Home » ਦੇਸ਼-ਵਿਦੇਸ » ਸਾਲ 2025 ਦਾ ਤੀਜਾ ਸੀਈਸੀ ਵਿਸ਼ੇਸ਼ ਡਰਾਅ ਰਾਹੀਂ ਕੈਨੇਡਾ ਕਰ ਰਿਹਾ ਹੁਨਰਮੰਦ ਕਾਮਿਆਂ ਨੂੰ ਸੱਦਾ ਦੇਣ ਲਈ ਐਕਸਪ੍ਰੈਸ ਐਂਟਰੀ ਡਰਾਅ ਦਾ ਆਯੋਜਨ : ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜਨਸ਼ਿਪ ਕੈਨੇਡਾ

ਸਾਲ 2025 ਦਾ ਤੀਜਾ ਸੀਈਸੀ ਵਿਸ਼ੇਸ਼ ਡਰਾਅ ਰਾਹੀਂ ਕੈਨੇਡਾ ਕਰ ਰਿਹਾ ਹੁਨਰਮੰਦ ਕਾਮਿਆਂ ਨੂੰ ਸੱਦਾ ਦੇਣ ਲਈ ਐਕਸਪ੍ਰੈਸ ਐਂਟਰੀ ਡਰਾਅ ਦਾ ਆਯੋਜਨ : ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜਨਸ਼ਿਪ ਕੈਨੇਡਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪ੍ਰਵਾਸੀਆਂ ਦੇ ਡਿਪੋਰਟ ਮੁਹਿੰਮ ਦੌਰਾਨ ਕੈਨੇਡਾ ‘ਚ ਵਸਦੇ ਪੰਜਾਬੀਆਂ ਲਈ ਖੁਸ਼ਖਬਰੀ….

ਚੰਡੀਗੜ੍ਹ 10 ਫਰਵਰੀ (ਮੰਗਤ ਸਿੰਘ ਸੈਦਪੁਰ) : ਅਮਰੀਕਾ ਵੱਲੋਂ ਗਲਤ ਢੰਗ ਨਾਲ ਅਮਰੀਕਾ ‘ਚ ਦਾਖਲ ਹੋਏ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਹੱਥ ਕੜੀਆਂ ਗਿਰਫਤਾਰ ਕਰਕੇ ਹੱਥ ਕੜੀਆਂ ਅਤੇ ਬੇੜੀਆਂ ਚ ਬੰਨ ਕੇ ਆਰਮੀ ਦੇ ਜਹਾਜ਼ ਰਾਹੀਂ   ਅਮਰੀਕਾ ਚੋਂ ਕੱਢਿਆ ਜਾ ਰਿਹਾ ਹੈ।

