Home » ਪੰਜਾਬ » ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਹੋਵੇਗੀ ਪੰਜਾਬ ਦੀ ‘ਚ ਜੇਲ੍ਹ ਤਬਦੀਲੀ ਮਾਣਯੋਗ ਸੁਪਰੀਮ ਕੋਰਟ ਨੇ ਦਿੱਤਾ 4 ਹਫ਼ਤਿਆਂ ਦਾ ਸਮਾਂ : ਭਾਈ ਪਾਲ ਸਿੰਘ ਫਰਾਂਸ/ ਭਾਈ ਇੰਦਰਵੀਰ ਸਿੰਘ ਪਟਿਆਲਾ

ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਹੋਵੇਗੀ ਪੰਜਾਬ ਦੀ ‘ਚ ਜੇਲ੍ਹ ਤਬਦੀਲੀ ਮਾਣਯੋਗ ਸੁਪਰੀਮ ਕੋਰਟ ਨੇ ਦਿੱਤਾ 4 ਹਫ਼ਤਿਆਂ ਦਾ ਸਮਾਂ : ਭਾਈ ਪਾਲ ਸਿੰਘ ਫਰਾਂਸ/ ਭਾਈ ਇੰਦਰਵੀਰ ਸਿੰਘ ਪਟਿਆਲਾ

