Home » Uncategorized » ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੀ ਅਗਵਾਈ ‘ਚ ਸੰਗਤਾਂ ਨੇ ਪੰਡਾਲ ਤੋਂ ਪੈਦਲ ਮਾਰਚ ਸ਼ੁਰੂ ਕਰਕੇ ਸੈਂਟਰਲ ਜੇਲ ਬੁੜੈਲ ਨੇੜੇ ਬੰਦੀ ਛੋੜ ਦਿਵਸ ਮੌਕੇ ਸਜ਼ਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੀ ਅਗਵਾਈ ‘ਚ ਸੰਗਤਾਂ ਨੇ ਪੰਡਾਲ ਤੋਂ ਪੈਦਲ ਮਾਰਚ ਸ਼ੁਰੂ ਕਰਕੇ ਸੈਂਟਰਲ ਜੇਲ ਬੁੜੈਲ ਨੇੜੇ ਬੰਦੀ ਛੋੜ ਦਿਵਸ ਮੌਕੇ ਸਜ਼ਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਕੌਮੀ ਇਨਸਾਫ ਮੋਰਚਾ ਦਾ ਪ੍ਰਬੰਧ ਸੰਭਾਲਣ ਲਈ ਕੰਟਰੋਲ ਰੂਮ (ਆਈਟੀ ਸੈਲ) ਹੋਇਆ ਸਥਾਪਿਤ ਭਾਈ ਤੇਜਿੰਦਰ ਸਿੰਘ ਹਾਈਜੈਕਰ ਨੂੰ ਲਾਇਆ ਇੰਚਾਰਜ


ਚੰਡੀਗੜ੍ਹ 21 ਅਕਤੂਬਰ (ਮੰਗਤ ਸਿੰਘ ਸੈਦਪੁਰ) :
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ ਲਗਭਗ ਢਾਈ- ਤਿੰਨ ਸਾਲਾਂ ਤੋਂ ਲੱਗੇ ਕੌਮੀ ਇਨਸਾਫ ਮੋਰਚਾ ਵੱਲੋਂ ਬੰਦੀ ਛੋੜ ਦਿਵਸ ਨੂੰ ਮਨਾਉਂਦੇ ਹੋਏ ਸੈਂਟਲ ਜੇਲ ਬੁੜੈਲ ਵਿੱਚ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੇ ਹੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਅਤੇ ਸੰਗਤਾਂ ਨੇ ਪੈਦਲ ਮਾਰਚ ਕਰਦਿਆਂ ਬੁੜੈਲ ਜੇਲ ਅੱਗੇ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਨਾਅਰੇ ਲਾਏ ਅਤੇ ਬੰਦੀ ਸਿੰਘਾ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਕੀਤੀ। ਜਿਵੇਂ ਹੀ ਕੌਮੀ ਇਨਸਾਫ ਮੋਰਚੇ ਦੇ ਪੰਡਾਲ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਬੁੜੈਲ ਜੇਲ ਵੱਲ ਨੂੰ ਮਾਰਚ ਕਰ ਰਹੀਆਂ ਸਨ ਅਤੇ ਬੁੜੈਲ ਦੇ ਜੇਲ੍ਹ ਦੇ ਨੇੜੇ ਪਹੁੰਚਣ ਤੇ ਭਾਰੀ ਗਿਣਤੀ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਮਾਰਚ ਨੂੰ ਜੇਲ੍ਹ ਦੇ ਨੇੜੇ ਜਾਣਾ ਤੋਂ ਰੋਕਿਆ। ਸੰਗਤਾਂ ਨੇ ਬੁੜੈਲ ਜੇਲ ਨੇੜੇ ਹੀ ਰੁਕ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਅਤੇ ਚੌਪਾਈ ਸਾਹਿਬ ਦੇ ਪਾਠ ਕਰਨ ਉਪਰੰਤ ਭਾਈ ਪਵਨਦੀਪ ਸਿੰਘ ਬੱਲੋ ਮਾਜਰਾ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ। ਉਪਰੰਤ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਵੱਲੋਂ ਕੌਮ ਦੇ ਨਾਂ ਤੇ ਭੇਜਿਆ ਸੰਦੇਸ਼ ਪੜਿਆ। ਜਿਸ ਵਿੱਚ ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਨੇ ਕੌਮ ਨੂੰ ਸੁਨੇਹਾ ਦਿੰਦੇ ਆ ਕਿਹਾ ਕਿ ਜਿਸ ਕੌਮ ਦੇ ਗੁਰੂ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਖਾਲਸਾ ਪੰਥ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦ ਦੀ ਚਾਦਰ ਬਣ ਕੇ ਹਿੰਦੂ ਧਰਮ ਨੂੰ ਬਚਾਉਣ ਲਈ ਸ਼ਹੀਦੀ ਦਿੱਤੀ ਸੀ। ਉਸੇ ਕੌਮ ਨੂੰ ਅੱਜ ਹਿੰਦੂ ਬਹੁ ਗਿਣਤੀ ਵੱਲੋਂ ਗੁਲਾਮ ਰੱਖਣ ਲਈ ਤਰ੍ਹਾਂ ਤਰ੍ਹਾਂ ਦੇ ਸਖਤ ਕਾਨੂੰਨ ਬਣਾ ਕੇ ਤਸ਼ੱਦਦ ਕੀਤਾ ਜਾ ਰਿਹਾ ਹੈ। ਪ੍ਰੰਤੂ ਸਿੱਖ ਕੌਮ ਨੂੰ ਜਾਲਮਾਂ ਦੇ ਜਾਬਰ ਜਲਮ ਤੋਂ ਡਰਨਾ ਨਹੀਂ ਚਾਹੀਦਾ ਅਤੇ ਨਾ ਹੀ ਝੁਕਣਾ ਚਾਹੀਦਾ ਹੈ ਕਿਉਂਕਿ ਆਜ਼ਾਦੀ ਲੈਣ ਲਈ ਕਿਸੇ ਵੀ ਕੌਮ ਨੂੰ ਹਕੂਮਤਾਂ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ ਹੀ ਹੈ। ਉਹਨਾਂ ਕਿਹਾ ਕਿ ਸਮੁੱਚੇ ਖਾਲਸਾ ਪੰਥ ਨੂੰ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇੱਕਜੁੱਟ ਹੋ ਕੇ ਆਪਣੇ ਮੰਜ਼ਿਲ ਵੱਲ ਵਧਣਾ ਚਾਹੀਦਾ ਹੈ ਅਤੇ ਉਸ ਵਿੱਚ ਸਫਲਤਾ ਵਾਹਿਗੁਰੂ ਪਰਮਾਤਮਾ ਨੇ ਆਪਣੇ ਆਪ ਹੀ ਬਖਸ਼ ਦੇਣੀ ਹੈ। ਇਸ ਮੌਕੇ ਕੌਮੀ ਇਨਸਾਫ ਮੋਰਚੇ ਦੇ ਮੁੱਖ ਬੁਲਾਰੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਕੌਮ ਨੂੰ ਇਨਸਾਫ ਮਿਲਣਾ ਹੈ। ਉਹਨਾਂ ਕਿਹਾ ਕਿ ਹਕੂਮਤ ਨੂੰ ਖਾਲਸਾ ਪੰਥ ਦੀਆਂ ਸਮੂਹ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਕਿਉਂਕਿ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਬੰਦੀ ਸਿੰਘਾ ਨੂੰ ਨਾ ਛੱਡਣਾ ਬਹੁਤ ਵੱਡਾ ਜ਼ੁਲਮ ਹੈ। ਉਹ ਦਿਨ ਹਕੂਮਤਾਂ ਨੂੰ ਨਾ ਦੇਖਣਾ ਪੈਣਾ ਜਦੋਂ ਉਹਨਾਂ ਨੂੰ ਅੰਨਿਆਂ ਵਾਂਗੂੰ ਕੰਧਾਂ ਵਿੱਚ ਸਿਰ ਮਾਰਨ ਦੀ ਨੌਬਤ ਤੱਕ ਨਾ ਪੁੱਜਣਾ ਪਵੇ। ਉਹਨਾਂ ਕਿਹਾ ਕਿ ਜਬਰ ਜੁਲਮ ਦੀ ਵੀ ਕੋਈ ਹੱਦ ਹੁੰਦੀ ਹੈ। ਪਰੰਤੂ ਪੰਜਾਬ ਅਤੇ ਕੇਂਦਰ ਸਰਕਾਰਾ ਸਿੱਖ ਕੌਮ ਉੱਤੇ ਤਸ਼ਦਦ ਕਰਨ ਦੀਆਂ ਹੱਦਾਂ ਟੱਪ ਚੁੱਕੀ ਹੈ। ਉਹਨਾਂ ਕਿਹਾ ਕਿ ਵਾਹਿਗੁਰੂ ਅਕਾਲ ਪੁਰਖ ਨੇ ਹੀ ਇਹਨਾਂ ਨੂੰ ਭਾਣਾ ਵਰਤਾ ਕੇ ਕੰਧਾਂ ਵਿੱਚ ਟੱਕਰਾਂ ਪਾਰ ਲਈ ਮਜਬੂਰ ਕਰ ਦੇਣਾ ਹੈ। ਉਹਨਾਂ ਨੇ ਕੌਮੀ ਇਨਸਾਫ ਮੋਰਚੇ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਸੰਗਤਾਂ ਦਾ ਧੰਨਵਾਦ ਵੀ ਕੀਤਾ। ਇਸ ਤੋਂ ਪਹਿਲਾਂ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧ ਲਈ ਇੱਕ ਕੰਟਰੋਲ ਰੂਮ ਆਈਟੀ ਸੈਲ ਪੰਡਾਲ ਦੇ ਨੇੜੇ ਸਥਾਪਿਤ ਕੀਤਾ ਜਿਸ ਦਾ ਇੰਚਾਰਜ ਭਾਈ ਤੇਜਿੰਦਰ ਸਿੰਘ ਹਾਈਜੈਕਰ ਨੂੰ ਲਾਇਆ ਗਿਆ ਹੈ। ਜਿਸ ਦੀ ਖਾਲਸਾ ਪੰਥ ਵਿੱਚ ਬਹੁਤ ਵੱਡੀ ਕੁਰਬਾਨੀ ਹੈ ਅਤੇ ਪੰਥ ਦੀਆਂ ਮੰਗਾਂ ਮਨਵਾਉਣ ਲਈ ਕਿਹੜੇ ਹਨ ਸਟੇਟ ਦੇ ਪੰਥ ਵਿਰੋਧੀ ਸਿਸਟਮ ਅਤੇ ਕਾਰਵਾਈਆਂ ਨੂੰ ਰੋਕਣ ਲਈ ਜਹਾਜ ਅਗਵਾ ਕਰਨ ਦੇ ਕੇਸ ਵਿੱਚ 12 ਸਾਲ ਰਾਜਸਥਾਨ ਦੀ ਜੇਲ੍ਹ ਵਿੱਚ ਸਜ਼ਾ ਕੱਟੀ। ਇਸ ਕੰਟਰੋਲ ਰੂਮ (ਆਈਟੀ ਸੈੱਲ) ਰਾਹੀਂ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧ ਨੂੰ ਸਾਂਭਣ ਲਈ ਕ੍ਰਾਂਤੀਕਾਰੀ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾਕਟਰ ਦਰਸ਼ਨ ਪਾਲ ਅਤੇ ਸਿੰਘ ਸਾਹਿਬ ਭਾਈ ਪਵਨਦੀਪ ਸਿੰਘ ਬਲੋ ਮਾਜਰਾ ਬਲੋ ਵਿਸ਼ੇਸ਼ ਤੌਰ ਤੇ ਸਹਿਯੋਗ ਦੇਣ ਦੀ ਸੇਵਾ ਸੰਭਾਲੀ ਹੈ। ਸ. ਬਲਜੀਤ ਸਿੰਘ ਭਾਊ ਬੰਦੀ ਸਿੰਘ ਤੇ ਕਿਸਾਨ ਆਗੂ ਜਥੇਦਾਰ ਬਲਬੀਰ ਸਿੰਘ ਬੈਰੋਪੁਰ, ਗੁਰਜੰਟ ਸਿੰਘ ਸੀਲ ਘਨੋਰ ਤੋਂ ਇਲਾਵਾ ਪਾਲ ਸਿੰਘ ਘੜੂੰਆਂ, ਕਰਮਜੀਤ ਸਿੰਘ ਲੰਬੜਦਾਰ ਚਿੱਲਾ, ਗੁਰਮੀਤ ਸਿੰਘ ਟੋਨੀ ਘੜੂੰਆਂ, ਬਲਜਿੰਦਰ ਸਿੰਘ ਗੁਡੂ ਮਟੋਰ, ਮੇਵਾ ਸਿੰਘ ਘੜੂੰਆਂ, ਰਛਪਾਲ ਸਿੰਘ ਚੰਡੀਗੜ੍ਹ, ਸੁਖਬੀਰ ਸਿੰਘ ਬਲਵੇੜਾ, ਗੁਰਵਿੰਦਰ ਸਿੰਘ ਆਕੜ, ਅਵਤਾਰ ਸਿੰਘ ਕੌਰਜੀ ਵਾਲਾ, ਹਰਮੇਲ ਸਿੰਘ ਤੂੰਗਾਂ, ਜਗਰੂਪ ਸਿੰਘ ਫਤਿਹਪੁਰ, ਅਵਤਾਰ ਸਿੰਘ ਮਨਾਣਾ,, ਹਰਮਿੰਦਰ ਸਿੰਘ ਚੰਡੀਗੜ੍ਹ, ਇੰਦਰਜੀਤ ਸਿੰਘ ਚੰਡੀਗੜ੍ਹ, ਮੱਖਣ ਸਿੰਘ ਮਾਨਸਾ, ਕਰਮਜੀਤ ਸਿੰਘ ਦੇਸੂ ਮਾਜਰਾ, ਅਵਤਾਰ ਸਿੰਘ ਬੂੜੈਲ, ਧਰਮ ਸਿੰਘ ਪੜਦੁੱਲਾ ਪੁਰ, ਬਹਾਦਰ ਸਿੰਘ ਕੰਬਾਲਾ, ਪਰਮਿੰਦਰ ਸਿੰਘ ਮਲੋਆ, ਭਾਈ ਪਵਨਦੀਪ ਸਿੰਘ ਬੱਲੋਮਾਜਰਾ .ਸੁਖਮਨੀ ਸਾਹਿਬ ਸੇਵਾ ਸੁਸਾਇਟੀ

ਕੌਮੀ ਇਨਸਾਫ ਮੋਰਚਾ ਬੀਬੀ ਜਸਵਿੰਦਰ ਕੌਰ, ਬੀਬੀ ਕੁਲਵੰਤ ਕੌਰ ਛੱਜੂ ਮਾਜਰਾ, ਬੀਬੀ ਜੋਗਿੰਦਰ ਕੌਰ ਨਾਭਾ, ਬੀਬੀ ਕਰਮਜੀਤ ਕੌਰ, ਬੀਬੀ ਕੁਲਵੰਤ ਕੌਰ ਚੰਡੀਗੜ੍ਹ, ਬੀਬੀ ਮਨਜੀਤ ਕੌਰ ਚੰਡੀਗੜ੍ਹ, ਬੀਬੀ ਹਰਸ਼ਰਨ ਕੌਰ ਚੰਡੀਗੜ੍ਹ,
ਬੀਬੀ ਜਸਬੀਰ ਕੌਰ, ਬੀਬੀ ਕੁਲਵਿੰਦਰ ਕੌਰ ਮੋਹਾਲੀ ਰਾਜੀਵ ਸਿੰਘ ਬਠਿੰਡਾ, ਪ੍ਰੋਫੈਸਰ ਬਾਵਾ ਸਿੰਘ, ਸੱਜਣ ਸਿੰਘ ਬਠਿੰਡਾ ਅਵਤਾਰ ਸਿੰਘ ਕੌਰ ਜੀ ਵਾਲਾ, ਰੇਸ਼ਮ ਸਿੰਘ ਖਰੜ, ਸੂਬੇਦਾਰ ਬਲਦੇਵ ਸਿੰਘ ਅਤੇ ਹੋਰ ਸੰਗਤ ਹਾਜ਼ਰ ਸੀ।

Leave a Reply

Your email address will not be published. Required fields are marked *