ਬੁਢਾਪੇ ‘ਚ ਬੱਚਿਆਂ ਨੂੰ ਬਣਨਾ ਚਾਹੀਦਾ ਮਾਪਿਆਂ ਦਾ ਸਹਾਰਾ : ਵਿਧਾਇਕ ਕੁਲਵੰਤ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 30 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਵਾਹਿਗੁਰੂ ਤੋਂ ਬਾਅਦ ਮਾਂ ਦਾ ਨਾਮ ਸਾਡੀ ਜ਼ਿੰਦਗੀ ਵਿੱਚ ਆਉਂਦਾ ਹੈ ਅਤੇ ਮਾਂ ਨੂੰ ਰੱਬ ਦਾ ਦੂਜਾ ਰੂਪ ਵੀ ਮੰਨਿਆ ਜਾਂਦਾ ਹੈ। ਬੱਚੇ ਮਾਂ ਦਾ ਕਰਜ ਕਦੇ ਵੀ ਨਹੀਂ ਉਤਾਰ ਸਕਦੇ ਕਿਉਂਕਿ ਮਾਂ ਹੀ ਇੱਕ ਇਹੋ ਜਿਹਾ ਰੂਪ ਹੈ ਜੋ ਆਪਣੇ ਬੱਚਿਆਂ ਨੂੰ ਹਮੇਸ਼ਾ ਦਿਲ ਦੇ ਨੇੜੇ ਰੱਖਦੀ ਹੈ। ਜਦੋਂ ਕੋਈ ਵੀ ਜਿੰਦਗੀ ਵਿੱਚ ਬੱਚਿਆਂ ਲਈ ਕੋਈ ਗੰਭੀਰ ਸਮੱਸਿਆ ਬਣਦੀ ਹੈ ਤਾਂ ਉਸ ਦੀ ਚਿੰਤਾ ਸਭ ਤੋਂ ਵੱਧ ਮਾਂ ਅਤੇ ਪਿਓ ਨੂੰ ਹੀ ਮਹਿਸੂਸ ਹੁੰਦੀ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ ਆਪ ਦੇ ਸੀਨੀਅਰ ਆਗੂ ਅਤੇ ਨਗਰ ਨਿਗਮ ਦੇ ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ ਬੈਦਵਾਣ ਸੋਹਾਣਾ ਦੇ ਬਹੁਤ ਹੀ ਸਤਿਕਾਰਯੋਗ ਸਵਰਗੀ ਮਾਤਾ ਬਲਦੇਵ ਕੌਰ ਜੀ (ਪਤਨੀ ਸ. ਅਜਮੇਰ ਸਿੰਘ) ਜੋ 21 ਅਪ੍ਰੈਲ ਨੂੰ ਆਪਣੀ ਸੰਸਾਰ ਦੀ ਯਾਤਰਾ ਪੂਰੀ ਕਰਦਿਆਂ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਜੁਗੋ ਜੁਗ ਅਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਸ਼ਰਧਾਂਜਲੀ ਭੇਂਟ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਬੱਚਿਆਂ ਦਾ ਜਿਸ ਤਰ੍ਹਾਂ ਮਾਂ ਹਰ ਔਖੇ ਸੌਖੇ ਵੇਲੇ ਜ਼ਿੰਦਗੀ ਵਿੱਚ ਹਮੇਸ਼ਾ ਸਾਥ ਦਿੰਦੀ ਹੈ। ਉਸੇ ਤਰ੍ਹਾਂ ਬੱਚਿਆਂ ਨੂੰ ਵੀ ਬੁਢਾਪੇ ਵੇਲੇ ਮਾਪਿਆਂ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ। ਜਿਵੇਂ ਸਵਰਗੀ ਮਾਤਾ ਬਲਦੇਵ ਕੌਰ ਦੀ ਸੇਵਾ ਉਹਨਾਂ ਦੇ ਬੱਚਿਆਂ ਨੇ ਕੀਤੀ ਹੈ। ਇਹਨਾਂ ਤੋਂ ਇਲਾਵਾ ਬੀਜੇਪੀ ਦੇ ਜਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ, ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ, ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਵੱਲੋਂ ਸਵਰਗੀ ਮਾਤਾ ਬਲਦੇਵ ਕੌਰ ਜੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਹਨਾਂ ਦੀ ਵਿਲੱਖਣ ਅਤੇ ਸਤਿਕਾਰਯੋਗ ਸ਼ਖਸ਼ੀਅਤ ਬਾਰੇ ਜਾਣਕਾਰੀ ਦਿੱਤੀ। ਸਟੇਜ ਦੀ ਜਿੰਮੇਵਾਰੀ ਸੀਨੀਅਰ ਪੱਤਰਕਾਰ ਡਾਕਟਰ ਕਰਮਜੀਤ ਸਿੰਘ ਚਿੱਲਾ ਨੇ ਨਿਭਾਈ ਅਤੇ ਪਰਿਵਾਰਿਕ ਮੈਂਬਰ ਸ, ਬਲਦੇਵ ਸਿੰਘ ਕੰਗ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਦੇ ਜਥੇ ਵੱਲੋਂ ਬਹੁਤ ਹੀ ਰਸਭਿੰਨਾ ਸੋਗਮਈ ਕੀਰਤਨ ਕੀਤਾ ਗਿਆ ਅਤੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਾਇਆ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਮਾਣਾ, ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਅਤੇ ਕੌਂਸਲਰ ਸ. ਸੁਖਦੇਵ ਸਿੰਘ ਪਟਵਾਰੀ ਕੌਂਸਲਰ, ਲਾਣੇਦਾਰ ਸ. ਪ੍ਰੇਮ ਸਿੰਘ ਨੰਬਰਦਾਰ, ਸ. ਬਲਦੇਵ ਸਿੰਘ ਬੈਦਵਾਣ, ਸ. ਗੁਰਦੀਪ ਸਿੰਘ ਬੈਦਵਾਣ ਸੋਹਾਣਾ, ਯੂਥ ਆਗੂ ਸਰਬਜੀਤ ਸਿੰਘ ਸਮਾਣਾ, ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਕਾਹਲੋ, ਚੇਅਰਪਰਸਨ ਪ੍ਰਭੂਜੋਤ ਕੌਰ, ਸੀਨੀਅਰ ਆਪ ਆਗੂ ਸ. ਹਰਸੰਗਤ ਸਿੰਘ ਸੋਹਾਣਾ, ਸਾਬਕਾ ਕੌਂਸਲਰ ਕਮਲਜੀਤ ਕੌਰ ਸੋਹਾਣਾ, ਇੰਟਰਨੈਸ਼ਨਲ ਕਬੱਡੀ ਪਰ ਮੋਟਰ ਮਹਿੰਦਰ ਸਿੰਘ ਸੋਹਾਣਾ, ਇੰਟਰਨੈਸ਼ਨਲ ਕਬੱਡੀ ਕੋਚ ਮਾਸਟਰ ਭੁਪਿੰਦਰ ਸਿੰਘ ਮੌਲੀ ਬੈਦਵਾਣ, ਸਰਦਾਰ ਗੁਰਮੀਤ ਸਿੰਘ ਗੀਗੇ ਮਾਜਰਾ, ਸਰਦਾਰ ਦਿਲਬਾਗ ਸਿੰਘ ਗੀਗੇ ਮਾਜਰਾ ਕਬੱਡੀ ਕੋਚ ਦੀਸਾ ਸੋਹਾਣਾ, ਜਥੇਦਾਰ ਬਾਬਾ ਹਨੂੰਮਾਨ ਸਿੰਘ ਕਬੱਡੀ ਅਕੈਡਮੀ ਪ੍ਰਧਾਨ ਦਿਨੇਸ਼ ਚੌਧਰੀ, ਸਰਬਜੀਤ ਸਿੰਘ ਬੈਦਵਾਣ ਸੋਹਾਣਾ, ਨੰਬਰਦਾਰ ਦਵਿੰਦਰ ਸਿੰਘ ਬੈਦਵਾਨ ਸੋਹਾਣਾ, ਸ. ਜਗਦੀਸ਼ ਸਿੰਘ ਗਿੱਲ ਲਖਨੌਰ, ਗੁਰਬਾਜ ਸਿੰਘ ਮਟੌਰ ਬੀਬੀ ਜਸਵੀਰ ਕੌਰ ਅੱਤਰੀ ਕਿਸਾਨ ਆਗੂ ਪਰਮ ਬੈਦਵਾਣ, ਸਾਬਕਾ ਐਮਸੀ ਬੀਬੀ ਰਾਜਿੰਦਰ ਕੌਰ ਕੁੰਬੜਾ, ਆਪ ਆਗੂ ਜਸਪਾਲ ਸਿੰਘ ਮਟੌਰ, ਹਰਪਾਲ ਸਿੰਘ ਚੰਨਾ, ਆਪ ਆਗੂ ਰਜੀਵ ਵਿਸ਼ਿਸ਼ਟਰ, ਆਪ ਆਗੂ ਰਣਦੀਪ ਸਿੰਘ ਮਟੌਰ, ਯੂਥ ਆਗੂ ਜਗਰੂਪ ਸਿੰਘ ਜੁਗਨਾ, ਸ. ਸ਼ੇਰ ਸਿੰਘ ਬੈਦਵਾਣ ਸੋਹਾਣਾ, ਪ੍ਰੀਤ ਬੈਹਿਲਾਂ ਖਾਨਪੁਰ, ਬਲਜੀਤ ਸਿੰਘ ਪੀਏ-ਟੂ-ਐਮਐਲਏ, ਸੀਨੀਅਰ ਯੂਥ ਆਗੂ ਬਿਕਰਮ ਸਿੰਘ ਮੋਹਾਲੀ, ਸ. ਗੁਰਮੀਤ ਸਿੰਘ ਸਾਬਕਾ ਸਰਪੰਚ ਸ਼ਾਮਪੁਰ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸਾਬਕਾ ਕੌਂਸਲਰ ਗੁਰਨਾਮ ਬਿੰਦਰਾ ਸਿੰਘ ਸੇਵਕ, ਬੀਜੇਪੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗੋਲਡੀ, ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ, ਮੇਅਰ ਅਮਰਜੀਤ ਸਿੰਘ ਜੀਤੀ, ਸਿਮਰਨਜੀਤ ਸਿੰਘ ਚੰਦੂ ਮਾਜਰਾ, ਹਰਮਨਜੀਤ ਸਿੰਘ ਪ੍ਰਿੰਸ, ਸਟੇਟ ਅਵਾਰਡੀ ਫੂਲ ਰਾਜ ਸਿੰਘ, ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਗੁਰਮੀਤ ਸਿੰਘ ਵਲੀਆ, ਹਰਕੇਸ਼ ਸ਼ਰਮਾ, ਗੁਰਮੁਖ ਸਿੰਘ ਸੋਹਲ, ਆਰਪੀ ਸ਼ਰਮਾ, ਹਰਮਨ ਜੋਤ ਸਿੰਘ ਕੁੰਬੜਾ, ਰਣਦੀਪ ਸਿੰਘ ਮਟੌਰ, ਹਰਮੇਸ਼ ਸਿੰਘ ਕੁੰਬੜਾ ਹਰਵਿੰਦਰ ਸਿੰਘ, ਕਮਲਜੀਤ ਸਿੰਘ ਰੂਬੀ, ਬੀਬੀ ਕੰਬੋਜ ਇੰਦਰਜੀਤ ਸਿੰਘ ਰੰਧਾਵਾ ਆਦ ਤੋਂ ਇਲਾਵਾ ਸਵਰਗੀ ਮਾਤਾ ਬਲਦੇਵ ਕੌਰ ਜੀ ਦੇ ਅੰਤਿਮ ਅਰਦਾਸ ਸਮਾਗਮ ‘ਤੇ ਵੱਡੀ ਗਿਣਤੀ ਵਿੱਚ ਸਿਆਸੀ ਆਗੂਆਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ, ਨਗਰ ਨਿਗਮ ਦੇ ਕੌਂਸਲਰਾਂ ਨੇੜਲੇ ਪਿੰਡਾਂ ਦੇ ਸਰਪੰਚਾਂ-ਪੰਚਾਂ ਨਜ਼ਦੀਕੀ ਰਿਸ਼ਤੇਦਾਰਾਂ, ਦੋਸਤ ਮਿੱਤਰ ਅਤੇ ਹੋਰ ਪਤਵੰਤਿਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
|
ReplyReply allForward
Add reaction
|


