ਭਾਖੜਾ ਬੋਰਡ ਦਾ ਮੁੱਖੀ ਹੜਾਂ ਦੇ ਹਾਦਸਿਆਂ ਲਈ ਦੋਸ਼ੀ ਹੋਣਾ ਚਾਹੀਦਾ ਕਰੀਮਨਲ ਪਰਚਾ ਦਰਜ : ਡਾ. ਪਿਆਰਾ ਲਾਲ ਗਰਗ
ਮੌਲਵੀ ਫਜ਼ਲੁਰ ਰਹਿਮਾਨ ਮੁਜੱਦੀਦੀ ਜਨਰਲ ਸਕੱਤਰ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਅਨੁਸਾਰ ਮੁਸਲਿਮ ਭਾਈਚਾਰਾ ਸਾਰੇ ਦੇਸ਼ ਤੋਂ ਵੱਧ ਕੇਵਲ ਪੰਜਾਬ ‘ਚ ਸੁਰੱਖਿਅਤ..

ਚੰਡੀਗੜ੍ਹ 8 ਸਤੰਬਰ (ਮੰਗਤ ਸਿੰਘ ਸੈਦਪੁਰ) : ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ 28 ਏ, ਚੰਡੀਗੜ੍ਹ ਵਿਖੇ ਦੇਸ਼ ਭਰ ਦੇ ਮੁਸਲਿਮ ਭਾਈਚਾਰੇ ਅਤੇ ਸਿੱਖ ਸਮਾਜ ਦੇ ਚਿੰਤਕਾਂ ਦੀ ਵਿਸ਼ੇਸ਼ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਦਾ ਮੁੱਖ ਮੰਤਵ ਦੇਸ਼ ਭਰ ਦੇ ਮੁਸਲਿਮ ਭਾਈਚਾਰੇ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਲਈ ਸਹਾਇਤਾ ਕਰਨਾ ਹੈ। ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ ਨੇ ਮੁਸਲਿਮ ਭਾਈਚਾਰੇ ਦੇ ਆਗੂਆਂ ਲਈ ਸੁਆਗਤੀ ਸ਼ਬਦ ਬੋਲੇ। ਇਸ ਸਮਾਗਮ ਦੀ ਪ੍ਰਧਾਂਨਗੀ ਸੇਵਾ ਮੁੱਕਤ ਜਸਟਿਸ ਰਣਜੀਤ ਸਿੰਘ ਨੇ ਕੀਤੀ। ਆਈ.ਐਮ.ਸੀ.ਆਰ ਦੇ ਬਾਨੀ ਮੈਂਬਰ ਮੁਹੰਮਦ ਅਦੀਬ ਸਾਹਿਬ ਚੇਅਰਮੈਨ (ਸਾਬਕਾ ਐਮਪੀ) ਨੇ ਕਿਹਾ ਕਿ ਮੁਸਲਿਮ ਭਾਈਚਾਰਾ ਇਸ ਆਫਤ ਮੌਕੇ ਪੰਜਾਬ ਵਾਸੀਆਂ ਦੇ ਨਾਲ ਦਿਲੋਂ ਏਕਤਾ ਦਾ ਪ੍ਰਗਟਾਵਾ ਕਰਦਾ ਹੈ। ਮਸੂਦ ਹੁਸੈਨ ਜਨਰਲ ਸਕੱਤਰ (ਸਾਬਕਾ ਚੇਅਰਮੈਨ ਕੇਂਦਰੀ ਜਲ ਕਮਿਸ਼ਨ) ਨੇ ਭਰੋਸਾ ਦਿਤਾ ਕਿ ਮੁਸਲਿਮ ਸਮਾਜ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਉਨ੍ਹਾਂ ਦੇ ਨਾਲ ਖੜ੍ਹਾ ਹੈ। ਮੌਲਵੀ ਫਜ਼ਲੁਰ ਰਹਿਮਾਨ ਮੁਜੱਦੀਦੀ ਜਨਰਲ ਸਕੱਤਰ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਕਿਹਾ ਕਿ ਇਸ ਸਬੰਧ ਵਿੱਚ, ਮੁਸਲਿਮ ਭਾਈਚਾਰਾ ਸਾਰੇ ਦੇਸ਼ ਵਿਚੋਂ ਕੇਵਲ ਪੰਜਾਬ ਵਿਚ ਸੁਰੱਖਿਅਤ ਮਹਿਸੂਸ ਕਰਦਾ ਹੈ। ਡਾ. ਆਜ਼ਮ ਬੇਗ ਸਕੱਤਰ ਜਨਰਲ ਸੰਗਠਨ ਨੇ ਕਿਹਾ ਇਸ ਕੁਦਰਤੀ ਕਰੋਪੀ ਮੌਕੇ ਦੇਸ਼ ਦੀ ਸਰਕਾਰ ਵੱਲੋਂ ਪੰਜਾਬ ਨੂੰ ਲਵਾਰਸ ਛੜਣਾ ਬਹੁਤ ਦੁੱਖਦਾਈ ਹੈ। ਡਾ.