Home » Uncategorized » ਚੰਡੀਗੜ੍ਹ ਗਰੁੱਪ ਆਫ ਕਾਲਜ ਲਾਂਡਰਾਂ ਦੇ ਵਿਦਿਆਰਥੀ ਅਭਿਨਵ ਉਨੀਯਾਲl ਦੀ ਗੂਗਲ ਡਿਵੈਲਪਰ ਗਰੁੱਪ ਦੇ ਲੀਡ ਵਜੋਂ ਹੋਈ ਨਿਯੁਕਤੀ..

ਚੰਡੀਗੜ੍ਹ ਗਰੁੱਪ ਆਫ ਕਾਲਜ ਲਾਂਡਰਾਂ ਦੇ ਵਿਦਿਆਰਥੀ ਅਭਿਨਵ ਉਨੀਯਾਲl ਦੀ ਗੂਗਲ ਡਿਵੈਲਪਰ ਗਰੁੱਪ ਦੇ ਲੀਡ ਵਜੋਂ ਹੋਈ ਨਿਯੁਕਤੀ..

ਚੰਡੀਗੜ੍ਹ, 8 ਅਕਤੂਬਰ (ਮੰਗਤ ਸਿੰਘ ਸੈਦਪੁਰ) : ਸੈਸ਼ਨ 2025 26 ਲਈ ਨਵੇਂ ਗੂਗਲ ਡਿਵੈਲਪਰ ਗਰੁੱਪ ਲੀਡ ਵਲੋਂ ਚੰਡੀਗੜ੍ਹ ਗਰੁੱਪ ਆਫ਼ ਕਾਲਜਾਂ ਲਾਂਡਰਾਂ ਲਈ ਇਹ ਮਾਣ ਦਾ ਪਲ ਹੈ। ਕਾਲਜ ਆਫ਼ ਇੰਜੀਨੀਅਰਿੰਗ  ਵਿੱਚ ਆਰਟੀਫਿਸ਼ਿਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿੱਚ ਬੀ.ਟੈਕ ਤੀਜੇ ਸਾਲ ਦੇ ਵਿਦਿਆਰਥੀ ਅਭਿਨਵ ਉਨਿਯਾਲ ਨੂੰ ਨਿਯੁਕਤ ਕੀਤਾ ਗਿਆ ਹੈ। ਅਭਿਨਵ ਦਾ ਜੀਡੀਜੀ ਕਮਿਊਨਿਟੀ ਨਾਲ ਜੁੜਾਅ ਇੱਕ ਕੋਰ ਟੀਮ ਮੈਂਬਰ ਵਜੋਂ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਉਹ ਮੈਨੇਜਮੈਂਟ ਟੀਮ ਵਿੱਚ ਸ਼ਾਮਲ ਹੋਏ, ਮੈਨੇਜਮੈਂਟ ਹੈੱਡ ਵਜੋਂ ਕੰਮ ਕੀਤਾ ਅਤੇ 2024-25 ਲਈ ਜੀਡੀਜੀ ਕੋਅ- ਲੀਡ ਵੀ ਰਹੇ।  ਜੀ ਡੀ ਜੀ ਲੀਡ ਵਜੋਂ ਅਭਿਨਵ ਦੀ ਮੁੱਖ ਜ਼ਿੰਮੇਵਾਰੀ ਵਿਦਿਆਰਥੀਆਂ ਲਈ ਤਕਨਾਲੋਜੀ ਨਾਲ ਜੁੜੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰਨਾ ਹੋਵੇਗਾ। ਜਿਸ ਦੌਰਾਨ ਵਰਕਸ਼ਾਪਾਂ ਅਤੇ ਹੈਕਾਥਾਨ: ਉਹ ਵਿਦਿਆਰਥੀਆਂ ਲਈ ਵਰਕਸ਼ਾਪ, ਹੈਕਾਥਾਨ, ਅਤੇ ਟੈਕ-ਟਾਕ ਦਾ ਆਯੋਜਨ ਕਰਨਗੇ ਅਤੇ ਪ੍ਰੈਕਟੀਕਲ ਲਰਨਿੰਗ ਦੇ ਪ੍ਰੋਗਰਾਮਾਂ ਦਾ ਉਦੇਸ਼ ਚੰਡੀਗੜ੍ਹ ਗਰੁੱਪ ਆਫ ਕਾਲਜ ਦੇ ਵਿਦਿਆਰਥੀਆਂ ਨੂੰ ਨਵੀਨਤਮ ਤਕਨੀਕਾਂ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਪ੍ਰੈਕਟੀਕਲ ਸਿਖਲਾਈ ਅਤੇ ਸਹਿਯੋਗ ਦੇ ਮੌਕੇ ਪ੍ਰਦਾਨ ਕਰਨਾ ਹੈ। ਅਭਿਨਵ ਨੇ ਦੀਪਤੀ ਮਿੱਢਾ ਦੀ ਥਾਂ ਲਈ ਹੈ ਅਤੇ ਹੁਣ ਉਹ CGC ਲੰਡਰਾਂ ਕੈਂਪਸ ਵਿੱਚ GDG ਚੈਪਟਰ ਦੀਆਂ ਗਤੀਵਿਧੀਆਂ ਦੀ ਦੇਖਰੇਖ ਕਰਨਗੇ। ਉਨ੍ਹਾਂ ਦੀ ਨਿਯੁਕਤੀ ਇੱਕ ਬਹੁ-ਪੜਾਵੀ ਚੋਣ ਪ੍ਰਕਿਰਿਆ ਤੋਂ ਬਾਅਦ ਹੋਈ ਹੈ, ਜਿਸ ਵਿੱਚ ਉਨ੍ਹਾਂ ਦੇ ਨੇਤ੍ਰਿਤਵ ਤਜਰਬੇ, ਪ੍ਰੇਰਨਾ ਅਤੇ GDG ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣ ਦਾ ਮੁਲਾਂਕਣ ਕੀਤਾ ਗਿਆ।

Leave a Reply

Your email address will not be published. Required fields are marked *