ਖਾਸ ਗੱਲ ਇਹ ਹੈ ਕਿ ਅਮਰੀਕਾ ਚ ਵੱਡੇ ਪੱਧਰ ਤੇ ਭਾਰਤੀਆਂ ਵੱਲੋਂ ਗਲਤ ਢੰਗ ਨਾਲ ਪ੍ਰਵੇਸ਼ ਕੀਤਾ ਗਿਆ ਹੈ ਜਿਨਾਂ ਦੀ ਸਨਾਖਤ ਕਰਕੇ ਹੁਣ ਜਦੋਂ ਤੋਂ ਅਮਰੀਕਾ ਦੇ ਡੋਨਾਲਡ ਪਰੰਪ ਰਾਸ਼ਟਰਪਤੀ ਬਣੇ ਹਨ ਸਭ ਤੋਂ ਪਹਿਲਾਂ ਉਹਨਾਂ ਨੇ ਇਹੀ ਇਹਨਾਂ ਪ੍ਰਵਾਸੀਆਂ ਤੇ ਕਾਰਵਾਈ ਕਰਦਿਆਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਦੇਸ਼ਾਂ ਚ ਛੱਡਿਆ ਜਾ ਰਿਹਾ ਹੈ। ਪ੍ਰੰਤੂ ਖਾਸ ਕਰਕੇ ਪੰਜਾਬੀਆਂ ਲਈ ਇਹ ਖੁਸ਼ਖਬਰੀ ਹੈ ਕਿ ਕੈਨੇਡਾ ਵਿੱਚ ਸਥਾਈ ਨਿਵਾਸ (ਪੀ.ਆਰ) ਲਈ ਇਮੀਗ੍ਰੇਸ਼ਨ ਮਾਮਲਿਆਂ ਨੂੰ ਵੇਖਣ ਵਾਲੇ ਵਿਭਾਗ ‘ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਸ਼੍ਰੇਣੀ ਦੇ ਤਹਿਤ ਇੱਕ ਹੋਰ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਰੱਖਿਆ ਹੈ। ਇਹ ਡਰਾਅ ਸਾਲ 2025 ਦਾ ਤੀਜਾ ਸੀਈਸੀ-ਵਿਸ਼ੇਸ਼ ਡਰਾਅ ਹੈ। ਕੈਨੇਡਾ ਹੁਨਰਮੰਦ ਕਾਮਿਆਂ ਨੂੰ ਸੱਦਾ ਦੇਣ ਲਈ ਐਕਸਪ੍ਰੈਸ ਐਂਟਰੀ ਡਰਾਅ ਦਾ ਆਯੋਜਨ ਕਰ ਰਿਹਾ ਹੈ। ਹਾਲਾਂਕਿ, ਨਵੇਂ ਐਕਸਪ੍ਰੈਸ ਐਂਟਰੀ ਡਰਾਅ ਲਈ ਬੁਲਾਏ ਗਏ ਉਮੀਦਵਾਰਾਂ ਕੋਲ ਹੁਣ ਆਪਣੀ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸੀ (PR) ਅਰਜ਼ੀ ਨੂੰ ਪੂਰਾ ਕਰਨ ਲਈ 60 ਦਿਨ ਹੋਣਗੇ। ਜੇਕਰ ਉਹ ਦਿੱਤੇ ਸਮੇਂ ਦੇ ਅੰਦਰ ਬਿਨੈ-ਪੱਤਰ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੁੰਦੇ ਅਤੇ ਸਮਾਂ ਸੀਮਾ ਖਤਮ ਹੋ ਜਾਂਦੀ ਹੈ ਤਾਂ ਸੱਦਾ ਮੰਨਣਯੋਗ ਨਹੀਂ ਰਹੇਗਾ।ਐਕਸਪ੍ਰੈਸ ਐਂਟਰੀ ਲਈ ਤਾਜ਼ਾ ਡਰਾਅ ਬੁੱਧਵਾਰ (5 ਫਰਵਰੀ) ਨੂੰ ਆਯੋਜਿਤ ਕੀਤਾ ਗਿਆ ਸੀ।

ਇਸ ਡਰਾਅ ਤਹਿਤ ਕੈਨੇਡੀਅਨ ਐਕਸਪੀਰੀਅੰਸ ਕਲਾਸ (ਸੀਈਸੀ) ਸ਼੍ਰੇਣੀ ਦੇ ਤਹਿਤ 4000 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ। ਅਪਲਾਈ ਕਰਨ ਲਈ ਲੋੜੀਂਦਾ ਘੱਟੋ-ਘੱਟ ਵਿਆਪਕ ਰੈਂਕਿੰਗ ਸਕੋਰ ਸੀਆਰਐਸ, 521 ਹੈ। ਵਰਨਣਯੋਗ ਹੈ ਕਿ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਕੋਰ ਘੱਟੋ-ਘੱਟ ਰਹਿੰਦਾ ਹੈ। ਤਾਂ ਕੱਟ-ਆਫ ਵਿਚ ਉਹਨਾਂ ਦੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੂੰ ਜਮ੍ਹਾ ਕਰਨ ਦੀ ਮਿਤੀ ਅਤੇ ਸਮੇਂ ਦੇ ਆਧਾਰ ‘ਤੇ ਤੈਅ ਕੀਤਾ ਜਾਵੇਗਾ।ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੇ ਤਹਿਤ ਆਵਾਸ ਕਰਨ ਦੇ ਸਭ ਤੋਂ ਤੇਜ਼ ਤਰੀਕਿਆਂ ਵਿੱਚੋਂ ਇੱਕ ਹੈ।

ਇਹ ਉਹਨਾਂ ਕਾਮਿਆਂ ਲਈ ਤਿਆਰ ਕੀਤੀ ਗਈ ਪ੍ਰਕਿਰਿਆ ਹੈ ਜਿਨ੍ਹਾਂ ਕੋਲ ਕੈਨੇਡਾ ਵਿੱਚ ਕੰਮ ਦਾ ਤਜਰਬਾ ਹੈ ਅਤੇ ਉਹ ਕੈਨੇਡਾ ਦੇ ਪੱਕੇ ਨਿਵਾਸੀ ਬਣਨਾ ਚਾਹੁੰਦੇ ਹਨ। ਹੁਣ ਇੱਕ ਸਵਾਲ ਇਹ ਵੀ ਹੈ ਕਿ ਜੇਕਰ ਇੱਕ ਉਮੀਦਵਾਰ ਜਿਸ ਨੇ ਨਵੀਨਤਮ ਐਕਸਪ੍ਰੈਸ ਐਂਟਰੀ ਡਰਾਅ ਦੇ ਤਹਿਤ ਅਪਲਾਈ ਕੀਤਾ ਹੈ, ਨੂੰ ਸਥਾਈ ਨਿਵਾਸ ਲਈ ਸੱਦਾ ਨਹੀਂ ਮਿਲਦਾ ਤਾਂ ਕੀ ਕੀਤਾ ਜਾਵੇ। ਅਜਿਹੀ ਸਥਿਤੀ ਵਿੱਚ ਉਮੀਦਵਾਰ ਨੂੰ ਆਪਣੀ ਪੀਆਰ ਅਰਜ਼ੀ ਵਾਪਸ ਲਏ ਬਿਨਾਂ ਕੁਝ ਦੇਰ ਉਡੀਕ ਕਰਨੀ ਚਾਹੀਦੀ ਹੈ। ਕਿਉਂਕਿ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਅਰਜ਼ੀ ਦੀ ਮਿਤੀ ਤੋਂ 12 ਮਹੀਨਿਆਂ ਲਈ ਕਿਰਿਆਸ਼ੀਲ ਰਹੇਗੀ। ਉਮੀਦਵਾਰ ਨੂੰ ਅਗਲੇ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਅਰਜ਼ੀ ਦੇਣ ਲਈ ਸੱਦਾ ਪ੍ਰਾਪਤ ਹੋ ਸਕਦਾ ਹੈ। ਖਾਸ ਗੱਲ ਇਹ ਹੈ ਕਿ ਕੈਨੇਡਾ ਅਮਰੀਕਾ ਅਤੇ ਹੋਰ ਕਈ ਕੰਟਰੀਆਂ ਚ ਮਜ਼ਦੂਰੀ ਕਰਨ ਵਾਲੇ ਲੋਕਾਂ ਦੀ ਵੱਡੇ ਪੱਧਰ ਤੇ ਘਾਟ ਹੈ। ਜਿਵੇਂ ਕਿ ਵੱਡੀਆਂ ਕੰਪਨੀਆਂ ਬਿਲਡਿੰਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਲੋੜ ਹਮੇਸ਼ਾ ਰਹਿੰਦੀ ਹੈ ਇਹੋ ਜਿਹੇ ਫਾਰਵਰਡ ਕੰਟਰੀਆਂ ਨੂੰ ਖਾਸ ਕਰਕੇ ਮਜ਼ਦੂਰਾਂ ਦੀ ਲੋੜ ਜਰੂਰੀ ਹੈ। ਇਹਨਾਂ ਕੰਟਰੀਆਂ ਵਿੱਚ ਗੋਰਿਆਂ ਵੱਲੋਂ ਨਿੱਕੇ ਮੋਟੇ ਮਜ਼ਦੂਰੀ ਤਹਿਤ ਆਉਂਦੇ ਕੰਮ ਨਹੀਂ ਕੀਤੇ ਜਾਂਦੇ। ਜਦੋਂ ਕਿ ਹੋਰਨਾ ਕੰਟਰੀਆਂ ਤੋਂ ਗਏ ਲੋਕਾਂ ਵੱਲੋਂ ਵੱਡੇ-ਵੱਡੇ ਫਾਰਮਾਂ ‘ਚ ਖੇਤੀਬਾੜੀ ਦੇ ਕੰਮ ਕਰਨ ਤੋਂ ਇਲਾਵਾ ਵੱਡੀਆਂ ਕੰਪਨੀਆਂ ਦੀਆਂ ਸਾਫ ਸਫਾਈ ਜਾਂ ਹੋਰ ਕੰਮਾਂ ਨੂੰ ਲੈ ਕੇ ਕੀਤੀ ਜਾਂਦੀ ਮਜ਼ਦੂਰੀ ਕੀਤੀ ਜਾਂਦੀ ਹੈ। ਇਸ ਲਈ ਹੁਣ ਜਦੋਂ ਅਮਰੀਕਾ ਵਿੱਚੋਂ ਪ੍ਰਵਾਸੀਆਂ ਖਾਸ ਕਰਕੇ ਜੋ ਗਲਤ ਢੰਗ ਨਾਲ ਇਮੀਗਰੇਸ਼ਨ ਦੇ ਏਜੈਂਟਾਂ ਵੱਲੋਂ ਭੇਜੇ ਗਏ ਹਨ। ਉਹਨਾਂ ਨੂੰ ਕਾਨੂੰਨ ਤਹਿਤ ਗ੍ਰਿਫਤਾਰ ਕਰਕੇ ਬਾਹਰ ਭੇਜਿਆ ਜਾ ਰਿਹਾ ਹੈ। ਤਾਂ ਅਮਰੀਕਾ ਵਿੱਚ ਜਿੱਥੇ ਮਹਿੰਗਾਈ ਦੁਗਣੀ ਹੋ ਚੁੱਕੀ ਹੈ। ਉਥੇ ਹੀ ਹੁਣ ਫਾਰਮਾਂ ‘ਚ ਖੇਤੀਬਾੜੀ ਕਰਨ ਤੋਂ ਇਲਾਵਾ ਵੱਡੀਆਂ ਕੰਪਨੀਆਂ ਵਿੱਚ ਸਸਤੇ ਰੇਟ ‘ਤੇ ਕੰਮ ਕਰਨ ਵਾਲੇ ਲੋਕਾਂ ਦੀ ਘਾਟ ਬਣ ਚੁੱਕੀ ਹੈ। ਪ੍ਰੰਤੂ ਕੈਨੇਡਾ ਵੱਲੋਂ ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੁਨਰਮੰਦ ਮਜ਼ਦੂਰੀ ਕਰਨ ਵਾਲੇ ਲੋਕਾਂ ਲਈ ਇੱਕ ਨਵੇਂ ਡਰਾਅ ਦਾ ਆਯੋਜਨ ਕਰਕੇ ਉਹਨਾਂ ਨੂੰ ਸੱਦਿਆ ਜਾ ਰਿਹਾ ਹੈ। ਭਵਿੱਖ ‘ਚ ਕੈਨੇਡਾ ਵੱਲੋਂ ਇਹਨਾਂ ਹੁਨਰਮੰਦ ਲੋਕਾਂ ਲਈ ਹੋਰ ਕੀ ਨਿਯਮ ਲਾਗੂ ਕੀਤੇ ਜਾਣਗੇ ਫਿਲਹਾਲ ਆਉਣ ਵਾਲੇ ਸਮੇਂ ‘ਚ ਹੀ ਪਤਾ ਲੱਗੇਗਾ। ਪ੍ਰੰਤੂ ਕੈਨੇਡਾ ਚ ਰਹਿ ਰਹੇ ਹੁਨਰਮੰਦ ਲੋਕਾਂ ਲਈ ਇਹ ਇੱਕ ਬਹੁਤ ਵੱਡੀ ਖੁਸ਼ਖਬਰੀ ਵਾਲੀ ਖਬਰ ਹੈ।

Leave a Reply

Your email address will not be published. Required fields are marked *