ਮਜ਼ਦੂਰੀ ਕਰਕੇ ਪੜਾਏ ਬੱਚਿਆਂ ਨੂੰ ਸਵ. ਰਾਮ ਪ੍ਰਤਾਪ ਸਿੰਘ ਮੈਣ ਮਾਜਰੀ ਨੇ ਬਣਾਏ ਵੱਡੇ ਅਫਸਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 23 ਅਕਤੂਬਰ (ਮੰਗਤ ਸਿੰਘ ਸੈਦਪਰ) :ਮਾਂ ਪਿਓ ਆਪਣੇ ਬੱਚਿਆਂ ਨੂੰ ਹਰ ਪੱਖੋਂ ਸੁਰੱਖਿਅਤ ਰੱਖਣ ਲਈ ਉਹਨਾਂ ਨੂੰ ਤਾਂ ਪਲਣ ਪੋਸ਼ਣ ਹਮੇਸ਼ਾ ਵੱਧ ਤੋਂ ਵੱਧ ਧਿਆਨ ਰੱਖ ਕੇ ਕਰਦੇ ਹਨ ਅਤੇ ਨਾਲ ਹੀ ਉਹਨਾਂ ਦਾ ਸੁਨਹਿਰੀ ਭਵਿੱਖ ਬਣਾ ਲਈ ਵਧੀਆ ਤੋਂ ਵਧੀਆ ਸਕੂਲਾਂ ਵਿੱਚ ਪੜ੍ਹਾ ਕੇ ਅਫਸਰ ਬਣਾਉਣ ਲਈ ਹਮੇਸ਼ਾ ਕੋਸ਼ਿਸ਼ਾਂ ਵਿੱਚ ਰਹਿੰਦੇ ਹਨ। ਉਹਨਾਂ ਨੂੰ ਭਾਵੇਂ ਬੱਚਿਆਂ ਨੂੰ ਪੜਾਉਣ ਲਈ ਮਜ਼ਦੂਰੀ ਜਾਂ ਫਿਰ ਨੌਕਰੀ ਵਗੈਰਾ ਕਰਨੀ ਪਵੇ। ਪਰ ਬੱਚਿਆਂ ਨੂੰ ਵਧੀਆ ਸਕੂਲਾਂ ਵਿੱਚ ਪੜ੍ਹਾ ਕੇ ਵੱਡੇ ਅਫਸਰ ਬਣਾਉਣਾ ਉਹਨਾਂ ਦਾ ਸੁਪਨਾ ਹੁੰਦਾ ਹੈ। ਜੋ ਕਿ ਚੰਗੇ ਬੱਚੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹਨ ਅਤੇ ਉਹਨਾਂ ਦੇ ਕਹਿਣੇ ਵਿੱਚ ਰਹਿ ਕੇ ਮਾਣ ਸਤਿਕਾਰ ਦਿੰਦੇ ਹਨ। ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਵੱਡੇ ਅਫਸਰ ਬਣ ਕੇ ਉਹਨਾਂ ਨੂੰ ਹਰ ਪੱਖੋਂ ਸੁੱਖ ਸਹੂਲਤਾਂ ਪ੍ਰਦਾਨ ਕਰਦੇ ਹਨ। ਇਸ ਦੀ ਮਿਸਾਲ ਹਨ ਸਵਰਗੀ ਸ. ਰਾਮ ਪ੍ਰਤਾਪ ਸਿੰਘ ਮੈਣ ਮਾਜਰੀ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਬਹੁਤ ਹੀ ਸਖਤ ਮਿਹਨਤ-ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਵੱਡੇ ਅਹੁਦਿਆਂ ‘ਤੇ ਪਹੁੰਚਾ ਕੇ ਅਫਸਰ ਬਣਾਇਆ ਹੈ। ਸਵ. ਸ. ਰਾਮ ਪ੍ਰਤਾਪ ਸਿੰਘ ਪਿੰਡ ਮੈਣ ਮਾਜਰੀ, ਤਹਿਸੀਲ ਬਸੀ ਪਠਾਣਾ ਅਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਪੰਜਾਬ ਵਿਖੇ ਜਨਮ ਲੈ ਕੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ। ਜਿਨ੍ਹਾਂ ਨੇ ਮੁੱਢ ਤੋਂ ਹੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਿਆ ਅਤੇ ਪੜਾਕੇ ਵੱਡੇ ਅਫਸਰ ਬਣਾਏ ਹਨ। ਉਹਨਾਂ ਦੀ ਸ਼ਾਦੀ ਮਾਤਾ ਮਹਿੰਦਰ ਕੌਰ ਨਾਲ ਹੋਈ। ਉਹਨਾਂ ਦੇ ਦੋ ਲੜਕੇ ਅਤੇ ਇੱਕ ਵੱਡੀ ਲੜਕੀ ਪਰਿਵਾਰ ਵਿੱਚ ਹਨ। ਆਪਣੀ ਮਿਹਨਤ ਸਦਕਾ ਅਨਪੜ ਹੋਣ ਦੇ ਬਾਵਜੂਦ ਵੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਈ। ਜਿਸ ਦਾ ਨਤੀਜਾ ਇਹ ਰਿਹਾ ਕਿ ਉਹਨਾਂ ਦੀ ਲੜਕੀ ਬਤੌਰ ਸਟਾਫ ਨਰਸ ਦੀ ਸਰਕਾਰ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਅਤੇ ਨਰਸਿੰਗ ਸੁਪਰਡੈਂਟ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਉਸ ਤੋਂ ਛੋਟੇ ਲੜਕੇ ਚਰਨ ਸਿੰਘ ਨੇ ਬਤੌਰ ਸੀਟੀਯੂ ਵਿੱਚ ਕੰਡਕਟਰ ਦੇ ਤੌਰ ‘ਤੇ ਭਰਤੀ ਹੋ ਕੇ ਇੰਸਪੈਕਟਰ ਸਪੈਸ਼ਲ ਸੁਪਰਵਾਈਜ਼ਰ ਦੇ ਅਹੁਦੇ ਤੋਂ ਰਿਟਾਇਰਮੈਂਟ ਹੋਏ। ਉਹਨਾਂ ਦੇ ਛੋਟੇ ਲੜਕਾ ਨੇ ਰੇਡੀਓ ਗਰਾਮਰ ਦਾ ਕੋਰਸ ਕਰਕੇ ਸੈਕਟਰ-18 ਚੰਡੀਗੜ੍ਹ ਵਿਖੇ ਰੇਡੀਓਗਰਫੀ ਦੇ ਅਹੁਦੇ ‘ਤੇ ਨੌਕਰੀ ਕਰ ਰਿਹਾ ਹੈ। ਸਵਰਗੀ ਸਰਦਾਰ ਰਾਮ ਪ੍ਰਤਾਪ ਸਿੰਘ ਮੈਣ ਮਾਜਰੀ ਲਈ ਬਹੁਤ ਮਾਣ ਵਾਲੀ ਗੱਲ ਰਹੀ ਹੈ। 95 ਸਾਲਾ ਸਵਰਗੀ ਪ੍ਰਤਾਪ ਸਿੰਘ ਕੁਝ ਦੇਰ ਬਿਮਾਰ ਰਹਿਣ ਤੋਂ ਬਾਅਦ ਮਿਤੀ 15 ਅਕਤੂਬਰ 2025 ਦਿਨ ਬੁੱਧਵਾਰ ਨੂੰ ਆਪਣੇ ਪਰਿਵਾਰ ਰਿਸ਼ਤੇਦਾਰ ਅਤੇ ਹੋਰ ਸਾਕ ਸਬੰਧੀਆਂ ਨੂੰ ਹਮੇਸ਼ਾ ਲਈ ਸਦੀਵੀ ਵਿਛੋੜਾ ਦੇ ਗਏ ਹਨ। ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦਾ ਭੋਗ ਮਿਤੀ 24 ਅਕਤੂਬਰ 2025 ਨੂੰ ਦਿਨ ਸ਼ੁਕਰਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਮੈਣ ਮਾਜਰੀ ਵਿਖੇ ਹੋਵੇਗੀ। ਵਾਹਿਗੁਰੂ ਸਵਰਗੀ ਰਾਮ ਪ੍ਰਤਾਪ ਸਿੰਘ ਨੂੰ ਆਤਮਿਕ ਸ਼ਾਂਤੀ ਲਈ ਹਮੇਸ਼ਾ ਕਿਰਪਾ ਕਰਨ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ।
-ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ।
ਮੋਬਾਇਲ : 708776975


