ਜੇਕਰ ਦੋ ਹਫਤਿਆਂ ਅੰਦਰ ਨਾ ਹੋਈ ਦੋਸ਼ੀਆਂ ਤੇ ਕਾਰਵਾਈ ਤਾਂ ਕਰਾਂਗੇ ਸੂਬਾ ਪੱਧਰੀ ਸੰਘਰਸ਼ : ਬਲਵਿੰਦਰ ਕੁੰਭੜਾ


ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਅਪ੍ਰੈਲ (ਜਗਤਾਰ ਸਿੰਘ ਸੈਦਪੁਰ) : ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਐਸਸੀ/ਬੀਸੀ ਮੋਰਚਾ ਸਥਾਨ ਤੇ ਮੋਹਾਲੀ ਪੁਲਿਸ ਦੀਆਂ ਵਧੀਕੀਆਂ ਦੇ ਸ਼ਿਕਾਰ ਪੀੜਿਤ ਪਰਿਵਾਰਾਂ ਨੇ ਅੱਜ 22 ਅਪ੍ਰੈਲ ਨੂੰ ਐਸਐਸਪੀ ਮੋਹਾਲੀ ਦੇ ਘਰਾਓ ਦੀ ਕਾਲ ਦਿੱਤੀ ਸੀ। ਜਿਸ ‘ਤੇ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਮੋਰਚੇ ‘ਤੇ ਹੋਏ ਭਾਰੀ ਇਕੱਠ ਤੇ ਐਸਪੀ ਡਾਕਟਰ ਐਨ.ਐਸ. ਮਾਹਲ ਨੇ ਪਹੁੰਚਕੇ ਮੋਰਚਾ ਆਗੂਆਂ ਅਤੇ ਪੀੜਿਤ ਪਰਿਵਾਰਾਂ ਨੂੰ ਸ਼ਾਂਤ ਕੀਤਾ ਤੇ ਉਨਾਂ ਦੀਆਂ ਸਮੱਸਿਆਵਾਂ ਦਾ ਮੰਗ ਪੱਤਰ ਲਿਆ। ਇਹ ਮੰਗ ਪੱਤਰ ਪੀੜਿਤ ਪਰਿਵਾਰਾਂ ਅਤੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ. ਪੰਜਾਬ ਅਤੇ ਡੀ.ਆਈ.ਜੀ. ਰੇਂਜ ਰੂਪਨਗਰ ਨੂੰ ਭੇਜੇ ਹਨ। ਇਸ ਮੌਕੇ ਐਸਪੀ ਡਾਕਟਰ ਐਨਐਸ ਮਾਹਲ ਨੇ ਪੀੜਤਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨਾਂ ਦਾ ਹੱਲ ਦੋ ਹਫਤੇ ਅੰਦਰ ਅੰਦਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਛੇ ਵੱਖ ਵੱਖ ਕੇਸਾਂ ਦਾ ਵੇਰਵਾ ਦਿੰਦੇ ਹੋਏ ਐਸਪੀ ਸਾਹਿਬ ਨੂੰ ਅਪੀਲ ਕੀਤੀ ਕਿ ਸਾਨੂੰ ਖੁਸ਼ੀ ਹੋਵੇਗੀ ਕਿ ਦੋ ਹਫਤਿਆਂ ਅੰਦਰ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਪਰ ਜੇਕਰ ਹੱਲ ਨਾ ਹੋਇਆ ਤਾਂ ਪੀੜਿਤ ਪਰਿਵਾਰ, ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਇਕੱਠੇ ਹੋ ਕੇ ਸੂਬਾ ਪੱਧਰੀ ਸੰਘਰਸ਼ ਕਰਨਗੀਆਂ। ਇਸ ਹੋਏ ਭਾਰੀ ਇਕੱਠ ਨੂੰ ਐਸੀ ਬੀਸੀ ਮੋਰਚੇ ਦੇ ਸੀਨੀਅਰ ਆਗੂ ਰੇਸ਼ਮ ਸਿੰਘ ਕਾਹਲੋਂ, ਸ਼੍ਰੀਮਤੀ ਰੇਣੂ ਬਾਲਾ, ਅਜੈਬ ਸਿੰਘ ਬਠੋਈ, ਸੁਖਦੇਵ ਸਿੰਘ ਚੱਪੜਚਿੜੀ, ਨੰਬਰਦਾਰ ਹਰਚੰਦ ਸਿੰਘ ਜਖਵਾਲੀ, ਸਤਵਿੰਦਰ ਕੌਰ ਅਤੇ ਬਲਜੀਤ ਸਿੰਘ ਖਾਲਸਾ ਨੇ ਸੰਬੋਧਨ ਕੀਤਾ। ਇਸ ਮੌਕੇ ਹਰਨੇਕ ਸਿੰਘ ਮਲੋਆ ਹਰਨੇਕ ਸਿੰਘ ਐਸਡੀਓ, ਸਿਮਰਜੀਤ ਸਿੰਘ ਸ਼ੈਕੀ, ਸਰਜੀਤ ਸਿੰਘ ਜਖਵਾਲੀ, ਹਜ਼ਾਰਾਂ ਸਿੰਘ, ਗੌਰਵ ਸੂਦ, ਪ੍ਰਕਾਸ਼ਪਤੀ, ਲਖਵੀਰ ਸਿੰਘ ਲੱਖੀ, ਗੁਰਮੀਤ ਸਿੰਘ ਕੈਲੋ, ਅਮਨਦੀਪ ਕੌਰ, ਰੁਚੀ ਸੂਦ, ਰਕੇਸ਼ ਸੂਦ, ਨਿਸ਼ਾ, ਪ੍ਰੇਮ ਕੁਮਾਰ, ਸੋਨੀਆ ਰਾਣੀ, ਮਨਪ੍ਰੀਤ ਕੌਰ, ਦਿਆਲ ਕੌਰ, ਸਰੋਜ ਬਾਲਾ, ਜਸਵੰਤ ਕੌਰ, ਹਰਬੰਸ ਕੌਰ, ਅਰੁਣ ਕੁਮਾਰ, ਸਤਵੀਰ ਕੌਰ, ਕਰਮ ਸਿੰਘ ਕੁਰੜੀ, ਕਰਮਜੀਤ ਸਿੰਘ, ਸਵਰਨ ਸਿੰਘ, ਜਸ਼ਨ ਆਦਿ ਹਾਜ਼ਰ ਹੋਏ।
|
ReplyReply allForward Add reaction
|


