Home » ਪੰਜਾਬ » ਜਲੰਧਰ ਦੇ ਪਾਸਟਰ ਖਿਲਾਫ ਕਪੂਰਥਲਾ ਦੀ ਲੜਕੀ ਨੇ ਜਿਸਮਾਨੀ ਛੇੜ-ਛਾੜ ਦੇ ਲਾਏ ਦੋਸ਼, ਡੀਜੀਪੀ ਨੂੰ ਮਿਲ ਕੇ ਕੀਤੀ ਸਖਤ ਕਾਰਵਾਈ ਦੀ ਮੰਗ

ਜਲੰਧਰ ਦੇ ਪਾਸਟਰ ਖਿਲਾਫ ਕਪੂਰਥਲਾ ਦੀ ਲੜਕੀ ਨੇ ਜਿਸਮਾਨੀ ਛੇੜ-ਛਾੜ ਦੇ ਲਾਏ ਦੋਸ਼, ਡੀਜੀਪੀ ਨੂੰ ਮਿਲ ਕੇ ਕੀਤੀ ਸਖਤ ਕਾਰਵਾਈ ਦੀ ਮੰਗ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 28 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) :  ਜਲੰਧਰ ਦੇ ਇੱਕ ਗਿਰਜਾਘਰ ਦੇ ਪਾਸਟਰ ਖਿਲਾਫ ਇੱਕ 21 ਸਾਲ਼ਾ ਕੁੜੀ ਨੇ ਜਿਸਮਾਨੀ ਛੇੜਖਾਨੀ ਦੇ ਗੰਭੀਰ ਦੋਸ਼ ਲਾਏ ਹਨ ਅਤੇ ਪਾਸਟਰ ਬਲਜਿੰਦਰ ਸਿੰਘ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕੀਤਾ ਹੈ।
ਮੋਹਾਲੀ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਆਪਣੀ ਦਰਦ ਭਰੀ ਕਹਾਣੀ ਸੁਣਾਉਂਦੇ ਹੋਏ ਪੀੜਿਤ ਕੁੜੀ ਨੇ ਦੱਸਿਆ ਕਿ ਉਹ 2017 ਤੋਂ ਆਪਣੇ ਮਾਤਾ ਪਿਤਾ ਨਾਲ ਗਿਰਜਾਘਰ ਜਾਣਾ ਸ਼ੁਰੂ ਕੀਤਾ ਸੀ ਜਦੋਂ  ਉਹ ਨਬਾਲਿਗ ਸੀ। ਹੌਲੀ ਹੌਲੀ ਬਲਜਿੰਦਰ ਸਿੰਘ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸਨੂੰ ਕਈ ਵਾਰ ਗਲਤ ਤਰੀਕੇ ਨਾਲ ਛੂਹਣਾ (touch) ਤੇ  ਜਿਸਮਾਨੀ ਛੇੜਖਾਨੀ ਕੀਤੀ। ਬਲਾਤਕਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਬੇਹੋਸ਼ ਹੋ ਜਾਂਦੀ ਸੀ ਅਤੇ ਉਸਨੂੰ ਫੇਰ ਛੱਡ ਦਿੰਦਾ ਸੀ। ਪੀੜਤਾ ਆਪਣੇ ਪਤੀ ਅਤੇ ਵਾਲਮੀਕਿ ਸ਼ਕਤੀ ਸੰਗਠਨ ਦੇ ਰੌਕੀ ਵਾਲਮੀਕੀ ਤੇ ਹੋਰਨਾਂ ਨਾਲ ਡੀਜੀਪੀ ਗੌਰਵ ਯਾਦਵ ਨੂੰ ਮਿਲੀ। ਉਸਨੇ ਕਿਹਾ ਕਿ ਡੀਜੀਪੀ ਨੇ ਉਸਨੂੰ ਕਰਵਾਈ ਦਾ ਭਰੋਸਾ ਦਿੱਤਾ ਹੈ।
