
ਸਾਹਿਬਜ਼ਾਦਾ ਅਜੀਤ ਸਿੰਘ ਨਗਰ 9 ਨਵੰਬਰ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਗੁਰਦੁਆਰਾ ਸਿੰਘ ਸ਼ਹੀਦਾਂ ਇਤਿਹਾਸਿਕ ਪਿੰਡ ਸੁਹਾਣਾ ਸਾਹਿਬ ਵਿਖੇ ਪਿੰਡ ਦੇ ਨੌਜਵਾਨਾਂ ਦੇ ਬਣੇ ਜਨਮ ਦਿਨ ਗਰੁੱਪ ਵਿੱਚ ਸ਼ਾਮਿਲ ਨੌਜਵਾਨਾਂ ਨੇ ਉੱਘੇ ਸਮਾਜ ਸੇਵੀ ਸਰਬਜੀਤ ਸਿੰਘ ਬੈਦਵਾਣ ਦਾ ਜਨਮ ਦਿਨ ਕੇਕ ਕੱਟ ਕੇ ਬਹੁਤ ਹੀ ਖੁਸ਼ੀ ਨਾਲ ਮਨਾਉਂਦਿਆਂ ਉਹਨਾਂ ਦੇ ਲੰਮੀ ਉਮਰ ਲਈ ਕਾਮਨਾਵਾਂ ਕੀਤੀਆਂ। ਇਸ ਤੋਂ ਪਹਿਲਾਂ ਕਬੱਡੀ ਕੋਚ ਦੀਸ਼ਾ ਸੁਹਾਣਾ ਦਾ ਜਨਮ ਦਿਨ ਵੀ ਮਨਾਇਆ ਗਿਆ ਸੀ। ਖਾਸ ਗੱਲ ਇਹ ਹੈ ਕਿ ਜਨਮ ਦਿਨ ਗਰੁੱਪ ਦੇ ਨਾਮ ‘ਤੇ ਬਣੇ ਗਰੁੱਪ ਵਿੱਚ ਸ਼ਾਮਿਲ ਉਹਨਾਂ ਨੌਜਵਾਨਾਂ ਦਾ ਵੱਡੇ ਪੱਧਰ ‘ਤੇ ਕੇਕ ਕੱਟ ਕੇ ਜਨਮ ਦਿਨ ਮਨਾਇਆ ਜਾਂਦਾ ਹੈ ਜਿਹੜੇ ਗਰੁੱਪ ਵਿੱਚ ਸ਼ਾਮਿਲ ਹਨ। ਜਿਸ ਦਾ ਸਮਾਜ ਦੇ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਇਹ ਵੱਡੇ ਪੱਧਰ ਤੇ ਸੁਨੇਹਾ ਪਹੁੰਚਦਾ ਹੈ ਕਿ ਆਪਸੀ ਪਿਆਰ ਅਤੇ ਸਤਿਕਾਰ ਨਾਲ ਰਹਿਣਾ ਹੀ ਆਪਣੇ ਦੋਸਤਾਂ ਮਿੱਤਰਾਂ ਅਤੇ ਭਾਈਚਾਰੇ ਦੀ ਮਜਬੂਤੀ ਦੀ ਇੱਕ ਵੱਡੀ ਮਿਸਾਲ ਹੈ। ਖਾਸ ਗੱਲ ਇਹ ਹੈ ਕਿ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਰਬਜੀਤ ਸਿੰਘ ਬੈਦਵਾਣ ਅਤੇ ਉਹਨਾਂ ਦੇ ਪੁੱਤਰ ਮਹਿਕਪ੍ਰੀਤ ਸਿੰਘ ਦਾ ਵੀ ਅੱਜ ਹੀ ਜਨਮ ਦਿਨ ਮਨਾਇਆ ਜਾਂਦਾ ਹੈ। ਯਾਨੀ ਕਿ ਪਿਓ ਅਤੇ ਪੁੱਤਰ ਦਾ ਇੱਕ ਹੀ ਦਿਨ ਅਤੇ ਇੱਕ ਹੀ ਤਰੀਕ ਨੂੰ ਜਨਮ ਦਿਨ ਮਨਾਇਆ ਜਾਂਦਾ ਹੈ। ਸਟੇਟ, ਨੈਸ਼ਨਲ ਅਤੇ ਸ਼ਾਇਦ ਇੰਟਰਨੈਸ਼ਨਲ ਲੈਵਲ ‘ਤੇ ਬਹੁਤ ਘੱਟ ਇਹੋ ਜਿਹੀ ਕੋਈ ਮਿਸਾਲ ਨਾ ਮਿਲਦੀ ਹੋਵੇ ਕਿ ਪਿਉ ਦਾ ਜਨਮ ਦਿਨ ਇੱਕ ਹੀ ਦਿਨ ਅਤੇ ਇੱਕ ਹੀ ਤਰੀਕ ਨੂੰ ਮਨਾਇਆ ਜਾਂਦਾ ਹੋਵੇ। ਇਹ ਬਹੁਤ ਵੱਡੀ ਸੁਭਾਗ ਅਤੇ ਖੁਸ਼ੀ ਵਾਲੀ ਗੱਲ ਹੈ। ਇਸ ਮੌਕੇ ਸੀਨੀਅਰ ਆਗੂ ਸਾਬਕਾ ਕੌਂਸਲਰ ਸੁਰਿੰਦਰ ਸਿੰਘ ਬੈਦਵਾਣ ਰੋਡਾ ਸੁਹਾਣਾ, ਸੀਨੀਅਰ ਆਗੂ ਹਰਸੰਗਤ ਸਿੰਘ ਸੁਹਾਣਾ, ਸਰਦਾਰ ਸ਼ੇਰ ਸਿੰਘ ਬੈਦਵਾਣ, ਸ. ਜਗਦੀਸ਼ ਸਿੰਘ ਗਿੱਲ ਲਖਨੌਰ, ਪ੍ਰਧਾਨ ਦਿਨੇਸ਼ ਚੌਧਰੀ, ਨੰਬਰਦਾਰ ਦਵਿੰਦਰ ਸਿੰਘ ਬੈਦਵਾਣ, ਸ. ਤਰਸੇਮ ਸਿੰਘ ਹੈਪੀ, ਸਰਦਾਰ ਗੁਰਬਾਜ ਸਿੰਘ ਮਟੌਰ, ਸ. ਜਗਰੂਪ ਸਿੰਘ ਜੁਗਨਾ, ਨਿੱਕਾ ਪੁੱਤਰ ਅਰਮਾਨ ਬੈਦਵਾਣ, ਸ. ਦਿਲਦਾਰ ਸਿੰਘ ਬਿੱਲੂ, ਬਲਵਿੰਦਰ ਸਿੰਘ ਭਿੰਦਾ ਧਰਮ ਕੰਡਾ ਸੋਹਾਣਾ, ਜੱਗੀ ਸੋਹਾਣਾ ਅਤੇ ਕਬੱਡੀ ਕੋਚ ਜਗਦੀਸ਼ ਦਿਸ਼ਾ ਦੇ ਕੋਚਿੰਗ ਹੇਠ ਪ੍ਰੈਕਟਿਸ ਕਰ ਰਹੇ ਨਿੱਕੇ ਵੱਡੇ ਖਿਡਾਰੀਆਂ ਤੋਂ ਇਲਾਵਾ ਜਨਮ ਦਿਨ ਗਰੁੱਪ ਵਿੱਚ ਸ਼ਾਮਿਲ ਸਮੁੱਚੀ ਟੀਮ ਨੇ ਕੋਚ ਜਗਦੀਸ਼ ਸਿੰਘ ਦੀਸਾ ਸੋਹਾਣਾ ਅਤੇ ਸਰਦਾਰ ਸਰਬਜੀਤ ਸਿੰਘ ਬੈਦਵਾਣ ਸੋਹਾਣਾ ਅਤੇ ਉਹਨਾਂ ਦੇ ਪੁੱਤਰ ਸ. ਮਹਿਕਪ੍ਰੀਤ ਸਿੰਘ ਬੈਦਵਾਣ ਨੂੰ ਜਨਮਦਿਨ ‘ਤੇ ਵਧਾਈ ਦਿੰਦਿਆਂ ਲੰਮੀ ਉਮਰ ਦੀ ਕਾਮਨਾ ਕੀਤੀ।
Home
»
Uncategorized
»
ਕਬੱਡੀ ਕੋਚ ਦੀਸ਼ਾ ਸੋਹਾਣਾ, ਉੱਘੇ ਨੌਜਵਾਨ ਆਗੂ ਸਰਬਜੀਤ ਸਿੰਘ ਬੈਦਵਾਣ ਅਤੇ ਉਹਨਾਂ ਦੇ ਪੁੱਤਰ ਸ. ਮਹਿਕਪ੍ਰੀਤ ਸਿੰਘ ਬੈਦਵਾਣ ਦਾ ਜਨਮ ਦਿਨ ਗਰੁੱਪ ਸੋਹਾਣਾ ਨੇ ਮਨਾਇਆ ਕੇਕ ਕੱਟ ਕੇ ਜਨਮ ਦਿਨ


