Home » Uncategorized » ਵਿਸ਼ਾਲ ਮਾਂ ਭਗਵਤੀ ਜਾਗਰਣ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਭਰੀ ਹਾਜ਼ਰੀ

ਵਿਸ਼ਾਲ ਮਾਂ ਭਗਵਤੀ ਜਾਗਰਣ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਭਰੀ ਹਾਜ਼ਰੀ

ਗੌਤਮ ਜਲੰਧਰੀ ਤੇ ਬੰਟੀ ਸ਼ਹਿਜਾਦਾ ਨੇ ਮਾਂ ਦੇ ਭਜਨਾ ਦਾ ਕੀਤਾ ਗੁਣਗਾਨ

ਸ੍ਰੀ ਅਨੰਦਪੁਰ ਸਾਹਿਬ, 4 ਮਈ, (ਦਵਿੰਦਰਪਾਲ ਸਿੰਘ ):ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਭਨੂਪਲੀ ਟੱਪਰੀਆਂ ਮੇਨ ਬਜ਼ਾਰ ਵਿੱਚ ਵਿਸ਼ਾਲ ਮਾਂ ਭਗਵਤੀ ਜਾਗਰਣ ਵਿੱਚ ਹਾਜ਼ਰੀ ਲਗਵਾਈ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਪਵਿੱਤਰ ਧਾਰਮਿਕ ਸਮਾਰੋਹ ਦਾ ਆਯੋਜਨ ਕਰਨ ਲਈ ਵਧਾਈ ਦਿੱਤੀ।

     ਮੇਨ ਬਜਾਰ ਭਨੂਪਲੀ, ਟੱਪਰੀਆਂ ਵਿਖੇ ਆਯੋਜਿਤ ਹੋਏ ਮਾਂ ਭਗਵਤੀ ਜਾਗਰਣ ਲਈ ਯੋਤੀ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮੰਦਿਰ ਮਾਤਾ ਸ੍ਰੀ ਨੈਣਾ ਦੇਵੀ ਜੀ ਤੋ ਲਿਆਦੀ ਗਈ ਅਤੇ ਸਾਰੀ ਰਾਤ ਮਾਤਾ ਦਾ ਗੁਣਗਾਨ ਪ੍ਰਸਿੱਧ ਧਾਰਮਿਕ ਗਾਇਕ ਗੋਤਮ ਜਲੰਧਰੀ ਤੇ ਬੰਟੀ ਸ਼ਹਿਜਾਦਾ ਵੱਲੋਂ ਕੀਤਾ ਗਿਆ। ਇਸ ਮੌਕੇ ਵਿਸ਼ਾਲ ਭੰਡਾਰੇ ਦਾ ਆਯੋਜਨ ਵੀ ਕਰਵਾਇਆ ਗਿਆ।

    ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਹ ਸਮੁੱਚਾ ਇਲਾਕਾ ਧਾਰਮਿਕ ਰੰਗ ਵਿਚ ਰੰਗਿਆ ਹੋਇਆ ਹੈ, ਇਸ ਇਲਾਕੇ ਵਿੱਚ ਸਾਰੇ ਧਰਮਾਂ ਦੇ ਪ੍ਰਮੁੱਖ ਅਸਥਾਨ ਹਨ। ਹਰ ਧਰਮ, ਵਰਗ, ਜਾਤੀ ਦੇ ਲੋਕ ਧਾਰਿਮਕ ਸਮਾਗਮਾਂ ਵਿੱਚ ਰਲ ਮਿਲ ਕੇ ਸਮੂਲੀਅਤ ਕਰਦੇ ਹਨ, ਇਹ ਇਸ ਇਲਾਕੇ ਦੀ ਮਜਬੂਤ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾ ਤੋ ਭਨੂਪਲੀ ਟੱਪਰੀਆਂ ਮੇਨ ਬਜਾਰ ਦੇ ਸਾਰੇ ਕਾਰੋਬਾਰੀ ਧਾਰਮਿਕ ਸਮਾਗਮਾਂ ਵਿਚ ਵੱੜ ਚੜ੍ਹ ਕੇ ਸਮੂਲੀਅਤ ਕਰਦੇ ਹਨ ਤੇ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਧਾਰਮਿਕ ਅਵਸਰ ਤੇ ਮੈਨੂੰ ਇਸ ਰਸਭਿੰਨੇ ਧਾਰਮਿਕ ਵਾਤਾਵਰਣ ਵਿੱਚ ਸਮੂਲੀਅਤ ਕਰਨ ਦਾ ਮੌਕਾ ਮਿਲਦਾ ਹੈ।

