Home » Uncategorized » ਕੌਮੀ ਇਨਸਾਫ ਮੋਰਚੇ ਵੱਲੋਂ 14 ਨਵੰਬਰ ਨੂੰ ਦਿੱਲੀ ਵਿਖੇ ਜਾਣਦਾ ਵਿਸ਼ਾਲ ਇਨਸਾਫ ਮਾਰਚ ਦਾ ਪ੍ਰੋਗਰਾਮ ਬਿਲਕੁਲ ਅਟੱਲ, ਦੇਸ਼-ਵਿਦੇਸ਼ ਦੀਆਂ ਸੰਗਤਾਂ 11 ਤੋਂ 1 ਵਜੇ ਤਕ ਸ਼ੰਭੂ ਬਾਰਡਰ ‘ਤੇ ਹੋਣ ਇਕੱਤਰ : ਬਾਪੂ ਗੁਰਚਰਨ ਸਿੰਘ/ ਬਲਵਿੰਦਰ ਸਿੰਘ ਫਿਰੋਜ਼ਪੁਰ

ਕੌਮੀ ਇਨਸਾਫ ਮੋਰਚੇ ਵੱਲੋਂ 14 ਨਵੰਬਰ ਨੂੰ ਦਿੱਲੀ ਵਿਖੇ ਜਾਣਦਾ ਵਿਸ਼ਾਲ ਇਨਸਾਫ ਮਾਰਚ ਦਾ ਪ੍ਰੋਗਰਾਮ ਬਿਲਕੁਲ ਅਟੱਲ, ਦੇਸ਼-ਵਿਦੇਸ਼ ਦੀਆਂ ਸੰਗਤਾਂ 11 ਤੋਂ 1 ਵਜੇ ਤਕ ਸ਼ੰਭੂ ਬਾਰਡਰ ‘ਤੇ ਹੋਣ ਇਕੱਤਰ : ਬਾਪੂ ਗੁਰਚਰਨ ਸਿੰਘ/ ਬਲਵਿੰਦਰ ਸਿੰਘ ਫਿਰੋਜ਼ਪੁਰ

ਚੰਡੀਗੜ੍ਹ 12 ਨਵੰਬਰ (ਮੰਗਤ ਸਿੰਘ ਸੈਦਪੁਰ) : 14 ਨਵੰਬਰ ਨੂੰ ਕੌਮੀ ਇਨਸਾਫ਼ ਮਾਰਚ ਦੀ ਅਗਵਾਈ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 35 ਦਿਵਸ ਨੂੰ ਸਮਰਪਿਤ ਵੱਡੇ ਪੱਧਰ ਤੇ ਵਿਸ਼ਾਲ ਇਨਸਾਫ ਮਾਰਚ ਕੱਢਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਅਤੇ ਕੇਂਦਰ ਦੀਆਂ ਬ੍ਰਾਹਮਣਵਾਦ ਸਰਕਾਰਾਂ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਰਿਹਾਈ ਲਈ ਕੋਈ ਗੰਭੀਰਤਾ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਨਾਲ ਹੀ ਸੰਬੰਧਿਤ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਮੌਕੇ ਦਿੱਲੀ ਚ ਵਿਸ਼ਾਲ ਇਨਸਾਫ ਮਾਰਚ ਕੱਢਿਆ ਜਾ ਰਿਹਾ ਹੈ ਕਿਉਂਕਿ 1947 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਪੰਜਾਬ ਨੂੰ ਗੁਲਾਮ ਰੱਖਣ ਲਈ ਹਿੰਦੂ ਬਹੁ ਗਿਣਤੀ ਵੱਲੋਂ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਤਸ਼ੱਦਦ ਕਰਨ ਲਈ ਵਿਸ਼ੇਸ਼ ਕਾਨੂੰਨ ਬਣਾਏ ਗਏ ਇਸ ਤੋਂ ਸਿੱਖ ਕੌਮ ਖਾਲਸਾ ਪੰਥ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਈ ਸਿੱਖ ਕੌਮ ਅੱਜ ਹਿੰਦੂ ਬਹੁ ਗਿਣਤੀ ਬ੍ਰਾਹਮਣਵਾਦ ਦੀਆਂ ਸਰਕਾਰਾਂ ਦੀ ਗੁਲਾਮ ਹੋ ਚੁੱਕੀ ਹੈ ਜਿਸ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਉਹਨਾਂ ਨੂੰ ਸਿੱਖ ਕੌਮ ਨੂੰ ਵੱਖ-ਵੱਖ ਮੌਕਿਆਂ ਤੇ ਧਰਨੇ ਰੋਸ ਮੁਜਾਰੇ ਅਤੇ ਭੁੱਖ ਹੜਤਾਲਾਂ ਕਰਕੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਕਰਨੇ ਪੈ ਰਹੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਤਾਲਮੇਲ ਕਮੇਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਫਿਰੋਜ਼ਪੁਰ ਨੇ ਦੱਸਿਆ ਕਿ ਬੇਸ਼ਕ ਦਿੱਲੀ ਵਿੱਚ ਬੰਬ ਬਲਾਸਟ ਹੋਇਆ ਹੈ ਪ੍ਰੰਤੂ ਕੌਮੀ ਇਨਸਾਫ ਮੋਰਚੇ ਵੱਲੋਂ 14 ਨਵੰਬਰ ਨੂੰ ਦਿੱਲੀ ਵਿਖੇ ਕੀਤੇ ਜਾ ਰਹੇ ਵਿਸ਼ਾਲ ਰੋਸ ਮੁਜਾਰੇ ਮਾਰਚ ਲਈ ਉਹਨਾਂ ਦਾ ਪ੍ਰੋਗਰਾਮ ਬਿਲਕੁਲ ਅਟੱਲ ਹੈ। ਉਹਨਾਂ ਦੱਸਿਆ ਕਿ ਸਮੁੱਚੇ ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਹੈ ਕਿ 11 ਤੋਂ 1 ਵਜੇ ਤਕ ਸ਼ੰਭੂ ਬਾਰਡਰ ਉੱਤੇ ਪੁੱਜਣਾ ਹੈ। ਚਾਹ ਅਤੇ ਪ੍ਰਸ਼ਾਦਿਆਂ ਦੇ ਲੰਗਰ ਦਾ ਪ੍ਰਬੰਧ ਸ਼ੰਬੂ ਹੋਵੇਗਾ। ਉਸ ਤੋਂ ਬਾਅਦ ਦਿੱਲੀ ਵੱਲ ਨੂੰ ਵਿਸ਼ਾਲ ਇਨਸਾਫ ਮਾਰਚ ਦੇ ਪ੍ਰੋਗਰਾਮ ਤਹਿਤ ਵੱਲ ਕੂਚ ਕੀਤਾ ਜਾਵੇਗਾ। ਉਹਨਾਂ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਦਿੱਲ੍ਹੀ ਹੋਇਆ ਬੰਬ ਧਮਾਕਾ ਬੇਹੱਦ ਮੰਦਭਾਗਾ ਹੈ। ਬੇਗੁਨਾਹਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਵਾਲੇ ਮਨੁੱਖਤਾ ਦੇ ਦੁਸ਼ਮਣਾਂ ਲਈ ਸਮਾਜ ਵਿੱਚ ਕੋਈ ਥਾਂ ਨਹੀਂ । ਪ੍ਰੰਤੂ ਸਾਡੇ ਦੇਸ਼ ਦੇ ਲੀਡਰਾਂ ਵਲੋਂ ਫੈਲਾਏ ਜਾ ਰਹੇ ਧਰਮਾਂ ਦੇ ਨਾਂ ‘ਤੇ ਨਫ਼ਰਤ ਦੇ ਛਿੱਟੇ ਵੀ ਇੰਨੇ ਹੀ ਮੰਦਭਾਗੇ ਹਨ। ਜਿਸ ਕਾਰਨ ਬੇਗੁਨਾਹ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਣੀਆਂ ਪੈ ਰਹੀਆਂ ਹਨ ਇਸ ਦੀ ਜਿੰਮੇਵਾਰੀ ਸਿੱਧੇ ਤੌਰ ‘ਤੇ ਸਵਾਰਥੀ ਧਰਮਾਂ ਦੇ ਨਾਂ ਤੇ ਰਾਜ ਕਰੋ ਅਤੇ ਫੁੱਟ ਪਾਓ ਲਈ ਜਿੰਮੇਵਾਰ ਦੇਸ਼ ਦੇ ਗਦਾਰ ਲੀਡਰ ਹਨ। ਉਹਨਾਂ ਕਿਹਾ ਕਿ ਲੋਕਤੰਤਰਿਕ ਦੇਸ਼ ਵਿਚ ਇਸ ਦੀ ਵੀ ਕੋਈ ਥਾਂ ਨਹੀਂ ਹੋਣੀ ਚਾਹੀਦੀ। 14 ਨਵੰਬਰ ਨੂੰ “ਬੰਦੀ ਸਿੰਘਾਂ ਦੀ ਰਿਹਾਈ ” ਸਮੇਤ ਦੇਸ਼ ਭਰ ਦੇ ਸਮੁੱਚੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਜਾਣ ਵਾਲੇ ਵਿਸ਼ਾਲ ਇਨਸਾਫ਼ ਮਾਰਚ ਦੀਆਂ ਤਿਆਰੀਆਂ ਮੁਕੰਮਲ ਹਨ। ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੀਆਂ ਮੁੱਖ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚੇ ਦੀਆਂ ਬਹੁਤੀਆਂ ਧਿਰਾਂ , ਇੰਟਰਨੈਸ਼ਨਲ ਪੰਥਕ ਦਲ, ਸੰਯੁਕਤ ਅਕਾਲੀ ਦਲ, ਅਕਾਲੀ ਦਲ ਮਾਨ , ਦੱਲ ਖਾਲਸਾ, ਅਕਾਲੀ ਦਲ ਵਾਰਿਸ ਪੰਜਾਬ, ਨਰੇਗਾ ਮਜ਼ਦੂਰ ਜਥੇਬੰਦੀਆਂ ਅਤੇ ਲੋਕ ਅਧਿਕਾਰ ਲਹਿਰ ਲਹਿਰ ਸਣੇ ਕੁਝ ਸੰਤ ਮਹਾਂਪੁਰਸ਼ ਇਸ ਮਾਰਚ ਵਿੱਚ ਸ਼ਾਮਿਲ ਹੋ ਰਹੇ ਹਨ । ਹਰਿਆਣੇ ਦੀਆਂ ਸੰਗਤਾਂ ਦੀ ਵੀ ਪੂਰੀ ਤਿਆਰੀ ਹੈ। ਹਰਿਆਣਾ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਕੁਝ 14 ਨੂੰ ਸ਼ਾਮੀ ਅਤੇ ਬਾਕੀ 15 ਨੂੰ ਸਵੇਰੇ 10 ਵਜੇ ਬੰਗਲਾ ਸਾਹਿਬ ਦਿੱਲੀ ਪੁੱਜਣਗੀਆਂ। ਵਰਨ ਯੋਗ ਹੈ ਕਿ ਕੌਮੀ ਇਨਸਾਫ ਮੋਰਚਾ 7 ਫਰਵਰੀ 2025 ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਤੇ ਲੱਗਾ ਹੋਇਆ ਹੈ। ਜਿਨਾਂ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਇਹ ਮੰਗਾਂ ਸ਼ਾਮਿਲ ਹਨ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੇ ਰਿਹਾਈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਦੇਣੀਆਂ, ਲਾਪਤਾ 328 ਸਰੂਪਾਂ ਅਤੇ ਬਹਿਬਲ ਕਲਾਂ ਅਤੇ ਬਰਗਾੜੀ ਗੋਲੀ ਕਾਂਡ ਦੇ ਦੋਸ਼ੀਆਂ ‘ਤੇ ਕਾਨੂੰਨੀ ਕਾਰਵਾਈ ਕਰਕੇ ਸਜਾਵਾਂ ਦੇਣੀਆਂ ਤੋਂ ਇਲਾਵਾ ਜਿਹੜੇ ਗਲਤ ਅਨਸਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਦੇ ਹਨ। ਉਹਨਾਂ ਨੂੰ ਮੌਤ ਦੀਆਂ ਸਜ਼ਾਵਾਂ ਦੇਣ ਲਈ ਕਾਨੂੰਨ ਬਣਾਉਣਾ ਸ਼ਾਮਿਲ ਹੈ। ਇਹਨਾਂ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਵੱਲੋਂ 14 ਨਵੰਬਰ 2025 ਨੂੰ ਵਿਸ਼ਾਲ ਇਨਸਾਫ ਮਾਰਚ ਕੱਢਿਆ ਜਾ ਰਿਹਾ ਹੈ। ਜਿਸ ਵਿੱਚ ਦੇਸ਼- ਵਿਦੇਸ਼ ਦੀਆਂ ਸੰਗਤਾਂ ਦੀ ਸਮੂਲੀਅਤ ਹੋਵੇਗੀ ਇਸ ਸਬੰਧੀ  ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ਅਤੇ ਸਮੁੱਚੀ ਸਿੱਖ ਸੰਗਤਾਂ ਅਤੇ ਪੰਥਕ ਹਮਦਰਦੀਆਂ ਨੂੰ ਇਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਪ੍ਰੋਗਰਾਮ ਦੇ ਦਿੱਤਾ ਹੈ ਸਮੂਹ ਪੰਜਾਬੀਆਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਮੂਲੀਅਤ ਕਰਨ ਲਈ ਆਪਣਾ ਮੁੱਢਲਾ ਫਰਜ਼ ਸਮਝਣਾ ਚਾਹੀਦਾ ਹੈ।

Leave a Reply

Your email address will not be published. Required fields are marked *