ਪਾਸਟਰ ਬਲਜਿੰਦਰ ਉਸਨੂੰ ਅਸ਼ਲੀਲ ਮੈਸੇਜ ਵੀ ਪਾਉਂਦਾ ਰਿਹਾ ਜਿਸ ਦੇ ਸਬੂਤ ਐਸਐਸਪੀ ਕਪੂਰਥਲਾ ਨੂੰ 20/02/2025 ਨੂੰ ਲਿਖਤੀ ਸ਼ਿਕਾਇਤ ਨਾਲ ਦਿੱਤੇ ਗਏ। ਐਸਐਸਪੀ ਨੇ ਸ਼ਿਕਾਇਤ ਤੇ 533485 ਨੰਬਰ ਲਗਾ ਕੇ ਥਾਣਾ ਸਿਟੀ ਨੂੰ ਭੇਜ ਦਿੱਤੀ ਪਰ ਅੱਜ ਤੱਕ ਨਾ ਸ਼ਿਕਾਇਤਕਰਤਾ ਦੇ ਬਿਆਨ ਦਰਜ ਕੀਤੇ ਗਏ ਤੇ ਨਾ ਹੀ ਕੇਸ ਦਰਜ ਕੀਤੀ ਗਈ ਹੈ।
ਉਸ ਨੇ ਦੋਸ਼ ਲਾਇਆ ਕਿ ਦੂਜੇ ਪਾਸੇ, ਪਾਸਟਰ ਬਲਜਿੰਦਰ ਸਿੰਘ ਦੇ ਹਮਾਇਤੀਆਂ ਨੇ ਥਾਣਾ ਲਾਂਬੜਾ, ਜਲੰਧਰ ਦਿਹਾਤੀ ਵਿਚ ਉਸ ਦੇ ਪਤੀ ਰਾਜ ਲਵੀ ਸਿੰਘ ਅਤੇ ਮਾਤਾ ਪਿਤਾ ਵਿਰੁੱਧ ਝੂਠੀਆਂ ਸ਼ਿਕਾਇਤ ਦੇ ਦਿੱਤੀਆਂ। ਜਿਥੋਂ ਐਸ.ਐਚ.ਓ. ਤੇਜਿੰਦਰ ਸਿੰਘ ਸਿੱਧੂ ਉਹਨਾਂ ਨੂੰ ਵਾਰ-ਵਾਰ ਥਾਣੇ ਆਉਣ ਨੂੰ ਕਹਿ ਰਿਹਾ ਹੈ। ਪੀੜਤਾਂ ਨੇ ਦੱਸਿਆ ਕਿ ਲਾਂਬੜਾ ਦਾ ਐਸ.ਐਚ.ਓ. ਉਹਨਾਂ ‘ਤੇ ਦਬਾਅ ਬਣਾਉਣਾ ਚਾਹੁੰਦਾ ਹੈ ਕਿ ਪਾਸਟਰ ਵਿਰੁੱਧ ਸ਼ਿਕਾਇਤ ਵਾਪਿਸ ਲੈ ਲਈ ਜਾਵੇ। ਪੀੜਤਾਂ ਨੇ ਅੱਗੇ ਦੱਸਿਆ ਕਿ ਉਸਨੂੰ ਮਾਰਨ ਦੀਆਂ ਧਮਕੀਆਂ ਲਗਾਤਾਰ ਮਿੱਲ ਰਹੀਆਂ ਹਨ।
ਵਾਲਮੀਕਿ ਸ਼ਕਤੀ ਸੰਗਠਨ ਦੇ ਰੌਕੀ ਵਾਲਮੀਕਿ ਨੇ ਦਸਿਆ ਕਿ ਪਾਸਟਰ ਆਪਣੀ ਚਰਚ ਵਿਚ ਕੁੜੀਆਂ ਨਾਲ ਗਲਤ ਕੰਮ ਕਰਦਾ ਹੈ। ਪਰ ਮਾਮਲੇ ਦਬਾਅ ਦਿੱਤੇ ਜਾਂਦੇ ਹਨ। ਇਥੇ ਹੀ ਬਸ ਨਹੀਂ ਸਗੋਂ ਨਸ਼ੇ ਦੀ ਵਰਤੋਂ ਵੀ ਸੇਵਕਾਂ ਨੂੰ ਕਾਰਵਾਈ ਜਾਂਦੀ ਹੈ।

Leave a Reply

Your email address will not be published. Required fields are marked *