ਚੰਡੀਗੜ੍ਹ 4 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਇੰਡੀਅਨ ਸਟੇਟ ਦੀਆਂ ਵੱਖ ਵੱਖ ਜੇਲ੍ਹਾਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਬਹਿਬਲ ਕਲਾਂ ਗੋਲੀ ਕਾਂਡ ਅਤੇ ਹੋਈਆਂ ਬੇਅਦਬੀ ਦੀਆਂ ਦਾ ਇਨਸਾਫ ਲੈਣ ਲਈ 7 ਫਰਵਰੀ 202 ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ ਲੱਗੇ ਪੱਕੇ ਕੌਮੀ ਇਨਸਾਫ ਮੋਰਚੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਖਾਲਸਾ ਪੰਥ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਇਨਸਾਫ ਨਹੀਂ ਦਿੱਤਾ ਜਾਂਦਾ। ਖਾਸ ਗੱਲ ਇਹ ਹੈ ਕਿ ਕੌਮੀ ਇਨਸਾਫ਼ ਮੋਰਚੇ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਅਤੇ ਜੇਲ੍ਹ ਤਬਦੀਲੀ ਲਈ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉੱਥੇ ਹੀ ਮੋਰਚੇ ਵੱਲੋਂ ਜੇਲ੍ਹ ਤਬਦੀਲੀ ਨੂੰ ਲੈ ਕੇ 10/8/24 ਨੂੰ ਸੁਪਰੀਮ ਕੋਰਟ ਪਹੁੰਚ ਕੀਤੀ ਗਈ ਸੀ। ਉਸੇ ਸਬੰਧੀਂ ਅੱਜ ਮਾਣਯੋਗ ਸੁਪਰੀਮ ਕੋਰਟ ਚ ਸੁਣਵਾਈ ਹੋਈ, ਜਿੱਥੇ ਪੰਜਾਬ ਸਰਕਾਰ ਦੇ ਏਜੀ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵਕੀਲਾਂ ਦੀ ਤਿੱਖੀ ਬਹਿਸ ਹੋਈ। ਏ.ਜੀ. ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਧੇ ਰੂਪ ਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਜੇਲ੍ਹ ਤਬਦੀਲੀ ਦਾ ਵਿਰੋਧ ਕੀਤਾ ਅਤੇ ਕਾਨੂੰਨ ਵਿਵਸਥਾ ਖਰਾਬ ਹੋਣ ਹਵਾਲਾ ਦਿੱਤਾ ਗਿਆ। ਜਿੱਥੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲਾਂ ਨੇ ਏਜੀ ਪੰਜਾਬ ਦੀਆਂ ਇਹਨਾਂ ਦਲੀਲਾਂ ਨੂੰ ਖਾਰਜ ਕਰਦਿਆਂ ਜੇਲ੍ਹ ਤਬਦੀਲੀ ਦੀ ਮੰਗ ਕੀਤੀ ਗਈ ਅਤੇ ਕੋਰਟ ਨੂੰ ਇਹ ਵੀ ਦੱਸਿਆ ਗਿਆ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨਾਲ ਸੰਬਧਿਤ ਸਾਥੀ ਵੀ ਚੰਡੀਗੜ੍ ਜੇਲ੍ਹ ਚ ਮੌਜੂਦ ਹਨ। ਜਿਹਨਾਂ ਤੇ ਜੇਲ੍ਹ ਬਰੇਕ ਕੇਸ ਵੀ ਸੀ। ਫਿਰ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਕਿਉਂ ਤਬਦੀਲ ਨਹੀਂ ਕੀਤਾ ਜਾ ਰਿਹਾ। ਇਸ ਸੰਬਧੀ ਮਾਨਯੋਗ ਜੱਜ ਸਾਹਿਬਾਨ ਵੱਲੋਂ ਹੈਰਾਨੀ ਪ੍ਰਗਟਾਉਂਦਿਆਂ   ਏਜੀ ਪੰਜਾਬ ਨੂੰ ਪੁੱਛਣ ‘ਤੇ ਏਜੀ ਪੰਜਾਬ ਨੇ ਇਸ ਨੂੰ ਸਿਰਫ਼ ਚੰਡੀਗੜ੍ ਦਾ ਮਾਮਲਾ ਦੱਸਦਿਆਂ ਪੱਲਾ ਝਾੜ ਲਿਆ। ਮਾਣਯੋਗ ਅਦਾਲਤ ਵੱਲੋ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਪਾਰਟੀ ਬਣਾਉਂਦਿਆਂ ਅਗਲੇ 4 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ।
ਇਸ ਮੌਕੇ ਕੌਮੀ ਇਨਸਾਫ਼ ਮੋਰਚੇ ਦੇ ਸੀਨੀਅਰ ਵਕੀਲ ਕੋਲੀਨ ਗੋਸਲਵਿਸ, ਵਕੀਲ ਗੁਰਸਰਨ ਸਿੰਘ ਧਾਲੀਵਾਲ, ਵਕੀਲ ਸਤਿਆਂ ਮਿੱਤਰਾ, ਵਕੀਲ ਮਨੀਕ ਹਰਲੀਨ ਅਤੇ ਕਰਮਜੀਤ ਕੌਰ ਹਾਜਰ ਸਨ। ਸਵੇਰ ਤੋਂ ਹੀ ਸੁਪਰੀਮ ਕੋਰਟ ‘ਚ ਹਾਜ਼ਰ ਕੋਮੀ ਇਨਸਾਫ਼ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਅਤੇ ਭਾਈ ਇੰਦਰਵੀਰ ਸਿੰਘ ਨੇ ਕਿਹਾ ਪੰਜਾਬ ਸਰਕਾਰ ਜਾਣਬੁੱਝ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਜੇਲ੍ਹ ਤਬਦੀਲੀ ਨੂੰ ਰੋਕਣ ਲਈ ਨਵੇਂ ਨਵੇਂ ਬਹਾਨੇ ਬਣਾ ਰਹੀ ਹੈ। ਪਰ ਸਾਨੂੰ ਪੂਰਨ ਆਸ ਹੈ ਕਿ ਸੁਪਰੀਮ ਕੋਰਟ ਜਲਦ ਹੀ ਓਹਨਾਂ ਦੀ ਜੇਲ੍ਹ ਤਬਦੀਲੀ ਸਬੰਧੀਂ ਫੈਂਸਲਾ ਸੁਣਾਏਗੀ। ਚਾਰ ਹਫਤਿਆਂ ਬਾਅਦ ਖਾਲਸਾ ਪੰਥ ਦੀ ਸਰਵਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਪੰਜਾਬ ਵਿੱਚ ਹਵਾਰਾ ਨੂੰ ਪੰਜਾਬ ਦੀ ਕਿਸੇ ਜੇਲ ਵਿੱਚ ਤਬਦੀਲ ਕੀਤਾ ਜਾਵੇਗਾ ਫਿਲਹਾਲ ਆਉਣ ਵਾਲੇ ਸਮੇਂ ‘ਚ ਹੀ ਪਤਾ ਲੱਗੇਗਾ। ਪ੍ਰੰਤੂ ਮਾਨਯੋਗ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਫੈਸਲੇ ਨੂੰ ਲੈ ਕੇ ਖਾਲਸਾ ਪੰਥ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਨਸਾਫ ਮਿਲਣ ਪ੍ਰਤੀ ਪੂਰੀ ਉਮੀਦ ਜਾਪਦੀ ਹੈ।

Leave a Reply

Your email address will not be published. Required fields are marked *