ਸਾਹਿਬਜ਼ਾਦਾ ਅਜੀਤ ਸਿੰਘ ਨਗਰ 01 ਅਗਸਤ (ਮੰਗਤ ਸਿੰਘ ਸੈਦਪੁਰ) : ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਪ੍ਰੋਫੈਸਰ ਬਲਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਵਿਸ਼ੇਸ਼ ਤੌਰ ‘ਤੇ ਸਿਰਕਤ ਕੀਤੀ। ਮੀਟਿੰਗ ਵਿੱਚ ‘ਲੈਂਡ ਪੂਲਿੰਗ’ ਪੋਲਿਸੀ ਬਾਹਰਲੇ ਦੇਸ਼ਾਂ ਨਾਲ ‘ਕਰ ਮੁਕਤ ਸਮਝੌਤੇ’, ‘ਐਮਐਸਪੀ’ ਗਰੰਟੀ ਕਾਨੂੰਨ, ‘ਸਵਾਮੀ ਨਾਥਨ ਕਮਿਸ਼ਨ’ ਦੀਆਂ ਸਿਫਾਰਸ਼ਾਂ ਮੁਤਾਬਕ ਫਸਲਾਂ ਦੇ ਭਾਅ ਅਤੇ ਤਮਾਮ ਮੰਗਾ ਨੂੰ ਲੈ ਕੇ ਚਰਚਾ ਕੀਤੀ। ਐਸਕੇਐਮ ਗੈਰ-ਸਿਆਸੀ ਵੱਲੋਂ ਦਿੱਤੇ ਸੱਦੇ ‘ਤੇ ਡੀਸੀ ਦਫਤਰਾਂ ਮੂਹਰੇ 5 ਅਗਸਤ ਨੂੰ ਧਰਨੇ ਮੁਜ਼ਾਰੇ ਕਰਕੇ ਮੰਗ ਪੱਤਰ ਦਿੱਤੇ ਜਾਣਗੇ।ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਖ ਰੱਖਦਿਆ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੀ ਗਈ 15 ਅਗਸਤ ਨੂੰ ਆਰਪਾਰ ਦੀ ਕਾਲ ‘ਤੇ ਗਵਰਨਰ ਦਾ ਘਰਾਓ ਕੀਤਾ ਜਾਵੇਗਾ। ਜਿਸ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ 15 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਵਿੱਚ ਸਮੂਲੀਅਤ ਕੀਤੀ ਜਾਵੇ। ਉਸ ਲਈ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਅਤੇ ਸਰਬ ਸੰਮਤੀ ਨਾਲ ਸਾਬਕਾ ਥਾਣੇਦਾਰ ਜਗਬੀਰ ਸਿੰਘ ਘੜੂੰਆ ਨੂੰ ਜ਼ਿਲ੍ਹਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਕੁਲਵੀਰ ਸਿੰਘ ਬਾਕਰਪੁਰ ਨੂੰ ਬਲਾਕ ਮੁਹਾਲੀ ਦਾ ਪ੍ਰਧਾਨ, ਤਲਵਿੰਦਰ ਸਿੰਘ ਕਾਲਾ ਮੁੰਧੋ ਨੂੰ ਬਲਾਕ ਮਾਜਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਸਮੇਂ ਹਾਜਰ ਆਗੂ ਸਾਹਿਬਾਨ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਮਲਕੀਤ ਸਿੰਘ ਸੇਖੋਂ ਜਿਲਾ ਪ੍ਰਧਾਨ ਰੋਪੜ, ਜਗਦੀਪ ਸਿੰਘ ਚੂਹੜ ਮਾਜਰਾ, ਜਗਮੀਤ ਸਿੰਘ ਮੁਗਲ ਮਾਜਰੀ, ਪਰਵਿੰਦਰ ਸਿੰਘ ਕਾਲਾ, ਬਲਜਿੰਦਰ ਸਿੰਘ ਖਾਲਸਾ, ਬਾਬਾ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਜੁਗਤਾਰ ਸਿੰਘ ਜੱਗਾ ਮੁੰਧੋ ਸੰਗਤੀਆਂ, ਸੁਖਪਾਲ ਸਿੰਘ ਨੰਗਲੀਆਂ, ਹਰਨੇਕ ਸਿੰਘ ਨਿਓਲਕਾ,ਬਲਜੀਤ ਸਿੰਘ ਰੁੜਕੀ ਪੁਖਤਾ, ਜਗਤਾਰ ਸਿੰਘ ਜੰਡਪੁਰ, ਗੁਰਵਿੰਦਰ ਸਿੰਘ ਧਨਾਸ, ਜਸਵੰਤ ਸਿੰਘ ਪਲੋੜ, ਰੁਪਿੰਦਰ ਸਿੰਘ ਰਿੰਕੂ ਸਾਰੰਗਪੁਰ, ਬਰਿੰਦਰ ਸਿੰਘ ਬਾਕਰਪੁਰ, ਸਰਦੂਲ ਸਿੰਘ ਅਭੇਪੁਰ, ਗੁਰਪਾਲ ਸਿੰਘ ਪਲੋੜ, ਸੰਦੀਪ ਸਿੰਘ ਨਨਹੇੜੀਆਂ, ਗੁਰਿੰਦਰ ਸਿੰਘ ਭਜੌਲੀ, ਸੁਖਦੇਵ ਸਿੰਘ ਨਨੇੜੀਆਂ ਕੁਲਵੀਰ ਸਿੰਘ ਬਹਾਦਰਪੁਰ, ਕੁਲਵਿੰਦਰ ਸਿੰਘ ਸ਼ੇਖਪੁਰਾ, ਜਸਪ੍ਰੀਤ ਸਿੰਘ ਮੋਹਾਲੀ, ਜਗਜੀਤ ਸਿੰਘ ਕਨੌੜਾ, ਪਰਮਜੀਤ ਸਿੰਘ ਨਿਉਲਕਾ, ਮਿੱਠੂ ਸਹੋੜਾ, ਨਰਿੰਦਰਜੀਤ ਸਿੰਘ ਫਤਿਹਗੜ੍ਹ, ਆਦਿ ਕਿਸਾਨ ਹਾਜ਼ਰ ਸਨ।


