
ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਐਸ ਏ ਐਸ ਨਗਰ ਇਕਾਈ ਦੀ ਮੀਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਇੰਸਪੈਕਟਰ ਰਿਟਾਇਰਡ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਦਫਤਰ ਥਾਣਾ ਫੇਜ- 11 ਦੇ ਕੰਪਲੈਕਸ ਵਿੱਚ ਹੋਈ। ਜਿਸ ਵਿੱਚ ਜ਼ਿਲ੍ਹੇ ਦੇ ਸੇਵਾ ਮੁਕਤ ਕਾਫੀ ਗਿਣਤੀ ਦੇ ਵਿੱਚ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਡਾ. ਦਲਜੀਤ ਸਿੰਘ ਕੈਲੋਂ ਤੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਇੰਸਪੈਕਟਰ ਰਿਟਾਇਰਡ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਮੈਂਬਰਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿੱਤੀ ਫੰਡ ਇਕੱਤਰ ਕੀਤਾ ਅਤੇ ਥੋੜੇ ਦਿਨ ‘ਚ ਹੀ ਐਸੋਸੀਏਸ਼ਨ ਦੇ ਸੰਬੰਧਿਤ ਮੈਂਬਰਾਂ ਨਾਲ ਤਾਲਮੇਲ ਕਰਕੇ ਹੋਰ ਫੰਡ ਇਕੱਠਾ ਕਰਨ ਦਾ ਫੈਸਲਾ ਵੀ ਕੀਤਾ। ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਵਿੱਚ ਹੜ੍ਹ ਪੀੜਤਾਂ ਦੀ ਸੁੱਖ ਸ਼ਾਂਤੀ ਸਬੰਧੀ ਅਰਦਾਸ ਵੀ ਕੀਤੀ ਗਈ। ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਰਿਟਾਇਰਡ ਇੰਸਪੈਕਟਰ ਨੇ ਹੜ੍ਹ ਪੀੜਤਾਂ ਦੀ ਮਦਦ ਸਬੰਧੀ ਦੱਸਿਆ ਕਿ ਉਹਨਾਂ ਦੀ ਐਸੋਸੀਏਸ਼ਨ ਦੀਆਂ 27 ਜ਼ਿਲ੍ਹਾ ਇਕਾਈਆਂ ਦੇ ਮੈਂਬਰ ਆਪੋ ਆਪਣੇ ਜ਼ਿਲ੍ਹਿਆਂ ਅਤੇ ਨੇੜਲੇ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਕਰਨ ਵਿੱਚ ਲੱਗੇ ਹੋਏ ਹਨ। ਉਹ ਸਾਰੇ ਆਪੋ ਆਪਣੇ ਪੱਧਰ ‘ਤੇ ਵੱਖੋ ਵੱਖ ਤਰੀਕਿਆਂ ਨਾਲ ਹੜ੍ਹ ਪੀੜਤ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਇਸ ਮੌਕੇ ਐਸੋਸੀਏਸ਼ਨ ਆਗੂਆਂ ਵੱਲੋਂ ਮੈਂਬਰਾਂ ਦੀਆਂ ਵੱਖੋ ਵੱਖ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ ਮੌਲੀ ਐਸਪੀ ਰਿਟਾ. ਸਤਨਾਮ ਸਿੰਘ ਡੀਐਸ ਪੀ ਰਿਟਾਇਰਡ, ਰਘਵੀਰ ਸਿੰਘ ਕ੍ਰਾਈਮ ਰੀਡਰ, ਨਿੱਕਾ ਰਾਮ, ਰਤਨ ਸਿੰਘ ਜੀਰਕਪੁਰ, ਜਸਵੰਤ ਸਿੰਘ ਜੀਰਕਪੁਰ, ਹਰਭਿੰਦਰ ਕੁਮਾਰ, ਮਨਮੋਹਨ ਸਿੰਘ ਕਾਹਲੋ, ਬਹਾਦਰ ਸਿੰਘ ਭਾਗੋ ਮਾਜਰਾ, ਕਿਸ਼ੋਰ ਚੰਦ ਕਟੋਚ ਚੈਨ ਸਿੰਘ ਕੁਰਾਲੀ, ਜਸਮੇਰ ਸਿੰਘ ਮੌਜਪੁਰ, ਨਰਿੰਦਰ ਸਿੰਘ ਸਰਹਿੰਦੀ, ਸੁਖਜਿੰਦਰ ਸਿੰਘ ਦੇਸੂ ਮਾਜਰਾ ਆਦਿ ਹਾਜਰ ਸਨ।
Home
»
Uncategorized
»
ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਹੜ ਪੀੜਤਾਂ ਦੀ ਮਦਦ ‘ਚ ਜੁਟੇ, ਸਾਰੇ ਜਿਲ੍ਹਿਆਂ ਦੇ ਮੈਂਬਰ ਕਰ ਰਹੇ ਆਪਣੇ ਪੱਧਰ ‘ਤੇ ਪੀੜਤ ਲੋਕਾਂ ਦੀ ਸੇਵਾ : ਮਹਿੰਦਰ ਸਿੰਘ ਇੰਸ. ਰਿਟਾ.


