ਅਗਸਤ ਮਹੀਨੇ ‘ਚ 27 ਸਾਲਾਂ ‘ਚ ਸਭ ਤੋਂ ਵੱਧ ਪੰਜਾਬ ‘ਚ ਪਿਆ ਮੀਂਹ, 253.7 ਮਿਲੀਮੀਟਰ ਰਫਤਾਰ ਕੀਤੀ ਦਰਜ ਲੰਬੇ ਸਮੇਂ ਤੋਂ ਔਸਤਨ 146.2 ਮਿਲੀਮੀਟਰ ਤੋਂ 74 ਪ੍ਰਤੀਸ਼ਤ ਵੱਧ : ਮੌਸਮ ਵਿਭਾਗ
Flood Alert
ਚੰਡੀਗੜ੍ਹ 5 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਚ ਹੜਾਂ ਦੇ ਕਹਿਰ ਕਾਰਨ ਲੋਕਾਂ ਦੀ ਆਰਥਿਕ ਅਤੇ ਆਰਥਿਕ ਅਤੇ ਜਾਨੀ ਨੁਕਸਾਨ ਲਗਾਤਾਰ ਜਾਰੀ ਹੈ। ਖਾਸ ਗੱਲ ਇਹ ਹੈ ਕਿ 3 ਸਤੰਬਰ ਤੱਕ ਮਾਨਸੂਨ ਦੀ ਸਰਗਰਮੀ ਦੀ ਸਬੰਧੀ ਮੌਸਮ ਵਿਭਾਗ ਨੇ ਪਹਿਲਾਂ ਭਵਿੱਖਬਾਣੀ ਕੀਤੀ ਸੀ, ਪਰ ਹੁਣ ਸਪੱਸ਼ਟ ਕੀਤਾ ਹੈ ਕਿ ਮੌਨਸੂਨ 15 ਸਤੰਬਰ ਤੱਕ ਐਕਟਿਵ ਰਹੇਗਾ। ਪੰਜਾਬ ਲਈ ਖਤਰਾ ਅਜੇ ਟਲਿਆ ਨਹੀਂ, ਅਉਂਦੇ ਦਿਨਾਂ ਵਿਚ ਮੀਂਹ ਦਾ ਸਿਲਸਲਾ ਜਾਰੀ ਰਹਿ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਆਉਣ 24 ਘੰਟਿਆਂ ਵਿਚ ਮੀਂਹ ਦਾ ਸਿਲਸਲਾ ਜਾਰੀ ਸਬੰਧੀ ਜਾਣਕਾਰੀ ਦਿੱਤੀ ਅਤੇ ਅਜਿਹੇ ਵਿਚ ਕਈ ਇਲਾਕਿਆਂ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਦਾ ਸਿਲਸਲਾ ਜਾਰੀ ਰਹਿ ਸਕਦਾ ਹੈ। ਲਗਾਤਾਰ ਬਾਰਿਸ਼ ਅਤੇ ਨਮੀ ਵਾਲੇ ਮੌਸਮ ਕਾਰਨ ਡੇਂਗੂ, ਵਾਇਰਲ ਬੁਖਾਰ ਅਤੇ ਹੋਰ ਮੌਸਮੀ ਬਿਮਾਰੀਆਂ ਦਾ ਖ਼ਤਰਾ ਵਧ ਗਿਆ ਹੈ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ। ਜਿਸ ਵਿੱਚ ਪਾਣੀ ਇਕੱਠਾ ਨਾ ਹੋਣ ਦੇਣਾ ਅਤੇ ਸਫਾਈ ਦਾ ਧਿਆਨ ਰੱਖਣਾ ਸ਼ਾਮਲ ਹੈ। ਹਾਲਾਤ ਨੂੰ ਵੇਖਦੇ ਹੋਏ ਪੰਜਾਬ ਵਿਚ 7 ਸਤੰਬਰ ਤੱਕ ਸਕੂਲ ਬੰਦ ਕੀਤੇ ਗਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਥਿਤੀ ਨਾ ਸੁਧਰੀ ਤਾਂ ਕੁਝ ਇਲਾਕਿਆਂ ਵਿਚ ਛੁੱਟੀਆਂ ਵਧਾਈਆਂ ਜਾ ਸਕਦੀਆਂ ਹਨ। 1998 ਤੋਂ ਬਾਅਦ ਇਸ ਸਾਲ ਮੀਂਹ ਅਤੇ ਹੜ੍ਹਾਂ ਕਾਰਨ ਪੰਜਾਬ ਵਿੱਚ ਭਿਆਨਕ ਸਥਿਤੀ ਪੈਦਾ ਹੋ ਗਈ ਹੈ। ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਕਪੂਰਥਲਾ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਪੰਜਾਬ ਵਿਚ 27 ਸਾਲਾਂ ਵਿਚ ਅਗਸਤ ਮਹੀਨੇ ਸਭ ਤੋਂ ਵੱਧ ਮੀਂਹ ਪਿਆ ਹੈ। ਅਗਸਤ ਵਿਚ 253.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ ਲੰਬੇ ਸਮੇਂ ਦੇ ਔਸਤ 146.2 ਮਿਲੀਮੀਟਰ ਤੋਂ 74 ਪ੍ਰਤੀਸ਼ਤ ਵੱਧ ਹੈ।
ਦੱਸਿਆ ਜਾ ਰਿਹਾ ਹੈ ਕਿ 1988 ਵਿੱਚ ਸਿਰਫ਼ ਚਾਰ ਦਿਨਾਂ ਵਿੱਚ ਯਾਨੀ 22 ਤੋਂ 26 ਸਤੰਬਰ ਦੇ ਵਿਚਕਾਰ ਭਾਖੜਾ ਨੇੜੇ ਦੇ ਖੇਤਰ ਵਿੱਚ 634 ਮਿਲੀਮੀਟਰ ਮੀਂਹ ਪਿਆ। ਡੈਮ ਤੋਂ ਛੱਡੇ ਗਏ ਪਾਣੀ ਕਾਰਨ ਦਰਿਆਵਾਂ ਦੇ ਬੰਨ੍ਹ ਟੁੱਟ ਗਏ। ਇਸ ਸਮੇਂ ਦੌਰਾਨ, ਕੁੱਲ 12,989 ਪਿੰਡਾਂ ਵਿੱਚੋਂ ਲਗਭਗ 9,000 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਅਤੇ 2,500 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਡੁੱਬ ਗਏ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉੱਤਰ-ਪੱਛਮੀ ਭਾਰਤ, ਜਿਸ ਵਿੱਚ ਪੰਜਾਬ ਵੀ ਸ਼ਾਮਲ ਹੈ, ਵਿੱਚ ਅਗਸਤ ਵਿੱਚ 265 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਕਿ 2001 ਤੋਂ ਬਾਅਦ ਸਭ ਤੋਂ ਵੱਧ ਹੈ ਅਤੇ 1901 ਤੋਂ ਬਾਅਦ 13ਵੀਂ ਸਭ ਤੋਂ ਵੱਧ ਹੈ। ਪੰਜਾਬ ਵਿੱਚ 1 ਜੂਨ ਤੋਂ 30 ਅਗਸਤ ਦੇ ਵਿਚਕਾਰ 443 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ ਪੂਰੇ ਮਾਨਸੂਨ ਸੀਜ਼ਨ ਦੀ ਔਸਤ ਬਾਰਿਸ਼ ਤੋਂ ਪਹਿਲਾਂ ਹੀ ਵੱਧ ਹੈ।


