Home » Uncategorized » 14 ਸਾਲਾਂ ਨਾਬਾਲਗ ਬੱਚਾ ਆਪਣੀ ਮਾਂ ਨੂੰ ਮਿਲਣ ਲਈ ਪਹੁੰਚਿਆ ਮਾਨਯੋਗ ਅਦਾਲਤ ਵਿੱਚ, ਕਰੀਬ 9 ਸਾਲਾਂ ਤੋਂ ਬੱਚਾ ਆਪਣੀ ਮਾਂ ਤੋਂ ਰਹਿ ਰਿਹਾ ਅਲੱਗ।

14 ਸਾਲਾਂ ਨਾਬਾਲਗ ਬੱਚਾ ਆਪਣੀ ਮਾਂ ਨੂੰ ਮਿਲਣ ਲਈ ਪਹੁੰਚਿਆ ਮਾਨਯੋਗ ਅਦਾਲਤ ਵਿੱਚ, ਕਰੀਬ 9 ਸਾਲਾਂ ਤੋਂ ਬੱਚਾ ਆਪਣੀ ਮਾਂ ਤੋਂ ਰਹਿ ਰਿਹਾ ਅਲੱਗ।

ਮਾਨਯੋਗ ਅਦਾਲਤ ਦੇ ਸੰਮਣਾਂ ਦੀ ਵੀ ਨਾਨੀ ਕ੍ਰਿਪਾਲ ਕੌਰ ਅਤੇ ਮਾਮਾ ਨਹੀਂ ਕਰ ਰਹੇ ਪ੍ਰਵਾਹ, ਜਾਅਲੀ ਦਸਤਖਤ ਕਰਕੇ ਲਗਾਈ ਤਲਾਕ ਦੀ ਅਰਜੀ, ਜੱਜ ਨੇ ਕੀਤੀ ਖਾਰਜ।