ਪਿਆਰਾ ਲਾਲ ਗਰਗ ਨੇ ਮੰਗ ਕੀਤੀ ਕੇ ਭਾਖੜਾ ਬੋਰਡ ਦਾ ਮੁੱਖੀ ਇਸ ਹਾਦਸੇ ਦਾ ਦੋਸ਼ੀ ਉਸ ਉਪਰ ਕਰੀਮਨਲ ਪਰਚਾ ਦਰਜ ਹੋਣਾ ਚਹੀਦਾ ਹੈ। ਬ੍ਰਿਗੀਡੀਅਰ ਕੁਲਦੀਪ ਕਾਹਲੋਂ ਨੇ ਜਿਲਾ ਗੁਰਦਾਸਪੁਰ ਦੇ ਹੜ੍ਹ ਪੀੜਤਾਂ ਦੇ ਹਾਲ ਬਿਆਨ ਕੀਤੇ। ਡਾ. ਮੁਹੰਮਦ ਇਲਿਆਸ ਨੇ ਕੇਂਦਰ ਸਰਕਾਰ ਤੋਂ ਹੜ੍ਹ ਪੀੜਤਾ ਲਈ ਕੌਮੀ ਨੀਤੀ ਬਣਾਉਣ ਦੀ ਮੰਗ ਕੀਤੀ। ਕੈਪ.ਗੁਰਦੀਪ ਸਿੰਘ ਘੁੰਮਣ ਨੇ ਜੀਰਾ ਖੇਤਰ ਵਿਖੇ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਜਾਣਕਾਰੀ ਦਿਤੀ। ਕਰਨਲ ਰਿਟਾਇਰਡ ਡੀ ਐਸ.ਜੇ.ਐਮ ਜਾਫਰੀ ਨੇ ਕੁਦਰਤੀ ਆਫਤਾਂ ਮੌਕੇ ਪੰਜਾਬੀਆਂ ਦੇ ਬੁਲੰਦ ਹੌਸਲੇ ਦੀ ਤਰੀਫ ਕੀਤੀ। ਅਡਵੋਕੇਟ ਪੂਨਮ ਆਰੀਆਂ ਨੇ ਜਾਟ ਭਾਈਚਾਰੇ ਵਲੋਂ ਕੀਤੇ ਜਾ ਰਹੇ ਸਹਿਯੋਗੀ ਕਾਰਜਾਂ ਬਾਰੇ ਦਸਿਆ। ਰਾਜਵਿੰਦਰ ਸਿੰਘ ਰਾਹੀ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ।ਪ੍ਰੋਫੈਸਰ ਬਾਵਾ ਸਿੰਘ ਸਾਬਕਾ ਮੈਂਬਰ ਕੌਮੀ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਨੇ ਘੱਟ ਗਿਣਤੀ ਵਰਗ ਨਾਲ ਹੋ ਰਹੇ ਵਿਤਕਰਿਆ ਬਾਰੇ ਜਾਣਕਾਰੀ ਦਿਤੀ। ਇਸ ਮੌਕੇ ਅਮਰ ਸ਼ਹੀਦ ਭਾਈ ਮਤੀ ਦਾਸ ਦੇ ਵਾਰਿਸ ਭਾਈ ਚਰਨਜੀਤ ਸਿੰਘ ਬਿਲਾਸਪੁਰ ਵੀ ਸ਼ਾਮਲ ਹੋਏ।ਇਸ ਵੇਲੇ ਮੇਜਰ ਜਨਰਲ ਜਾਵੇਦ ਮੁਹੰਮਦ , ਐਮ ਖਲੀ ਖਾਨ, ਅੰਜ਼ਾਰ ਉਲ ਬਾਰੀ ਦਫਤਰ ਸਕੱਤਰ, ਜਸਪਾਲ ਸਿੰਘ ਸਿਧੂ, ਇੰਜੀਨੀਅਰ ਸਲੀਮ ਸਾਹਿਬ,ਮੇਜਰ ਹਰਮੋਹਿੰਦਰ ਸਿੰਘ, ਕਰਨਪ੍ਰੀਤ ਸਿੰਘ ਸਾਬਕਾ ਪੁਲਸ ਅਧਿਕਾਰੀ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਸਨ। ਡਾ. ਖੁਸ਼ਹਾਲ ਸਿੰਘ ਨੇ ਇਸ ਸਮਾਗਮ ਦਾ ਧੰਨਵਾਦੀ ਭਾਸ਼ਨ ਕੀਤਾ।


