ਸਾਹਿਬਜ਼ਾਦਾ ਅਜੀਤ ਸਿੰਘ ਨਗਰ ਚਾਰ ਮਾਰਚ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵਿਸ਼ੇਸ਼ ਮੀਟਿੰਗ ਪਾਰਟੀ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਅਤੇ ਜਨਰਲ ਸਕੱਤਰ ਸ. ਕੁਸ਼ਲਪਾਲ ਸਿੰਘ ਮਾਨ ਅਤੇ ਹੋਰ ਸੀਨੀਅਰ ਆਗੂਆਂ ਵੱਲੋਂ ਜ਼ਿਲ੍ਹਾ ਪੱਧਰ ‘ਤੇ ਸੰਗਤ ਦਰਸ਼ਨ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰ ਬਣਾਉਣ ਦਾ ਪ੍ਰੋਗਰਾਮ 5 ਮਾਰਚ 2025 ਨੂੰ ਸਵੇਰੇ 9 ਵਜੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ, 11 30 ਵਜੇ ਸੀ-9, ਫੇਜ਼-9, ਇੰਡਸਟਰੀ ਏਰੀਆ ਮੋਹਾਲੀ, 2 ਵਜੇ ਬਲਾਕ ਮਾਜਰੀ ਗੁਰਦੁਆਰਾ ਗੜੀ ਭੋਖਰਾ ਸਾਹਿਬ ਅਤੇ 4 ਵਜੇ ਗੁਰਦੁਆਰਾ ਭਗਤ ਰਵਿਦਾਸ ਜੀ ਪਰਖਾਲੀ ਵਿਖੇ ਹੋਵਗਾ। ਸਾਹਿਬਜ਼ਾਦਾ ਜਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲੇ ਦੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੈਂਬਰਸ਼ਿਪ ਮੁਹਿੰਮ ਤਹਿਤ ਪਿੰਡ-ਪਿੰਡ ਜਾ ਕੇ ਪਾਰਟੀ ਮੈਂਬਰ ਬਣਾਏ ਜਾਣਗੇ। ਉਹਨਾਂ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਸਾਰੇ ਲੀਡਰ ਸਾਹਿਬਾਨ, ਬਜ਼ੁਰਗਾਂ, ਨੌਜਵਾਨਾਂ, ਮਾਤਾਵਾਂ ਅਤੇ ਬੀਬੀਆਂ ਨੂੰ ਮੀਟਿੰਗ ਵਿੱਚ ਹਾਜਰ ਹੋਣ ਲਈ ਬੇਨਤੀ ਕਰਦੇ ਹਨ। ਇਸ ਮੌਕੇ ਸੀਨੀਅਰ ਆਗੂ ਜਥੇਦਾਰ ਬਲਕਾਰ ਸਿੰਘ ਭੁੱਲਰ, ਦਲਜੀਤ ਸਿੰਘ ਕੁੰਬੜਾ, ਸੁਖਵਿੰਦਰ ਸਿੰਘ ਭਾਟੀਆ, ਗੁਰਿੰਦਰ ਸਿੰਘ ਖਾਲਸਾ, ਰਣਜੀਤ ਸਿੰਘ ਸੰਤੋਖਗੜ੍ਹ, ਹਰਜੀਤ ਸਿੰਘ ਚਤਾਮਲਾ, ਬੀਬੀ ਤੇਜ ਕੌਰ, ਸ. ਤਲਵਿੰਦਰ ਸਿੰਘ ਭੁੱਲਰ ਮੋਹਾਲੀ, ਜਥੇਦਾਰ ਬਲਵੀਰ ਸਿੰਘ ਸੋਹਾਣਾ, ਸ. ਦਿਲਬਾਗ ਸਿੰਘ ਮਟੌਰ, ਗੁਰਮੁਖ ਸਿੰਘ ਮਟੌਰ, ਬਲਵਿੰਦਰ ਸਿੰਘ ਮਟੌਰ, ਜਥੇਦਾਰ ਸੇਵਾ ਸਿੰਘ ਗੀਗੇਮਾਜਰਾ ਨਾਇਬ ਸਿੰਘ ਗੇਮਾਜਰਾ ਅਵਤਾਰ ਸਿੰਘ ਦੈੜੀ, ਗੁਰਮੇਲ ਸਿੰਘ ਮਨੌਲੀ ਮਨਜਿੰਦਰ ਸਿੰਘ ਮਨੌਲੀ ਆਦਿ ਜ਼ਿਲ੍ਹਾ ਜਥੇਬੰਦੀ ਦੇ ਅਹੁਦੇਦਾਰਾਂ ਤੇ ਮੈਂਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹਿਣਗੇ।
ਸ਼੍ਰੋ. ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ‘ਚ ਸੰਗਤ ਦਰਸ਼ਨ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੈਂਬਰਸ਼ਿਪ ਮੁਹਿੰਮ 5 ਮਾਰਚ ਤੋਂ ਸ਼ੁਰੂ : ਜਥੇਦਾਰ ਭੁੱਲਰ/ਸੀਨੀ ਆਗੂ ਭਾਟੀਆ


