
ਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਮੋਹਾਲੀ ਵੱਲੋਂ ਸੈਕਟਰ-79 ਨੇੜੇ ਸਕੂਲ ਮੋਹਲੀ ਵਿਖੇ 25 ਅਤੇ 26 ਫਰਵਰੀ 2025 ਨੂੰ ਛੇਵਾਂ ਕਬੱਡੀ ਕੱਪ ਇੰਟਰਨੈਸ਼ਨਲ ਕਬੱਡੀ ਖਿਡਾਰੀ ਸਵਰਗੀ ਪੰਮਾ ਸੋਹਾਣਾ ਦੀ ਯਾਦ ‘ਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਮੋਹਾਲੀ ਦੇ ਪ੍ਰਧਾਨ ਮਾਸਟਰ ਭੁਪਿੰਦਰ ਸਿੰਘ ਭਿੰਦਾ ਇੰਟਰਨੈਸ਼ਨਲ ਕਬੱਡੀ ਕੋਚ ਮੌਲੀ ਬੈਦਵਾਣ ਅਤੇ ਚੇਅਰਮੈਨ ਮੱਖਣ ਕਬੱਡੀ ਕੋਚ ਮੌਲੀ ਬੈਦਵਾਣ ਨੇ ਦੱਸਿਆ ਕਿ ਮੁੱਖ ਮਹਿਮਾਨ ਸ. ਕੁਲਵੰਤ ਸਿੰਘ ਐਮਐਲਏ ਹਲਕਾ ਮੋਹਾਲੀ ਹੋਣਗੇ। ਉਦਘਾਟਨ ਸਰਦਾਰ ਉਮਰਾਓ ਸਿੰਘ ਮੌਲੀ ਯੂਕੇ ਅਤੇ ਡਾਕਟਰ ਬੀਕੇ ਗੋਇਲ ਸਾਬਕਾ ਸਰਪੰਚ ਐਮਡੀ ਗੋਇਲ ਰੀਅਲ ਸਟੇਟ ਸ਼ੋਅਰੂਮ ਨੰਬਰ-11, ਸੈਕਟਰ-79 ਮੋਹਾਲੀ ਕਰਨਗੇ। ਉਹਨਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਮੋਹਾਲੀ ਵੱਲੋਂ ਕਰਵਾਏ ਜਾ ਰਹੇ ਕਬੱਡੀ ਕੱਪ ਲਈ ਸਵਰਗੀ ਮਾਤਾ ਕੁਲਵੰਤ ਕੌਰ ਦੀ ਯਾਦ ਵਿੱਚ ਤਜਿੰਦਰ ਸਿੰਘ, ਰਜਿੰਦਰ ਸਿੰਘ ਅਤੇ ਗੁਰਮਿੰਦਰ ਸਿੰਘ ਅਤੇ ਸਮੂਹ ਬੈਦਵਾਣ ਪਰਿਵਾਰ ਵੱਲੋਂ ਡੇਢ ਲੱਖ ਰੁਪਏ ਦਿੱਤੇ ਅਤੇ ਸਵਰਗੀ ਸੁਖਦੇਵ ਸਿੰਘ ਗਿੱਲ ਦੀ ਯਾਦ ਵਿੱਚ ਸਰਦਾਰ ਸਰਤਾਰ ਸਿੰਘ ਐਡਵੋਕੇਟ ਅਤੇ ਸਮੂਹ ਪਰਿਵਾਰ ਵੱਲੋਂ ਇਕ ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਛੇਵੇਂ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਸ. ਗੁਰਮਿੰਦਰ ਸਿੰਘ ਕੁੰਬੜਾ (ਯੂਐਸਏ) ਚੇਅਰਮੈਨ, ਭਗਤ ਸਿੰਘ ਮੌਲੀ, ਰਾਜੂ ਸਰਪੰਚ ਸਾਮਪੁਰ, ਅੱਛਰ ਸਿੰਘ ਮੌਲੀ, ਬਲਵਿੰਦਰ ਸਿੰਘ ਕਜਹੇੜੀ ਸੀਟੀਯੂ, ਗੁਰਮੀਤ ਸਿੰਘ, ਬਹਾਦਰ ਸਿੰਘ ਪੰਚ, ਬਿੰਦਰ ਸ਼ਾਮਪੁਰ, ਸੁਖਵਿੰਦਰ ਸਿੰਘ ਪੰਚ, ਕਾਲਾ ਮੌਲੀ, ਸੁੱਖਾ ਮੌਲੀ, ਜੰਟਾ ਮੌਲੀ ਬੈਦਵਾਣ ਅਤੇ ਜਰਨੈਲ ਸਿੰਘ ਵੱਲੋਂ ਵਿਸ਼ੇਸ਼ ਤੌਰ ‘ਤੇ ਸਹਿਯੋਗ ਦਿੱਤਾ ਜਾ ਰਿਹਾ ਹੈ।