ਮੋਹਾਲੀ, 12 ਜੂਨ: ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਐਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਮੋਰਚੇ ਤੇ ਅੱਜ ਇੱਕ ਵਿਲੱਖਣ ਕੇਸ ਦੇਖਣ ਨੂੰ ਮਿਲਿਆ। ਇੱਕ 14 ਸਾਲਾਂ ਨਾਬਾਲਗ ਬੱਚਾ ਆਪਣੀ ਮਾਂ ਨੂੰ ਮਿਲਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ। ਪਰ ਕਲਯੁਗੀ ਨਾਨੀ ਅਤੇ ਉਸ ਦੇ ਭਰਾ ਘਟੀਆ ਚਾਲਾਂ ਚੱਲ ਕੇ ਆਪਣੀ ਬੇਟੀ ਨੂੰ ਉਸ ਦੇ ਬੱਚੇ ਨਾਲ ਮਿਲਣ ਨਹੀਂ ਦੇ ਰਹੇ ਤੇ ਬੱਚੇ ਦੀ ਮਾਤਾ ਨੂੰ ਲਗਾਤਾਰ 9 ਸਾਲਾਂ ਤੋਂ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਬੱਚੇ ਦੀ ਨਾਨੀ ਨੇ ਖੁਦ ਦਸਤਖਤ ਕਰਕੇ ਤਲਾਕ ਦੀ ਅਰਜੀ ਲਗਾ ਦਿੱਤੀ। ਪਰ ਜਦੋਂ ਮਾਨਯੋਗ ਅਦਾਲਤ ਵਿੱਚ ਲੜਕੀ ਤੋਂ ਪੁੱਛਿਆ ਗਿਆ ਤਾਂ ਉਸਨੇ ਕਿਹਾ ਇਹ ਮੇਰੇ ਦਸਤਖਤ ਨਹੀਂ ਹਨ ਅਤੇ ਨਾ ਹੀ ਮੈਂ ਤਲਾਕ ਦੇਣਾ ਚਾਹੁੰਦੀ ਹਾਂ, ਮਾਨਯੋਗ ਜੱਜ ਸਾਹਿਬ ਨੇ ਤੁਰੰਤ ਅਰਜ਼ੀ ਖਾਰਜ ਕਰ ਦਿੱਤੀ। ਅੱਜ ਮੋਰਚੇ ਤੇ ਬੱਚਾ ਸਚਿਨ ਆਪਣੇ ਪਿਤਾ ਸਾਹਿਲ ਜੱਸੀ ਅਤੇ ਦਾਦੀ ਸ਼ੁਸ਼ਮਾ ਰਾਣੀ ਨਾਲ ਪਹੁੰਚਿਆ ਤੇ ਬੱਚੇ ਦੀ ਦਾਦੀ ਨੇ ਪੂਰੀ ਦਰਦਭਰੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਮੇਰੇ ਬੇਟੇ ਦੀ ਲਵ ਮੈਰਿਜ 2010 ਦੇ ਵਿੱਚ ਨਵਦੀਪ ਕੌਰ ਵਾਸੀ ਜੀਰਕਪੁਰ ਨਾਲ ਹੋਈ ਸੀ। ਨਵਦੀਪ ਕੌਰ ਕਰੀਬ 7 ਸਾਲ ਮੇਰੇ ਘਰ ਰਹੀ। ਉਸ ਦੀ ਕੁੱਖੋਂ ਮੇਰਾ ਪੋਤਰਾ ਸਚਿਨ ਪੈਦਾ ਹੋਇਆ। ਹੁਣ 2016 ਤੋਂ ਮੇਰੀ ਨੂੰਹ ਨਵਦੀਪ ਕੌਰ ਨੂੰ ਉਸ ਦੀ ਮਾਤਾ ਕਿਰਪਾਲ ਕੌਰ ਪਤਨੀ ਚਰਨ ਸਿੰਘ ਵਾਸੀ ਜੀਰਕਪੁਰ ਨੇ ਬੰਧਕ ਬਣਾ ਕੇ ਰੱਖਿਆ ਹੋਇਆ ਹੈ ਤੇ ਉਸ ਨੂੰ ਆਪਣੇ ਬੇਟੇ ਸਚਿਨ ਨੂੰ ਮਿਲਣ ਨਹੀਂ ਦੇ ਰਹੀ ਹੈ ਤੇ ਨਾ ਹੀ ਉਸ ਦਾ ਪਤੀ ਸਾਹਿਲ ਮਿਲ ਸਕਦਾ ਹੈ। ਜਦ ਕਿ ਬੱਚਾ ਆਪਣੀ ਮਾਂ ਨੂੰ ਮਿਲਣ ਲਈ ਤੜਫ ਰਿਹਾ ਹੈ। ਇਸ ਬਾਰੇ ਮਹਿਲਾ ਕਮਿਸ਼ਨ ਪੰਜਾਬ, ਵੋਮੈਨ ਸੈਲ ਅਤੇ ਐਸ.ਐਸ.ਪੀ. ਮੋਹਾਲੀ ਨੂੰ ਦਰਖਾਸਤਾਂ ਦਿੱਤੀਆਂ, ਪਰ ਕ੍ਰਿਪਾਲ ਕੌਰ ਤੇ ਮਾਮਾ ਜਸਵਿੰਦਰ ਸਿੰਘ ਜੱਸੀ ਜੋ ਕਿ ਸਰਕਾਰੀ ਬਿਲਡਿੰਗਾਂ ਬਣਾਉਣ ਦੇ ਵਿਭਾਗ ਵਿੱਚ ਐਕਸੀਅਨ ਤਾਇਨਾਤ ਹੈ, ਜਿਸ ਦੀ ਪੁਲਿਸ ਵਿਭਾਗ ਵਿੱਚ ਕਾਫੀ ਪਹੁੰਚ ਦੱਸੀ ਜਾਂਦੀ ਹੈ। ਉਸਦੇ ਦਬਦਬੇ ਕਰਕੇ ਕੋਈ ਕਾਰਵਾਈ ਨਹੀਂ ਹੋਈ। ਅਖੀਰ ਬੱਚੇ ਨੇ ਮਾਨਯੋਗ ਅਦਾਲਤ ਵਿੱਚ ਆਪਣੀ ਮਾਂ ਨੂੰ ਮਿਲਣ ਲਈ ਦਰਖਾਸਤ ਦਿੱਤੀ ਮਾਨਯੋਗ ਅਦਾਲਤ ਨੇ ਤੁਰੰਤ ਸੁਣਵਾਈ ਕਰਦਿਆਂ ਸੰਮਣ ਜਾਰੀ ਕੀਤੇ, ਪਰ ਕ੍ਰਿਪਾਲ ਕੌਰ ਅਤੇ ਉਸ ਦੇ ਭਰਾ ਨਰਿੰਦਰ ਸਿੰਘ ਨੇ ਇਹਨਾਂ ਸੰਮਨਾ ਦੀ ਵੀ ਪਰਵਾਹ ਨਹੀਂ ਕੀਤੀ। ਮੈਂ ਬੇਨਤੀ ਕਰਦੀ ਹਾਂ ਕਿ ਮੇਰੇ ਪੋਤਰੇ ਦੀ ਹਾਲਤ ਦੇਖਦੇ ਹੋਏ ਜਲਦ ਤੋਂ ਜਲਦ ਇਸ ਨੂੰ ਇਸ ਦੀ ਮਾਂ ਨਾਲ ਮਿਲਾਇਆ ਜਾਵੇ।
ਇਸ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਬੱਚੇ ਦੀ ਨਾਨੀ ਕਿਰਪਾਲ ਕੌਰ ਅਤੇ ਉਸ ਦਾ ਭਰਾ ਜਸਵਿੰਦਰ ਸਿੰਘ ਜੱਸੀ ਐਕਸੀਅਨ ਅਤੇ ਨਰਿੰਦਰ ਸਿੰਘ ਇਸ ਬੱਚੇ ਤੇ ਬਹੁਤ ਅੱਤਿਆਚਾਰ ਕਰ ਰਹੇ ਹਨ, ਇਸ ਬੱਚੇ ਨੂੰ ਕਈ ਵਾਰ ਡਰਾਇਆ ਧਮਕਾਇਆ ਵੀ ਜਾ ਚੁੱਕਾ ਹੈ ਤੇ ਬੱਚਾ ਡਿਪਰੈਸ਼ਨ ‘ਚ ਹੋਣ ਕਰਕੇ ਨਾ ਤਾਂ ਸਹੀ ਤਰੀਕੇ ਨਾਲ ਪੜ ਲਿਖ ਰਿਹਾ ਹੈ ਅਤੇ ਨਾ ਹੀ ਆਪਣੇ ਕਿਸੇ ਦੋਸਤ ਨਾਲ ਮਿਲ ਰਿਹਾ ਹੈ। ਇਸ ਬੱਚੇ ਦੀ ਹਾਲਤ ਨੂੰ ਦੇਖਦੇ ਹੋਏ ਹਰ ਇੱਕ ਦੇ ਹਿਰਦੇ ਬਲੂੰਦਰੇ ਜਾਂਦੇ ਹਨ। ਪਰ ਉਸ ਕਲਯੁਗੀ ਨਾਨੀ ਅਤੇ ਉਸ ਦੇ ਭਰਾਵਾਂ ਨੂੰ ਬਿਲਕੁਲ ਵੀ ਤਰਸ ਨਹੀਂ ਆ ਰਿਹਾ ਤੇ ਇਸ ਬੱਚੇ ਦੀ ਮਾਂ ਜੋ ਕਿ ਉਹਨਾਂ ਦੀ ਬੇਟੀ ਹੈ, ਨੂੰ ਕਰੀਬ 9 ਸਾਲਾਂ ਤੋਂ ਲਗਾਤਾਰ ਬੰਦੀ ਬਣਾ ਕੇ ਇਹਨਾਂ ਮਾਂ ਪੁੱਤ ਨੂੰ ਇੱਕ ਦੂਸਰੇ ਤੋਂ ਮਿਲਣ ਤੋਂ ਰੋਕਿਆ ਜਾ ਰਿਹਾ ਹੈ। ਐਸੀ ਬੀਸੀ ਮੋਰਚਾ ਇਸ ਪਰਿਵਾਰ ਦੇ ਨਾਲ ਹਮੇਸ਼ਾ ਡੱਟ ਕੇ ਖੜਾ ਹੈ ਤੇ ਇਨਸਾਫ ਦਿਵਾਉਣ ਲਈ ਹਰ ਸੰਭਵ ਯਤਨ ਕਰਦਾ ਰਹੇਗਾ। ਜੇਕਰ ਇਸ ਬੱਚੇ ਜਾਂ ਇਸ ਦੇ ਪਿਤਾ ਜਾਂ ਦਾਦੀ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਜਿੰਮੇਵਾਰ ਕ੍ਰਿਪਾਲ ਕੌਰ, ਜਸਵਿੰਦਰ ਸਿੰਘ ਜੱਸੀ ਅਤੇ ਨਰਿੰਦਰ ਸਿੰਘ ਹੋਣਗੇ।
ਇਸ ਮੌਕੇ ਸੀਨੀਅਰ ਆਗੂ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਹਰਵਿੰਦਰ ਕੋਹਲੀ, ਮਾਸਟਰ ਗੁਲਾਬ ਸਿੰਘ, ਬਾਬੂ ਵੇਦ ਪ੍ਰਕਾਸ਼, ਸਿਮਰਨਪ੍ਰੀਤ ਸਿੰਘ, ਸੋਨੀਆ ਰਾਣੀ, ਆਦਿ ਹਾਜ਼ਰ ਹੋਏ

ਇਸ ਮਾਮਲੇ ਬਾਰੇ ਜਦੋਂ ਬੱਚੇ ਦੀ ਨਾਨੀ ਕਿਰਪਾਲ ਕੌਰ ਅਤੇ ਨਰਿੰਦਰ ਸਿੰਘ ਨਾਲ, ਫੋਨ ਤੇ ਗੱਲਬਾਤ ਕਰਨੀ ਚਾਹੀ ਤਾਂ ਕਿਰਪਾਲ ਕੌਰ ਨੇ ਫੋਨ ਚੁੱਕਣਾ, ਮੁਨਾਸਿਬ ਨਾ ਸਮਝਿਆ ਤੇ ਨਰਿੰਦਰ ਸਿੰਘ ਦਾ ਫੋਨ ਸਵਿਚ ਆਫ ਆ ਰਿਹਾ ਸੀ

Leave a Reply

Your email address will not be published. Required fields are marked *