Home » Uncategorized » ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਨੂੰ ਵੇਚਣ ਅਤੇ ਬੇਵਜ੍ਰਹਾ ਸਰਪੰਚਾਂ ਨੂੰ ਮੁੱਅਤਲ ਕਰਨ ਵਿਰੁੱਧ ਸੰਘਰਸ਼ ਵਿੱਢਣ ਦਾ ਕੀਤਾ ਐਲਾਨ… …ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਵਿਰੁੱਧ ਦਫਤਰ ਦੇ ਮੁੱਖ ਗੇਟ ਤੇ ਕੀਤੀ ਨਾਅਰੇਬਾਜ਼ੀ…

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਨੂੰ ਵੇਚਣ ਅਤੇ ਬੇਵਜ੍ਰਹਾ ਸਰਪੰਚਾਂ ਨੂੰ ਮੁੱਅਤਲ ਕਰਨ ਵਿਰੁੱਧ ਸੰਘਰਸ਼ ਵਿੱਢਣ ਦਾ ਕੀਤਾ ਐਲਾਨ… …ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਵਿਰੁੱਧ ਦਫਤਰ ਦੇ ਮੁੱਖ ਗੇਟ ਤੇ ਕੀਤੀ ਨਾਅਰੇਬਾਜ਼ੀ…


ਸਾਹਿਬਜ਼ਾਦਾ ਅਜੀਤ ਸਿੰਘ ਨਗਰ 13 ਅਕਤੂਬਰ (ਮੰਗਤ ਸਿੰਘ ਸੈਦਪੁਰ) :
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪੰਜਾਬ ਭਰ ਤੋਂ ਆਏ ਆਗੂਆਂ, ਅਹੁਦੇਦਾਰਾਂ, ਮੈਂਬਰਾਂ ਅਤੇ ਵਰਕਰਾਂ ਨੇ ਪੰਜਾਬ ਭਰ ਤੋ ਸ਼ਮੂਲੀਅਤ ਕਰਦਿਆਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਵਿਰੁੱਧ ਮੋਹਾਲੀ ਦੇ ਫੇਜ਼ ਅੱਠ ਵਿਖੇ ਪੰਚਾਇਤ ਵਿਭਾਗ ਦੇ ਮੁੱਖ ਦਫਤਰ ਵਿਕਾਸ ਭਵਨ ਦੇ ਗੇਟ ਉੱਤੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਵਿਭਾਗੀ ਅਧਿਕਾਰੀ ਹੁਕਮਰਾਨ ਧਿਰ ਦੇ ਵਿਧਾਇਕਾਂ ਦੇ ਆਖੇ ਤੋਂ ਪੰਜਾਬ ਵਿਚ ਸਰਪੰਚਾਂ ਅਤੇ ਪੰਚਾਇਤਾਂਨੂੰ ਬਿਨ੍ਹਾਂ ਕਿਸੇ ਕਾਰਨੋਂ ਮੁਅੱਤਲ ਕਰ ਰਹੇ ਹਨ, ਜਿਸ ਨੂੰ ਬਰਦਾਸ਼ਿਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿ ਓਟਾਲਾਂ ਅਤੇ ਰਾਣਵਾਂ ਦੇ ਸਰਪੰਚਾਂ ਨੂੰ ਬਿਨ੍ਹਾਂ ਕਾਰਨੋਂ ਮੁਅੱਤਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਤੀਬਾਡ਼ੀ ਯੂਨੀਵਰਸਿਟੀ, ਪੰਜਾਬ ਐਗਰੋ, ਮੁਹਾਲੀ ਦੀ ਆਧੁਨਿਕ ਫ਼ਲ ਅਤੇ ਸਬਜ਼ੀ ਮੰਡੀ ਅਤੇ ਪੰਚਾਇਤਾਂ ਦੀਆਂ ਮਸਤਰਕਾ ਮਾਲਕਾਨ ਜ਼ਮੀਨਾਂ ਨੂੰ ਵੇਚਣ ਦੇ ਰਾਹ ਪੈ ਗਈ ਹੈ ਅਤੇ ਸਯੁੰਕਤ ਕਿਸਾਨ ਮੋਰਚਾ ਅਜਿਹਾ ਹਰਗਿਜ਼ ਨਹੀਂ ਹੋਣ ਦੇਵੇਗਾ। ਉਨ੍ਹਾਂ ਕਿਹਾ ਕਿ ਅੱਜ ਇਹ ਸੰਕੇਤਕ ਧਰਨਾ ਸੀ ਅਤੇ ਜੇਕਰ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਬਿਨ੍ਹਾਂ ਕਾਰਨ ਤੋਂ ਮੁਅੱਤਲ ਕੀਤੀਆਂ ਪੰਚਾਇਤਾਂ ਅਤੇ ਸਰਪੰਚਾਂ ਨੂੰ  ਬਹਾਲ ਨਾ ਕੀਤਾ ਅਤੇ ਪੰਚਾਇਤਾਂ ਕੋਲੋਂ ਜ਼ਮੀਨਾਂ ਵੇਚਣ ਲਈ ਪੰਚਾਇਤੀ ਜ਼ਮੀਨਾਂ ਦਾ ਇਕਾਰਡ ਮੰਗਣ ਦੀ ਕਾਰਵਾਈ ਬੰਦ ਨਾ ਕੀਤੀ ਤਾਂ ਐਸ ਕੇ ਐਮ ਜਲਦੀ ਹੀ ਇਸ ਖ਼ਿਲਾਫ਼ ਵੱਡਾ ਮੋਰਚਾ ਲਗਾਉਣ ਤੋਂ ਗੁਰੇਜ਼ ਨਹੀਂ ਕਰੇਗਾ।
ਰਾਜੇਵਾਲ ਨੇ ਪੰਜਾਬ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਗੈਰ ਤਜਰਬੇਕਾਰ ਲੋਕਾਂ ਦੇ ਹੱਥਾਂ ਵਿਚ ਸਰਕਾਰ ਆਉਣ ਨਾਲ ਪੰਜਾਬ ਚਾਰ ਲੱਖ 88 ਹਜ਼ਾਰ ਕਰੋਡ਼ ਦਾ ਕਰਜ਼ਈ ਹੋ ਗਿਆ ਹੈ ਤੇ ਹਰ ਮਹੀਨੇ ਲਏ ਜਾ ਰਹੇ ਕਰਜ਼ੇ ਕਾਰਨ 2027 ਤੱਕ ਪੰਜਾਬ ਸਿਰ ਪੰਜ ਲੱਖ ਕਰੋਡ਼ ਤੋਂ ਵੱਧ ਕਰਜ਼ਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਇਹ ਸਾਰਾ ਕੁੱਝ ਚੁੱਪ ਕਰਕੇ ਨਹੀਂ ਵੇਖੇਗਾ ਅਤੇ ਆਪਣੀਆਂ ਸਰਕਾਰੀ ਜਾਇਦਾਦਾਂ ਬਚਾਉਣ ਲਈ ਆਰ-ਪਾਰ ਦੀ ਲਡ਼ਾਈ ਲਡ਼ੇਗਾ। ਇਸ ਮੌਕੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨਾਲ ਮੀਟਿੰਗ ਕਰਨ ਗਏ ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਡਾਇਰੈਕਟਰ ਦਾ ਰਵੱਈਆ ਕਿਸਾਨ ਵਿਰੋਧੀ ਸੀ ਅਤੇ ਉਨ੍ਹਾਂ ਵਫ਼ਦ ਨੂੰ ਬੁਲਾ ਕੇ ਉਨ੍ਹਾਂ ਲਈ ਬੈਠਣ ਵਾਸਤੇ ਪੰਜ ਕੁਰਸੀਆਂ ਦਾ ਪ੍ਰਬੰਧ ਵੀ ਨਹੀਂ ਕੀਤਾ। ਇਸ ਮੌਕੇ ਪਰਮਿੰਦਰ ਸਿੰਘ ਚਲਾਕੀ, ਸੁਖਵਿੰਦਰ ਸਿੰਘ ਮਾਛੀਵਾਡ਼ਾ, ਗੁਰਮੀਤ ਸਿੰਘ ਕਪਿਆਲ, ਕਿਰਾਪਲ ਸਿੰਘ ਸਿਆਊ, ਪਰਮਦੀਪ ਸਿੰਘ ਬੈਦਵਾਣ, ਤੇਜਿੰਦਰ ਸਿੰਘ ਪੂਨੀਆ, ਸੰਤੋਖ ਸਿੰਘ ਨਵਾਂ ਸ਼ਹਿਰ, ਮਨਪ੍ਰੀਤ ਸਿੰਘ ਲੁਧਿਆਣਾ, ਗੁਰਪ੍ਰੀਤ ਸਿੰਘ ਪਲਹੇਡ਼ੀ, ਮਨਦੀਪ ਸਿੰਘ ਜਲੰਧਰ, ਰਾਜਿੰਦਰ ਸਿੰਘ, ਪਰਗਟ ਸਿੰਘ ਸਮੇਤ ਕਈਂ ਹੋਰਨਾਂ ਆਗੂਆਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਇਸ ਮੌਕੇ ਸ਼ੇਰ ਸਿੰਘ ਦੈਡ਼ੀ, ਕਰਮ ਸਿੰਘ ਬਰੌਲੀ, ਜੀਤ ਸਿੰਘ ਮਾਣਕਪੁਰ, ਹਰਦੀਪ ਸਿੰਘ ਬਟਲਾਣਾ, ਰਜਿੰਦਰ ਸਿੰਘ, ਜਸਪਾਲ ਸਿੰਘ ਪਾਲੀ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *