Home » Uncategorized » 5 ਲੱਖ ਰੁਪਏ ਦੀ ਰਿਸ਼ਵਤ ਅਤੇ ਕਰੋੜਾਂ ਦੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਸਾਬਕਾ ਡੀਆਈਜੀ ਹਰਚਰਨ ਭੁੱਲਰ ਨੂੰ ਮਾਣਯੋਗ ਅਦਾਲਤ ਨੇ ਹੋਰ 14 ਦਿਨਾਂ ਲਈ ਭੇਜਿਆ ਨਿਆਇਕ ਰਿਹਾਸਤ ‘ਚ

5 ਲੱਖ ਰੁਪਏ ਦੀ ਰਿਸ਼ਵਤ ਅਤੇ ਕਰੋੜਾਂ ਦੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਸਾਬਕਾ ਡੀਆਈਜੀ ਹਰਚਰਨ ਭੁੱਲਰ ਨੂੰ ਮਾਣਯੋਗ ਅਦਾਲਤ ਨੇ ਹੋਰ 14 ਦਿਨਾਂ ਲਈ ਭੇਜਿਆ ਨਿਆਇਕ ਰਿਹਾਸਤ ‘ਚ


ਸਾਹਿਬਜ਼ਾਦਾ ਅਜੀਤ ਸਿੰਘ ਨਗਰ 31 ਅਕਤੂਬਰ (ਮੰਗਤ ਸਿੰਘ ਸੈਦਪੁਰ) : 
ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ  ਨੂੰ ਅੱਜ (ਸ਼ੁੱਕਰਵਾਰ) ਨਿਆਂਇਕ ਹਿਰਾਸਤ ਖ਼ਤਮ ਹੋਣ ‘ਤੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਣਵਾਈ ਤੋਂ ਬਾਅਦ, ਅਦਾਲਤ ਨੇ ਭੁੱਲਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸੀਬੀਆਈ ਭੁੱਲਰ ਤੋਂ ਉਨ੍ਹਾਂ ਦੀ 2017 ਤੋਂ ਹੁਣ ਤੱਕ ਬਣਾਈ ਗਈ ਬੇਹਿਸਾਬੀ ਜਾਇਦਾਦ ਦਾ ਹਿਸਾਬ ਮੰਗਣ ਲਈ ਉਨ੍ਹਾਂ ਦੇ ਰਿਮਾਂਡ ਦੀ ਮੰਗ ਕਰ ਰਹੀ ਸੀ, ਪਰ ਅਦਾਲਤ ਨੇ ਫਿਲਹਾਲ ਉਨ੍ਹਾਂ ਦੀ ਨਿਆਂਇਕ ਹਿਰਾਸਤ ਵਧਾ ਦਿੱਤੀ ਹੈ। ਵਰਨਨ ਯੋਗ ਹੈ ਕਿ ਪੰਜਾਬ ਦੇ ਸਾਬਕਾ ਡੀਜੀ ਆਈ ਹਰਚਰਨ ਭੁੱਲਰ ਨੂੰ ਸੀਬੀਆਈ ਨੇ 5 ਲੱਖ ਰੁਪਏ ਦੀ ਰਿਸ਼ਵਤ ਅਤੇ ਕਰੋੜਾਂ ਦੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ। ਇਹ ਪੂਰਾ ਖੁਲਾਸਾ ਮੰਡੀ ਗੋਬਿੰਦਗੜ੍ਹ ਦੇ ਇੱਕ ਕਾਰੋਬਾਰੀ ਆਕਾਸ਼ ਬੱਤਾ ਦੀ ਸ਼ਿਕਾਇਤ ਨਾਲ ਸ਼ੁਰੂ ਹੋਇਆ ਸੀ। 11 ਅਕਤੂਬਰ ਨੂੰ ਸ਼ਿਕਾਇਤ ਦਰਜ ਕੀਤੀ ਗਈ ਅਤੇ 15 ਅਕਤੂਬਰ ਨੂੰ ਸੀਬੀਆਈ ਨੇ ਟਰੈਪ ਲਗਾਇਆ। ਵਿਚੋਲੇ ਕ੍ਰਿਸ਼ਨੂੰ ਨੂੰ ਸ਼ਿਕਾਇਤਕਰਤਾ ਤੋਂ ₹5 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ। ਕ੍ਰਿਸ਼ਨੂੰ ਇਹ ਰਾਸ਼ੀ ਕਥਿਤ ਤੌਰ ‘ਤੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਵੱਲੋਂ ਲੈ ਰਿਹਾ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਵਿਚੋਲੇ ਕ੍ਰਿਸ਼ਨੂੰ ਤੋਂ ਸੀਬੀਆਈ ਪਹਿਲਾਂ ਹੀ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ। ਸੂਤਰਾਂ ਮੁਤਾਬਕ, ਕ੍ਰਿਸ਼ਨੂੰ ਤੋਂ ਹੋਈ ਪੁੱਛਗਿੱਛ ਦੇ ਆਧਾਰ ‘ਤੇ ਹੀ ਸੀਬੀਆਈ  ਹੁਣ ਭੁੱਲਰ ਤੋਂ ਵੀ ਸਿੱਧੀ ਪੁੱਛਗਿੱਛ ਕਰਨਾ ਚਾਹੁੰਦੀ ਹੈ। ਸੀਬੀਆਈ ਭੁੱਲਰ ਅਤੇ ਕ੍ਰਿਸ਼ਨੂੰ ਦੇ ਆਪਸੀ ਸੰਪਰਕਾਂ ਤੋਂ ਇਲਾਵਾ, ਉਨ੍ਹਾਂ ਦੇ ਹੋਰ ਵਪਾਰੀਆਂ ਅਤੇ ਪੁਲਿਸ ਅਫ਼ਸਰਾਂ ਨਾਲ ਸਬੰਧਾਂ ਦੇ ਸੁਰਾਗ ਅਤੇ ਸਬੂਤ ਜੁਟਾਉਣ ਵਿੱਚ ਲੱਗੀ ਹੋਈ ਹੈ। ਸੀਬੀਆਈ ਦੀ ਜਾਂਚ ‘ਚ ਭੁੱਲਰ ਦੀ ਐਲਾਨੀ ਆਮਦਨ ਅਤੇ ਉਨ੍ਹਾਂ ਦੀ ਜ਼ਬਤ ਕੀਤੀ ਗਈ ਜਾਇਦਾਦ ਵਿਚਾਲੇ ਜ਼ਮੀਨ-ਅਸਮਾਨ ਦਾ ਫ਼ਰਕ ਮਿਲਿਆ ਹੈ, ਜਿਸਨੇ ਪੂਰੇ ਮਾਮਲੇ ਨੂੰ ਪਲਟ ਦਿੱਤਾ ਹੈ। ਭੁੱਲਰ ਵੱਲੋਂ ਦਾਖਲ ਇਨਕਮ ਟੈਕਸ ਰਿਟਰਨ ਅਨੁਸਾਰ, ਉਨ੍ਹਾਂ ਦੀ ਸਾਰੇ ਸਰੋਤਾਂ ਤੋਂ ਸਾਲਾਨਾ ਆਮਦਨ ₹45.95 ਲੱਖ ਸੀ। (ਟੈਕਸ ਦੇਣ ਤੋਂ ਬਾਅਦ ਲਗਭਗ ₹32 ਲੱਖ)। 1 ਅਗਸਤ ਤੋਂ 17 ਅਕਤੂਬਰ ਤੱਕ ਉਨ੍ਹਾਂ ਦੇ ਤਨਖਾਹ ਖਾਤੇ ਵਿੱਚ ₹4.74 ਲੱਖ ਆਏ ਸਨ। 16-17 ਅਕਤੂਬਰ ਨੂੰ ਉਨ੍ਹਾਂ ਦੇ ਚੰਡੀਗੜ੍ਹ (ਸੈਕਟਰ 40-ਬੀ) ਸਥਿਤ ਘਰ ਤੋਂ ₹7 ਕਰੋੜ 36 ਲੱਖ 90 ਹਜ਼ਾਰ ਰੁਪਏ ਨਕਦ ਜ਼ਬਤ ਕੀਤੇ ਗਏ। ਬੈੱਡਰੂਮ ਤੋਂ ₹2 ਕਰੋੜ 32 ਲੱਖ ਰੁਪਏ ਕੀਮਤ ਦੇ ਸੋਨੇ-ਚਾਂਦੀ ਦੇ ਗਹਿਣੇ ਮਿਲੇ। 26 ਮਹਿੰਗੀਆਂ ਬ੍ਰਾਂਡਿਡ ਘੜੀਆਂ। 5 ਮਹਿੰਗੀਆਂ ਗੱਡੀਆਂ, ਜਿਨ੍ਹਾਂ ਵਿੱਚ ਮਰਸਡੇ ਓਡੀ ਨੋਵਾ ਅਤੇ ਫੋਰਚੂਨਰ ਸ਼ਾਮਲ ਹਨ। ਚੰਡੀਗੜ੍ਹ ਵਿੱਚ 2 ਘਰਾਂ (ਸੈਕਟਰ 40-ਬੀ ਅਤੇ ਸੈਕਟਰ 39) ਤੋਂ ਇਲਾਵਾ, ਮੋਹਾਲੀ, ਹੁਸ਼ਿਆਰਪੁਰ ਅਤੇ ਲੁਧਿਆਣਾ ਵਿੱਚ ਲਗਭਗ 150 ਏਕੜ ਜ਼ਮੀਨ ਦੇ ਦਸਤਾਵੇਜ਼ ਮਿਲੇ ਹਨ। ਸੀਬੀਆਈ ਨੇ ਸਾਫ਼ ਕਿਹਾ ਹੈ ਕਿ ਭੁੱਲਰ ਆਪਣੀ ਐਲਾਨੀ ਆਮਦਨ ਦੀ ਤੁਲਨਾ ਵਿੱਚ ਇਸ ਬੇਹਿਸਾਬੀ ਜਾਇਦਾਦ ਬਾਰੇ ਕੋਈ “ਤਸੱਲੀਬਖਸ਼ ਸਪੱਸ਼ਟੀਕਰਨ” ਨਹੀਂ ਦੇ ਸਕੇ। ਫਿਲਹਾਲ ਹਰਚਰਨ ਭੁੱਲਰ ਨੂੰ ਮਾਣਯੋਗ ਅਦਾਲਤ ਨੇ 14 ਦਿਨ ਲਈ ਹੋਰ ਨਿਆਇਕ ਰਿਆਸਤ ਵਿੱਚ ਭੇਜ ਦਿੱਤਾ ਹੈ। ਆਮਦਨ ਤੋਂ ਵੱਧ ਬਣਾਈ ਬੇਸ਼ੁਮਾਰ ਗੈਰ ਕਾਨੂੰਨੀ ਜਾਇਦਾਦ ਸਬੰਧੀ ਹੋਰ ਕੀ ਖੁਲਾਸੇ ਹੋਣਗੇ ਫਿਲਹਾਲ ਇਸ ਬਾਰੇ ਆਉਣ ਵਾਲੇ ਸਮੇਂ ਚ ਹੀ ਪਤਾ ਲੱਗੇਗਾ।

Leave a Reply

Your email address will not be published. Required fields are marked *