ਸ.ਬੈਂਸ ਨੇ ਕਿਹਾ ਕਿ ਅਸੀ ਆਯੋਜਕਾਂ ਦਾ ਧੰਨਵਾਦ ਕਰਦੇ ਹਾਂ, ਜੋ ਅੱਜ ਦੀ ਪੀੜ੍ਹੀ ਨੂੰ ਸਾਡੇ ਅਮੀਰ ਧਾਰਮਿਕ ਗ੍ਰੰਥਾਂ, ਵਿਰਸੇ ਦਾ ਗਿਆਨ ਵੰਡ ਰਹੇ ਹਨ ਤੇ ਆਉਣ ਵਾਲੀਆ ਪੀੜ੍ਹੀਆਂ ਨੂੰ ਚੰਗੇ ਸੰਸਕਾਰ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਦੀਆਂ ਜਿਹੜੀਆਂ ਵੀ ਲੋਕਾਂ ਉਨ੍ਹਾਂ ਦੇ ਧਿਆਨ ਵਿਚ ਲਿਆਦੀਆਂ ਗਈਆਂ ਹਨ, ਉਨ੍ਹਾਂ ਦੀ ਜਲਦੀ ਪੂਰਤੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਮੇਰਾ ਆਪਣਾ ਇਲਾਕਾ ਹੈ ਤੇ ਮੈਨੂੰ ਆਪਣੇ ਇਲਾਕੇ ਦੀ ਸੇਵਾ ਦਾ ਅਵਸਰ ਇਸ ਇਲਾਕੇ ਦੇ ਲੋਕਾਂ ਨੇ ਦਿੱਤਾ ਹੈ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਜਾਗਰਣ ਦੇ ਸੇਵਾਦਾਰਾਂ ਤੇ ਨਗਰ ਦੇ ਵਾਸੀਆਂ  ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਸ਼ਰਧਾ ਬਾਬਾ ਜੀ, ਗੋਪਾਲ ਉੱਪਲ, ਰਾਹੁਲ ਸੋਨੀ, ਮਨੂੰ ਪੁਰੀ, ਸ਼ੈਕੀ ਉੱਪਲ, ਰੋਬਿਨ, ਹਰੀ ਓਮ ਉੱਪਲ, ਪੱਮੂ ਸੋਨੀ, ਬਾਂਕੇ ਬਿਹਾਰੀ ਸੋਨੀ, ਰਿਸ਼ੀ ਚੋਧਰੀ, ਨੀਟੂ ਦੋਨਾਲ, ਰੋਬਿਨ, ਸੰਜੀਵ ਕੁਮਾਰ, ਸਾਤਵਿਕ, ਅੰਸ਼ੁਲ, ਸੁਧੀਰ ਸੋਨੀ ਵੱਲੋਂ ਹਰਜੋਤ ਬੈਂਸ ਕੈਬਨਿਟ ਮੰਤਰੀ ਜੀ ਦਾ ਵਿਸੇਸ਼ ਸਨਮਾਨ ਕੀਤਾ ਗਿਆ।

    ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਨੀਲਮ ਸੋਨੀ ਸਰਪੰਚ ਟੱਪਰੀਆਂ, ਜਸਪਾਲ ਸਿੰਘ ਢਾਹੇ ਸਰਪੰਚ ਬਲਾਕ ਪ੍ਰਧਾਨ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ,ਸ਼ਾਮ ਲਾਲ ਫੌਜੀ ਦੋਨਾਲ, ਤਿਲਕ ਰਾਜ ਸਰਪੰਚ, ਲੱਕੀ ਕਪਲਾ ਸਰਪੰਚ, ਮਹੇਸ਼ ਕੁਮਾਰ ਪੰਚ, ਰਾਕੇਸ਼ ਕੁਮਾਰ ਗੋਗੀ, ਜੀਤ ਰਾਮ ਰਿੰਕੂ ਸਰਪੰਚ, ਸ਼ਿਵ ਕੁਮਾਰ ਸਰਪੰਚ, ਵਿਕਾਸ ਭਾਲੋਵਾਲ, ਐਡਵੋਕੇਟ ਨਿਸ਼ਾਤ, ਕਾਲਾ ਰਾਕੇਸ਼ ਜਾਂਦਲਾ, ਸੁਮਿਤ ਤਲਵਾੜਾ, ਐਂਕਰ ਸੰਦੀਪ ਭਾਰਤਵਾਜ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *