Home » Uncategorized » ਐਸਸੀ/ਬੀਸੀ ਮੋਰਚੇ ਤੇ ਪੁਲਿਸ ਪ੍ਰਸ਼ਾਸਨ ਵਲੋਂ ਇਨਸਾਫ ਦੇਣ ਵਾਲੀਆਂ ਪੀੜਤ ਮਹਿਲਾਵਾਂ ਨੇ ਫੂਕਿਆ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਤੇ ਜੰਮ ਕੇ ਕੀਤੀ ਨਾਅਰੇਬਾਜੀ… ਪੰਜਾਬ ਦਾ ਨਹੀਂ ਜਾਪਦਾ ਕੋਈ ਬਾਲੀ-ਵਾਰਿਸ ਪੀੜਿਤ ਲੋਕ ਇਨਸਾਫ ਲੈਣ ਲਈ ਥਾਣਿਆਂ ‘ਚ ਖਾਹ ਰਹੇ ਧੱਕੇ, ਲਾਅ ਐਂਡ ਆਰਡਰ ਦੀ ਸਥਿਤੀ ਬਣੀ ਤਰਸਯੋਗ : ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ

ਐਸਸੀ/ਬੀਸੀ ਮੋਰਚੇ ਤੇ ਪੁਲਿਸ ਪ੍ਰਸ਼ਾਸਨ ਵਲੋਂ ਇਨਸਾਫ ਦੇਣ ਵਾਲੀਆਂ ਪੀੜਤ ਮਹਿਲਾਵਾਂ ਨੇ ਫੂਕਿਆ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਤੇ ਜੰਮ ਕੇ ਕੀਤੀ ਨਾਅਰੇਬਾਜੀ… ਪੰਜਾਬ ਦਾ ਨਹੀਂ ਜਾਪਦਾ ਕੋਈ ਬਾਲੀ-ਵਾਰਿਸ ਪੀੜਿਤ ਲੋਕ ਇਨਸਾਫ ਲੈਣ ਲਈ ਥਾਣਿਆਂ ‘ਚ ਖਾਹ ਰਹੇ ਧੱਕੇ, ਲਾਅ ਐਂਡ ਆਰਡਰ ਦੀ ਸਥਿਤੀ ਬਣੀ ਤਰਸਯੋਗ : ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ


