Home » ਪੰਜਾਬ » ਦੇਸ਼ ਭਰ ਤੋਂ ਲਗਭਗ 400 ਵਿਦਿਆਰਥੀ ਨਾਈਪਰ ਦੇ ਉਦਘਾਟਨੀ ਸਮਾਗਮ ਵਿੱਚ ਹੋਏ ਸ਼ਾਮਿਲ…

ਦੇਸ਼ ਭਰ ਤੋਂ ਲਗਭਗ 400 ਵਿਦਿਆਰਥੀ ਨਾਈਪਰ ਦੇ ਉਦਘਾਟਨੀ ਸਮਾਗਮ ਵਿੱਚ ਹੋਏ ਸ਼ਾਮਿਲ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) :  ਨਾਈਪਰ ਮੋਹਾਲੀ ਦੇ ਫਾਰਮਾਸਿਊਟੀਕਲ ਪ੍ਰਬੰਧਨ ਵਿਭਾਗ ਵਲੋਂ ਦੋ ਰੋਜ਼ਾ ‘ ਸੰਪ੍ਰਭਾਵ ਯੂਨੀਅਨ ਆਫ ਮੈਗਨੇਟਸ 2025 ‘ਸਮਾਗਮ ਦੀ ਅੱਜ ਸ਼ੁਰੂਆਤ ਕੀਤੀ ਗਈ ! ਸਮਾਗਮ ਦੇ ਉਦਘਾਟਨ ਸਮੇ ਕਾਰਜਕਾਰੀ ਕੋਚ ਅਤੇ ਸਲਾਹਕਾਰ ਫਰਮਾ ਮਾਰਕੀਟਿੰਗ ਸੂਬਾ ਰਾਓ ਚਗਨਤੀ ਨੇ  ਸੰਬੋਧਨ ਕਰਦਿਆਂ ਫਾਰਮਾਸਿਊਟੀਕਲ ਮਾਰਕੀਟਿੰਗ ਦੇ ਵਿਕਾਸ ਅਤੇ ਇਸ ਵਿਚ ਆਈਆਂ ਕੀਰਤੀਮਾਨ ਤਬਦੀਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ! ਫਾਰਮਾਸਿਊਟੀਕਲ ਬਾਰੇ ਕਿਤਾਬਾਂ ਦੇ ਲੇਖਕ ਅਤੇ ਇਨੋਵਾ ਕੈਪਟੈਬ ਲਿਮਟਿਡ ਦੇ ਬਾਨੀ ਵਿਨੈ ਕੁਮਾਰ ਲੋਹਰੀਵਾਲਾ ਨੇ ਫਰਮਾਂ ਕਾਰੋਬਾਰ ਵਿਚ ਆਉਦੀਆਂ ਚੁਣੌਤੀਆਂ ਬਾਰੇ ਵਿਚਾਰ ਪ੍ਰਗਟ ਕੀਤੇ ! ਨਾਈਪਰ ਦੇ ਇਸ ਸਮਾਗਮ ਵਿਚ ਫਰਮਾ ਕਾਰੋਬਾਰ ਨਾਲ ਜੁੜੇ ਵੱਖ ਵੱਖ ਵਿਸ਼ਿਆਂ ਬਾਰੇ ਪ੍ਰੋਫੈਸਰ, ਕੰਪਨੀ ਮਾਲਕ ਅਤੇ ਹੋਰ ਵਿਦਵਾਨਾਂ ਨੇ ਆਪਣੇ ਖੋਜ ਪੱਤਰ ਪੇਸ਼ ਕਰਨਗੇ ! ਸਮਾਗਮ ਵਿਚ ਦੇਸ਼ ਭਰ ਤੋਂ 15 ਫਾਰਮੇਸੀ ਅਤੇ ਪ੍ਰਬੰਧਨ ਸੰਸਥਾਵਾਂ ਦੇ ਕਰੀਬ 400 ਵਿਦਿਆਰਥੀ ਸ਼ਾਮਲ ਹੋਏ !

Leave a Reply

Your email address will not be published. Required fields are marked *