Home » ਪੰਜਾਬ » ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਪੂਰੇ ਜ਼ਿਲ੍ਹੇ ‘ਚ 700 ਦੇ ਕਰੀਬ ਪੁਲਿਸ ਅਧਿਕਾਰੀ ਕੀਤੇ ਤੈਨਾਤ ਥਾਂ ਥਾਂ ਤੇ ਨਾਕੇ ਲਗਾ ਕੇ ਆਉਣ ਜਾਣ ਵਾਲਿਆਂ ਦੀ ਕੀਤੀ ਜਾਂਦੀ ਰਹੀ ਜਾਂਚ….

ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਪੂਰੇ ਜ਼ਿਲ੍ਹੇ ‘ਚ 700 ਦੇ ਕਰੀਬ ਪੁਲਿਸ ਅਧਿਕਾਰੀ ਕੀਤੇ ਤੈਨਾਤ ਥਾਂ ਥਾਂ ਤੇ ਨਾਕੇ ਲਗਾ ਕੇ ਆਉਣ ਜਾਣ ਵਾਲਿਆਂ ਦੀ ਕੀਤੀ ਜਾਂਦੀ ਰਹੀ ਜਾਂਚ….

ਸਾਹਿਬਜ਼ਾਦਾ ਅਜੀਤ ਸਿੰਘ ਨਗਰ 5 ਮਾਰਚ (ਮੰਗਤ ਸਿੰਘ ਸੈਦਪੁਰ /ਜੀਵਨ ਭਾਗੀ) : ਸੰਯੁਕਤ ਮੋਰਚੇ ਵੱਲੋਂ ਚੰਡੀਗੜ੍ਹ ਵਿਖੇ ਜਾਣ ਵਾਲੇ ਪੱਕੇ ਧਰਨੇ ਨੂੰ ਮੋਹਾਲੀ ਪੁਲੀਸ ਅਸਫਲ ਕਰ ਦਿੱਤਾ ਹੈ।  ਬਹੁਤ ਸਾਰੇ ਵੱਡੇ ਕਿਸਾਨ ਆਗੂਆਂ ਨੂੰ ਰਾਤ ਸਮੇਂ ਹੀ ਘਰਾਂ ਵਿੱਚ ਨਜ਼ਰਬੰਦ ਕਰਕੇ । ਪੁਲਿਸ ਵੱਲੋਂ ਕਿਸਾਨਾਂ ਅਤੇ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਨੂੰ ਦਪਰ ਟੋਲ ਪਲਾਜੇ ਅਤੇ ਅਜੀਪੁਰ ਟੋਲ ਪਲਾਜਾ ‘ਤੇ ਰੋਕ ਕੇ ਰੱਖਿਆ। ਕਿਸਾਨ ਆਗੂ ਜਸਪਾਲ ਸਿੰਘ ਦੱਪਰ ਅਨੁਸਾਰ ਕਿਸਾਨ ਆਗੂ ਰਜਿੰਦਰ ਸਿੰਘ ਢੋਲ ਅਤੇ ਕਰਮ ਸਿੰਘ ਕਾਰਕੌਰ ਨੂੰ ਕੱਲ ਤੋਂ ਜੀਰਕਪੁਰ ਥਾਣੇ ਬਿਠਾਇਆ ਹੋਇਆ ਸੀ। ਸਰਕਾਰ ਦਾ ਇਹ ਰਵਈਆ ਲੋਕਤੰਤਰ ਦਾ ਸਰੇਆਮ ਘਾਣ ਹੈ। ਕਿਸਾਨ ਆਗੂ ਪਰਮ ਬੈਦਵਾਣ ਮਟੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਅਮਰਜੀਤ ਸਿੰਘ ਪਟਿਆਲਾ ਪਡਿਆਲਾ ਬਲਾਕ ਪ੍ਰਧਾਨ ਰਾਜੇਵਾਲ ਨੂੰ ਫੜ ਕੇ ਫੇਜ-ਅੱਠ ਦੇ ਥਾਣੇ ਲਿਆਂਦਾ ਗਿਆ। ਪਰਮਿੰਦਰ ਸਿੰਘ ਚਲਾਕੀ ਨੂੰ ਮੋਰਿੰਡਾ ਹੱਦ ਤੇ ਰੋਕ ਕੇ ਰੱਖਿਆ। ਇਸੇ ਤਰ੍ਹਾਂ ਰੇਸ਼ਮ ਸਿੰਘ ਬਡਾਲੀ ਜ਼ਿਲ੍ਹਾ ਮੀਤ ਪ੍ਰਧਾਨ ਕਿਸਾਨ ਯੂਨੀਅਨ ਕਾਦੀਆਂ ਨੂੰ ਵੀ ਰਸਤੇ ਵਿੱਚ ਰੋਕ ਲਿਆ ਗਿਆ। ਕਿਰਪਾਲ ਸਿੰਘ ਸਿਆਊ ਜਿਲਾ ਪ੍ਰਧਾਨ ਰਾਜੇਵਾਲ ਨੂੰ ਕੱਲ ਤੋਂ ਹੀ ਐਰੋਸਿਟੀ ਥਾਣੇ ਵਿੱਚ ਰੱਖਿਆ ਹੋਇਆ ਸੀ। ਜਿਹੜੇ ਕਿਸਾਨ ਮੋਹਾਲੀ ਆ ਰਹੇ ਸਨ। ਉਹਨਾਂ ਨੂੰ ਪੁਲਿਸ ਵੱਲੋਂ ਰਸਤੇ ਵਿੱਚ ਹੀ ਰੋਕ ਦਿੱਤਾ ਗਿਆ। ਇਸ ਦੌਰਾਨ ਮੋਹਾਲੀ ਪੁਲਿਸ ਸ਼ਹਿਰ ਵਿੱਚ ਤਾਂ ਸ਼ਾਂਤੀ ਰਹੀ ਅਤੇ ਕਿਤੇ ਵੀ ਜਾਮ ਨਹੀਂ ਲੱਗਾ। ਪ੍ਰੰਤੂ ਜੀਰਕਪੁਰ, ਚੰਡੀਗੜ੍ਹ, ਕੁਰਾਲੀ ਤੋ ਮੋਹਾਲੀ ਅਤੇ ਘੜੂੰਆਂ ਵਿਖੇ ਜਾਮ ਲੱਗਾ ਰਿਹਾ। ਆਮ ਲੋਕਾਂ ਨੂੰ ਕਈ ਘੰਟੇ ਜਾਮ ਕਾਰਨ ਹੈਰਾਨ ਪਰੇਸ਼ਾਨ ਹੋਣਾ ਪਿਆ। ਐਸਐਸਪੀ ਮੋਹਾਲੀ ਦੀਪਕ ਪਾਰਕ ਵੱਲੋਂ ਜੀਰਕਪੁਰ ਵਿਖੇ ਪੱਕਾ ਡੇਰਾ ਲਗਾਇਆ ਹੋਇਆ ਸੀ ਜੋ ਕਿ ਪੂਰੇ ਜਿਲੇ ਦੀ ਦੇਖਰੇਖ ਕਰ ਰਹੇ ਸਨ। ਕਿਸਾਨਾਂ ਨੂੰ ਰੋਕਣ ਲਈ ਮੋਹਾਲੀ ਪੁਲਿਸ ਵੱਲੋਂ ਪੂਰੇ ਜਿਲੇ ਵਿੱਚ 700 ਦੇ ਕਰੀਬ ਪੁਲਿਸ ਅਧਿਕਾਰੀ ਤੈਨਾਤ ਕੀਤੇ ਕਰਨੇ ਪਏ। ਥਾਂ ਥਾਂ ਤੇ ਨਾਕੇ ਲਗਾ ਕੇ ਆਉਣ ਜਾਣ ਵਾਲਿਆਂ ਦੀ ਜਾਂਚ ਕੀਤੀ ਜਾਂਦੀ ਰਹੀ। ਕੁਝ ਕਿਸਾਨ ਜਿਹਨਾਂ ਦੀ ਤਾਇਦਾਦ 25 ਤੋਂ 40 ਦੱਸੀ ਜਾ ਰਹੀ ਹੈ। ਪੁਲਿਸ ਨੂੰ ਚਕਮਾ ਦੇ ਕੇ ਕਿਸੇ ਤਰ੍ਹਾਂ ਮੋਹਾਲੀ ਵਿੱਚ ਦਾਖਿਲ ਹੋਣ ਵਿੱਚ ਸਫਲ ਰਹੇ। ਜਿਨਾਂ ਨੂੰ ਮੋਹਾਲੀ ਪੁਲਿਸ ਵੱਲੋਂ ਰਿਹਾਸਤ ਵਿੱਚ ਲੈ ਕੇ ਮਟੌਰ ਪੁਲਿਸ ਸਟੇਸ਼ਨ ਲਿਆਂਦਾ ਗਿਆ। ਪੁਲਿਸ ਨੇ ਇੱਕ ਦਰਜਨ ਦੇ ਕਰੀਬ ਟਰੈਕਟਰ ਟਰਾਲੀਆਂ ਨੂੰ ਵੀ ਕਬਜ਼ੇ ਵਿੱਚ ਲਿਆ। ਪੁਲਿਸ ਵੱਲੋਂ ਥਾਣਾ ਵਿੱਚ ਲਿਜਾਂਦੇ ਸਾਰੇ ਕਿਸਾਨਾਂ ਨੂੰ ਲੰਗਰ ਵੀ ਛਕਾਇਆ ਗਿਆ। ਦੁਪਹਿਰ ਸਮੇਂ ਜੇਲ੍ਹ ਰੋਡ ‘ਤੇ ਪੁਲਿਸ ਵੱਲੋਂ ਮੋਹਾਲੀ ਤੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਲਿਆਂਦੇ ਜਾ ਰਹੇ ਕੁਝ ਸਵਰਾਜ ਟਰੈਕਟਰ ਵਾਲਿਆਂ ਨੂੰ ਇਸ ਕਰਕੇ ਰੋਕ ਲਿਆ। ਕਿਉਂਕਿ ਟਰੈਕਟਰ ਚਲਾਉਣ ਵਾਲਿਆਂ ਦੇ ਮੂੰਹ ਢਕੇ ਹੋਏ ਸਨ। ਪੁਲਿਸ ਨੇ ਕਰੀਬ ਅੱਧੇ ਘੰਟੇ ਬਾਅਦ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਸਵਰਾਜ ਕੰਪਨੀ ਦੇ ਟਰੈਕਟਰਾਂ ਨੂੰ ਚੰਡੀਗੜ੍ਹ ਜਾਣ ਦਿੱਤਾ। ਮੋਹਾਲੀ ਪੁਲਿਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਵੱਲੋਂ ਵੀ ਕਿਸਾਨਾਂ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਚੰਡੀਗੜ੍ਹ ਪੁਲਿਸ ਨੇ ਬੈਰੀਗੇਡਿੰਗ ਕੀਤੀ ਹੋਈ ਸੀ। ਮਿੱਟੀ ਨਾਲ ਭਰੇ ਕਈ ਟਿੱਪਰ ਵੀ ਖੜੇ ਕੀਤੇ ਹੋਏ ਸਨ। ਚੰਡੀਗੜ੍ਹ ਮੁਹਾਲੀ ਹੱਦ ਤੇ ਪੈਂਦੀ ਜੇਲ੍ਹ ਰੋਡ ਤੇ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਬਿਲਡਰ ਨੂੰ ਰੋਕ ਕੇ ਉਸ ਦੇ ਤਿੰਨ ਪ੍ਰਾਈਵੇਟ ਪੀਐਸਓ ਜਿਨ੍ਹਾਂ ਕੋਲ ਪਿਸਟਲ ਸਨ ਨੂੰ ਪੁੱਛਕਿੱਛ ਲਈ ਚੰਡੀਗੜ੍ਹ ਦੇ ਸੈਕਟਰ 49 ਪੁਲਿਸ ਥਾਣਾ ਲਿਆਂਦਾ ਗਿਆ। ਜਿੱਥੇ ਉਨਾਂ ਦੀ ਪੂਰੀ ਜਾਂਚ ਪੜਤਾਲ ਕੀਤੀ ਗਈ।

Leave a Reply

Your email address will not be published. Required fields are marked *