ਸਾਹਿਬਜਾਦਾ ਅਜੀਤ ਸਿੰਘ ਨਗਰ 9 ਸਤੰਬਰ (ਮੰਗਤ ਸਿੰਘ ਸੈਦਪੁਰ) :
ਮੋਹਾਲੀ ਸ਼ਹਿਰ ਦੇ ਫੇਜ-7 ਦੀਆਂ ਲਾਈਟਾਂ ਕੋਲ ਐਸਸੀ/ਬੀਸੀ ਮੋਰਚੇ ‘ਤੇ ਵੱਖ-ਵੱਖ ਕੇਸਾਂ ਵਿੱਚ ਇਨਸਾਫ ਨਾ ਮਿਲਣ ਕਾਰਨ ਪੀੜਤ ਮਹਿਲਾਵਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਦੁਖੀ ਹੋਕੇ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਅਤੇ ਘਰ ਬਚਾ ਤਾ ਬੰਦੇ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ। ਪੀੜਤ ਮਹਿਲਾਵਾਂ ਨੇ ਆਪਣੀਆਂ ਮੁਸ਼ਕਲਾਂ ਦੀ ਹੱਡਬੀਤੀ ਪ੍ਰੈਸ ਸਾਹਮਣੇ ਸੁਣਾਈ ਅਤੇ ਆਪਣੀ ਦਰਖਾਸਤਾਂ ਦਿਖਾਉਂਦੇ ਹੋਏ ਕਿਹਾ ਕਿ ਅਸੀਂ ਪੰਜਾਬ ਸਰਕਾਰ, ਡੀਜੀਪੀ ਪੰਜਾਬ ਅਤੇ ਸਬੰਧਤ ਮਹਿਕਮਿਆਂ ਨੂੰ ਲਿਖਤੀ ਦਰਖਾਸਤਾਂ ਦੇ ਕੇ ਥੱਕ ਚੁੱਕੀਆਂ ਹਾਂ। ਪਰੰਤੂ ਸਾਰੇ ਕੇਸਾਂ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਕੋਈ ਇਨਸਾਫ ਵਗੈਰਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਨੇ ਕਿਹਾ ਪੰਜਾਬ ਪੁਲਿਸ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਵੀ ਮੰਨਣ ਚ ਆਪਣੀ ਬੇਇਜਤੀ ਸਮਝਦੀ ਹੈ। ਇੱਕ ਮਾਂ ਆਪਣੇ 4 ਸਾਲਾਂ ਬੱਚੇ ਲਈ ਤੜਫਦੀ ਫਿਰਦੀ ਹੈ, ਇੱਕ ਮਹਿਲਾ ਨੂੰ ਪਿੰਡ ਦੇ ਸਰਪੰਚ ਵੱਲੋਂ ਬੰਧਕ ਬਣਾਕੇ ਮਾਰ ਕੁਟਾਈ ਕੀਤੀ ਗਈ, ਇੱਕ ਮਹਿਲਾ ਨੂੰ ਇਕ ਠੱਗ ਦੁਆਰਾ 14 ਲੱਖ ਰੁਪਏ ਵਿੱਚ ਠੱਗਿਆ ਗਿਆ, ਇੱਕ ਮਹਿਲਾ ਦੇ ਘਰ ਅੰਦਰ ਘੁਸਕੇ 20-25 ਅਣਪਛਾਤੇ ਵਿਅਕਤੀਆਂ ਵੱਲੋਂ ਉਸਦੇ ਪਰਿਵਾਰ ਦੀ ਕੁੱਟ ਮਾਰ ਕੀਤੀ ਗਈ। ਪਰ ਪੁਲਿਸ ਉਲਟਾ ਉਹਨਾਂ ਨੂੰ ਹੀ ਡਰਾ ਧਮਕਾ ਰਹੀ ਹੈ, ਇੱਕ ਅੰਗਹੀਣ ਗਰੀਬ ਵਿਅਕਤੀ ਨੂੰ ਆਟੋ ਵਾਲਾ ਟੱਕਰ ਮਾਰ ਕੇ ਸੁੱਟ ਗਿਆ, ਉਹ ਇਨਸਾਫ ਲੈਣ ਲਈ ਦਰਦ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਅਜਿਹੇ ਅਣਗਿਣਤ ਮਾਮਲਿਆਂ ਦੀ ਸੁਣਵਾਈ ਨਹੀਂ ਹੋ ਰਹੀ। ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪੰਜਾਬ ਵਿੱਚ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ। ਕੋਈ ਸੁਣਵਾਈ ਕਰਨ ਵਾਲਾ ਦਿਖਾਈ ਨਹੀਂ ਦੇ ਰਿਹਾ। ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਲਾਗੂ ਕਰਨ ਵਿੱਚ ਬੁਰੀ ਤਰ੍ਹਾਂ ਫਲਾਪ ਹੋ ਚੁੱਕੀ ਹੈ। ਹਰ ਪਾਸੇ ਜੰਗਲ ਰਾਜ ਫੈਲਿਆ ਹੋਇਆ ਹੈ, ਆਏ ਦਿਨ ਸ਼ਰੇਆਮ ਕਤਲਆਮ ਹੋ ਰਹੇ ਹਨ, ਬਾਜ਼ਾਰਾਂ ਵਿੱਚ ਸ਼ਰੇਆਮ ਗੋਲੀਆਂ ਚੱਲ ਰਹੀਆਂ ਹਨ, ਮਸੂਮ ਬੱਚੇ ਬੱਚੀਆਂ ਵੀ ਸੁਰੱਖਿਆਤ ਨਹੀਂ ਹਨ। ਅਸੀਂ ਮੋਰਚੇ ਵੱਲੋਂ ਐਲਾਨ ਕਰਦੇ ਹਾਂ ਕਿ ਜੇਕਰ ਇਹਨਾਂ ਮਹਿਲਾਵਾਂ ਦੀ ਸੁਣਵਾਈ ਨਾ ਹੋਈ ਤਾਂ ਸਮੂਹ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੂੰ ਨਾਲ ਲੈਕੇ ਸੂਬਾ ਪੱਧਰੀ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਮੋਰਚਾ ਆਗੂ ਅਵਤਾਰ ਸਿੰਘ ਨਗਲਾ ਅਤੇ ਹਰਨੇਕ ਸਿੰਘ ਮਲੋਆ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਇਹਨਾਂ ਮਹਿਲਾਵਾਂ ਦੀਆਂ ਸਮੱਸਿਆ ਨਾ ਮਾਤਰ ਹਨ। ਪਰ ਇਹ ਸਰਕਾਰ ਕੁਝ ਕਰਨ ਨੂੰ ਤਿਆਰ ਨਹੀਂ। ਪੁਲਿਸ ਵੀ ਵੀਆਈਪੀ ਡਿਊਟੀਆਂ ਵਿੱਚ ਰੁਝੀ ਹੋਈ ਹੈ ਤੇ ਥਾਣਿਆਂ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ ਮਾਸਟਰ ਬਨਵਾਰੀ ਲਾਲ, ਕਰਮ ਸਿੰਘ ਕੁਰੜੀ, ਰਿਸ਼ੀ ਰਾਜ ਮਹਾਰ, ਪ੍ਰਧਾਨ ਅਜੀਤ ਸਿੰਘ, ਅਮਨਦੀਪ ਕੌਰ, ਬਲਵਿੰਦਰ ਕੌਰ, ਰਜਿੰਦਰ ਕੌਰ ਮੱਕੜਿਆਂ, ਪੂਨਮ ਰਾਣੀ, ਨੀਲਮ, ਪਰਮਜੀਤ ਕੌਰ, ਜਨਕ ਕੁਮਾਰੀ, ਮਨਦੀਪ ਕੌਰ, ਰਣਵੀਰ ਕੌਰ, ਜਸਵਿੰਦਰ ਕੌਰ, ਹਰਵਿੰਦਰ ਕੋਹਲੀ, ਬੱਬਲ ਚੌਪੜਾ, ਕਰਮਜੀਤ ਸਿੰਘ, ਹਰਪਾਲ ਸਿੰਘ, ਬਲਜੀਤ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਹੋਏ।

Leave a Reply

Your email address will not be published. Required fields are marked *