Home » ਪੰਜਾਬ » ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ‘ਤੇ ਲੱਗਿਆ ਪੱਕਾ ਕੌਮੀ ਮੋਰਚੇ ਵੱਲੋਂ ਸਰਕਾਰਾਂ ਦੀ ਸੁੱਤੀਆਂ ਜ਼ਮੀਰਾਂ ਜਗਾਉਣ ਲਈ 31 ਮਾਰਚ ਦਿਨ ਐਤਵਾਰ ਨੂੰ ਕੀਤਾ ਜਾਵੇਗਾ ਵਿਸ਼ਾਲ ਅੰਤਰਰਾਸ਼ਟਰੀ ਪੰਥਕ ਸੰਮੇਲਨ : ਤਾਲਮੇਲ ਕਮੇਟੀ

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ‘ਤੇ ਲੱਗਿਆ ਪੱਕਾ ਕੌਮੀ ਮੋਰਚੇ ਵੱਲੋਂ ਸਰਕਾਰਾਂ ਦੀ ਸੁੱਤੀਆਂ ਜ਼ਮੀਰਾਂ ਜਗਾਉਣ ਲਈ 31 ਮਾਰਚ ਦਿਨ ਐਤਵਾਰ ਨੂੰ ਕੀਤਾ ਜਾਵੇਗਾ ਵਿਸ਼ਾਲ ਅੰਤਰਰਾਸ਼ਟਰੀ ਪੰਥਕ ਸੰਮੇਲਨ : ਤਾਲਮੇਲ ਕਮੇਟੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 2 ਮਾਰਚ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ, ਇੰਡੀਅਨ ਸਟੇਟ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਸਜਾਵਾਂ ਘਰ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ, ਲਾਪਤਾ 328 ਸਰੂਪਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਲੈਣ ਲਈ 7 ਫਰਵਰੀ 2023 ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ ਲੱਗਿਆ ਪੱਕਾ ਕੌਮੀ ਇਨਸਾਫ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਅਤੇ ਪੰਜਾਬ ਸਰਕਾਰਾਂ ਸਿੱਖ ਕੌਮ ਨੂੰ ਇਨਸਾਫ ਨਹੀਂ ਦਿੰਦੀਆਂ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਸਮੁੱਚੀ ਤਾਲਮੇਲ ਕਮੇਟੀ ਕੌਮੀ ਇਨਸਾਫ ਮੋਰਚਾ ਮੋਹਾਲੀ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਸਿੱਖ ਕੌਮ ਨੂੰ ਇਨਸਾਫ ਦੇਣ ਲਈ ਗੰਭੀਰ ਨਾ ਹੁਣ ਤੇ ਹਮੇਸ਼ਾ ਰੋਸ ਮਹਿਸੂਸ ਹੁੰਦਾ ਹੈ। ਇਸੇ ਕਰਕੇ ਖਾਲਸਾ ਪੰਥ ਨੂੰ ਧਰਨੇ ਲਾ ਕੇ ਰੋਸ ਮੁਜਾਰੇ ਕਰਨੇ ਪੈਂਦੇ ਹਨ। ਪਰ ਸਰਕਾਰਾਂ ਵੱਲੋਂ ਪੰਜਾਬ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਉਹਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਤੋਂ ਬਾਅਦ ਖਾਲਸਾ ਪੰਥ ਉੱਤੇ ਉਸੇ ਤਰ੍ਹਾਂ ਅੱਜ ਵੀ ਜਾਬਰ ਤੇ ਜੁਰਮ ਜਾਰੀ ਹਨ। ਜਿਸ ਤਰਾਂ ਵਿਦੇਸ਼ੀ ਜਾਲਮ ਗੁਲਾਮੀ ਵੇਲੇ ਮੁਗਲਾਂ ਅਤੇ ਅੰਗਰੇਜ਼ਾਂ ਵੱਲੋਂ ਕੀਤੇ ਜਾਂਦੇ ਸਨ। ਉਹਨਾਂ ਕਿਹਾ ਪਰ ਸਿੱਖ ਕੌਮ ਉੱਤੇ ਗੁਰੂ ਸਾਹਿਬਾਨਾਂ ਦਾ ਹਮੇਸ਼ਾ ਮਿਹਰ ਭਰਿਆ ਹੱਥ ਰਿਹਾ। ਬੇਸ਼ਕ ਖਾਲਸਾ ਪੰਥ ਉੱਤੇ ਸੱਤਾਧਾਰੀ ਸਰਕਾਰਾਂ ਵੱਲੋਂ ਅਸਹਿ ਅਤੇ ਅਕਹਿ ਜੁਰਮ ਕੀਤੇ ਪਰ ਸਿੱਖ ਕੌਮ ਹਮੇਸ਼ਾ ਜੇਤੂ ਬਣ ਕੇ ਹੋਰ ਤਕੜੀ ਅਤੇ ਮਜਬੂਤ ਹੁੰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਜਿਸ ਤਰ੍ਹਾਂ ਸ਼ਾਂਤਮਈ ਢੰਗ ਨਾਲ ਇਨਸਾਫ ਲੈਣ ਲਈ ਮੋਰਚਾ ਲਾਇਆ ਹੋਇਆ ਹੈ। ਇੱਕ ਦਿਨ ਜਰੂਰ ਸਿੱਖ ਕੌਮ ਦੀ ਕੌਮੀ ਇਨਸਾਫ ਮੋਰਚੇ ਦੇਆਂ ਪਲੇਟਫਾਰਮ ਤੋਂ ਇਨਸਾਫ ਲੈਣ ਲਈ ਵਿੱਚ ਸਫਲ ਹੋਵੇਗੀ। ਉਹਨਾਂ ਕਿਹਾ ਕਿ ਇਸੇ ਇਸ ਸਬੰਧੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ 1 ਚੇਤਰ ਮੂਲ ਨਾਨਕਸ਼ਾਹੀ ਸੰਮਤ 557 (14 ਮਾਰਚ 2025) ਨੂੰ ਹਰ ਘਰ, ਗੁਰੂ ਘਰ ਅਤੇ ਹਰ ਧਾਰਮਿਕ ਸਥਾਨ ‘ਤੇ ਕੌਮੀ ਮੁੱਦਿਆਂ ਦੀ ਸਫਲਤਾ ਅਤੇ ਮੋਰਚਾ ਫਤਿਹ ਲਈ ਅਰਦਾਸ ਕੀਤੀ ਜਾਵੇ। ਉਹਨਾਂ ਦੱਸਿਆ ਕਿ 31 ਮਾਰਚ 2025 ਦਿਨ ਸੋਮਵਾਰ ਨੂੰ ਕੌਮੀ ਇਨਸਾਫ ਮੋਰਚਾ ਮੋਹਾਲੀ ਵਿਖੇ ਕੌਮੀ ਮੁੱਦਿਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਨ ਅਤੇ ਸਰਕਾਰਾਂ ਦੀ ਸੁੱਤੀ ਜਮੀਰ ਨੂੰ ਜਗਾਉਣ ਲਈ ਵਿਸ਼ਾਲ ਅੰਤਰਰਾਸ਼ਟਰੀ ਪੰਥਕ ਅਤੇ ਪੰਜਾਬ ਸੰਮੇਲਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਅਪੀਲ ਅਤੇ ਬੇਨਤੀ ਹੈ ਕਿ ਕੌਮੀ ਯੋਧਿਆਂ ਬੰਦੀ ਸਿੰਘਾਂ ਉਹਨਾਂ ਨੇ ਕੌਮ ਪ੍ਰਤੀ ਆਪਣਾ ਫਰਜ ਨਿਭਾਇਆ ਕੌਮ ਦਾ ਫਰਜ਼ ਬਣਦਾ ਹੈ ਕਿ ਇਸ ਦਿਨ ਵਹੀਰਾਂ ਘੱਤ ਕੇ ਕੌਮੀ ਇਨਸਾਫ ਮੋਰਚਾ (ਵਾਈਪੀਐਸ ਚੌਂਕ) ਮੋਹਾਲੀ ਵਿਖੇ ਹਾਜ਼ਰੀ ਭਰਨ ਗੁਰੂ ਦੀਆਂ ਅਸੀਸਾਂ ਦੇ ਪਾਤਰ ਬਣੀਏ।

Leave a Reply

Your email address will not be published. Required fields are marked *