ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ 350ਵੇ ਸਾਲਾ ਸ਼ਹੀਦੀ ਪੁਰਬ ਮੌਕੇ ਸਰਕਾਰ ਵੱਲੋਂ ਸੱਦਿਆ ਵਿਸ਼ੇਸ਼ ਅਸੈਂਬਲੀ ਸੈਸ਼ਨ ਕੇਵਲ ਰਸਮੀ ਨਹੀਂ ਸਗੋਂ ਖਾਲਸਾ ਪੰਥ ਦੇ ਸੁਨਹਿਰੀ ਇਤਿਹਾਸ ਲਈ ਮਿਸਾਲ ਹੋਵੇ ਸਾਬਤ : ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਸਾਹਿਬ


